ਦਸਮ ਗਰੰਥ । दसम ग्रंथ ।

Page 685

ਮਛ ਸਹਿਤ ਮਛਿੰਦ੍ਰ ਜੋਗੀ; ਬਧਿ ਜਾਰ ਮਝਾਰ ॥

मछ सहित मछिंद्र जोगी; बधि जार मझार ॥

ਮਛ ਲੋਕ ਬਿਲੋਕਿ ਕੈ ਸਬ; ਹ੍ਵੈ ਗਏ ਬਿਸੰਭਾਰ ॥

मछ लोक बिलोकि कै सब; ह्वै गए बिस्मभार ॥

ਦ੍ਵੈ ਮਹੂਰਤ ਬਿਤੀ ਜਬੈ; ਸੁਧਿ ਪਾਇ ਕੈ ਕਛੁ ਅੰਗਿ ॥

द्वै महूरत बिती जबै; सुधि पाइ कै कछु अंगि ॥

ਭੂਪ ਦ੍ਵਾਰ ਗਏ ਸਭੈ ਭਟ; ਬਾਧਿ ਅਸਤ੍ਰ ਉਤੰਗ ॥੧੪੩॥

भूप द्वार गए सभै भट; बाधि असत्र उतंग ॥१४३॥

ਮਛ ਉਦਰ ਲਗੇ ਸੁ ਚੀਰਨ; ਕਿਉਹੂੰ ਨ ਚੀਰਾ ਜਾਇ ॥

मछ उदर लगे सु चीरन; किउहूं न चीरा जाइ ॥

ਹਾਰਿ ਹਾਰਿ ਪਰੈ ਜਬੈ; ਤਬ ਪੂਛ ਮਿਤ੍ਰ ਬੁਲਾਇ ॥

हारि हारि परै जबै; तब पूछ मित्र बुलाइ ॥

ਅਉਰ ਕਉਨ ਬਿਚਾਰੀਐ? ਉਪਚਾਰ ਤਾਕਰ ਆਜ ॥

अउर कउन बिचारीऐ? उपचार ताकर आज ॥

ਦ੍ਰਿਸਟਿ ਜਾ ਤੇ ਪਰੈ ਮੁਨੀਸ੍ਵਰ; ਸਰੇ ਹਮਰੋ ਕਾਜੁ ॥੧੪੪॥

द्रिसटि जा ते परै मुनीस्वर; सरे हमरो काजु ॥१४४॥

ਦੋਹਰਾ ॥

दोहरा ॥

ਮਛ ਪੇਟ ਕਿਹੂੰ ਨ ਫਟੇ; ਸਬ ਕਰ ਹਟੇ ਉਪਾਇ ॥

मछ पेट किहूं न फटे; सब कर हटे उपाइ ॥

ਗ੍ਯਾਨ ਗੁਰੂ ਤਿਨ ਕੋ ਹੁਤੋ; ਪੂਛਾ ਤਹਿ ਬਨਾਇ ॥੧੪੫॥

ग्यान गुरू तिन को हुतो; पूछा तहि बनाइ ॥१४५॥

ਤੋਟਕ ਛੰਦ ॥

तोटक छंद ॥

ਭਟ ਤ੍ਯਾਗ ਕੈ ਸਬ ਗਰਬ ॥

भट त्याग कै सब गरब ॥

ਨ੍ਰਿਪ ਤੀਰ ਬੋਲੋ ਸਰਬ ॥

न्रिप तीर बोलो सरब ॥

ਨ੍ਰਿਪ! ਪੂਛੀਐ ਗੁਰ ਗ੍ਯਾਨ ॥

न्रिप! पूछीऐ गुर ग्यान ॥

ਕਹਿ ਦੇਇ ਤੋਹਿ ਬਿਧਾਨ ॥੧੪੬॥

कहि देइ तोहि बिधान ॥१४६॥

ਬਿਧਿ ਪੂਰਿ ਕੈ ਸੁਭ ਚਾਰ ॥

बिधि पूरि कै सुभ चार ॥

ਅਰੁ ਗ੍ਯਾਨ ਰੀਤਿ ਬਿਚਾਰਿ ॥

अरु ग्यान रीति बिचारि ॥

ਗੁਰ! ਭਾਖੀਐ ਮੁਹਿ ਭੇਵ ॥

गुर! भाखीऐ मुहि भेव ॥

ਕਿਮ ਦੇਖੀਐ ਮੁਨਿ ਦੇਵ ॥੧੪੭॥

किम देखीऐ मुनि देव ॥१४७॥

ਗੁਰ ਗ੍ਯਾਨ ਬੋਲ੍ਯੋ ਬੈਨ ॥

गुर ग्यान बोल्यो बैन ॥

ਸੁਭ ਬਾਚ ਸੋ ਸੁਖ ਦੈਨ ॥

सुभ बाच सो सुख दैन ॥

ਛੁਰਕਾ ਬਿਬੇਕ ਲੈ ਹਾਥ ॥

