ਦਸਮ ਗਰੰਥ । दसम ग्रंथ ।

Page 710

ਔਰਨ ਕਹਾ ਉਪਦੇਸਤ ਹੈ? ਪਸੁ! ਤੋਹਿ ਪ੍ਰਬੋਧ ਨ ਲਾਗੋ ॥

औरन कहा उपदेसत है? पसु! तोहि प्रबोध न लागो ॥

ਸਿੰਚਤ ਕਹਾ ਪਰੇ ਬਿਖਿਯਨ ਕਹ? ਕਬਹੂੰ ਬਿਖੈ ਰਸ ਤ੍ਯਾਗੋ ॥੧॥

सिंचत कहा परे बिखियन कह? कबहूं बिखै रस त्यागो ॥१॥

ਕੇਵਲ ਕਰਮ ਭਰਮ ਸੇ ਚੀਨਹੁ; ਧਰਮ ਕਰਮ ਅਨੁਰਾਗੋ ॥

केवल करम भरम से चीनहु; धरम करम अनुरागो ॥

ਸੰਗ੍ਰਹਿ ਕਰੋ ਸਦਾ ਸਿਮਰਨ ਕੋ; ਪਰਮ ਪਾਪ ਤਜਿ ਭਾਗੋ ॥੨॥

संग्रहि करो सदा सिमरन को; परम पाप तजि भागो ॥२॥

ਜਾ ਤੇ ਦੂਖ ਪਾਪ ਨਹਿ ਭੇਟੈ; ਕਾਲ ਜਾਲ ਤੇ ਤਾਗੋ ॥

जा ते दूख पाप नहि भेटै; काल जाल ते तागो ॥

ਜੌ ਸੁਖ ਚਾਹੋ ਸਦਾ ਸਭਨ ਕੌ; ਤੌ, ਹਰਿ ਕੇ ਰਸਿ ਪਾਗੋ ॥੩॥੩॥

जौ सुख चाहो सदा सभन कौ; तौ, हरि के रसि पागो ॥३॥३॥

ਰਾਗ ਸੋਰਠਿ ਪਾਤਸਾਹੀ ੧੦ ॥

राग सोरठि पातसाही १० ॥

ਪ੍ਰਭ ਜੂ! ਤੋ ਕਹ ਲਾਜ ਹਮਾਰੀ ॥

प्रभ जू! तो कह लाज हमारी ॥

ਨੀਲਕੰਠ ਨਰਹਰਿ ਨਾਰਾਇਣ; ਨੀਲ ਬਸਨ ਬਨਵਾਰੀ ॥੧॥ ਰਹਾਉ ॥

नीलकंठ नरहरि नाराइण; नील बसन बनवारी ॥१॥ रहाउ ॥

ਪਰਮ ਪੁਰਖ ਪਰਮੇਸੁਰ ਸੁਆਮੀ! ਪਾਵਨ ਪਉਨ ਅਹਾਰੀ ॥

परम पुरख परमेसुर सुआमी! पावन पउन अहारी ॥

ਮਾਧਵ ਮਹਾ ਜੋਤਿ ਮਧੁ ਮਰਦਨ! ਮਾਨ ਮੁਕੰਦ ਮੁਰਾਰੀ! ॥੧॥

माधव महा जोति मधु मरदन! मान मुकंद मुरारी! ॥१॥

ਨਿਰਬਿਕਾਰ ਨਿਰਜੁਰ ਨਿਦ੍ਰਾ ਬਿਨੁ! ਨਿਰਬਿਖ ਨਰਕ ਨਿਵਾਰੀ! ॥

निरबिकार निरजुर निद्रा बिनु! निरबिख नरक निवारी! ॥

ਕ੍ਰਿਪਾ ਸਿੰਧੁ ਕਾਲ ਤ੍ਰੈ ਦਰਸੀ! ਕੁਕ੍ਰਿਤ ਪ੍ਰਨਾਸਨ ਕਾਰੀ! ॥੨॥

क्रिपा सिंधु काल त्रै दरसी! कुक्रित प्रनासन कारी! ॥२॥

ਧਨੁਰ ਪਾਨ ਧ੍ਰਿਤਮਾਨ ਧਰਾਧਰ! ਅਨਿਬਿਕਾਰ ਅਸਿ ਧਾਰੀ ॥

धनुर पान ध्रितमान धराधर! अनिबिकार असि धारी ॥

ਹਉ ਮਤਿ ਮੰਦ ਚਰਨ ਸਰਨਾਗਤਿ; ਕਰ ਗਹਿ ਲੇਹੁ ਉਬਾਰੀ ॥੩॥੧॥੪॥

हउ मति मंद चरन सरनागति; कर गहि लेहु उबारी ॥३॥१॥४॥

ਰਾਗ ਕਲਿਆਣ ਪਾਤਸਾਹੀ ੧੦ ॥

राग कलिआण पातसाही १० ॥

