ਦਸਮ ਗਰੰਥ । दसम ग्रंथ ।

Page 678

ਬਿਸਨਪਦ ॥ ਕਲਿਆਨ ॥

बिसनपद ॥ कलिआन ॥

ਦਹਦਿਸ ਧਾਵ ਭਏ ਜੁਝਾਰੇ ॥

दहदिस धाव भए जुझारे ॥

ਮੁਦਗਰ ਗੁਫਨ ਗੁਰਜ ਗੋਲਾਲੇ; ਪਟਸਿ ਪਰਘ ਪ੍ਰਹਾਰੇ ॥

मुदगर गुफन गुरज गोलाले; पटसि परघ प्रहारे ॥

ਗਿਰਿ ਗਿਰਿ ਪਰੇ ਸੁਭਟ ਰਨ ਮੰਡਲਿ; ਜਾਨੁ ਬਸੰਤ ਖਿਲਾਰੇ ॥

गिरि गिरि परे सुभट रन मंडलि; जानु बसंत खिलारे ॥

ਉਠਿ ਉਠਿ ਭਏ ਜੁਧ ਕਉ ਪ੍ਰਾਪਤਿ; ਰੋਹ ਭਰੇ ਰਜਵਾਰੇ ॥

उठि उठि भए जुध कउ प्रापति; रोह भरे रजवारे ॥

ਭਖਿ ਭਖਿ ਬੀਰ ਪੀਸ ਦਾਤਨ ਕਹ; ਰਣ ਮੰਡਲੀ ਹਕਾਰੇ ॥

भखि भखि बीर पीस दातन कह; रण मंडली हकारे ॥

ਬਰਛੀ ਬਾਨ ਕ੍ਰਿਪਾਨ ਗਜਾਇਧੁ; ਅਸਤ੍ਰ ਸਸਤ੍ਰ ਸੰਭਾਰੇ ॥

बरछी बान क्रिपान गजाइधु; असत्र ससत्र स्मभारे ॥

ਭਸਮੀ ਭੂਤ ਭਏ ਗੰਧ੍ਰਬ ਗਣ; ਦਾਝਤ ਦੇਵ ਪੁਕਾਰੇ ॥

भसमी भूत भए गंध्रब गण; दाझत देव पुकारे ॥

ਹਮ ਮਤ ਮੰਦ ਚਰਣ ਸਰਣਾਗਤਿ; ਕਾਹਿ ਨ ਲੇਤ ਉਬਾਰੇ? ॥੧੦੩॥

हम मत मंद चरण सरणागति; काहि न लेत उबारे? ॥१०३॥

ਮਾਰੂ ॥

मारू ॥

ਦੋਊ ਦਿਸ ਸੁਭਟ ਜਬੈ ਜੁਰਿ ਆਏ ॥

दोऊ दिस सुभट जबै जुरि आए ॥

ਦੁੰਦਭਿ ਢੋਲ ਮ੍ਰਿਦੰਗ ਬਜਤ ਸੁਨਿ; ਸਾਵਨ ਮੇਘ ਲਜਾਏ ॥

दुंदभि ढोल म्रिदंग बजत सुनि; सावन मेघ लजाए ॥

ਦੇਖਨ ਦੇਵ ਅਦੇਵ ਮਹਾ ਹਵ; ਚੜੇ ਬਿਮਾਨ ਸੁਹਾਏ ॥

देखन देव अदेव महा हव; चड़े बिमान सुहाए ॥

ਕੰਚਨ ਜਟਤ ਖਚੇ ਰਤਨਨ ਲਖਿ; ਗੰਧ੍ਰਬ ਨਗਰ ਰਿਸਾਏ ॥

कंचन जटत खचे रतनन लखि; गंध्रब नगर रिसाए ॥

ਕਾਛਿ ਕਛਿ ਕਾਛ ਕਛੇ ਕਛਨੀ; ਚੜਿ ਕੋਪ ਭਰੇ ਨਿਜਕਾਏ ॥

काछि कछि काछ कछे कछनी; चड़ि कोप भरे निजकाए ॥

ਕੋਊ ਕੋਊ ਰਹੇ ਸੁਭਟ ਰਣ ਮੰਡਲਿ; ਕੇਈ ਕੇਈ ਛਾਡਿ ਪਰਾਏ ॥

कोऊ कोऊ रहे सुभट रण मंडलि; केई केई छाडि पराए ॥

ਝਿਮਝਿਮ ਮਹਾ ਮੇਘ ਪਰਲੈ ਜ੍ਯੋਂ; ਬ੍ਰਿੰਦ ਬਿਸਿਖ ਬਰਸਾਏ ॥

झिमझिम महा मेघ परलै ज्यों; ब्रिंद बिसिख बरसाए ॥

ਐਸੋ ਨਿਰਖਿ ਬਡੇ ਕਵਤਕ ਕਹ; ਪਾਰਸ ਆਪ ਸਿਧਾਏ ॥੧੦੪॥

ऐसो निरखि बडे कवतक कह; पारस आप सिधाए ॥१०४॥

