ਦਸਮ ਗਰੰਥ । दसम ग्रंथ ।

Page 693

ਸੇਤ ਹਸਤ ਆਰੂੜ; ਢੁਰਤ ਚਹੂੰ ਓਰਿ ਚਵਰ ਬਰ ॥

सेत हसत आरूड़; ढुरत चहूं ओरि चवर बर ॥

ਸ੍ਵਰਣ ਕਿੰਕਣੀ ਬਧੇ ਨਿਰਖਿ ਮੋਹਤ ਨਾਰੀ ਨਰ ॥

स्वरण किंकणी बधे निरखि मोहत नारी नर ॥

ਸੁਭ੍ਰ ਸੈਹਥੀ ਪਾਣਿ; ਪ੍ਰਭਾ ਕਰ ਮੈ ਅਸ ਧਾਵਤ ॥

सुभ्र सैहथी पाणि; प्रभा कर मै अस धावत ॥

ਨਿਰਖਿ ਦਿਪਤਿ ਦਾਮਨੀ ਪ੍ਰਭਾ; ਹੀਯਰੇ ਪਛੁਤਾਵਤ ॥

निरखि दिपति दामनी प्रभा; हीयरे पछुतावत ॥

ਅਸ ਦ੍ਰੋਹ ਨਾਮ ਜੋਧਾ ਬਡੋ; ਅਤਿ ਪ੍ਰਭਾਵ ਤਿਹ ਜਾਨੀਐ ॥

अस द्रोह नाम जोधा बडो; अति प्रभाव तिह जानीऐ ॥

ਜਲ ਥਲ ਬਿਦੇਸ ਦੇਸਨ ਨ੍ਰਿਪਤਿ; ਆਨ ਜਵਨ ਕੀ ਮਾਨੀਐ ॥੧੯੫॥

जल थल बिदेस देसन न्रिपति; आन जवन की मानीऐ ॥१९५॥

ਤਬਲ ਬਾਜ ਘੁੰਘਰਾਰ; ਸੀਸ ਕਲਗੀ ਜਿਹ ਸੋਹਤ ॥

तबल बाज घुंघरार; सीस कलगी जिह सोहत ॥

ਦ੍ਵੈ ਕ੍ਰਿਪਾਣ ਗਜਗਾਹ; ਨਿਰਖਿ ਨਾਰੀ ਨਰ ਮੋਹਤ ॥

द्वै क्रिपाण गजगाह; निरखि नारी नर मोहत ॥

ਅਮਿਤ ਰੂਪ ਅਮਿਤੋਜ; ਬਿਕਟ ਬਾਨੈਤ ਅਮਿਟ ਭਟ ॥

अमित रूप अमितोज; बिकट बानैत अमिट भट ॥

ਅਤਿ ਸੁਬਾਹ ਅਤਿ ਸੂਰ; ਅਜੈ ਅਨਭਿਦ ਸੁ ਅਨਕਟ ॥

अति सुबाह अति सूर; अजै अनभिद सु अनकट ॥

ਇਹ ਭਾਂਤਿ ਭਰਮ ਅਨਭਿਦ ਭਟ; ਜਿਦਿਨ ਕ੍ਰੁਧ ਜੀਯ ਧਾਰ ਹੈ ॥

इह भांति भरम अनभिद भट; जिदिन क्रुध जीय धार है ॥

ਬਿਨ ਇਕ ਬਿਚਾਰ ਅਬਿਚਾਰ ਨ੍ਰਿਪ! ਸਸੁ ਅਉਰ ਨ ਆਨਿ ਉਬਾਰਿ ਹੈ ॥੧੯੬॥

बिन इक बिचार अबिचार न्रिप! ससु अउर न आनि उबारि है ॥१९६॥

ਲਾਲ ਮਾਲ ਸੁਭ ਬਧੈ; ਨਗਨ ਸਰਪੇਚਿ ਖਚਿਤ ਸਿਰ ॥

लाल माल सुभ बधै; नगन सरपेचि खचित सिर ॥

ਅਤਿ ਬਲਿਸਟ ਅਨਿਭੇਦ; ਅਜੈ ਸਾਵੰਤ ਭਟਾਂਬਰ ॥

अति बलिसट अनिभेद; अजै सावंत भटांबर ॥

ਕਟਿ ਕ੍ਰਿਪਾਣ ਸੈਹਥੀ; ਤਜਤ ਧਾਰਾ ਬਾਣਨ ਕਰ ॥

कटि क्रिपाण सैहथी; तजत धारा बाणन कर ॥