ਬਿਨੁ ਕਰਤਾਰ, ਨ ਕਿਰਤਮ ਮਾਨੋ ॥

बिनु करतार, न किरतम मानो ॥

ਆਦਿ ਅਜੋਨਿ ਅਜੈ ਅਬਿਨਾਸੀ; ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥

आदि अजोनि अजै अबिनासी; तिह परमेसुर जानो ॥१॥ रहाउ ॥

ਕਹਾ ਭਯੋ? ਜੋ ਆਨਿ ਜਗਤ ਮੈ; ਦਸਕੁ ਅਸੁਰ ਹਰਿ ਘਾਏ ॥

कहा भयो? जो आनि जगत मै; दसकु असुर हरि घाए ॥

ਅਧਿਕ ਪ੍ਰਪੰਚ ਦਿਖਾਇ ਸਭਨ ਕਹ; ਆਪਹਿ ਬ੍ਰਹਮੁ ਕਹਾਏ ॥੧॥

अधिक प्रपंच दिखाइ सभन कह; आपहि ब्रहमु कहाए ॥१॥

ਭੰਜਨ ਗੜ੍ਹਨ ਸਮਰਥ ਸਦਾ ਪ੍ਰਭ; ਸੋ ਕਿਮ ਜਾਤਿ ਗਿਨਾਯੋ? ॥

भंजन गड़्हन समरथ सदा प्रभ; सो किम जाति गिनायो? ॥

ਤਾ ਤੇ ਸਰਬ ਕਾਲ ਕੇ ਅਸਿ ਕੋ; ਘਾਇ ਬਚਾਇ ਨ ਆਯੋ ॥੨॥

ता ते सरब काल के असि को; घाइ बचाइ न आयो ॥२॥

ਕੈਸੇ ਤੋਹਿ ਤਾਰਿ ਹੈ? ਸੁਨਿ ਜੜ! ਆਪ ਡੁਬਯੋ ਭਵ ਸਾਗਰ ॥

कैसे तोहि तारि है? सुनि जड़! आप डुबयो भव सागर ॥

ਛੁਟਿ ਹੋ ਕਾਲ ਫਾਸ ਤੇ ਤਬ ਹੀ; ਗਹੋ ਸਰਨਿ ਜਗਤਾਗਰ ॥੩॥੧॥੫॥

छुटि हो काल फास ते तब ही; गहो सरनि जगतागर ॥३॥१॥५॥

ਖ੍ਯਾਲ ਪਾਤਿਸਾਹੀ ੧੦ ॥

ख्याल पातिसाही १० ॥

ਮਿਤ੍ਰ ਪਿਆਰੇ ਨੂੰ; ਹਾਲੁ ਮੁਰੀਦਾ ਦਾ ਕਹਣਾ ॥

मित्र पिआरे नूं; हालु मुरीदा दा कहणा ॥

ਤੁਧੁ ਬਿਨੁ ਰੋਗੁ ਰਜਾਈਯਾ ਦਾ ਓਢਣੁ; ਨਾਗ ਨਿਵਾਸਾ ਦਾ ਰਹਣਾ ॥

तुधु बिनु रोगु रजाईया दा ओढणु; नाग निवासा दा रहणा ॥

ਸੂਲ ਸੁਰਾਹੀ ਖੰਜਰ ਪਿਯਾਲਾ; ਬਿੰਗੁ ਕਸਾਈਯਾ ਦਾ ਸਹਣਾ ॥

सूल सुराही खंजर पियाला; बिंगु कसाईया दा सहणा ॥

ਯਾਰੜੇ ਦਾ ਸਾਨੂੰ ਸਥਰ ਚੰਗਾ; ਭਠ ਖੇੜਿਆਂ ਦਾ ਰਹਣਾ ॥੧॥੧॥੬॥

यारड़े दा सानूं सथर चंगा; भठ खेड़िआं दा रहणा ॥१॥१॥६॥

ਰਾਗ ਤਿਲੰਗ ਕਾਫੀ ਪਾਤਸਾਹੀ ੧੦ ॥

राग तिलंग काफी पातसाही १० ॥

ਕੇਵਲ, ਕਾਲ ਈ ਕਰਤਾਰ ॥

केवल, काल ई करतार ॥

ਆਦਿ ਅੰਤਿ ਅਨੰਤ ਮੂਰਤਿ; ਗੜਨ ਭੰਜਨ ਹਾਰ ॥੧॥ ਰਹਾਉ ॥

आदि अंति अनंत मूरति; गड़न भंजन हार ॥१॥ रहाउ ॥

TOP OF PAGE

Dasam Granth