छुरका बिबेक लै हाथ ॥

ਇਹ ਫਾਰੀਐ ਤਿਹ ਸਾਥ ॥੧੪੮॥

इह फारीऐ तिह साथ ॥१४८॥

ਤਬ ਕਾਮ ਤੈਸੋ ਈ ਕੀਨ ॥

तब काम तैसो ई कीन ॥

ਗੁਰ ਗ੍ਯਾਨ ਜ੍ਯੋਂ ਸਿਖ ਦੀਨ ॥

गुर ग्यान ज्यों सिख दीन ॥

ਗਹਿ ਕੈ ਬਿਬੇਕਹਿ ਹਾਥ ॥

गहि कै बिबेकहि हाथ ॥

ਤਿਹ ਚੀਰਿਆ ਤਿਹ ਸਾਥ ॥੧੪੯॥

तिह चीरिआ तिह साथ ॥१४९॥

ਜਬ ਚੀਰਿ ਪੇਟ ਬਨਾਇ ॥

जब चीरि पेट बनाइ ॥

ਤਬ ਦੇਖਏ ਜਗ ਰਾਇ ॥

तब देखए जग राइ ॥

ਜੁਤ ਧ੍ਯਾਨ ਮੁੰਦ੍ਰਤ ਨੈਨ ॥

जुत ध्यान मुंद्रत नैन ॥

ਬਿਨੁ ਆਸ ਚਿਤ ਨ ਡੁਲੈਨ ॥੧੫੦॥

बिनु आस चित न डुलैन ॥१५०॥

ਸਤ ਧਾਤ ਪੁਤ੍ਰਾ ਕੀਨ ॥

सत धात पुत्रा कीन ॥

ਮੁਨਿ ਦ੍ਰਿਸਟਿ ਤਰ ਧਰ ਦੀਨ ॥

मुनि द्रिसटि तर धर दीन ॥

ਜਬ ਛੂਟਿ ਰਿਖਿ ਕੇ ਧ੍ਯਾਨ ॥

जब छूटि रिखि के ध्यान ॥

ਤਬ ਭਏ ਭਸਮ ਪ੍ਰਮਾਨ ॥੧੫੧॥

तब भए भसम प्रमान ॥१५१॥

ਜੋ ਅਉਰ ਦ੍ਰਿਗ ਤਰਿ ਆਉ ॥

जो अउर द्रिग तरि आउ ॥

ਸੋਊ ਜੀਅਤ ਜਾਨ ਨ ਪਾਉ ॥

सोऊ जीअत जान न पाउ ॥

ਸੋ ਭਸਮ ਹੋਵਤ ਜਾਨੁ ॥

सो भसम होवत जानु ॥

ਬਿਨੁ ਪ੍ਰੀਤਿ ਭਗਤ ਨ ਮਾਨੁ ॥੧੫੨॥

बिनु प्रीति भगत न मानु ॥१५२॥

ਜਬ ਭਏ ਪੁਤ੍ਰਾ ਭਸਮ ॥

जब भए पुत्रा भसम ॥

ਜਨ ਅੰਧਤਾ ਰਵਿ ਰਸਮ ॥

जन अंधता रवि रसम ॥

ਪੁਨਿ ਪੂਛੀਆ ਤਿਹਾ ਜਾਇ ॥

पुनि पूछीआ तिहा जाइ ॥

ਮੁਨਿ ਰਾਜ! ਭੇਦ ਬਤਾਇ ॥੧੫੩॥

मुनि राज! भेद बताइ ॥१५३॥

ਨਰਾਜ ਛੰਦ ॥

नराज छंद ॥

ਕਉਨ ਭੂਪ ਭੂਮਿ ਮੈ? ਬਤਾਇ ਮੋਹਿ ਦੀਜੀਯੈ ॥

कउन भूप भूमि मै? बताइ मोहि दीजीयै ॥

ਜੋ ਮੋਹਿ ਤ੍ਰਾਸਿ ਨ ਤ੍ਰਸ੍ਯੋ; ਕ੍ਰਿਪਾ ਰਿਖੀਸ ਕੀਜੀਯੈ ॥

जो मोहि त्रासि न त्रस्यो; क्रिपा रिखीस कीजीयै ॥

ਸੁ ਅਉਰ ਕਉਨ ਹੈ ਹਠੀ ਸੁ? ਜਉਨ ਮੋ ਨ ਜੀਤਿਯੋ ॥

सु अउर कउन है हठी सु? जउन मो न जीतियो ॥

ਅਤ੍ਰਾਸ ਕਉਨ ਠਉਰ ਹੈ? ਜਹਾ ਨ ਮੋਹ ਬੀਤਿਯੋ ॥੧੫੪॥

अत्रास कउन ठउर है? जहा न मोह बीतियो ॥१५४॥

TOP OF PAGE

Dasam Granth