ਦਸਮ ਗਰੰਥ । दसम ग्रंथ ।

Page 708

ਜਿਤੇ ਸਰਬ ਜੋਗੀ, ਜਟੀ ਜੰਤ੍ਰ ਧਾਰੀ ॥

जिते सरब जोगी, जटी जंत्र धारी ॥

ਜਲਾਸ੍ਰੀ ਜਵੀ, ਜਾਮਨੀ ਜਗਕਾਰੀ ॥

जलास्री जवी, जामनी जगकारी ॥

ਜਤੀ ਜੋਗ ਜੁਧੀ, ਜਕੀ ਜ੍ਵਾਲ ਮਾਲੀ ॥

जती जोग जुधी, जकी ज्वाल माली ॥

ਪ੍ਰਮਾਥੀ ਪਰੀ, ਪਰਬਤੀ ਛਤ੍ਰਪਾਲੀ ॥੩੪੨॥

प्रमाथी परी, परबती छत्रपाली ॥३४२॥

ਤੇਰਾ ਜੋਰੁ ॥

तेरा जोरु ॥

ਸਬੈ ਝੂਠੁ ਮਾਨੋ, ਜਿਤੇ ਜੰਤ੍ਰ ਮੰਤ੍ਰੰ ॥

सबै झूठु मानो, जिते जंत्र मंत्रं ॥

ਸਬੈ ਫੋਕਟੰ, ਧਰਮ ਹੈ ਭਰਮ ਤੰਤ੍ਰੰ ॥

सबै फोकटं, धरम है भरम तंत्रं ॥

ਬਿਨਾ ਏਕ ਆਸੰ, ਨਿਰਾਸੰ ਸਬੈ ਹੈ ॥

बिना एक आसं, निरासं सबै है ॥

ਬਿਨਾ ਏਕ ਨਾਮ, ਨ ਕਾਮੰ ਕਬੈ ਹੈ ॥੩੪੩॥

बिना एक नाम, न कामं कबै है ॥३४३॥

ਕਰੇ ਮੰਤ੍ਰ ਜੰਤ੍ਰੰ, ਜੁ ਪੈ ਸਿਧ ਹੋਈ ॥

करे मंत्र जंत्रं, जु पै सिध होई ॥

ਦਰੰ ਦ੍ਵਾਰ ਭਿਛ੍ਯਾ, ਭ੍ਰਮੈ ਨਾਹਿ ਕੋਈ ॥

दरं द्वार भिछ्या, भ्रमै नाहि कोई ॥

ਧਰੇ ਏਕ ਆਸਾ, ਨਿਰਾਸੋਰ ਮਾਨੈ ॥

धरे एक आसा, निरासोर मानै ॥

ਬਿਨਾ ਏਕ ਕਰਮੰ, ਸਬੈ ਭਰਮ ਜਾਨੈ ॥੩੪੪॥

बिना एक करमं, सबै भरम जानै ॥३४४॥

ਸੁਨ੍ਯੋ ਜੋਗਿ ਬੈਨੰ, ਨਰੇਸੰ ਨਿਧਾਨੰ ॥

सुन्यो जोगि बैनं, नरेसं निधानं ॥

ਭ੍ਰਮਿਯੋ ਭੀਤ ਚਿਤੰ, ਕੁਪ੍ਯੋ ਜੇਮ ਪਾਨੰ ॥

भ्रमियो भीत चितं, कुप्यो जेम पानं ॥

ਤਜੀ ਸਰਬ ਆਸੰ, ਨਿਰਾਸੰ ਚਿਤਾਨੰ ॥

तजी सरब आसं, निरासं चितानं ॥

ਪੁਨਿਰ ਉਚਰੇ, ਬਾਚ ਬੰਧੀ ਬਿਧਾਨੰ ॥੩੪੫॥

पुनिर उचरे, बाच बंधी बिधानं ॥३४५॥

ਤੇਰਾ ਜੋਰੁ ॥

तेरा जोरु ॥

ਰਸਾਵਲ ਛੰਦ ॥

रसावल छंद ॥

ਸੁਨੋ ਮੋਨ ਰਾਜੰ! ॥

सुनो मोन राजं! ॥

ਸਦਾ ਸਿਧ ਸਾਜੰ ॥

सदा सिध साजं ॥

ਕਛ ਦੇਹ ਮਤੰ ॥

कछ देह मतं ॥

ਕਹੋ ਤੋਹਿ ਬਤੰ ॥੩੪੬॥

कहो तोहि बतं ॥३४६॥

ਦੋਊ ਜੋਰ ਜੁਧੰ ॥

दोऊ जोर जुधं ॥

ਹਠੀ ਪਰਮ ਕ੍ਰੁਧੰ ॥

हठी परम क्रुधं ॥

ਸਦਾ ਜਾਪ ਕਰਤਾ ॥

सदा जाप करता ॥

ਸਬੈ ਸਿਧ ਹਰਤਾ ॥੩੪੭॥

सबै सिध हरता ॥३४७॥

ਅਰੀਲੇ ਅਰਾਰੇ ॥

