ਦਸਮ ਗਰੰਥ । दसम ग्रंथ ।

Page 692

ਪਵਨ ਬੇਗ ਰਥ ਚਲਤ; ਸੁ ਛਬਿ ਸਾਵਜ ਤੜਤਾ ਕ੍ਰਿਤ ॥

पवन बेग रथ चलत; सु छबि सावज तड़ता क्रित ॥

ਗਿਰਤ ਧਰਨ ਸੁੰਦਰੀ; ਨੈਕ ਜਿਹ ਦਿਸਿ ਫਿਰਿ ਝਾਕਤ ॥

गिरत धरन सुंदरी; नैक जिह दिसि फिरि झाकत ॥

ਮਦਨ ਮੋਹ ਮਨ ਰਹਤ; ਮਨੁਛ ਦੇਖਿ ਛਬਿ ਲਾਜਤ ॥

मदन मोह मन रहत; मनुछ देखि छबि लाजत ॥

ਉਪਜਤ ਹੀਯ ਹੁਲਾਸ; ਨਿਰਖਿ ਦੁਤਿ ਕਹ ਦੁਖ ਭਾਜਤ ॥

उपजत हीय हुलास; निरखि दुति कह दुख भाजत ॥

ਇਮਿ ਕਪਟ ਦੇਵ ਅਨਜੇਵ ਨ੍ਰਿਪੁ; ਜਿਦਿਨ ਝਟਕ ਦੈ ਧਾਇ ਹੈ ॥

इमि कपट देव अनजेव न्रिपु; जिदिन झटक दै धाइ है ॥

ਬਿਨੁ ਏਕ ਸਾਂਤਿ ਸੁਨਹੋ ਨ੍ਰਿਪਤਿ! ਸੁ ਅਉਰ ਕਵਨ ਸਮੁਹਾਇ ਹੈ ॥੧੯੦॥

बिनु एक सांति सुनहो न्रिपति! सु अउर कवन समुहाइ है ॥१९०॥

ਚਖਨ ਚਾਰੁ ਚੰਚਲ ਪ੍ਰਭਾਵ; ਖੰਜਨ ਲਖਿ ਲਾਜਤ ॥

चखन चारु चंचल प्रभाव; खंजन लखि लाजत ॥

ਗਾਵਤ ਰਾਗ ਬਸੰਤ; ਬੇਣ ਬੀਨਾ ਧੁਨਿ ਬਾਜਤ ॥

गावत राग बसंत; बेण बीना धुनि बाजत ॥

ਧਧਕਤ ਧ੍ਰਿਕਟ ਮ੍ਰਿਦੰਗ; ਝਾਂਝ ਝਾਲਰ ਸੁਭ ਸੋਹਤ ॥

धधकत ध्रिकट म्रिदंग; झांझ झालर सुभ सोहत ॥

ਖਗ ਮ੍ਰਿਗ ਜਛ ਭੁਜੰਗ; ਅਸੁਰ ਸੁਰ ਨਰ ਮਨ ਮੋਹਤ ॥

खग म्रिग जछ भुजंग; असुर सुर नर मन मोहत ॥

ਅਸ ਲੋਭ ਨਾਮ ਜੋਧਾ ਬਡੋ; ਜਿਦਿਨ ਜੁਧ ਕਹ ਜੁਟਿ ਹੈ ॥

अस लोभ नाम जोधा बडो; जिदिन जुध कह जुटि है ॥

ਜਸ ਪਵਨ ਬੇਗ ਤੇ ਮੇਘ ਗਣ; ਸੁ ਅਸ ਤਵ ਸਬ ਦਲ ਫੁਟਿ ਹੈ ॥੧੯੧॥

जस पवन बेग ते मेघ गण; सु अस तव सब दल फुटि है ॥१९१॥

ਧੁਜ ਪ੍ਰਮਾਣ ਬੀਜੁਰੀ; ਭੁਜਾ ਭਾਰੀ ਜਿਹ ਰਾਜਤ ॥

धुज प्रमाण बीजुरी; भुजा भारी जिह राजत ॥

ਅਤਿ ਚੰਚਲ ਰਥ ਚਲਤ; ਨਿਰਖ ਸੁਰ ਨਰ ਮੁਨਿ ਭਾਜਤ ॥

अति चंचल रथ चलत; निरख सुर नर मुनि भाजत ॥

ਅਧਿਕ ਰੂਪ ਅਮਿਤੋਜ; ਅਮਿਟ ਜੋਧਾ ਰਣ ਦੁਹ ਕਰ ॥

अधिक रूप अमितोज; अमिट जोधा रण दुह कर ॥

