ਦਸਮ ਗਰੰਥ । दसम ग्रंथ ।

Page 699

ਇਕਿ ਨਿਬ੍ਰਿਤ ਅਤਿ ਬੀਰ; ਦੁਤੀਅ ਭਾਵਨਾ ਮਹਾ ਭਟ ॥

इकि निब्रित अति बीर; दुतीअ भावना महा भट ॥

ਅਤਿ ਬਲਿਸਟ ਅਨਮਿਟ; ਅਪਾਰ ਅਨਛਿਜ ਅਨਾਕਟ ॥

अति बलिसट अनमिट; अपार अनछिज अनाकट ॥

ਸਸਤ੍ਰ ਧਾਰਿ ਗਜ ਹੈ ਜਬ; ਭੀਰ ਭਾਜਿ ਹੈ ਨਿਰਖਿ ਰਣਿ ॥

ससत्र धारि गज है जब; भीर भाजि है निरखि रणि ॥

ਪਤ੍ਰ ਭੇਸ ਭਹਰਾਤ; ਧੀਰ ਧਰ ਹੈ ਨ ਅਨਗਣ ॥

पत्र भेस भहरात; धीर धर है न अनगण ॥

ਇਹ ਬਿਧਿ ਸੁ ਧੀਰ ਜੋਧਾ ਨ੍ਰਿਪਤਿ! ਜਿਦਿਨ ਅਯੋਧਨ ਰਚਿ ਹੈ ॥

इह बिधि सु धीर जोधा न्रिपति! जिदिन अयोधन रचि है ॥

ਤਜ ਸਸਤ੍ਰ ਅਸਤ੍ਰ ਭਜਿ ਹੈ ਸਕਲ; ਏਕ ਨ ਬੀਰ ਬਿਰਚ ਹੈ ॥੨੩੮॥

तज ससत्र असत्र भजि है सकल; एक न बीर बिरच है ॥२३८॥

ਸੰਗੀਤ ਛਪਯ ਛੰਦ ॥

संगीत छपय छंद ॥

ਤਾਗੜਦੀ ਤੁਰ ਬਾਜ ਹੈ; ਜਾਗੜਦੀ ਜੋਧਾ ਜਬ ਜੁਟਹਿ ॥

तागड़दी तुर बाज है; जागड़दी जोधा जब जुटहि ॥

ਲਾਗੜਦੀ ਲੁਥ ਬਿਥੁਰਹਿ; ਸਾਗੜਦੀ ਸੰਨਾਹ ਸੁ ਤੁਟਹਿ ॥

लागड़दी लुथ बिथुरहि; सागड़दी संनाह सु तुटहि ॥

ਭਾਗੜਦੀ ਭੂਤ ਭੈਰੋ ਪ੍ਰਸਿਧ; ਅਰੁ ਸਿਧ ਨਿਹਾਰਹਿ ॥

भागड़दी भूत भैरो प्रसिध; अरु सिध निहारहि ॥

ਜਾਗੜਦੀ ਜਛ ਜੁਗਣੀ ਜੂਥ; ਜੈ ਸਬਦ ਉਚਾਰਹਿ ॥

जागड़दी जछ जुगणी जूथ; जै सबद उचारहि ॥

ਸੰਸਾਗੜਦੀ ਸੁਭਟ ਸੰਜਮ ਅਮਿਟ; ਕਾਗੜਦੀ ਕ੍ਰੁਧ ਜਬ ਗਰਜਿ ਹੈ ॥

संसागड़दी सुभट संजम अमिट; कागड़दी क्रुध जब गरजि है ॥

ਦੰਦਾਗੜਦੀ ਇਕ ਦੁਰਮਤਿ ਬਿਨਾ; ਆਗੜਦੀ ਸੁ ਅਉਰ ਨ ਬਰਜਿ ਹੈ ॥੨੩੯॥

दंदागड़दी इक दुरमति बिना; आगड़दी सु अउर न बरजि है ॥२३९॥

ਜਾਗੜਦੀ ਜੋਗ ਜਯਵਾਨ; ਕਾਗੜਦੀ ਕਰਿ ਕ੍ਰੋਧ ਕੜਕਹਿ ॥

जागड़दी जोग जयवान; कागड़दी करि क्रोध कड़कहि ॥

ਲਾਗੜਦੀ ਲੁਟ ਅਰੁ ਕੁਟ; ਤਾਗੜਦੀ ਤਰਵਾਰ ਸੜਕਹਿ ॥

लागड़दी लुट अरु कुट; तागड़दी तरवार सड़कहि ॥

ਸਾਗੜਦੀ ਸਸਤ੍ਰ ਸੰਨਾਹ; ਪਾਗੜਦੀ ਪਹਿਰ ਹੈ ਜਵਨ ਦਿਨ ॥

सागड़दी ससत्र संनाह; पागड़दी पहिर है जवन दिन ॥