ਦੇਖਤ ਹਸਤ ਪ੍ਰਭਾਵ; ਲਜਤ ਤੜਿਤਾ ਧਾਰਾਧਰ ॥

देखत हसत प्रभाव; लजत तड़िता धाराधर ॥

ਅਸ ਬ੍ਰਹਮ ਦੋਖ ਅਨਮੋਖ ਭਟ; ਅਕਟ ਅਜੈ ਤਿਹ ਜਾਨੀਐ ॥

अस ब्रहम दोख अनमोख भट; अकट अजै तिह जानीऐ ॥

ਅਰਿ ਦਵਨ ਅਜੈ ਆਨੰਦ ਕਰ; ਨ੍ਰਿਪ ਅਬਿਬੇਕ ਕੋ ਮਾਨੀਐ ॥੧੯੭॥

अरि दवन अजै आनंद कर; न्रिप अबिबेक को मानीऐ ॥१९७॥

ਅਸਿਤ ਬਸਤ੍ਰ ਅਰੁ ਅਸਿਤ ਗਾਤ; ਅਮਿਤੋਜ ਰਣਾਚਲ ॥

असित बसत्र अरु असित गात; अमितोज रणाचल ॥

ਅਤਿ ਪ੍ਰਚੰਡ ਅਤਿ ਬੀਰ; ਬੀਰ ਜੀਤੇ ਜਿਨ ਜਲ ਥਲ ॥

अति प्रचंड अति बीर; बीर जीते जिन जल थल ॥

ਅਕਟ ਅਜੈ ਅਨਭੇਦ; ਅਮਿਟ ਅਨਰਥਿ ਨਾਮ ਤਿਹ ॥

अकट अजै अनभेद; अमिट अनरथि नाम तिह ॥

ਅਤਿ ਪ੍ਰਮਾਥ ਅਰਿ ਮਥਨ; ਸਤ੍ਰੁ ਸੋਖਨ ਹੈ ਬ੍ਰਿਦ ਜਿਹ ॥

अति प्रमाथ अरि मथन; सत्रु सोखन है ब्रिद जिह ॥

ਦੁਰ ਧਰਖ ਸੂਰ ਅਨਭੇਦ ਭਟ; ਅਤਿ ਪ੍ਰਤਾਪ ਤਿਹ ਜਾਨੀਐ ॥

दुर धरख सूर अनभेद भट; अति प्रताप तिह जानीऐ ॥

ਅਨਜੈ, ਅਨੰਦ ਦਾਤਾ ਅਪਨ; ਅਤਿ ਸੁਬਾਹ ਤਿਹ ਮਾਨੀਐ ॥੧੯੮॥

अनजै, अनंद दाता अपन; अति सुबाह तिह मानीऐ ॥१९८॥

ਮੋਰ ਬਰਣ ਰਥ ਬਾਜ; ਮੋਰ ਹੀ ਬਰਣ ਪਰਮ ਜਿਹ ॥

मोर बरण रथ बाज; मोर ही बरण परम जिह ॥

ਅਮਿਤ ਤੇਜ ਦੁਰ ਧਰਖ; ਸਤ੍ਰੁ ਲਖ ਕਰ ਕੰਪਤ ਤਿਹ ॥

अमित तेज दुर धरख; सत्रु लख कर क्मपत तिह ॥

ਅਮਿਟ ਬੀਰ ਆਜਾਨ ਬਾਹੁ; ਆਲੋਕ ਰੂਪ ਗਨ ॥

अमिट बीर आजान बाहु; आलोक रूप गन ॥

ਮਤਸ ਕੇਤੁ ਲਖਿ ਜਾਹਿ; ਹ੍ਰਿਦੈ ਲਾਜਤ ਹੈ ਦੁਤਿ ਮਨਿ ॥

मतस केतु लखि जाहि; ह्रिदै लाजत है दुति मनि ॥

ਅਸ ਝੂਠ ਰੂਠਿ ਜਿਦਿਨ ਨ੍ਰਿਪਤਿ; ਰਣਹਿ ਤੁਰੰਗ ਉਥਕਿ ਹੈ ॥

अस झूठ रूठि जिदिन न्रिपति; रणहि तुरंग उथकि है ॥

ਬਿਨੁ ਇਕ ਸਤਿ ਸੁਣ ਸਤਿ ਨ੍ਰਿਪ! ਸੁ ਅਉਰ ਨ ਆਨਿ ਹਟਕਿ ਹੈ ॥੧੯੯॥

बिनु इक सति सुण सति न्रिप! सु अउर न आनि हटकि है ॥१९९॥

TOP OF PAGE

Dasam Granth