ਦਸਮ ਗਰੰਥ । दसम ग्रंथ ।

Page 697

ਅਥ ਨ੍ਰਿਪ ਬਿਬੇਕ ਦੇ ਦਲ ਕਥਨੰ ॥

अथ न्रिप बिबेक दे दल कथनं ॥

ਛਪਯ ਛੰਦ ॥

छपय छंद ॥

ਜਿਹ ਪ੍ਰਕਾਰ ਅਬਿਬੇਕ ਨ੍ਰਿਪਤਿ; ਦਲ ਸਹਿਤ ਬਖਾਨੇ ॥

जिह प्रकार अबिबेक न्रिपति; दल सहित बखाने ॥

ਨਾਮ ਠਾਮ ਆਭਰਨ ਸੁ ਰਥ; ਸਭ ਕੇ ਹਮ ਜਾਨੇ ॥

नाम ठाम आभरन सु रथ; सभ के हम जाने ॥

ਸਸਤ੍ਰ ਅਸਤ੍ਰ ਅਰੁ ਧਨੁਖ ਧੁਜਾ; ਜਿਹ ਬਰਣ ਉਚਾਰੀ ॥

ससत्र असत्र अरु धनुख धुजा; जिह बरण उचारी ॥

ਤ੍ਵਪ੍ਰਸਾਦਿ ਮੁਨਿ ਦੇਵ! ਸਕਲ; ਸੁ ਬਿਬੇਕ ਬਿਚਾਰੀ ॥

त्वप्रसादि मुनि देव! सकल; सु बिबेक बिचारी ॥

ਕਰਿ ਕ੍ਰਿਪਾ ਸਕਲ ਜਿਹ ਬਿਧਿ ਕਹੇ; ਤਿਹ ਬਿਧਿ ਵਹੈ ਬਖਾਨੀਐ ॥

करि क्रिपा सकल जिह बिधि कहे; तिह बिधि वहै बखानीऐ ॥

ਕਿਹ ਛਬਿ ਪ੍ਰਭਾਵ? ਕਿਹ ਦੁਤਿ ਨ੍ਰਿਪਤਿ? ਨ੍ਰਿਪ ਬਿਬੇਕ ਅਨੁਮਾਨੀਐ ॥੨੨੮॥

किह छबि प्रभाव? किह दुति न्रिपति? न्रिप बिबेक अनुमानीऐ ॥२२८॥

ਅਧਿਕ ਨ੍ਯਾਸ ਮੁਨਿ ਕੀਨ; ਮੰਤ੍ਰ ਬਹੁ ਭਾਂਤਿ ਉਚਾਰੇ ॥

अधिक न्यास मुनि कीन; मंत्र बहु भांति उचारे ॥

ਤੰਤ੍ਰ ਭਲੀ ਬਿਧਿ ਸਧੇ; ਜੰਤ੍ਰ ਬਹੁ ਬਿਧਿ ਲਿਖਿ ਡਾਰੇ ॥

तंत्र भली बिधि सधे; जंत्र बहु बिधि लिखि डारे ॥

ਅਤਿ ਪਵਿਤ੍ਰ ਹੁਐ ਆਪ; ਬਹੁਰਿ ਉਚਾਰ ਕਰੋ ਤਿਹ ॥

अति पवित्र हुऐ आप; बहुरि उचार करो तिह ॥

ਨ੍ਰਿਪ ਬਿਬੇਕ ਅਬਿਬੇਕ ਸਹਿਤ; ਸੈਨ ਕਥ੍ਯੋ ਜਿਹ ॥

न्रिप बिबेक अबिबेक सहित; सैन कथ्यो जिह ॥

ਸੁਰ ਅਸੁਰ ਚਕ੍ਰਿਤ ਚਹੁ ਦਿਸ ਭਏ; ਅਨਲ ਪਵਨ ਸਸਿ ਸੂਰ ਸਬ ॥

सुर असुर चक्रित चहु दिस भए; अनल पवन ससि सूर सब ॥

ਕਿਹ ਬਿਧਿ ਪ੍ਰਕਾਸ ਕਰਿ ਹੈ ਸੰਘਾਰ; ਜਕੇ ਜਛ ਗੰਧਰਬ ਸਬ ॥੨੨੯॥

किह बिधि प्रकास करि है संघार; जके जछ गंधरब सब ॥२२९॥

ਸੇਤ ਛਤ੍ਰ ਸਿਰ ਧਰੈ; ਸੇਤ ਬਾਜੀ ਰਥ ਰਾਜਤ ॥

सेत छत्र सिर धरै; सेत बाजी रथ राजत ॥

ਸੇਤ ਸਸਤ੍ਰ ਤਨ ਸਜੇ; ਨਿਰਖਿ ਸੁਰ ਨਰ ਭ੍ਰਮਿ ਭਾਜਤ ॥

सेत ससत्र तन सजे; निरखि सुर नर भ्रमि भाजत ॥