ਸਾਗੜਦੀ ਸਤ੍ਰੁ ਭਜਿ ਹੈ; ਟਾਗੜਦੀ ਟਿਕਿ ਹੈ ਨ ਇਕ ਛਿਨ ॥

सागड़दी सत्रु भजि है; टागड़दी टिकि है न इक छिन ॥

ਪੰਪਾਗੜਦੀ ਪੀਅਰ ਸਿਤ ਬਰਣ ਮੁਖ; ਸਾਗੜਦੀ ਸਮਸਤ ਸਿਧਾਰ ਹੈ ॥

प्मपागड़दी पीअर सित बरण मुख; सागड़दी समसत सिधार है ॥

ਅੰਆਗੜਦੀ ਅਮਿਟ ਦੁਰ ਧਰਖ ਭਟ; ਜਾਗੜਦੀ ਕਿ ਜਿਦਿਨ ਨਿਹਾਰ ਹੈ ॥੨੪੦॥

अंआगड़दी अमिट दुर धरख भट; जागड़दी कि जिदिन निहार है ॥२४०॥

ਆਗੜਦੀ ਇਕ ਅਰਚਾਰੁ; ਪਾਗੜਦੀ ਪੂਜਾ ਜਬ ਕੁਪਹਿ ॥

आगड़दी इक अरचारु; पागड़दी पूजा जब कुपहि ॥

ਰਾਗੜਦੀ ਰੋਸ ਕਰਿ ਜੋਸ; ਪਾਗੜਦੀ ਪਾਇਨ ਜਬ ਰੁਪਹਿ ॥

रागड़दी रोस करि जोस; पागड़दी पाइन जब रुपहि ॥

ਸਾਗੜਦੀ ਸਤ੍ਰੁ ਤਜਿ ਅਤ੍ਰ; ਭਾਗੜਦੀ ਭਜਹਿ ਸੁ ਭ੍ਰਮਿ ਰਣਿ ॥

सागड़दी सत्रु तजि अत्र; भागड़दी भजहि सु भ्रमि रणि ॥

ਆਗੜਦੀ ਐਸ ਉਝੜਹਿ; ਪਾਗੜਦੀ ਜਣੁ ਪਵਨ ਪਤ੍ਰ ਬਣ ॥

आगड़दी ऐस उझड़हि; पागड़दी जणु पवन पत्र बण ॥

ਸੰਸਾਗੜਦੀ ਸੁਭਟ ਸਬ ਭਜਿ ਹੈ; ਤਾਗੜਦੀ ਤੁਰੰਗ ਨਚਾਇ ਹੈ ॥

संसागड़दी सुभट सब भजि है; तागड़दी तुरंग नचाइ है ॥

ਛੰਛਾਗੜਦੀ ਛਤ੍ਰ ਬ੍ਰਿਤਿ ਛਡਿ ਕੈ; ਆਗੜਦੀ ਅਧੋਗਤਿ ਜਾਇ ਹੈ ॥੨੪੧॥

छंछागड़दी छत्र ब्रिति छडि कै; आगड़दी अधोगति जाइ है ॥२४१॥

ਛਪਯ ਛੰਦ ॥

छपय छंद ॥

ਚਮਰ ਚਾਰੁ ਚਹੂੰ ਓਰਿ; ਢੁਰਤ ਸੁੰਦਰ ਛਬਿ ਪਾਵਤ ॥

चमर चारु चहूं ओरि; ढुरत सुंदर छबि पावत ॥

ਸੇਤ ਬਸਤ੍ਰ ਅਰੁ ਬਾਜ ਸੇਤ; ਸਸਤ੍ਰਣ ਛਬਿ ਛਾਵਤ ॥

सेत बसत्र अरु बाज सेत; ससत्रण छबि छावत ॥

ਅਤਿ ਪਵਿਤ੍ਰ ਅਬਿਕਾਰ ਅਚਲ; ਅਨਖੰਡ ਅਕਟ ਭਟ ॥

अति पवित्र अबिकार अचल; अनखंड अकट भट ॥

ਅਮਿਤ ਓਜ ਅਨਮਿਟ; ਅਨੰਤ ਅਛਲਿ ਰਣਾਕਟ ॥

अमित ओज अनमिट; अनंत अछलि रणाकट ॥

ਧਰ ਅਸਤ੍ਰ ਸਸਤ੍ਰ ਸਾਮੁਹ ਸਮਰ; ਜਿਦਿਨ ਨ੍ਰਿਪੋਤਮ ਗਰਜਿ ਹੈ ॥

धर असत्र ससत्र सामुह समर; जिदिन न्रिपोतम गरजि है ॥

ਟਿਕਿ ਹੈ ਇਕ ਭਟ ਨਹਿ ਸਮਰਿ; ਅਉਰ ਕਵਣ ਤਬ ਬਰਜਿ ਹੈ? ॥੨੪੨॥

टिकि है इक भट नहि समरि; अउर कवण तब बरजि है? ॥२४२॥

TOP OF PAGE

Dasam Granth