ਦਸਮ ਗਰੰਥ । दसम ग्रंथ ।

Page 683

ਪਾਰਸਨਾਥ ਬਾਚ ॥

पारसनाथ बाच ॥

ਰੂਆਲ ਛੰਦ ॥

रूआल छंद ॥

ਸੁਵਰਨ ਕੀ ਨ ਇਤੀ ਕਮੀ; ਜਉ ਟੁਟ ਹੈ ਬਹੁ ਬਰਖ ॥

सुवरन की न इती कमी; जउ टुट है बहु बरख ॥

ਹਸਤ ਕੀ ਨ ਕਮੀ ਮੁਝੈ; ਹਯ ਸਾਰ ਲੀਜੈ ਪਰਖ ॥

हसत की न कमी मुझै; हय सार लीजै परख ॥

ਅਉਰ ਜਉ ਧਨ ਚਾਹੀਯੈ; ਸੋ ਲੀਜੀਯੈ ਅਬਿਚਾਰ ॥

अउर जउ धन चाहीयै; सो लीजीयै अबिचार ॥

ਚਿਤ ਮੈ ਨ ਕਛੂ ਕਰੋ; ਸੁਨ ਮੰਤ੍ਰ ਮਿਤ੍ਰ ਅਵਤਾਰ! ॥੧੨੬॥

चित मै न कछू करो; सुन मंत्र मित्र अवतार! ॥१२६॥

ਯਉ ਜਬੈ ਨ੍ਰਿਪ ਉਚਰ੍ਯੋ; ਤਬ ਮੰਤ੍ਰਿ ਬਰ ਸੁਨਿ ਬੈਨ ॥

यउ जबै न्रिप उचर्यो; तब मंत्रि बर सुनि बैन ॥

ਹਾਥ ਜੋਰਿ ਸਲਾਮ ਕੈ; ਨ੍ਰਿਪ ਨੀਚ ਕੈ ਜੁਗ ਨੈਨ ॥

हाथ जोरि सलाम कै; न्रिप नीच कै जुग नैन ॥

ਅਉਰ ਏਕ ਸੁਨੋ ਨ੍ਰਿਪੋਤਮ! ਉਚਰੌਂ ਇਕ ਗਾਥ ॥

अउर एक सुनो न्रिपोतम! उचरौं इक गाथ ॥

ਜੌਨ ਮਧਿ ਸੁਨੀ ਪੁਰਾਨਨ; ਅਉਰ ਸਿੰਮ੍ਰਿਤ ਸਾਥ ॥੧੨੭॥

जौन मधि सुनी पुरानन; अउर सिम्रित साथ ॥१२७॥

ਮੰਤ੍ਰੀ ਬਾਚ ॥

मंत्री बाच ॥

ਰੂਆਲ ਛੰਦ ॥

रूआल छंद ॥

ਅਉਰ ਜੋ ਸਭ ਦੇਸ ਕੇ ਨ੍ਰਿਪ; ਜੀਤੀਯੈ ਸੁਨਿ ਭੂਪ! ॥

अउर जो सभ देस के न्रिप; जीतीयै सुनि भूप! ॥

ਪਰਮ ਰੂਪ ਪਵਿਤ੍ਰ ਗਾਤ; ਅਪਵਿਤ੍ਰ ਹਰਣ ਸਰੂਪ ॥

परम रूप पवित्र गात; अपवित्र हरण सरूप ॥

ਐਸ ਜਉ ਸੁਨਿ ਭੂਪ ਭੂਪਤਿ! ਸਭ ਪੂਛੀਆ ਤਿਹ ਗਾਥ ॥

ऐस जउ सुनि भूप भूपति! सभ पूछीआ तिह गाथ ॥

ਪੂਛ ਆਉ ਸਬੈ ਨ੍ਰਿਪਾਲਨ; ਹਉ ਕਹੋ ਤੁਹ ਸਾਥ ॥੧੨੮॥

पूछ आउ सबै न्रिपालन; हउ कहो तुह साथ ॥१२८॥

ਯੌ ਕਹੇ ਜਬ ਬੈਨ ਭੂਪਤਿ; ਮੰਤ੍ਰਿ ਬਰ ਸੁਨਿ ਧਾਇ ॥

यौ कहे जब बैन भूपति; मंत्रि बर सुनि धाइ ॥

ਪੰਚ ਲਛ ਬੁਲਾਇ ਭੂਪਤਿ; ਪੂਛ ਸਰਬ ਬੁਲਾਇ ॥

पंच लछ बुलाइ भूपति; पूछ सरब बुलाइ ॥

ਅਉਰ ਸਾਤ ਹੂੰ ਲੋਕ ਭੀਤਰ; ਦੇਹੁ ਅਉਰ ਬਤਾਇ ॥

अउर सात हूं लोक भीतर; देहु अउर बताइ ॥

ਜਉਨ ਜਉਨ ਨ ਜੀਤਿਆ ਨ੍ਰਿਪ; ਰੋਸ ਕੈ ਨ੍ਰਿਪ ਰਾਇ ॥੧੨੯॥