ਚੰਦ ਚਕ੍ਰਿਤ ਹ੍ਵੈ ਰਹਤ; ਭਾਨੁ ਭਵਤਾ ਲਖਿ ਭੁਲਤ ॥

चंद चक्रित ह्वै रहत; भानु भवता लखि भुलत ॥

ਭ੍ਰਮਰ ਪ੍ਰਭਾ ਲਖਿ ਭ੍ਰਮਤ; ਅਸੁਰ ਸੁਰ ਨਰ ਡਗ ਡੁਲਤ ॥

भ्रमर प्रभा लखि भ्रमत; असुर सुर नर डग डुलत ॥

ਇਹ ਛਬਿ ਬਿਬੇਕ ਰਾਜਾ ਨ੍ਰਿਪਤਿ! ਅਤਿ ਬਲਿਸਟ ਤਿਹ ਮਾਨੀਐ ॥

इह छबि बिबेक राजा न्रिपति! अति बलिसट तिह मानीऐ ॥

ਮੁਨਿ ਗਨ ਮਹੀਪ ਬੰਦਤ ਸਕਲ; ਤੀਨਿ ਲੋਕਿ ਮਹਿ ਜਾਨੀਐ ॥੨੩੦॥

मुनि गन महीप बंदत सकल; तीनि लोकि महि जानीऐ ॥२३०॥

ਚਮਰ ਚਾਰੁ ਚਹੂੰ ਓਰ ਢੁਰਤ; ਸੁੰਦਰ ਛਬਿ ਪਾਵਤ ॥

चमर चारु चहूं ओर ढुरत; सुंदर छबि पावत ॥

ਨਿਰਖਿ ਹੰਸ ਤਿਹ ਢੁਰਨਿ; ਮਾਨ ਸਰਵਰਹਿ ਲਜਾਵਤ ॥

निरखि हंस तिह ढुरनि; मान सरवरहि लजावत ॥

ਅਤਿ ਪਵਿਤ੍ਰ ਸਬ ਗਾਤ; ਪ੍ਰਭਾ ਅਤਿ ਹੀ ਜਿਹ ਸੋਹਤ ॥

अति पवित्र सब गात; प्रभा अति ही जिह सोहत ॥

ਸੁਰ ਨਰ ਨਾਗ ਸੁਰੇਸ; ਜਛ ਕਿੰਨਰ ਮਨ ਮੋਹਤ ॥

सुर नर नाग सुरेस; जछ किंनर मन मोहत ॥

ਇਹ ਛਬਿ ਬਿਬੇਕ ਰਾਜਾ ਨ੍ਰਿਪਤਿ; ਜਿਦਿਨ ਕਮਾਨ ਚੜਾਇ ਹੈ ॥

इह छबि बिबेक राजा न्रिपति; जिदिन कमान चड़ाइ है ॥

ਬਿਨੁ ਅਬਿਬੇਕ ਸੁਨਿ ਹੋ ਨ੍ਰਿਪਤਿ! ਸੁ ਅਉਰ ਨ ਬਾਨ ਚਲਾਇ ਹੈ ॥੨੩੧॥

बिनु अबिबेक सुनि हो न्रिपति! सु अउर न बान चलाइ है ॥२३१॥

ਅਤਿ ਪ੍ਰਚੰਡ ਅਬਿਕਾਰ ਤੇਜ; ਆਖੰਡ ਅਤੁਲ ਬਲ ॥

अति प्रचंड अबिकार तेज; आखंड अतुल बल ॥

ਅਤਿ ਪ੍ਰਤਾਪ ਅਤਿ ਸੂਰ; ਤੂਰ ਬਾਜਤ ਜਿਹ ਜਲ ਥਲ ॥

अति प्रताप अति सूर; तूर बाजत जिह जल थल ॥

ਪਵਨ ਬੇਗ ਰਥ ਚਲਤ ਪੇਖਿ; ਚਪਲਾ ਚਿਤ ਲਾਜਤ ॥

पवन बेग रथ चलत पेखि; चपला चित लाजत ॥

ਸੁਨਤ ਸਬਦ ਚਕ ਚਾਰ ਮੇਘ; ਮੋਹਤ ਭ੍ਰਮ ਭਾਜਤ ॥

सुनत सबद चक चार मेघ; मोहत भ्रम भाजत ॥

ਜਲ ਥਲ ਅਜੇਅ ਅਨਭੈ ਭਟ; ਅਤਿ ਉਤਮ ਪਰਵਾਨੀਐ ॥

जल थल अजेअ अनभै भट; अति उतम परवानीऐ ॥

ਧੀਰਜੁ ਸੁ ਨਾਮ ਜੋਧਾ ਬਿਕਟ; ਅਤਿ ਸੁਬਾਹੁ ਜਗ ਮਾਨੀਐ ॥੨੩੨॥

धीरजु सु नाम जोधा बिकट; अति सुबाहु जग मानीऐ ॥२३२॥

TOP OF PAGE

Dasam Granth