ਦਸਮ ਗਰੰਥ । दसम ग्रंथ । |
Page 674 ਬਿਸਨਪਦ ॥ ਰਾਮਕਲੀ ॥ ਤ੍ਵਪ੍ਰਸਾਦਿ ॥ बिसनपद ॥ रामकली ॥ त्वप्रसादि ॥ ਇਹ ਬਿਧਿ ਕੀਨੀ ਜਬੈ ਬਡਾਈ ॥ इह बिधि कीनी जबै बडाई ॥ ਰੀਝੇ ਦੇਵ ਦਿਆਲ ਤਿਹ ਉਪਰ; ਪੂਰਣ ਪੁਰਖ ਸੁਖਦਾਈ ॥ रीझे देव दिआल तिह उपर; पूरण पुरख सुखदाई ॥ ਆਪਨਿ ਮਿਲੇ ਦੇਵਿ ਦਰਸਨਿ ਭਯੋ; ਸਿੰਘ ਕਰੀ ਅਸਵਾਰੀ ॥ आपनि मिले देवि दरसनि भयो; सिंघ करी असवारी ॥ ਲੀਨੇ ਛਤ੍ਰ ਲੰਕੁਰਾ ਕੂਦਤ; ਨਾਚਤ ਗਣ ਦੈ ਤਾਰੀ ॥੮੬॥ लीने छत्र लंकुरा कूदत; नाचत गण दै तारी ॥८६॥ ਰਾਮਕਲੀ ॥ रामकली ॥ ਝਮਕਤ ਅਸਤ੍ਰ ਛਟਾ ਸਸਤ੍ਰਨਿ ਕੀ; ਬਾਜਤ ਡਉਰ ਅਪਾਰ ॥ झमकत असत्र छटा ससत्रनि की; बाजत डउर अपार ॥ ਨਿਰਤਤ ਭੂਤ ਪ੍ਰੇਤ ਨਾਨਾ ਬਿਧਿ; ਡਹਕਤ ਫਿਰਤ ਬੈਤਾਰ ॥ निरतत भूत प्रेत नाना बिधि; डहकत फिरत बैतार ॥ ਕੁਹਕਤਿ ਫਿਰਤਿ ਕਾਕਣੀ, ਕੁਹਰਤ; ਡਹਕਤ ਕਠਨ ਮਸਾਨ ॥ कुहकति फिरति काकणी, कुहरत; डहकत कठन मसान ॥ ਘਹਰਤਿ ਗਗਨਿ ਸਘਨ ਰਿਖ ਦਹਲਤ; ਬਿਚਰਤ ਬ੍ਯੋਮ ਬਿਵਾਨ ॥੮੭॥ घहरति गगनि सघन रिख दहलत; बिचरत ब्योम बिवान ॥८७॥ ਦੇਵੀ ਬਾਚ ॥ देवी बाच ॥ ਬਿਸਨਪਦ ॥ ਸਾਰੰਗ ॥ ਤ੍ਵਪ੍ਰਸਾਦਿ ॥ बिसनपद ॥ सारंग ॥ त्वप्रसादि ॥ ਕਛੂ ਬਰ ਮਾਂਗਹੁ ਪੂਤ ਸਯਾਨੇ! ॥ कछू बर मांगहु पूत सयाने! ॥ ਭੂਤ ਭਵਿਖ ਨਹੀ ਤੁਮਰੀ ਸਰ; ਸਾਧ ਚਰਿਤ ਹਮ ਜਾਨੇ ॥ भूत भविख नही तुमरी सर; साध चरित हम जाने ॥ ਜੋ ਬਰਦਾਨ ਚਹੋ, ਸੋ ਮਾਂਗੋ; ਸਬ ਹਮ ਤੁਮੈ ਦਿਵਾਰ ॥ जो बरदान चहो, सो मांगो; सब हम तुमै दिवार ॥ ਕੰਚਨ ਰਤਨ ਬਜ੍ਰ ਮੁਕਤਾਫਲ; ਲੀਜਹਿ ਸਕਲ ਸੁ ਧਾਰ ॥੮੮॥ कंचन रतन बज्र मुकताफल; लीजहि सकल सु धार ॥