ਦਸਮ ਗਰੰਥ । दसम ग्रंथ ।

Page 684

ਭਾਂਤਿ ਭਾਂਤਿ ਮੰਗਾਇ ਜਾਲਨ; ਸੰਗ ਲੈ ਦਲ ਸਰਬ ॥

भांति भांति मंगाइ जालन; संग लै दल सरब ॥

ਜੀਤ ਦੁੰਦਭ ਦੈ ਚਲਾ; ਨ੍ਰਿਪ ਜਾਨਿ ਕੈ ਜੀਅ ਗਰਬ ॥

जीत दुंदभ दै चला; न्रिप जानि कै जीअ गरब ॥

ਮੰਤ੍ਰੀ ਮਿਤ੍ਰ ਕੁਮਾਰਿ ਸੰਪਤ; ਸਰਬ ਮਧਿ ਬੁਲਾਇ ॥

मंत्री मित्र कुमारि स्मपत; सरब मधि बुलाइ ॥

ਸਿੰਧ ਜਾਰ ਡਰੇ ਜਹਾ ਤਹਾ; ਮਛ ਸਤ੍ਰੁ ਡਰਾਇ ॥੧੩੪॥

सिंध जार डरे जहा तहा; मछ सत्रु डराइ ॥१३४॥

ਭਾਂਤਿ ਭਾਤਨ ਮਛ ਕਛਪ; ਅਉਰ ਜੀਵ ਅਪਾਰ ॥

भांति भातन मछ कछप; अउर जीव अपार ॥

ਬਧਿ ਜਾਰਨ ਹ੍ਵੈ ਕਢੇ; ਤਬ ਤਿਆਗਿ ਪ੍ਰਾਨ ਸੁ ਧਾਰ ॥

बधि जारन ह्वै कढे; तब तिआगि प्रान सु धार ॥

ਸਿੰਧੁ ਤੀਰ ਗਏ ਜਬੈ; ਜਲ ਜੀਵ ਏਕੈ ਬਾਰ ॥

सिंधु तीर गए जबै; जल जीव एकै बार ॥

ਐਸ ਭਾਂਤਿ ਭਏ ਬਖਾਨਤ; ਸਿੰਧੁ ਪੈ ਮਤ ਸਾਰ ॥੧੩੫॥

ऐस भांति भए बखानत; सिंधु पै मत सार ॥१३५॥

ਬਿਪ ਕੋ ਧਰਿ ਸਿੰਧੁ ਮੂਰਤਿ; ਆਇਯੋ ਤਿਹ ਪਾਸਿ ॥

बिप को धरि सिंधु मूरति; आइयो तिह पासि ॥

ਰਤਨ ਹੀਰ ਪ੍ਰਵਾਲ ਮਾਨਕ; ਦੀਨ ਹੈ ਅਨਿਆਸ ॥

रतन हीर प्रवाल मानक; दीन है अनिआस ॥

ਜੀਵ ਕਾਹਿ ਸੰਘਾਰੀਐ? ਸੁਨਿ ਲੀਜੀਐ ਨ੍ਰਿਪ! ਬੈਨ ॥

जीव काहि संघारीऐ? सुनि लीजीऐ न्रिप! बैन ॥

ਜਉਨ ਕਾਰਜ ਕੋ ਚਲੇ ਤੁਮ; ਸੋ ਨਹੀ ਇਹ ਠੈਨ ॥੧੩੬॥

जउन कारज को चले तुम; सो नही इह ठैन ॥१३६॥

ਸਿੰਧੁ ਬਾਚ ॥

सिंधु बाच ॥

ਰੂਆਲ ਛੰਦ ॥

रूआल छंद ॥

ਛੀਰ ਸਾਗਰ ਹੈ ਜਹਾ; ਸੁਨ ਰਾਜ ਰਾਜ ਵਤਾਰ! ॥

छीर सागर है जहा; सुन राज राज वतार! ॥

ਮਛ ਉਦਰ ਮਛੰਦ੍ਰ ਜੋਗੀ; ਬੈਠ ਹੈ ਬ੍ਰਤ ਧਾਰਿ ॥

मछ उदर मछंद्र जोगी; बैठ है ब्रत धारि ॥

ਡਾਰਿ ਜਾਰ ਨਿਕਾਰ ਤਾਕਹਿ; ਪੂਛ ਲੇਹੁ ਬਨਾਇ ॥

डारि जार निकार ताकहि; पूछ लेहु बनाइ ॥

ਜੋ ਕਹਾ ਸੋ ਕੀਜੀਐ ਨ੍ਰਿਪ! ਇਹੀ ਸਤਿ ਉਪਾਇ ॥੧੩੭॥

जो कहा सो कीजीऐ न्रिप! इही सति उपाइ ॥१३७॥

ਜੋਰਿ ਬੀਰਨ ਨਾਖ ਸਿੰਧਹ; ਆਗ ਚਾਲ ਸੁਬਾਹ ॥

जोरि बीरन नाख सिंधह; आग चाल सुबाह ॥

ਹੂਰ ਪੂਰ ਰਹੀ ਜਹਾ ਤਹਾ; ਜਤ੍ਰ ਤਤ੍ਰ ਉਛਾਹ ॥

हूर पूर रही जहा तहा; जत्र तत्र उछाह ॥