ਅਤਿ ਪ੍ਰਤਾਪ ਬਲਵੰਤ; ਲਗਤ ਸਤ੍ਰਨ ਕਹ ਰਿਪੁ ਹਰ ॥

अति प्रताप बलवंत; लगत सत्रन कह रिपु हर ॥

ਅਸ ਮੋਹ ਨਾਮ ਜੋਧਾ ਜਸ; ਜਿਦਿਨ ਜੁਧ ਕਹ ਜੁਟਿ ਹੈ ॥

अस मोह नाम जोधा जस; जिदिन जुध कह जुटि है ॥

ਬਿਨ ਇਕ ਬਿਚਾਰ ਅਬਿਚਾਰ ਨ੍ਰਿਪ! ਅਉਰ ਸਕਲ ਦਲ ਫੁਟਿ ਹੈ ॥੧੯੨॥

बिन इक बिचार अबिचार न्रिप! अउर सकल दल फुटि है ॥१९२॥

ਪਵਨ ਬੇਗ ਰਥ ਚਲਤ; ਗਵਨ ਲਖਿ ਮੋਹਿਤ ਨਾਗਰ ॥

पवन बेग रथ चलत; गवन लखि मोहित नागर ॥

ਅਤਿ ਪ੍ਰਤਾਪ ਅਮਿਤੋਜ; ਅਜੈ ਪ੍ਰਤਮਾਨ ਪ੍ਰਭਾਧਰ ॥

अति प्रताप अमितोज; अजै प्रतमान प्रभाधर ॥

ਅਤਿ ਬਲਿਸਟ ਅਧਿਸਟ; ਸਕਲ ਸੈਨਾ ਕਹੁ ਜਾਨਹੁ ॥

अति बलिसट अधिसट; सकल सैना कहु जानहु ॥

ਕ੍ਰੋਧ ਨਾਮ ਬਢਿਯਾਛ; ਬਡੋ ਜੋਧਾ ਜੀਅ ਮਾਨਹੁ ॥

क्रोध नाम बढियाछ; बडो जोधा जीअ मानहु ॥

ਧਰਿ ਅੰਗਿ ਕਵਚ ਧਰ ਪਨਚ ਕਰਿ; ਜਿਦਿਨ ਤੁਰੰਗ ਮਟਕ ਹੈ ॥

धरि अंगि कवच धर पनच करि; जिदिन तुरंग मटक है ॥

ਬਿਨੁ ਏਕ ਸਾਂਤਿ ਸੁਨ ਸਤਿ; ਨ੍ਰਿਪ! ਸੁ ਅਉਰ ਨ ਕੋਊ ਹਟਕਿ ਹੈ ॥੧੯੩॥

बिनु एक सांति सुन सति; न्रिप! सु अउर न कोऊ हटकि है ॥१९३॥

ਗਲਿਤ ਦੁਰਦ ਮਦਿ ਚੜ੍ਯੋ; ਕਢਿ ਕਰਵਾਰ ਭਯੰਕਰ ॥

गलित दुरद मदि चड़्यो; कढि करवार भयंकर ॥

ਸ੍ਯਾਮ ਬਰਣ ਆਭਰਣ; ਖਚਿਤ ਸਬ ਨੀਲ ਮਣਿਣ ਬਰ ॥

स्याम बरण आभरण; खचित सब नील मणिण बर ॥

ਸ੍ਵਰਨ ਕਿੰਕਣੀ ਜਾਲ; ਬਧੇ ਬਾਨੈਤ ਗਜੋਤਮ ॥

स्वरन किंकणी जाल; बधे बानैत गजोतम ॥

ਅਤਿ ਪ੍ਰਭਾਵ ਜੁਤਿ ਬੀਰ; ਸਿਧ ਸਾਵੰਤ ਨਰੋਤਮ ॥

अति प्रभाव जुति बीर; सिध सावंत नरोतम ॥

ਇਹ ਛਬਿ ਹੰਕਾਰ ਨਾਮਾ ਸੁਭਟ; ਅਤਿ ਬਲਿਸਟ ਤਿਹ ਮਾਨੀਐ ॥

इह छबि हंकार नामा सुभट; अति बलिसट तिह मानीऐ ॥

ਜਿਹ ਜਗਤ ਜੀਵ ਜੀਤੇ ਸਬੈ; ਆਪ ਅਜੀਤ ਤਿਹ ਜਾਨੀਐ ॥੧੯੪॥

जिह जगत जीव जीते सबै; आप अजीत तिह जानीऐ ॥१९४॥

TOP OF PAGE

Dasam Granth