अरीले अरारे ॥

ਹਠੀਲ ਜੁਝਾਰੇ ॥

हठील जुझारे ॥

ਕਟੀਲੇ ਕਰੂਰੰ ॥

कटीले करूरं ॥

ਕਰੈ ਸਤ੍ਰੁ ਚੂਰੰ ॥੩੪੮॥

करै सत्रु चूरं ॥३४८॥

ਤੇਰਾ ਜੋਰੁ ॥

तेरा जोरु ॥

ਚੌਪਈ ॥

चौपई ॥

ਜੋ ਇਨ ਜੀਤਿ ਸਕੌ ਨਹਿ ਭਾਈ! ॥

जो इन जीति सकौ नहि भाई! ॥

ਤਉ ਮੈ ਜੋਰ ਚਿਤਾਹਿ ਜਰਾਈ ॥

तउ मै जोर चिताहि जराई ॥

ਮੈ ਇਨ ਕਹਿ ਮੁਨਿ! ਜੀਤਿ ਨ ਸਾਕਾ ॥

मै इन कहि मुनि! जीति न साका ॥

ਅਬ ਮੁਰ ਬਲ ਪੌਰਖ ਸਬ ਥਾਕਾ ॥੩੪੯॥

अब मुर बल पौरख सब थाका ॥३४९॥

ਐਸ ਭਾਂਤਿ ਮਨ ਬੀਚ ਬਿਚਾਰਾ ॥

ऐस भांति मन बीच बिचारा ॥

ਪ੍ਰਗਟ ਸਭਾ ਸਬ ਸੁਨਤ ਉਚਾਰਾ ॥

प्रगट सभा सब सुनत उचारा ॥

ਮੈ ਬਡ ਭੂਪ ਬਡੋ ਬਰਿਆਰੂ ॥

मै बड भूप बडो बरिआरू ॥

ਮੈ ਜੀਤ੍ਯੋ ਇਹ ਸਭ ਸੰਸਾਰੂ ॥੩੫੦॥

मै जीत्यो इह सभ संसारू ॥३५०॥

ਜਿਨਿ ਮੋ ਕੋ ਇਹ ਬਾਤ ਬਤਾਈ ॥

जिनि मो को इह बात बताई ॥

ਤਿਨਿ ਮੁਹਿ ਜਾਨੁ ਠਗਉਰੀ ਲਾਈ ॥

तिनि मुहि जानु ठगउरी लाई ॥

ਏ ਦ੍ਵੈ ਬੀਰ ਬਡੇ ਬਰਿਆਰਾ ॥

ए द्वै बीर बडे बरिआरा ॥

ਇਨ ਜੀਤੇ ਜੀਤੋ ਸੰਸਾਰਾ ॥੩੫੧॥

इन जीते जीतो संसारा ॥३५१॥

ਅਬ ਮੋ ਤੇ ਏਈ ਜਿਨਿ ਜਾਈ ॥

अब मो ते एई जिनि जाई ॥

ਕਹਿ ਮੁਨਿ ਮੋਹਿ ਕਥਾ ਸਮਝਾਈ ॥

कहि मुनि मोहि कथा समझाई ॥

ਅਬ ਮੈ ਦੇਖਿ ਬਨਾਵੌ ਚਿਖਾ ॥

अब मै देखि बनावौ चिखा ॥

ਪੈਠੌ ਬੀਚ ਅਗਨਿ ਕੀ ਸਿਖਾ ॥੩੫੨॥

पैठौ बीच अगनि की सिखा ॥३५२॥

ਚਿਖਾ ਬਨਾਇ ਸਨਾਨਹਿ ਕਰਾ ॥

चिखा बनाइ सनानहि करा ॥

ਸਭ ਤਨਿ ਬਸਤ੍ਰ ਤਿਲੋਨਾ ਧਰਾ ॥

सभ तनि बसत्र तिलोना धरा ॥

ਬਹੁ ਬਿਧਿ ਲੋਗ ਹਟਕਿ ਕਰਿ ਰਹਾ ॥

बहु बिधि लोग हटकि करि रहा ॥

ਚਟਪਟ ਕਰਿ ਚਰਨਨ ਭੀ ਗਹਾ ॥੩੫੩॥

चटपट करि चरनन भी गहा ॥३५३॥

ਹੀਰ ਚੀਰ ਦੈ ਬਿਧਵਤ ਦਾਨਾ ॥

हीर चीर दै बिधवत दाना ॥

ਮਧਿ ਕਟਾਸ ਕਰਾ ਅਸਥਾਨਾ ॥

मधि कटास करा असथाना ॥

ਭਾਂਤਿ ਅਨਕ ਤਨ ਜ੍ਵਾਲ ਜਰਾਈ ॥

भांति अनक तन ज्वाल जराई ॥

ਜਰਤ ਨ ਭਈ ਜ੍ਵਾਲ ਸੀਅਰਾਈ ॥੩੫੪॥

जरत न भई ज्वाल सीअराई ॥३५४॥

TOP OF PAGE

Dasam Granth