ਦਸਮ ਗਰੰਥ । दसम ग्रंथ ।

Page 688

ਪੁਹਪ ਧਨੁਖ ਅਲਿ ਪਨਚ; ਮਤਸ ਜਿਹ ਧੁਜਾ ਬਿਰਾਜੈ ॥

पुहप धनुख अलि पनच; मतस जिह धुजा बिराजै ॥

ਬਾਜਤ ਝਾਝਰ ਤੂਰ; ਮਧੁਰ ਬੀਨਾ ਧੁਨਿ ਬਾਜੈ ॥

बाजत झाझर तूर; मधुर बीना धुनि बाजै ॥

ਸਬ ਬਜੰਤ੍ਰ ਜਿਹ ਸੰਗ ਬਜਤ; ਸੁੰਦਰ ਛਬ ਸੋਹਤ ॥

सब बजंत्र जिह संग बजत; सुंदर छब सोहत ॥

ਸੰਗ ਸੈਨ ਅਬਲਾ ਸੰਬੂਹ; ਸੁਰ ਨਰ ਮੁਨਿ ਮੋਹਤ ॥

संग सैन अबला स्मबूह; सुर नर मुनि मोहत ॥

ਅਸ ਮਦਨ ਰਾਜ ਰਾਜਾ ਨ੍ਰਿਪਤਿ; ਜਿਦਿਨ ਕ੍ਰੁਧ ਕਰਿ ਧਾਇ ਹੈ ॥

अस मदन राज राजा न्रिपति; जिदिन क्रुध करि धाइ है ॥

ਬਿਨੁ ਇਕ ਬਿਬੇਕ ਤਾ ਕੇ ਸਮੁਹਿ; ਅਉਰ ਦੂਸਰ ਕੋ ਜਾਇ ਹੈ? ॥੧੭੦॥

बिनु इक बिबेक ता के समुहि; अउर दूसर को जाइ है? ॥१७०॥

ਕਰਤ ਨ੍ਰਿਤ ਸੁੰਦਰੀ; ਬਜਤ ਬੀਨਾ ਧੁਨਿ ਮੰਗਲ ॥

करत न्रित सुंदरी; बजत बीना धुनि मंगल ॥

ਉਪਜਤ ਰਾਗ ਸੰਬੂਹ; ਬਜਤ ਬੈਰਾਰੀ ਬੰਗਲਿ ॥

उपजत राग स्मबूह; बजत बैरारी बंगलि ॥

ਭੈਰਵ ਰਾਗ ਬਸੰਤ ਦੀਪ; ਹਿੰਡੋਲ ਮਹਾ ਸੁਰ ॥

भैरव राग बसंत दीप; हिंडोल महा सुर ॥

ਉਘਟਤ ਤਾਨ ਤਰੰਗ; ਸੁਨਤ ਰੀਝਤ ਧੁਨਿ ਸੁਰ ਨਰ ॥

उघटत तान तरंग; सुनत रीझत धुनि सुर नर ॥

ਇਹ ਛਬਿ ਪ੍ਰਭਾਵ ਰਿਤੁ ਰਾਜ ਨ੍ਰਿਪ; ਜਿਦਿਨ ਰੋਸ ਕਰਿ ਧਾਇ ਹੈ ॥

इह छबि प्रभाव रितु राज न्रिप; जिदिन रोस करि धाइ है ॥

ਬਿਨੁ ਇਕ ਬਿਬੇਕ ਤਾ ਕੇ ਨ੍ਰਿਪਤਿ! ਅਉਰ ਸਮੁਹਿ ਕੋ ਜਾਇ ਹੈ? ॥੧੭੧॥

बिनु इक बिबेक ता के न्रिपति! अउर समुहि को जाइ है? ॥१७१॥

ਸੋਰਠਿ ਸਾਰੰਗ ਸੁਧ ਮਲਾਰ; ਬਿਭਾਸ ਸਰਬਿ ਗਨਿ ॥

सोरठि सारंग सुध मलार; बिभास सरबि गनि ॥

ਰਾਮਕਲੀ ਹਿੰਡੋਲ ਗੌਡ; ਗੂਜਰੀ ਮਹਾ ਧੁਨਿ ॥

रामकली हिंडोल गौड; गूजरी महा धुनि ॥

ਲਲਤ ਪਰਜ ਗਵਰੀ ਮਲਾਰ; ਕਾਨੜਾ ਮਹਾ ਛਬਿ ॥

ललत परज गवरी मलार; कानड़ा महा छबि ॥

ਜਾਹਿ ਬਿਲੋਕਤ ਬੀਰ ਸਰਬ; ਤੁਮਰੇ ਜੈ ਹੈ ਦਬਿ ॥

जाहि बिलोकत बीर सरब; तुमरे जै है दबि ॥

