ਦਸਮ ਗਰੰਥ । दसम ग्रंथ ।

Page 689

ਰਤਨ ਜਟਤ ਰਥ ਸੁਭਤ; ਖਚਿਤ ਬਜ੍ਰਨ ਮੁਕਤਾਫਲ ॥

रतन जटत रथ सुभत; खचित बज्रन मुकताफल ॥

ਹੀਰ ਚੀਰ ਆਭਰਣ; ਧਰੇ ਸਾਰਥੀ ਮਹਾਬਲ ॥

हीर चीर आभरण; धरे सारथी महाबल ॥

ਕਨਕ ਦੇਖ ਕੁਰਰਾਤ; ਕਠਨ ਕਾਮਿਨ ਬ੍ਰਿਤ ਹਾਰਤ ॥

कनक देख कुररात; कठन कामिन ब्रित हारत ॥

ਤਨਿ ਪਟੰਬਰ ਜਰਕਸੀ; ਪਰਮ ਭੂਖਨ ਤਨ ਧਾਰਤ ॥

तनि पट्मबर जरकसी; परम भूखन तन धारत ॥

ਇਹ ਛਬਿ ਅਨੰਦ ਮਦਨਜ ਨ੍ਰਿਪਤਿ; ਜਿਦਿਨ ਗਰਜ ਦਲ ਗਾਹਿ ਹੈ ॥

इह छबि अनंद मदनज न्रिपति; जिदिन गरज दल गाहि है ॥

ਬਿਨੁ ਇਕ ਧੀਰਜ ਸੁਨਿ ਰੇ ਨ੍ਰਿਪਤਿ! ਸੁ ਅਉਰ ਸਮੁਹ ਕੋ ਜਾਹਿ ਹੈ? ॥੧੭੫॥

बिनु इक धीरज सुनि रे न्रिपति! सु अउर समुह को जाहि है? ॥१७५॥

ਧੂਮ੍ਰ ਬਰਣ ਸਾਰਥੀ; ਧੂਮ੍ਰ ਬਾਜੀਰਥ ਛਾਜਤ ॥

धूम्र बरण सारथी; धूम्र बाजीरथ छाजत ॥

ਧੂਮ੍ਰ ਬਰਣ ਆਭਰਣ; ਨਿਰਖਿ ਸੁਰ ਨਰ ਮੁਨਿ ਲਾਜਤ ॥

धूम्र बरण आभरण; निरखि सुर नर मुनि लाजत ॥

ਧੂਮ੍ਰ ਨੈਨ ਧੂਮਰੋ ਗਾਤ; ਧੂਮਰ ਤਿਹ ਭੂਖਨ ॥

धूम्र नैन धूमरो गात; धूमर तिह भूखन ॥

ਧੂਮ੍ਰ ਬਦਨ ਤੇ ਬਮਤ ਸਰਬ; ਸਤ੍ਰੂ ਕੁਲ ਦੂਖਨ ॥

धूम्र बदन ते बमत सरब; सत्रू कुल दूखन ॥

ਅਸ ਭਰਮ ਮਦਨ ਚਤੁਰਥ ਸੁਵਨ; ਜਿਦਿਨ ਰੋਸ ਕਰਿ ਧਾਇ ਹੈ ॥

अस भरम मदन चतुरथ सुवन; जिदिन रोस करि धाइ है ॥

ਦਲ ਲੂਟ ਕੂਟ ਤੁਮਰੋ ਨ੍ਰਿਪਤਿ! ਸੁ ਸਰਬ ਛਿਨਕ ਮਹਿ ਜਾਇ ਹੈ ॥੧੭੬॥

दल लूट कूट तुमरो न्रिपति! सु सरब छिनक महि जाइ है ॥१७६॥

ਅਉਰ ਅਉਰ ਜੇ ਸੁਭਟਿ; ਗਨੋ ਤਿਹ ਨਾਮ ਬਿਚਛਨ ॥

अउर अउर जे सुभटि; गनो तिह नाम बिचछन ॥

ਬਡ ਜੋਧਾ ਬਡ ਸੂਰ; ਬਡੇ ਜਿਤਵਾਰ ਸੁਲੱਛਨ ॥

बड जोधा बड सूर; बडे जितवार सुलच्छन ॥

ਕਲਹਿ ਨਾਮ ਇਕ ਨਾਰਿ; ਮਹਾ ਕਲ ਰੂਪ ਕਲਹ ਕਰ ॥

कलहि नाम इक नारि; महा कल रूप कलह कर ॥

ਲੋਗ ਚਤੁਰਦਸ ਮਾਝਿ; ਜਾਸੁ ਛੋਰਾ ਨਹੀ ਸੁਰ ਨਰ ॥