जउन जउन न जीतिआ न्रिप; रोस कै न्रिप राइ ॥१२९॥

ਦੇਖਿ ਦੇਖਿ ਰਹੇ ਸਬੈ; ਤਰ ਕੋ, ਨ ਦੇਤ ਬਿਚਾਰ ॥

देखि देखि रहे सबै; तर को, न देत बिचार ॥

ਐਸ ਕਉਨ ਰਹਾ ਧਰਾ ਪਰ? ਦੇਹੁ ਤਾਹਿ ਉਚਾਰ ॥

ऐस कउन रहा धरा पर? देहु ताहि उचार ॥

ਏਕ ਏਕ ਬੁਲਾਇ ਭੂਪਤਿ; ਪੂਛ ਸਰਬ ਬੁਲਾਇ ॥

एक एक बुलाइ भूपति; पूछ सरब बुलाइ ॥

ਕੋ ਅਜੀਤ ਰਹਾ ਨਹੀ; ਜਿਹ ਠਉਰ ਦੇਹੁ ਬਤਾਇ ॥੧੩੦॥

को अजीत रहा नही; जिह ठउर देहु बताइ ॥१३०॥

ਏਕ ਨ੍ਰਿਪ ਬਾਚ ॥

एक न्रिप बाच ॥

ਰੂਆਲ ਛੰਦ ॥

रूआल छंद ॥

ਏਕ ਭੂਪਤਿ ਉਚਰੋ; ਸੁਨਿ ਲੇਹੁ ਰਾਜਾ! ਬੈਨ ॥

एक भूपति उचरो; सुनि लेहु राजा! बैन ॥

ਜਾਨ ਮਾਫ ਕਰੋ, ਕਹੋ ਤਬ; ਰਾਜ ਰਾਜ ਸੁ ਨੈਨ! ॥

जान माफ करो, कहो तब; राज राज सु नैन! ॥

ਏਕ ਹੈ ਮੁਨਿ ਸਿੰਧੁ ਮੈ; ਅਰੁ ਮਛ ਕੇ ਉਰ ਮਾਹਿ ॥

एक है मुनि सिंधु मै; अरु मछ के उर माहि ॥

ਮੋਹਿ ਰਾਵ ਬਿਬੇਕ ਭਾਖੌ; ਤਾਹਿ ਭੂਪਤਿ ਨਾਹਿ! ॥੧੩੧॥

मोहि राव बिबेक भाखौ; ताहि भूपति नाहि! ॥१३१॥

ਏਕ ਦ੍ਯੋਸ ਜਟਧਰੀ; ਨ੍ਰਿਪ ਕੀਨੁ ਛੀਰ ਪ੍ਰਵੇਸ ॥

एक द्योस जटधरी; न्रिप कीनु छीर प्रवेस ॥

ਚਿਤ੍ਰ ਰੂਪ ਹੁਤੀ ਤਹਾ ਇਕ; ਨਾਰਿ ਨਾਗਰ ਭੇਸ ॥

चित्र रूप हुती तहा इक; नारि नागर भेस ॥

ਤਾਸੁ ਦੇਖਿ ਸਿਵੇਸ ਕੋ; ਗਿਰ ਬਿੰਦ ਸਿੰਧ ਮਝਾਰ ॥

तासु देखि सिवेस को; गिर बिंद सिंध मझार ॥

ਮਛ ਪੇਟ ਮਛੰਦ੍ਰ ਜੋਗੀ; ਬੈਠਿ ਹੈ ਨ੍ਰਿਪ! ਬਾਰ ॥੧੩੨॥

मछ पेट मछंद्र जोगी; बैठि है न्रिप! बार ॥१३२॥

ਤਾਸੁ ਤੇ ਚਲ ਪੁਛੀਐ; ਨ੍ਰਿਪ ਸਰਬ ਬਾਤ ਬਿਬੇਕ ॥

तासु ते चल पुछीऐ; न्रिप सरब बात बिबेक ॥

ਏਨ ਤੋਹਿ ਬਤਾਇ ਹੈ; ਨ੍ਰਿਪ! ਭਾਖਿ ਹੋ ਜੁ ਅਨੇਕ ॥

एन तोहि बताइ है; न्रिप! भाखि हो जु अनेक ॥

ਐਸ ਬਾਤ ਸੁਨੀ ਜਬੈ; ਤਬ ਰਾਜ ਰਾਜ ਅਵਤਾਰ ॥

ऐस बात सुनी जबै; तब राज राज अवतार ॥

ਸਿੰਧੁ ਖੋਜਨ ਕੋ ਚਲਾ; ਲੈ ਜਗਤ ਕੇ ਸਬ ਜਾਰ ॥੧੩੩॥

सिंधु खोजन को चला; लै जगत के सब जार ॥१३३॥

TOP OF PAGE

Dasam Granth