ਭਾਂਤਿ ਭਾਂਤਿ ਬਜੰਤ੍ਰ ਬਾਜਤ; ਅਉਰ ਘੁਰਤ ਨਿਸਾਨ ॥

भांति भांति बजंत्र बाजत; अउर घुरत निसान ॥

ਛੀਰ ਸਿੰਧੁ ਹੁਤੋ ਜਹਾ; ਤਿਹ ਠਾਮ ਪਹੁਚੇ ਆਨਿ ॥੧੩੮॥

छीर सिंधु हुतो जहा; तिह ठाम पहुचे आनि ॥१३८॥

ਸੂਤ੍ਰ ਜਾਰ ਬਨਾਇ ਕੈ; ਤਿਹ ਮਧਿ ਡਾਰਿ ਅਪਾਰ ॥

सूत्र जार बनाइ कै; तिह मधि डारि अपार ॥

ਅਉਰ ਜੀਵ ਘਨੇ ਗਹੇ; ਨ ਵਿਲੋਕਯੋ ਸਿਵ ਬਾਰ ॥

अउर जीव घने गहे; न विलोकयो सिव बार ॥

ਹਾਰਿ ਹਾਰਿ ਫਿਰੇ ਸਬੈ ਭਟ; ਆਨਿ ਭੂਪਤਿ ਤੀਰ ॥

हारि हारि फिरे सबै भट; आनि भूपति तीर ॥

ਅਉਰ ਜੀਵ ਘਨੇ ਗਹੇ; ਪਰ ਸੋ ਨ ਪਾਵ ਫਕੀਰ ॥੧੩੯॥

अउर जीव घने गहे; पर सो न पाव फकीर ॥१३९॥

ਮਛ ਪੇਟਿ ਮਛੰਦ੍ਰ ਜੋਗੀ; ਬੈਠ ਹੈ ਬਿਨੁ ਆਸ ॥

मछ पेटि मछंद्र जोगी; बैठ है बिनु आस ॥

ਜਾਰ ਭੇਟ ਸਕੈ ਨ ਵਾ ਕੋ; ਮੋਨਿ ਅੰਗ ਸੁ ਬਾਸ ॥

जार भेट सकै न वा को; मोनि अंग सु बास ॥

ਏਕ ਜਾਰ ਸੁਨਾ ਨਯੋ; ਤਿਹ ਡਾਰੀਐ ਅਬਿਚਾਰ ॥

एक जार सुना नयो; तिह डारीऐ अबिचार ॥

ਸਤਿ ਬਾਤ ਕਹੋ ਤੁਮੈ; ਸੁਨਿ ਰਾਜ ਰਾਜ ਵਤਾਰ! ॥੧੪੦॥

सति बात कहो तुमै; सुनि राज राज वतार! ॥१४०॥

ਗਿਆਨ ਨਾਮੁ ਸੁਨਾ ਹਮੋ ਤਿਹ; ਜਾਰ ਕੋ ਨ੍ਰਿਪ ਰਾਇ! ॥

गिआन नामु सुना हमो तिह; जार को न्रिप राइ! ॥

ਤਉਨ ਤਾ ਮੈ ਡਾਰਿ ਕੈ; ਮੁਨਿ ਰਾਜ! ਲੇਹੁ ਗਹਾਇ ॥

तउन ता मै डारि कै; मुनि राज! लेहु गहाइ ॥

ਯੌ ਨ ਹਾਥਿ ਪਰੇ ਮੁਨੀਸੁਰ; ਬੀਤ ਹੈ ਬਹੁ ਬਰਖ ॥

यौ न हाथि परे मुनीसुर; बीत है बहु बरख ॥

ਸਤਿ ਬਾਤ ਕਹੌ ਤੁਮੈ; ਸੁਨ ਲੀਜੀਐ ਭਰਤਰਖ! ॥੧੪੧॥

सति बात कहौ तुमै; सुन लीजीऐ भरतरख! ॥१४१॥

ਯੌ ਨ ਪਾਨਿ ਪਰੇ ਮੁਨਾਬਰ; ਹੋਹਿਂ ਕੋਟਿ ਉਪਾਇ ॥

यौ न पानि परे मुनाबर; होहिं कोटि उपाइ ॥

ਡਾਰ ਕੇ ਤੁਮ ਗ੍ਯਾਨ ਜਾਰ ਸੁ; ਤਾਸੁ ਲੇਹੁ ਗਹਾਇ ॥

डार के तुम ग्यान जार सु; तासु लेहु गहाइ ॥

ਗ੍ਯਾਨ ਜਾਰ ਜਬੈ ਨ੍ਰਿਪੰਬਰ; ਡਾਰ੍ਯੋ ਤਿਹ ਬੀਚ ॥

ग्यान जार जबै न्रिप्मबर; डार्यो तिह बीच ॥

ਤਉਨ ਜਾਰ ਗਹੋ ਮੁਨਾਬਰ; ਜਾਨੁ ਦੂਜ ਦਧੀਚ ॥੧੪੨॥

तउन जार गहो मुनाबर; जानु दूज दधीच ॥१४२॥

TOP OF PAGE

Dasam Granth