लोग चतुरदस माझि; जासु छोरा नही सुर नर ॥

ਸਬ ਸਸਤ੍ਰ ਅਸਤ੍ਰ ਭੀਤਰ ਨਿਪੁਣ; ਅਤਿ ਪ੍ਰਭਾਵ ਤਿਹ ਜਾਨੀਐ ॥

सब ससत्र असत्र भीतर निपुण; अति प्रभाव तिह जानीऐ ॥

ਸਬ ਦੇਸ ਭੇਸ ਅਰੁ ਰਾਜ ਸਬ; ਤ੍ਰਾਸ ਜਵਨ ਕੋ ਮਾਨੀਐ ॥੧੭੭॥

सब देस भेस अरु राज सब; त्रास जवन को मानीऐ ॥१७७॥

ਬੈਰ ਨਾਮ ਇਕ ਬੀਰ; ਮਹਾ ਦੁਰ ਧਰਖ ਅਜੈ ਰਣਿ ॥

बैर नाम इक बीर; महा दुर धरख अजै रणि ॥

ਕਬਹੁ ਦੀਨ ਨਹੀ ਪੀਠਿ; ਅਨਿਕ ਜੀਤੇ ਜਿਹ ਨ੍ਰਿਪ ਗਣ ॥

कबहु दीन नही पीठि; अनिक जीते जिह न्रिप गण ॥

ਲੋਚਨ ਸ੍ਰੌਣਤ ਬਰਣ ਅਰੁਣ; ਸਬ ਸਸਤ੍ਰ ਅੰਗਿ ਤਿਹ ॥

लोचन स्रौणत बरण अरुण; सब ससत्र अंगि तिह ॥

ਰਵਿ ਪ੍ਰਕਾਸ ਸਰ ਧੁਜਾ; ਅਰੁਣ ਲਾਜਤ ਲਖਿ ਛਬਿ ਜਿਹ ॥

रवि प्रकास सर धुजा; अरुण लाजत लखि छबि जिह ॥

ਇਹ ਭਾਂਤਿ ਬੈਰ ਬੀਰਾ ਬਡੈ; ਜਿਦਿਨ ਕ੍ਰੁਧ ਕਰਿ ਗਰਜਿ ਹੈ ॥

इह भांति बैर बीरा बडै; जिदिन क्रुध करि गरजि है ॥

ਬਿਨੁ ਏਕ ਸਾਂਤਿ ਸੁਨ ਰੇ ਨ੍ਰਿਪਤਿ! ਸੁ ਅਉਰ ਨ ਦੂਸਰ ਬਰਜਿ ਹੈ? ॥੧੭੮॥

बिनु एक सांति सुन रे न्रिपति! सु अउर न दूसर बरजि है? ॥१७८॥

ਧੂਮ੍ਰ ਧੁਜਾ ਰਥ ਧੂਮ੍ਰ; ਧੂਮ੍ਰ ਸਾਰਥੀ ਬਿਰਾਜਤ ॥

धूम्र धुजा रथ धूम्र; धूम्र सारथी बिराजत ॥

ਧੂਮ੍ਰ ਬਸਤ੍ਰ ਤਨ ਧਰੇ; ਨਿਰਖਿ ਧੂਅਰੋ ਮਨਿ ਲਾਜਤ ॥

धूम्र बसत्र तन धरे; निरखि धूअरो मनि लाजत ॥

ਧੂਮ੍ਰ ਧਨੁਖ ਕਰ ਛਕ੍ਯੋ; ਬਾਨ ਧੂਮਰੇ ਸੁਹਾਏ ॥

धूम्र धनुख कर छक्यो; बान धूमरे सुहाए ॥

ਸੁਰ ਨਰ ਨਾਗ ਭੁਜੰਗ ਜਛ; ਅਰੁ ਅਸੁਰ ਲਜਾਏ ॥

सुर नर नाग भुजंग जछ; अरु असुर लजाए ॥

ਇਹ ਛਬਿ ਪ੍ਰਭਾਵ ਆਲਸ ਨ੍ਰਿਪਤਿ; ਜਿਦਿਨ ਜੁਧ ਕਹ ਜੁਟ ਹੈ ॥

इह छबि प्रभाव आलस न्रिपति; जिदिन जुध कह जुट है ॥

ਉਦਮ ਬਿਹੀਨ ਸੁਨ ਰੇ ਨ੍ਰਿਪਤਿ! ਅਉਰ ਸਕਲ ਦਲ ਫੁਟ ਹੈ ॥੧੭੯॥

उदम बिहीन सुन रे न्रिपति! अउर सकल दल फुट है ॥१७९॥

TOP OF PAGE

Dasam Granth