ਦਸਮ ਗਰੰਥ । दसम ग्रंथ ।

Page 676

ਪਾਰਸਨਾਥ ਬਾਚ ॥ ਧਨਾਸਰੀ ॥ ਤ੍ਵਪ੍ਰਸਾਦਿ ॥

पारसनाथ बाच ॥ धनासरी ॥ त्वप्रसादि ॥

ਕੈ ਤੁਮ ਹਮ ਕੋ ਪਰਚੌ ਦਿਖਾਓ ॥

कै तुम हम को परचौ दिखाओ ॥

ਨਾਤਰ ਜਿਤੇ ਤੁਮ ਹੋ ਜਟਧਾਰੀ; ਸਬਹੀ ਜਟਾ ਮੁੰਡਾਓ ॥

नातर जिते तुम हो जटधारी; सबही जटा मुंडाओ ॥

ਜੋਗੀ! ਜੋਗੁ ਜਟਨ ਕੇ ਭੀਤਰ; ਜੇ ਕਰ ਕਛੂਅਕ ਹੋਈ ॥

जोगी! जोगु जटन के भीतर; जे कर कछूअक होई ॥

ਤਉ ਹਰਿ ਧ੍ਯਾਨ ਛੋਰਿ ਦਰ ਦਰ ਤੇ; ਭੀਖ ਨ ਮਾਂਗੈ ਕੋਈ ॥

तउ हरि ध्यान छोरि दर दर ते; भीख न मांगै कोई ॥

ਜੇ ਕਰ ਮਹਾ ਤਤ ਕਹੁ ਚੀਨੈ; ਪਰਮ ਤਤ ਕਹੁ ਪਾਵੈ ॥

जे कर महा तत कहु चीनै; परम तत कहु पावै ॥

ਤਬ ਯਹ ਮੋਨ ਸਾਧਿ ਮਨਿ ਬੈਠੇ; ਅਨਤ ਨ ਖੋਜਨ ਧਾਵੈ ॥

तब यह मोन साधि मनि बैठे; अनत न खोजन धावै ॥

ਜਾ ਕੀ ਰੂਪ ਰੇਖ ਨਹੀ ਜਾਨੀਐ; ਸਦਾ ਅਦ੍ਵੈਖ ਕਹਾਯੋ ॥

जा की रूप रेख नही जानीऐ; सदा अद्वैख कहायो ॥

ਜਉਨ ਅਭੇਖ ਰੇਖ ਨਹੀ, ਸੋ ਕਹੁ; ਭੇਖ ਬਿਖੈ ਕਿਉ ਆਯੋ? ॥੯੫॥

जउन अभेख रेख नही, सो कहु; भेख बिखै किउ आयो? ॥९५॥

ਬਿਸਨਪਦ ॥ ਸਾਰੰਗ ॥ ਤ੍ਵਪ੍ਰਸਾਦਿ ॥

बिसनपद ॥ सारंग ॥ त्वप्रसादि ॥

ਜੇ ਜੇ ਤਿਨ ਮੈ ਹੁਤੇ ਸਯਾਨੇ ॥

जे जे तिन मै हुते सयाने ॥

ਪਾਰਸ ਪਰਮ ਤਤ ਕੇ ਬੇਤਾ; ਮਹਾ ਪਰਮ ਕਰ ਮਾਨੇ ॥

पारस परम तत के बेता; महा परम कर माने ॥

ਸਬਹਨਿ ਸੀਸ ਨ੍ਯਾਇ ਕਰਿ ਜੋਰੇ; ਇਹ ਬਿਧਿ ਸੰਗਿ ਬਖਾਨੇ ॥

सबहनि सीस न्याइ करि जोरे; इह बिधि संगि बखाने ॥

ਜੋ ਜੋ ਗੁਰੂ ਕਹਾ, ਸੋ ਕੀਨਾ; ਅਉਰ ਹਮ ਕਛੂ ਨ ਜਾਨੇ ॥

जो जो गुरू कहा, सो कीना; अउर हम कछू न जाने ॥

ਸੁਨਹੋ ਮਹਾਰਾਜ ਰਾਜਨ ਕੇ! ਜੋ ਤੁਮ ਬਚਨ ਬਖਾਨੇ ॥

सुनहो महाराज राजन के! जो तुम बचन बखाने ॥

ਸੋ ਹਮ ਦਤ ਬਕਤ੍ਰ ਤੇ ਸੁਨ ਕਰਿ; ਸਾਚ ਹੀਐ ਅਨੁਮਾਨੇ ॥

सो हम दत बकत्र ते सुन करि; साच हीऐ अनुमाने ॥

ਜਾਨੁਕ ਪਰਮ ਅੰਮ੍ਰਿਤ ਤੇ ਨਿਕਸੇ; ਮਹਾ ਰਸਨ ਰਸ ਸਾਨੇ ॥

जानुक परम अम्रित ते निकसे; महा रसन रस साने ॥

ਜੋ ਜੋ ਬਚਨ ਭਏ ਇਹ ਮੁਖਿ ਤੇ; ਸੋ ਸੋ ਸਬ ਹਮ ਮਾਨੇ ॥੯੬॥

जो जो बचन भए इह मुखि ते; सो सो सब हम माने ॥९६॥

