ਦਸਮ ਗਰੰਥ । दसम ग्रंथ । |
Page 711 ਨਿੰਦ ਉਸਤਤਿ ਜਉਨ ਕੇ ਸਮ; ਸਤ੍ਰ ਮਿਤ੍ਰ ਨ ਕੋਇ ॥ निंद उसतति जउन के सम; सत्र मित्र न कोइ ॥ ਕਉਨ ਬਾਟ ਪਰੀ ਤਿਸੈ? ਪਥ ਸਾਰਥੀ ਰਥ ਹੋਇ ॥੧॥ कउन बाट परी तिसै? पथ सारथी रथ होइ ॥१॥ ਤਾਤ ਮਾਤ ਨ ਜਾਤਿ ਜਾਕਰ; ਪੁਤ੍ਰ ਪੌਤ੍ਰ ਮੁਕੰਦ ॥ तात मात न जाति जाकर; पुत्र पौत्र मुकंद ॥ ਕਉਨ ਕਾਜ ਕਹਾਹਿਂਗੇ ਤੇ? ਆਨਿ ਦੇਵਿਕ ਨੰਦ ॥੨॥ कउन काज कहाहिंगे ते? आनि देविक नंद ॥२॥ ਦੇਵ ਦੈਤ ਦਿਸਾ ਵਿਸਾ; ਜਿਹ ਕੀਨ ਸਰਬ ਪਸਾਰ ॥ देव दैत दिसा विसा; जिह कीन सरब पसार ॥ ਕਉਨ ਉਪਮਾ ਤੌਨ ਕੌ? ਮੁਖਿ ਲੇਤ ਨਾਮੁ ਮੁਰਾਰਿ ॥੩॥੧॥੭॥ कउन उपमा तौन कौ? मुखि लेत नामु मुरारि ॥३॥१॥७॥ ਰਾਗ ਬਿਲਾਵਲੁ ਪਾਤਸਾਹੀ ੧੦ ॥ राग बिलावलु पातसाही १० ॥ ਸੋ, ਕਿਮ ਮਾਨਸ ਰੂਪ ਕਹਾਏ? ॥ सो, किम मानस रूप कहाए? ॥ ਸਿਧ ਸਮਾਧਿ ਸਾਧ ਕਰ ਹਾਰੇ; ਕ੍ਯੋ ਹੂੰ ਨ ਦੇਖਨ ਪਾਏ ॥੧॥ ਰਹਾਉ ॥ सिध समाधि साध कर हारे; क्यो हूं न देखन पाए ॥१॥ रहाउ ॥ ਨਾਰਦ ਬਿਆਸ ਪਰਾਸਰ ਧੂਅ ਸੇ; ਧਿਆਵਤ ਧਿਆਨ ਲਗਾਏ ॥ नारद बिआस परासर धूअ से; धिआवत धिआन लगाए ॥ ਬੇਦ ਪੁਰਾਨ ਹਾਰਿ ਹਠ ਛਾਡਿਓ; ਤਦਪਿ ਧਿਆਨ ਨ ਆਏ ॥੧॥ बेद पुरान हारि हठ छाडिओ; तदपि धिआन न आए ॥१॥ ਦਾਨਵ ਦੇਵ ਪਿਸਾਚ ਪ੍ਰੇਤ ਤੇ; ਨੇਤਹ ਨੇਤ ਕਹਾਏ ॥ दानव देव पिसाच प्रेत ते; नेतह नेत कहाए ॥ ਸੂਛਮ ਤੇ ਸੂਛਮ ਕਰ ਚੀਨੇ; ਬ੍ਰਿਧਨ ਬ੍ਰਿਧ ਬਤਾਏ ॥੨॥ सूछम ते सूछम कर चीने; ब्रिधन ब्रिध बताए ॥२॥ ਭੂਮਿ ਅਕਾਸ ਪਤਾਲ ਸਭੈ ਸਜਿ; ਏਕ ਅਨੇਕ ਸਦਾਏ ॥ भूमि अकास पताल सभै सजि; एक अनेक सदाए ॥ ਸੋ ਨਰ ਕਾਲ ਫਾਸ ਤੇ ਬਾਚੇ; ਜੋ ਹਰਿ ਸਰਣਿ ਸਿਧਾਏ ॥੩॥੧॥੮॥ सो नर काल फास ते बाचे; जो हरि सरणि सिधाए ॥३॥१॥८॥ ਰਾਗ ਦੇਵਗੰਧਾਰੀ ਪਾਤਸਾਹੀ ੧੦ ॥ राग देवगंधारी पातसाही १० ॥ ਇਕ ਬਿਨ, ਦੂਸਰ ਸੋ ਨ ਚਿਨਾਰ ॥ इक बिन, दूसर सो न चिनार ॥ ਭੰਜਨ ਗੜਨ ਸਮਰਥ ਸਦਾ ਪ੍ਰਭ; ਜਾਨਤ ਹੈ ਕਰਤਾਰ ॥੧॥ ਰਹਾਉ ॥ भंजन गड़न समरथ सदा प्रभ; जानत है करतार ॥