८८॥ ਪਾਰਸ ਨਾਥ ਬਾਚ ॥ पारस नाथ बाच ॥ ਬਿਸਨਪਦ ॥ ਸਾਰੰਗ ॥ बिसनपद ॥ सारंग ॥ ਸਬ ਹੀ ਪੜੋ ਬੇਦ ਬਿਦਿਆ ਬਿਧਿ; ਸਬ ਹੀ ਸਸਤ੍ਰ ਚਲਾਊ ॥ सब ही पड़ो बेद बिदिआ बिधि; सब ही ससत्र चलाऊ ॥ ਸਬ ਹੀ ਦੇਸ ਜੇਰ ਕਰਿ ਆਪਨ; ਆਪੇ ਮਤਾ ਮਤਾਊ ॥ सब ही देस जेर करि आपन; आपे मता मताऊ ॥ ਕਹਿ ਤਥਾਸਤੁ, ਭਈ ਲੋਪ ਚੰਡਿਕਾ; ਤਾਸ ਮਹਾ ਬਰ ਦੈ ਕੈ ॥ कहि तथासतु, भई लोप चंडिका; तास महा बर दै कै ॥ ਅੰਤ੍ਰ ਧ੍ਯਾਨ ਹੁਐ ਗਈ ਆਪਨ ਪਰ; ਸਿੰਘ ਅਰੂੜਤ ਹੁਐ ਕੈ ॥੮੯॥ अंत्र ध्यान हुऐ गई आपन पर; सिंघ अरूड़त हुऐ कै ॥८९॥ ਬਿਸਨਪਦ ॥ ਗਉਰੀ ॥ ਤ੍ਵਪ੍ਰਸਾਦਿ ॥ बिसनपद ॥ गउरी ॥ त्वप्रसादि ॥ ਪਾਰਸ ਕਰਿ ਡੰਡੌਤ ਫਿਰਿ ਆਏ ॥ पारस करि डंडौत फिरि आए ॥ ਆਵਤ ਬੀਰ ਦੇਸ ਦੇਸਨ ਤੇ; ਮਾਨੁਖ ਭੇਜ ਬੁਲਾਏ ॥ आवत बीर देस देसन ते; मानुख भेज बुलाए ॥ ਨ੍ਰਿਪ ਕੋ ਰੂਪ ਬਿਲੋਕਿ ਸੁਭਟ ਸਭ; ਚਕ੍ਰਿਤ ਚਿਤ ਬਿਸਮਾਏ ॥ न्रिप को रूप बिलोकि सुभट सभ; चक्रित चित बिसमाए ॥ ਐਸੇ ਕਬਹੀ ਲਖੇ ਨਹੀ ਰਾਜਾ; ਜੈਸੇ ਆਜ ਲਖਾਏ ॥ ऐसे कबही लखे नही राजा; जैसे आज लखाए ॥ ਚਕ੍ਰਿਤ ਭਈ ਗਗਨਿ ਕੀ ਬਾਲਾ; ਗਨ ਉਡਗਨ ਬਿਰਮਾਏ ॥ चक्रित भई गगनि की बाला; गन उडगन बिरमाए ॥ ਝਿਮਝਿਮ ਮੇਘ ਬੂੰਦ ਜ੍ਯੋਂ ਦੇਵਨ; ਅਮਰ ਪੁਹਪ ਬਰਖਾਏ ॥ झिमझिम मेघ बूंद ज्यों देवन; अमर पुहप बरखाए ॥ ਜਾਨੁਕ ਜੁਬਨ ਖਾਨ ਹੁਐ ਨਿਕਸੇ; ਰੂਪ ਸਿੰਧੁ ਅਨੁਵਾਏ ॥ जानुक जुबन खान हुऐ निकसे; रूप सिंधु अनुवाए ॥ ਜਾਨੁਕ ਧਾਰਿ ਨਿਡਰ ਬਸੁਧਾ ਪਰ; ਕਾਮ ਕਲੇਵਰ ਆਏ ॥੯੦॥ जानुक धारि निडर बसुधा पर; काम कलेवर आए ॥९०॥ |
Dasam Granth |