ਬਿਸਨਪਦ ॥ ਭੈਰੋ ॥ ਤ੍ਵਪ੍ਰਸਾਦਿ ॥

बिसनपद ॥ भैरो ॥ त्वप्रसादि ॥

ਦੈ ਰੇ ਦੈ ਰੇ ਦੀਹ ਦਮਾਮਾ ॥

दै रे दै रे दीह दमामा ॥

ਕਰਹੌ ਰੁੰਡ ਮੁੰਡ ਬਸੁਧਾ ਪਰ; ਲਖਤ ਸ੍ਵਰਗ ਕੀ ਬਾਮਾ ॥

करहौ रुंड मुंड बसुधा पर; लखत स्वरग की बामा ॥

ਧੁਕਿ ਧੁਕਿ ਪਰਹਿ ਧਰਣਿ ਭਾਰੀ ਭਟ; ਬੀਰ ਬੈਤਾਲ ਰਜਾਊ ॥

धुकि धुकि परहि धरणि भारी भट; बीर बैताल रजाऊ ॥

ਭੂਤ ਪਿਸਾਚ ਡਾਕਣੀ ਜੋਗਣ; ਕਾਕਣ ਰੁਹਰ ਪਿਵਾਊ ॥

भूत पिसाच डाकणी जोगण; काकण रुहर पिवाऊ ॥

ਭਕਿ ਭਕਿ ਉਠੇ ਭੀਮ ਭੈਰੋ ਰਣਿ; ਅਰਧ ਉਰਧ ਸੰਘਾਰੋ ॥

भकि भकि उठे भीम भैरो रणि; अरध उरध संघारो ॥

ਇੰਦ੍ਰ ਚੰਦ ਸੂਰਜ ਬਰਣਾਦਿਕ; ਆਜ ਸਭੈ ਚੁਨਿ ਮਾਰੋ ॥

इंद्र चंद सूरज बरणादिक; आज सभै चुनि मारो ॥

ਮੋਹਿ ਬਰ ਦਾਨ ਦੇਵਤਾ ਦੀਨਾ; ਜਿਹ ਸਰਿ ਅਉਰ ਨ ਕੋਈ ॥

मोहि बर दान देवता दीना; जिह सरि अउर न कोई ॥

ਮੈ ਹੀ ਭਯੋ ਜਗਤ ਕੋ ਕਰਤਾ; ਜੋ ਮੈ ਕਰੌ ਸੁ ਹੋਈ ॥੧੦੫॥

मै ही भयो जगत को करता; जो मै करौ सु होई ॥१०५॥

ਬਿਸਨਪਦ ॥ ਗਉਰੀ ॥ ਤ੍ਵਪ੍ਰਸਾਦਿ ਕਥਤਾ ॥

बिसनपद ॥ गउरी ॥ त्वप्रसादि कथता ॥

ਮੋ ਤੇ ਅਉਰ ਬਲੀ ਕੋ ਹੈ? ॥

मो ते अउर बली को है? ॥

ਜਉਨ ਮੋ ਤੇ ਜੰਗ ਜੀਤੇ; ਜੁਧ ਮੈ ਕਰ ਜੈ ॥

जउन मो ते जंग जीते; जुध मै कर जै ॥

ਇੰਦ੍ਰ ਚੰਦ ਉਪਿੰਦ੍ਰ ਕੌ; ਪਲ ਮਧਿ ਜੀਤੌ ਜਾਇ ॥

इंद्र चंद उपिंद्र कौ; पल मधि जीतौ जाइ ॥

ਅਉਰ ਐਸੋ ਕੋ ਭਯੋ? ਰਣ ਮੋਹਿ ਜੀਤੇ ਆਇ ॥

अउर ऐसो को भयो? रण मोहि जीते आइ ॥

ਸਾਤ ਸਿੰਧ ਸੁਕਾਇ ਡਾਰੋ; ਨੈਕੁ ਰੋਸੁ ਕਰੋ ॥

सात सिंध सुकाइ डारो; नैकु रोसु करो ॥

ਜਛ ਗੰਧ੍ਰਬ ਕਿੰਨ੍ਰ ਕੋਰ; ਕਰੋਰ ਮੋਰਿ ਧਰੋ ॥

जछ गंध्रब किंन्र कोर; करोर मोरि धरो ॥

ਦੇਵ ਔਰ ਅਦੇਵ ਜੀਤੇ; ਕਰੇ ਸਬੈ ਗੁਲਾਮ ॥

देव और अदेव जीते; करे सबै गुलाम ॥

ਦਿਬ ਦਾਨ ਦਯੋ ਮੁਝੈ; ਛੁਐ ਸਕੈ ਕੋ ਮੁਹਿ ਛਾਮ ॥੧੦੬॥

दिब दान दयो मुझै; छुऐ सकै को मुहि छाम ॥१०६॥

TOP OF PAGE

Dasam Granth