ਦਸਮ ਗਰੰਥ । दसम ग्रंथ ।

Page 698

ਧਰਮ ਧੀਰ ਬੀਰ ਜਸਮੀਰ; ਅਨਭੀਰ ਬਿਕਟ ਮਤਿ ॥

धरम धीर बीर जसमीर; अनभीर बिकट मति ॥

ਕਲਪ ਬ੍ਰਿਛ ਕੁਬ੍ਰਿਤਨ ਕ੍ਰਿਪਾਨ; ਜਸ ਤਿਲਕ ਸੁਭਟ ਅਤਿ ॥

कलप ब्रिछ कुब्रितन क्रिपान; जस तिलक सुभट अति ॥

ਅਤਿ ਪ੍ਰਤਾਪੁ ਅਤਿ ਓਜ ਅਨਲ; ਸਰ ਤੇਜ ਜਰੇ ਰਣ ॥

अति प्रतापु अति ओज अनल; सर तेज जरे रण ॥

ਬ੍ਰਹਮ ਅਸਤ੍ਰ ਸਿਵ ਅਸਤ੍ਰ; ਨਹਿਨ ਮਾਨਤ ਏਕੈ ਬ੍ਰਣ ॥

ब्रहम असत्र सिव असत्र; नहिन मानत एकै ब्रण ॥

ਇਹ ਦੁਤਿ ਪ੍ਰਕਾਸ ਬ੍ਰਿਤ ਛਤ੍ਰ ਨ੍ਰਿਪ; ਸਸਤ੍ਰ ਅਸਤ੍ਰ ਜਬ ਛੰਡਿ ਹੈ ॥

इह दुति प्रकास ब्रित छत्र न्रिप; ससत्र असत्र जब छंडि है ॥

ਬਿਨੁ ਏਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ! ਅਵਰ ਨ ਆਹਵ ਮੰਡਿ ਹੈ ॥੨੩੩॥

