ਦਸਮ ਗਰੰਥ । दसम ग्रंथ ।

Page 673

ਸੋਭਿਤ ਬਾਮਹਿ ਪਾਨਿ ਕ੍ਰਿਪਾਣੀ ॥

सोभित बामहि पानि क्रिपाणी ॥

ਜਾ ਤਰ ਜਛ ਕਿੰਨਰ ਅਸੁਰਨ ਕੀ; ਸਬ ਕੀ ਕ੍ਰਿਯਾ ਹਿਰਾਨੀ ॥

जा तर जछ किंनर असुरन की; सब की क्रिया हिरानी ॥

ਜਾ ਤਨ ਮਧੁ ਕੀਟਭ ਕਹੁ ਖੰਡ੍ਯੋ; ਸੁੰਭ ਨਿਸੁੰਭ ਸੰਘਾਰੇ ॥

जा तन मधु कीटभ कहु खंड्यो; सु्मभ निसु्मभ संघारे ॥

ਸੋਈ ਕ੍ਰਿਪਾਨ ਨਿਦਾਨ ਲਗੇ ਜਗ; ਦਾਇਨ ਰਹੋ ਹਮਾਰੇ ॥੭੮॥

सोई क्रिपान निदान लगे जग; दाइन रहो हमारे ॥७८॥

ਜਾ ਤਨ ਬਿੜਾਲਾਛ ਚਿਛ੍ਰਾਦਿਕ; ਖੰਡਨ ਖੰਡ ਉਡਾਏ ॥

जा तन बिड़ालाछ चिछ्रादिक; खंडन खंड उडाए ॥

ਧੂਲੀਕਰਨ ਧੂਮ੍ਰਲੋਚਨ ਕੇ; ਮਾਸਨ ਗਿਧ ਰਜਾਏ ॥

धूलीकरन धूम्रलोचन के; मासन गिध रजाए ॥

ਰਾਮ ਰਸੂਲ ਕਿਸਨ ਬਿਸਨਾਦਿਕ; ਕਾਲ ਕ੍ਰਵਾਲਹਿ ਕੂਟੇ ॥

राम रसूल किसन बिसनादिक; काल क्रवालहि कूटे ॥

ਕੋਟਿ ਉਪਾਇ ਧਾਇ ਸਭ ਥਾਕੇ; ਬਿਨ ਤਿਹ ਭਜਨ ਨ ਛੂਟੇ ॥੭੯॥

कोटि उपाइ धाइ सभ थाके; बिन तिह भजन न छूटे ॥७९॥

ਬਿਸਨਪਦ ॥ ਸੂਹੀ ॥ ਤ੍ਵਪ੍ਰਸਾਦਿ ਕਥਤਾ ॥

बिसनपद ॥ सूही ॥ त्वप्रसादि कथता ॥

ਸੋਭਿਤ ਪਾਨਿ ਕ੍ਰਿਪਾਨ ਉਜਾਰੀ ॥

सोभित पानि क्रिपान उजारी ॥

ਜਾ ਤਨ ਇੰਦ੍ਰ ਕੋਟਿ ਕਈ ਖੰਡੇ; ਬਿਸਨ ਕ੍ਰੋਰਿ ਤ੍ਰਿਪੁਰਾਰੀ ॥

जा तन इंद्र कोटि कई खंडे; बिसन क्रोरि त्रिपुरारी ॥

ਜਾ ਕਹੁ ਰਾਮ ਉਚਰ ਮੁਨਿ ਜਨ ਸਬ; ਸੇਵਤ ਧਿਆਨ ਲਗਾਏ ॥

जा कहु राम उचर मुनि जन सब; सेवत धिआन लगाए ॥

ਤਸ ਤੁਮ ਰਾਮ ਕ੍ਰਿਸਨ ਕਈ ਕੋਟਿਕ; ਬਾਰ ਉਪਾਇ ਮਿਟਾਏ ॥੮੦॥

तस तुम राम क्रिसन कई कोटिक; बार उपाइ मिटाए ॥८०॥

ਅਨਭਵ ਰੂਪ ਸਰੂਪ ਅਗੰਜਨ; ਕਹੋ ਕਵਨ ਬਿਧਿ ਗਈਯੈ? ॥

अनभव रूप सरूप अगंजन; कहो कवन बिधि गईयै? ॥

ਜਿਹਬਾ ਸਹੰਸ੍ਰ ਰਟਤ ਗੁਨ ਥਾਕੀ; ਕਬਿ ਜਿਹਵੇਕ, ਬਤਈਯੈ ॥

जिहबा सहंस्र रटत गुन थाकी; कबि जिहवेक, बतईयै ॥

ਭੂਮਿ ਅਕਾਸ ਪਤਾਰ ਜਵਨ ਕਰ; ਚਉਦਹਿ ਖੰਡ ਬਿਹੰਡੇ ॥

भूमि अकास पतार जवन कर; चउदहि खंड बिहंडे ॥