१॥ रहाउ ॥ ਕਹਾ ਭਇਓ? ਜੋ ਅਤਿ ਹਿਤ ਚਿਤਿ ਕਰਿ; ਬਹੁ ਬਿਧਿ ਸਿਲਾ ਪੁਜਾਈ ॥ कहा भइओ? जो अति हित चिति करि; बहु बिधि सिला पुजाई ॥ ਪ੍ਰਾਨ ਥਕਿਓ ਪਾਹਨ ਕਹ ਪਰਸਤ; ਕਛੁ ਕਰਿ ਸਿਧ ਨ ਆਈ ॥੧॥ प्रान थकिओ पाहन कह परसत; कछु करि सिध न आई ॥१॥ ਅਛਤ ਧੂਪ ਦੀਪ ਅਰਪਤ ਹੈ; ਪਾਹਨ ਕਛੂ ਨ ਖੈ ਹੈ ॥ अछत धूप दीप अरपत है; पाहन कछू न खै है ॥ ਤਾ ਮੈ ਕਹਾ ਸਿਧਿ ਹੈ? ਰੇ ਜੜ! ਤੋਹਿ ਕਛੂ ਬਰੁ ਦੈ ਹੈ ॥੨॥ ता मै कहा सिधि है? रे जड़! तोहि कछू बरु दै है ॥२॥ ਜੌ ਜਿਯ ਹੋਤ, ਤੌ ਦੇਤ ਕਛੁ ਤੁਹਿ; ਕਰ ਮਨ ਬਚ ਕਰਮ ਬਿਚਾਰੁ ॥ जौ जिय होत, तौ देत कछु तुहि; कर मन बच करम बिचारु ॥ ਕੇਵਲ ਏਕ ਸਰਣਿ ਸੁਆਮੀ ਬਿਨੁ; ਯੌ ਨਹਿ ਕਤਹਿ ਉਧਾਰ ॥੩॥੧॥੯॥ केवल एक सरणि सुआमी बिनु; यौ नहि कतहि उधार ॥३॥१॥९॥ ਰਾਗ ਦੇਵਗੰਧਾਰੀ ਪਾਤਸਾਹੀ ੧੦ ॥ राग देवगंधारी पातसाही १० ॥ ਬਿਨੁ ਹਰਿ ਨਾਮੁ, ਨ ਬਾਚਨ ਪੈ ਹੈ ॥ बिनु हरि नामु, न बाचन पै है ॥ ਚੌਹਦ ਲੋਕ ਜਾਹਿ ਬਸਿ ਕੀਨੇ; ਤਾ ਤੇ ਕਹਾ ਪਲੈ ਹੈ? ॥੧॥ ਰਹਾਉ ॥ चौहद लोक जाहि बसि कीने; ता ते कहा पलै है? ॥१॥ रहाउ ॥ ਰਾਮ ਰਹੀਮ ਉਬਾਰ ਨ ਸਕਹੈ; ਜਾ ਕਰ ਨਾਮ ਰਟੈ ਹੈ ॥ राम रहीम उबार न सकहै; जा कर नाम रटै है ॥ ਬ੍ਰਹਮਾ ਬਿਸਨੁ ਰੁਦ੍ਰ ਸੂਰਜ ਸਸਿ; ਤੇ ਬਸਿ ਕਾਲ ਸਬੈ ਹੈ ॥੧॥ ब्रहमा बिसनु रुद्र सूरज ससि; ते बसि काल सबै है ॥१॥ ਬੇਦ ਪੁਰਾਨ ਕੁਰਾਨ ਸਬੈ ਮਤ; ਜਾ ਕਰ ਨੇਤਿ ਕਹੈ ਹੈ ॥ बेद पुरान कुरान सबै मत; जा कर नेति कहै है ॥ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ; ਧਿਆਵਤ, ਧਿਆਨ ਨ ਐ ਹੈ ॥੨॥ इंद्र फनिंद्र मुनिंद्र कलप बहु; धिआवत, धिआन न ऐ है ॥२॥ ਜਾ ਕਰ ਰੂਪ ਰੰਗ ਨਹਿ ਜਨਿਯਤਿ; ਸੋ ਕਿਮਿ ਸ੍ਯਾਮ ਕਹੈ ਹੈ? ॥ जा कर रूप रंग नहि जनियति; सो किमि स्याम कहै है? ॥ ਛੁਟਹੋ ਕਾਲ ਜਾਲ ਤੇ ਤਬ ਹੀ; ਤਾਹਿ ਚਰਨਿ ਲਪਟੈ ਹੈ ॥੩॥੧॥੧੦॥ छुटहो काल जाल ते तब ही; ताहि चरनि लपटै है ॥३॥१॥१०॥ |
Dasam Granth |