बिनु एक अब्रित सुब्रित न्रिपति! अवर न आहव मंडि है ॥२३३॥

ਅਛਿਜ ਗਾਤ ਅਨਭੰਗ ਤੇਜ; ਆਖੰਡ ਅਨਿਲ ਬਲ ॥

अछिज गात अनभंग तेज; आखंड अनिल बल ॥

ਪਵਨ ਬੇਗ ਰਥ ਕੋ ਪ੍ਰਤਾਪੁ; ਜਾਨਤ ਜੀਅ ਜਲ ਥਲ ॥

पवन बेग रथ को प्रतापु; जानत जीअ जल थल ॥

ਧਨੁਖ ਬਾਨ ਪਰਬੀਨ; ਛੀਨ ਸਬ ਅੰਗ ਬ੍ਰਿਤਨ ਕਰਿ ॥

धनुख बान परबीन; छीन सब अंग ब्रितन करि ॥

ਅਤਿ ਸੁਬਾਹ ਸੰਜਮ ਸੁਬੀਰ; ਜਾਨਤ ਨਾਰੀ ਨਰ ॥

अति सुबाह संजम सुबीर; जानत नारी नर ॥

ਗਹਿ ਧਨੁਖ ਬਾਨ ਪਾਨਹਿ ਧਰਮ; ਪਰਮ ਰੂਪ ਧਰਿ ਗਰਜਿ ਹੈ ॥

गहि धनुख बान पानहि धरम; परम रूप धरि गरजि है ॥

ਬਿਨੁ ਇਕ ਅਬ੍ਰਿਤ ਸੁਬ੍ਰਿਤ ਨ੍ਰਿਪਤਿ; ਅਉਰ ਨ ਆਨਿ ਬਰਜਿ ਹੈ ॥੨੩੪॥

बिनु इक अब्रित सुब्रित न्रिपति; अउर न आनि बरजि है ॥२३४॥

ਚਕ੍ਰਿਤ ਚਾਰੁ ਚੰਚਲ ਪ੍ਰਕਾਸ; ਬਾਜੀ ਰਥ ਸੋਹਤ ॥

चक्रित चारु चंचल प्रकास; बाजी रथ सोहत ॥

ਅਤਿ ਪ੍ਰਬੀਨ ਧੁਨਿ ਛੀਨ ਬੀਨ; ਬਾਜਤ ਮਨ ਮੋਹਤ ॥

अति प्रबीन धुनि छीन बीन; बाजत मन मोहत ॥

ਪ੍ਰੇਮ ਰੂਪ ਸੁਭ ਧਰੇ ਨੇਮ; ਨਾਮਾ ਭਟ ਭੈ ਕਰ ॥

प्रेम रूप सुभ धरे नेम; नामा भट भै कर ॥

ਪਰਮ ਰੂਪ ਪਰਮੰ ਪ੍ਰਤਾਪ; ਜੁਧ ਜੈ ਅਰਿ ਛੈ ਕਰ ॥

परम रूप परमं प्रताप; जुध जै अरि छै कर ॥

ਅਸ ਅਮਿਟ ਬੀਰ ਧੀਰਾ ਬਡੋ; ਅਤਿ ਬਲਿਸਟ ਦੁਰ ਧਰਖ ਰਣਿ ॥

अस अमिट बीर धीरा बडो; अति बलिसट दुर धरख रणि ॥

ਅਨਭੈ ਅਭੰਜ ਅਨਮਿਟ ਸੁਧੀਸ; ਅਨਬਿਕਾਰ ਅਨਜੈ ਸੁ ਭਣ ॥੨੩੫॥

अनभै अभंज अनमिट सुधीस; अनबिकार अनजै सु भण ॥२३५॥

ਅਤਿ ਪ੍ਰਤਾਪ ਅਮਿਤੋਜ; ਅਮਿਟ ਅਨਭੈ ਅਭੰਗ ਭਟ ॥

अति प्रताप अमितोज; अमिट अनभै अभंग भट ॥

ਰਥ ਪ੍ਰਮਾਣ ਚਪਲਾ ਸੁ ਚਾਰੁ; ਚਮਕਤ ਹੈ ਅਨਕਟ ॥

रथ प्रमाण चपला सु चारु; चमकत है अनकट ॥

ਨਿਰਖਿ ਸਤ੍ਰੁ ਤਿਹ ਤੇਜ; ਚਕ੍ਰਿਤ ਭਯਭੀਤ ਭਜਤ ਰਣਿ ॥

निरखि सत्रु तिह तेज; चक्रित भयभीत भजत रणि ॥

ਧਰਤ ਧੀਰ ਨਹਿ ਬੀਰ; ਤੀਰ ਸਰ ਹੈ ਨਹੀ ਹਠਿ ਰਣਿ ॥

धरत धीर नहि बीर; तीर सर है नही हठि रणि ॥

ਬਿਗ੍ਯਾਨ ਨਾਮੁ ਅਨਭੈ ਸੁਭਟ; ਅਤਿ ਬਲਿਸਟ ਤਿਹ ਜਾਨੀਐ ॥

बिग्यान नामु अनभै सुभट; अति बलिसट तिह जानीऐ ॥

ਅਗਿਆਨ ਦੇਸਿ ਜਾ ਕੋ ਸਦਾ; ਤ੍ਰਾਸ ਘਰਨ ਘਰਿ ਮਾਨੀਐ ॥੨੩੬॥

अगिआन देसि जा को सदा; त्रास घरन घरि मानीऐ ॥२३६॥

ਬਮਤ ਜ੍ਵਾਲ ਡਮਰੂ ਕਰਾਲ; ਡਿਮ ਡਿਮ ਰਣਿ ਬਜਤ ॥

बमत ज्वाल डमरू कराल; डिम डिम रणि बजत ॥

ਘਨ ਪ੍ਰਮਾਨ ਚਕ ਸਬਦ ਘਹਰਿ; ਜਾ ਕੋ ਗਲ ਗਜਤ ॥

घन प्रमान चक सबद घहरि; जा को गल गजत ॥

ਸਿਮਟਿ ਸਾਂਗ ਸੰਗ੍ਰਹਤ; ਸਰਕਿ ਸਾਮੁਹ ਅਰਿ ਝਾਰਤ ॥

सिमटि सांग संग्रहत; सरकि सामुह अरि झारत ॥

ਨਿਰਖਿ ਤਾਸੁ ਸੁਰ ਅਸੁਰ ਬ੍ਰਹਮ; ਜੈ ਸਬਦ ਉਚਾਰਤ ॥

निरखि तासु सुर असुर ब्रहम; जै सबद उचारत ॥

ਇਸਨਾਨ ਨਾਮ ਅਭਿਮਾਨ ਜੁਤ; ਜਿਦਿਨ ਧਨੁਖ ਗਹਿ ਗਰਜਿ ਹੈ ॥

इसनान नाम अभिमान जुत; जिदिन धनुख गहि गरजि है ॥

ਬਿਨੁ ਇਕ ਕੁਚੀਲ ਸਾਮੁਹਿ ਸਮਰ; ਅਉਰ ਨ ਤਾਸੁ ਬਰਜਿ ਹੈ ॥੨੩੭॥

बिनु इक कुचील सामुहि समर; अउर न तासु बरजि है ॥२३७॥

TOP OF PAGE

Dasam Granth