ਜਗਮਗ ਜੋਤਿ ਹੋਤਿ ਭੂਤਲਿ ਮੈ; ਖੰਡਨ ਅਉ ਬ੍ਰਹਮੰਡੇ ॥੮੧॥

जगमग जोति होति भूतलि मै; खंडन अउ ब्रहमंडे ॥८१॥

ਬਿਸਨਪਦ ॥ ਸੋਰਠਿ ॥

बिसनपद ॥ सोरठि ॥

ਜੈ ਜੈ ਰੂਪ ਅਰੇਖ ਅਪਾਰ! ॥

जै जै रूप अरेख अपार! ॥

ਜਾਸਿ ਪਾਇ ਭ੍ਰਮਾਇ ਜਹ ਤਹ; ਭੀਖ ਕੋ ਸਿਵ ਦੁਆਰ ॥

जासि पाइ भ्रमाइ जह तह; भीख को सिव दुआर ॥

ਜਾਸਿ ਪਾਇ ਲਗ੍ਯੋ ਨਿਸੇਸਿਹ; ਕਾਰਮਾ ਤਨ ਏਕ ॥

जासि पाइ लग्यो निसेसिह; कारमा तन एक ॥

ਦੇਵਤੇਸ ਸਹੰਸ੍ਰ ਭੇ ਭਗ; ਜਾਸਿ ਪਾਇ ਅਨੇਕ ॥੮੨॥

देवतेस सहंस्र भे भग; जासि पाइ अनेक ॥८२॥

ਕ੍ਰਿਸਨ ਰਾਮ ਭਏ ਕਿਤੇ; ਪੁਨਿ ਕਾਲ ਪਾਇ ਬਿਹਾਨ ॥

क्रिसन राम भए किते; पुनि काल पाइ बिहान ॥

ਕਾਲ ਕੋ ਅਨਕਾਲ ਕੈ; ਅਕਲੰਕ ਮੂਰਤਿ ਮਾਨ ॥

काल को अनकाल कै; अकलंक मूरति मान ॥

ਜਾਸਿ ਪਾਇ ਭਯੋ ਸਭੈ ਜਗ; ਜਾਸ ਪਾਇ ਬਿਲਾਨ ॥

जासि पाइ भयो सभै जग; जास पाइ बिलान ॥

ਤਾਹਿ ਤੈ ਅਬਿਚਾਰ ਜੜ! ਕਰਤਾਰ ਕਾਹਿ ਨ ਜਾਨ? ॥੮੩॥

ताहि तै अबिचार जड़! करतार काहि न जान? ॥८३॥

ਨਰਹਰਿ, ਜਾਨ ਕਾਹਿ ਨ ਲੇਤ? ॥

नरहरि, जान काहि न लेत? ॥

ਤੈ ਭਰੋਸ ਪਰ੍ਯੋ ਪਸੂ! ਜਿਹ ਮੋਹਿ ਬਧਿ ਅਚੇਤ ॥

तै भरोस पर्यो पसू! जिह मोहि बधि अचेत ॥

ਰਾਮ ਕ੍ਰਿਸਨ ਰਸੂਲ ਕੋ; ਉਠਿ ਲੇਤ ਨਿਤਪ੍ਰਤਿ ਨਾਉ ॥

राम क्रिसन रसूल को; उठि लेत नितप्रति नाउ ॥

ਕਹਾ ਵੈ ਅਬ ਜੀਅਤ ਜਗ ਮੈ? ਕਹਾ ਤਿਨ ਕੋ ਗਾਉ? ॥੮੪॥

कहा वै अब जीअत जग मै? कहा तिन को गाउ? ॥८४॥

ਸੋਰਠਿ ॥

सोरठि ॥

ਤਾਸ ਕਿਉ ਨ ਪਛਾਨਹੀ? ਜੇ ਹੋਹਿ ਹੈ ਅਬ ਹੈ ॥

तास किउ न पछानही? जे होहि है अब है ॥

ਨਿਹਫਲ ਕਾਹੇ ਭਜਤ ਪਾਹਨ? ਤੋਹਿ ਕਛੁ ਫਲਿ ਦੈ ॥

निहफल काहे भजत पाहन? तोहि कछु फलि दै ॥

ਤਾਸੁ ਸੇਵਹੁ ਜਾਸ ਸੇਵਤਿ; ਹੋਹਿ ਪੂਰਣ ਕਾਮ ॥

तासु सेवहु जास सेवति; होहि पूरण काम ॥

ਹੋਹਿ ਮਨਸਾ ਸਕਲ ਪੂਰਣ; ਲੈਤ ਜਾ ਕੇ ਨਾਮ ॥੮੫॥

होहि मनसा सकल पूरण; लैत जा के नाम ॥८५॥

TOP OF PAGE

Dasam Granth