ਇਹ ਬਿਧਿ ਨਰੇਸ ਰਿਤੁ ਰਾਜ ਨ੍ਰਿਪ; ਮਦਨ ਸੂਅਨ ਜਬ ਗਰਜ ਹੈ ॥

इह बिधि नरेस रितु राज न्रिप; मदन सूअन जब गरज है ॥

ਬਿਨੁ ਇਕ ਗ੍ਯਾਨ ਸੁਨ ਹੋ ਨ੍ਰਿਪਤਿ! ਸੁ ਅਉਰ ਦੂਸਰ ਕੋ ਬਰਜਿ ਹੈ? ॥੧੭੨॥

बिनु इक ग्यान सुन हो न्रिपति! सु अउर दूसर को बरजि है? ॥१७२॥

ਕਊਧਤ ਦਾਮਨਿ ਸਘਨ ਸਘਨ; ਘੋਰਤ ਚਹੁਦਿਸ ਘਨ ॥

कऊधत दामनि सघन सघन; घोरत चहुदिस घन ॥

ਮੋਹਿਤ ਭਾਮਿਨ ਸਘਨ; ਡਰਤ ਬਿਰਹਨਿ ਤ੍ਰਿਯ ਲਖਿ ਮਨਿ ॥

मोहित भामिन सघन; डरत बिरहनि त्रिय लखि मनि ॥

ਬੋਲਤ ਦਾਦੁਰ ਮੋਰ; ਸਘਨ ਝਿਲੀ ਝਿੰਕਾਰਤ ॥

बोलत दादुर मोर; सघन झिली झिंकारत ॥

ਦੇਖਤ ਦ੍ਰਿਗਨ ਪ੍ਰਭਾਵ ਅਮਿਤ; ਮੁਨਿ ਮਨ ਬ੍ਰਿਤ ਹਾਰਤ ॥

देखत द्रिगन प्रभाव अमित; मुनि मन ब्रित हारत ॥

ਇਹ ਬਿਧਿ ਹੁਲਾਸ ਮਦਨਜ ਦੂਸਰ; ਜਿਦਿਨ ਚਟਕ ਦੈ ਸਟਕ ਹੈ ॥

इह बिधि हुलास मदनज दूसर; जिदिन चटक दै सटक है ॥

ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ! ਅਉਰ ਦੂਸਰ ਕੋ ਹਟਕ ਹੈ? ॥੧੭੩॥

बिनु इक बिबेक सुनहो न्रिपति! अउर दूसर को हटक है? ॥१७३॥

ਤ੍ਰਿਤੀਆ ਪੁਤ੍ਰ ਅਨੰਦ; ਜਿਦਿਨ ਸਸਤ੍ਰਨ ਕਹੁ ਧਰਿ ਹੈ ॥

त्रितीआ पुत्र अनंद; जिदिन ससत्रन कहु धरि है ॥

ਕਰਿ ਹੈ ਚਿਤ੍ਰ ਬਚਿਤ੍ਰ ਸੁ ਰਣ; ਸੁਰ ਨਰ ਮੁਨਿ ਡਰਿ ਹੈ ॥

करि है चित्र बचित्र सु रण; सुर नर मुनि डरि है ॥

ਕੋ ਭਟ ਧਰਿ ਹੈ ਧੀਰ? ਜਿਦਿਨ ਸਾਮੁਹਿ ਵਹ ਐ ਹੈ ॥

को भट धरि है धीर? जिदिन सामुहि वह ऐ है ॥

ਸਭ ਕੋ ਤੇਜ ਪ੍ਰਤਾਪ; ਛਿਨਕ ਭੀਤਰ ਹਰ ਲੈ ਹੈ ॥

सभ को तेज प्रताप; छिनक भीतर हर लै है ॥

ਇਹ ਬਿਧਿ ਅਨੰਦ ਦੁਰ ਧਰਖ ਭਟ; ਜਿਦਿਨ ਸਸਤ੍ਰ ਗਹ ਮਿਕ ਹੈ ॥

इह बिधि अनंद दुर धरख भट; जिदिन ससत्र गह मिक है ॥

ਬਿਨੁ ਇਕ ਧੀਰਜ ਸੁਨਿ ਰੇ ਨ੍ਰਿਪਤਿ! ਸੁ ਅਉਰ ਨ ਦੂਸਰਿ ਟਿਕ ਹੈ ॥੧੭੪॥

बिनु इक धीरज सुनि रे न्रिपति! सु अउर न दूसरि टिक है ॥१७४॥

TOP OF PAGE

Dasam Granth