ਬਿਸਨਪਦ ॥ ਸੋਰਠਿ ॥

बिसनपद ॥ सोरठि ॥

ਜੋਗੀ ਜੋਗੁ ਜਟਨ ਮੋ ਨਾਹੀ ॥

जोगी जोगु जटन मो नाही ॥

ਭ੍ਰਮ ਭ੍ਰਮ ਮਰਤ ਕਹਾ ਪਚਿ ਪਚਿ ਕਰਿ? ਦੇਖਿ ਸਮਝ ਮਨ ਮਾਹੀ ॥

भ्रम भ्रम मरत कहा पचि पचि करि? देखि समझ मन माही ॥

ਜੋ ਜਨ ਮਹਾ ਤਤ ਕਹੁ ਜਾਨੈ; ਪਰਮ ਗ੍ਯਾਨ ਕਹੁ ਪਾਵੈ ॥

जो जन महा तत कहु जानै; परम ग्यान कहु पावै ॥

ਤਬ ਯਹ ਏਕ ਠਉਰ ਮਨੁ ਰਾਖੈ; ਦਰਿ ਦਰਿ ਭ੍ਰਮਤ ਨ ਧਾਵੈ ॥

तब यह एक ठउर मनु राखै; दरि दरि भ्रमत न धावै ॥

ਕਹਾ ਭਯੋ? ਗ੍ਰਿਹ ਤਜਿ ਉਠਿ ਭਾਗੇ; ਬਨ ਮੈ ਕੀਨ ਨਿਵਾਸਾ ॥

कहा भयो? ग्रिह तजि उठि भागे; बन मै कीन निवासा ॥

ਮਨ ਤੋ ਰਹਾ ਸਦਾ ਘਰ ਹੀ ਮੋ; ਸੋ ਨਹੀ ਭਯੋ ਉਦਾਸਾ ॥

मन तो रहा सदा घर ही मो; सो नही भयो उदासा ॥

ਅਧਿਕ ਪ੍ਰਪੰਚ ਦਿਖਾਇਆ ਠਗਾ ਜਗ; ਜਾਨਿ ਜੋਗ ਕੋ ਜੋਰਾ ॥

अधिक प्रपंच दिखाइआ ठगा जग; जानि जोग को जोरा ॥

ਤੁਮ ਜੀਅ ਲਖਾ ਤਜੀ ਹਮ ਮਾਯਾ; ਮਾਯਾ ਤੁਮੈ ਨ ਛੋਰਾ ॥੯੭॥

तुम जीअ लखा तजी हम माया; माया तुमै न छोरा ॥९७॥

ਬਿਸਨਪਦ ॥ ਸੋਰਠਿ ॥

बिसनपद ॥ सोरठि ॥

ਭੇਖੀ! ਜੋਗ ਨ ਭੇਖ ਦਿਖਾਏ ॥

भेखी! जोग न भेख दिखाए ॥

ਨਾਹਨ ਜਟਾ ਬਿਭੂਤ ਨਖਨ ਮੈ; ਨਾਹਿਨ ਬਸਤ੍ਰ ਰੰਗਾਏ ॥

नाहन जटा बिभूत नखन मै; नाहिन बसत्र रंगाए ॥

ਜੋ ਬਨਿ ਬਸੈ ਜੋਗ ਕਹੁ ਪਈਐ; ਪੰਛੀ ਸਦਾ ਬਸਤ ਬਨਿ ॥

जो बनि बसै जोग कहु पईऐ; पंछी सदा बसत बनि ॥

ਕੁੰਚਰ ਸਦਾ ਧੂਰਿ ਸਿਰਿ ਮੇਲਤ; ਦੇਖਹੁ ਸਮਝ ਤੁਮ ਹੀ ਮਨਿ ॥

कुंचर सदा धूरि सिरि मेलत; देखहु समझ तुम ही मनि ॥

ਦਾਦੁਰ ਮੀਨ ਸਦਾ ਤੀਰਥ ਮੋ; ਕਰ੍ਯੋ ਕਰਤ ਇਸਨਾਨਾ ॥

दादुर मीन सदा तीरथ मो; कर्यो करत इसनाना ॥

ਧ੍ਯਾਨ ਬਿੜਾਲ ਬਕੀ ਬਕ ਲਾਵਤ; ਤਿਨ, ਕਿਆ ਜੋਗੁ ਪਛਾਨਾ? ॥

ध्यान बिड़ाल बकी बक लावत; तिन, किआ जोगु पछाना? ॥

ਜੈਸੇ ਕਸਟ ਠਗਨ ਕਰ ਠਾਟਤ; ਐਸੇ ਹਰਿ ਹਿਤ ਕੀਜੈ ॥

जैसे कसट ठगन कर ठाटत; ऐसे हरि हित कीजै ॥

ਤਬ ਹੀ ਮਹਾ ਗ੍ਯਾਨ ਕੋ ਜਾਨੈ; ਪਰਮ ਪਯੂਖਹਿ ਪੀਜੈ ॥੯੮॥

तब ही महा ग्यान को जानै; परम पयूखहि पीजै ॥९८॥

TOP OF PAGE

Dasam Granth