ਦਸਮ ਗਰੰਥ । दसम ग्रंथ ।

Page 666

ਅਤ੍ਰਿ ਪਰਾਸਰ ਨਾਰਦ ਸਾਰਦ; ਬ੍ਯਾਸ ਤੇ ਆਦਿ ਜਿਤੇ ਮੁਨ ਭਾਏ ॥

अत्रि परासर नारद सारद; ब्यास ते आदि जिते मुन भाए ॥

ਗਾਲਵ ਆਦਿ ਅਨੰਤ ਮੁਨੀਸ੍ਵਰ; ਬ੍ਰਹਮ ਹੂੰ ਤੇ ਨਹੀ ਜਾਤ ਗਨਾਏ ॥

गालव आदि अनंत मुनीस्वर; ब्रहम हूं ते नही जात गनाए ॥

ਅਗਸਤ ਪੁਲਸਤ ਬਸਿਸਟ ਤੇ ਆਦਿ; ਨ ਜਾਨ ਪਰੇ, ਕਿਹ ਦੇਸ ਸਿਧਾਏ ॥

अगसत पुलसत बसिसट ते आदि; न जान परे, किह देस सिधाए ॥

ਮੰਤ੍ਰ ਚਲਾਇ ਬਨਾਇ ਮਹਾ ਮਤਿ; ਫੇਰਿ ਮਿਲੇ ਪਰ ਫੇਰ ਨ ਆਏ ॥੪੯੭॥

मंत्र चलाइ बनाइ महा मति; फेरि मिले पर फेर न आए ॥४९७॥

ਬ੍ਰਹਮ ਨਿਰੰਧ੍ਰ ਕੋ ਫੋਰਿ ਮੁਨੀਸ ਕੀ; ਜੋਤਿ ਸੁ ਜੋਤਿ ਕੇ ਮਧਿ ਮਿਲਾਨੀ ॥

ब्रहम निरंध्र को फोरि मुनीस की; जोति सु जोति के मधि मिलानी ॥

ਪ੍ਰੀਤਿ ਰਲੀ ਪਰਮੇਸਰ ਸੋ ਇਮ; ਬੇਦਨ ਸੰਗਿ ਮਿਲੈ ਜਿਮ ਬਾਨੀ ॥

प्रीति रली परमेसर सो इम; बेदन संगि मिलै जिम बानी ॥

ਪੁੰਨ ਕਥਾ ਮੁਨਿ ਨੰਦਨ ਕੀ; ਕਹਿ ਕੈ ਮੁਖ ਸੋ ਕਬਿ ਸ੍ਯਾਮ ਬਖਾਨੀ ॥

पुंन कथा मुनि नंदन की; कहि कै मुख सो कबि स्याम बखानी ॥

ਪੂਰਣ ਧਿਆਇ ਭਯੋ ਤਬ ਹੀ; ਜਯ ਸ੍ਰੀ ਜਗਨਾਥ ਭਵੇਸ ਭਵਾਨੀ ॥੪੯੮॥

पूरण धिआइ भयो तब ही; जय स्री जगनाथ भवेस भवानी ॥४९८॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਦਤ ਮਹਾਤਮੇ ਰੁਦ੍ਰਵਤਾਰ ਪ੍ਰਬੰਧ ਸਮਾਪਤੰ ॥ ਸੁਭੰ ਭਵੇਤ ਗੁਰੂ ਚਉਬੀਸ ॥੨੪॥

इति स्री बचित्र नाटक ग्रंथे दत महातमे रुद्रवतार प्रबंध समापतं ॥ सुभं भवेत गुरू चउबीस ॥२४॥



ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥


ਅਥ ਪਾਰਸ ਨਾਥ ਰੁਦ੍ਰ ਅਵਤਾਰ ਕਥਨੰ ॥

अथ पारस नाथ रुद्र अवतार कथनं ॥

ਪਾਤਸਾਹੀ ੧੦ ॥

पातसाही १० ॥

ਚੌਪਈ ॥

चौपई ॥

ਇਹ ਬਿਧਿ ਦਤ ਰੁਦ੍ਰ ਅਵਤਾਰਾ ॥

इह बिधि दत रुद्र अवतारा ॥

ਪੂਰਣ ਮਤ ਕੋ ਕੀਨ ਪਸਾਰਾ ॥

पूरण मत को कीन पसारा ॥

ਅੰਤਿ ਜੋਤਿ ਸੋ ਜੋਤਿ ਮਿਲਾਨੀ ॥

अंति जोति सो जोति मिलानी ॥

ਜਿਹ ਬਿਧਿ ਸੋ ਪਾਰਬ੍ਰਹਮ ਭਵਾਨੀ ॥੧॥

जिह बिधि सो पारब्रहम भवानी ॥१॥

ਏਕ ਲਛ ਦਸ ਬਰਖ ਪ੍ਰਮਾਨਾ ॥

एक लछ दस बरख प्रमाना ॥

ਪਾਛੇ ਚਲਾ ਜੋਗ ਕੋ ਬਾਨਾ ॥

पाछे चला जोग को बाना ॥

ਗ੍ਯਾਰਵ ਬਰਖ ਬਿਤੀਤਤ ਭਯੋ ॥

ग्यारव बरख बितीतत भयो ॥

ਪਾਰਸਨਾਥ ਪੁਰਖ ਭੂਅ ਵਯੋ ॥੨॥

पारसनाथ पुरख भूअ वयो ॥२॥

ਰੋਹ ਦੇਸ ਸੁਭ ਦਿਨ ਭਲ ਥਾਨੁ ॥

रोह देस सुभ दिन भल थानु ॥

ਪਰਸ ਨਾਥ ਭਯੋ ਸੁਰ ਗ੍ਯਾਨੁ ॥

परस नाथ भयो सुर ग्यानु ॥

ਅਮਿਤ ਤੇਜ ਅਸਿ ਅਵਰ ਨ ਹੋਊ ॥

अमित तेज असि अवर न होऊ ॥

ਚਕ੍ਰਤ ਰਹੇ ਮਾਤ ਪਿਤ ਦੋਊ ॥੩॥

चक्रत रहे मात पित दोऊ ॥३॥

ਦਸਊ ਦਿਸਨਿ ਤੇਜ ਅਤਿ ਬਢਾ ॥

दसऊ दिसनि तेज अति बढा ॥

ਦ੍ਵਾਦਸ ਭਾਨ ਏਕ ਹ੍ਵੈ ਚਢਾ ॥

द्वादस भान एक ह्वै चढा ॥

ਦਹ ਦਿਸ ਲੋਕ ਉਠੇ ਅਕੁਲਾਈ ॥

दह दिस लोक उठे अकुलाई ॥

ਭੂਪਤਿ ਤੀਰ ਪੁਕਾਰੇ ਜਾਈ ॥੪॥

भूपति तीर पुकारे जाई ॥४॥

ਸੁਨੋ ਭੂਪ! ਇਕ ਕਹੋਂ ਕਹਾਨੀ ॥

सुनो भूप! इक कहों कहानी ॥

ਏਕ ਪੁਰਖ ਉਪਜ੍ਯੋ ਅਭਿਮਾਨੀ ॥

एक पुरख उपज्यो अभिमानी ॥

ਜਿਹ ਸਮ ਰੂਪ ਜਗਤ ਨਹੀ ਕੋਈ ॥

जिह सम रूप जगत नही कोई ॥

ਏਕੈ ਘੜਾ ਬਿਧਾਤਾ ਸੋਈ ॥੫॥

एकै घड़ा बिधाता सोई ॥५॥

ਕੈ ਗੰਧ੍ਰਬ ਜਛ ਕੋਈ ਅਹਾ ॥

कै गंध्रब जछ कोई अहा ॥

ਜਾਨੁਕ ਦੂਸਰ ਭਾਨੁ ਚੜ ਰਹਾ ॥

जानुक दूसर भानु चड़ रहा ॥

ਅਤਿ ਜੋਬਨ ਝਮਕਤ ਤਿਹ ਅੰਗਾ ॥

अति जोबन झमकत तिह अंगा ॥

ਨਿਰਖਤ ਜਾ ਕੇ ਲਜਤ ਅਨੰਗਾ ॥੬॥

निरखत जा के लजत अनंगा ॥६॥

ਭੂਪਤਿ ਦੇਖਨ ਕਾਜ ਬੁਲਾਵਾ ॥

भूपति देखन काज बुलावा ॥

ਪਹਿਲੇ ਦ੍ਯੋਸ ਸਾਥ ਚਲ ਆਵਾ ॥

पहिले द्योस साथ चल आवा ॥

ਹਰਖ ਹ੍ਰਿਦੈ ਧਰ ਕੇ ਜਟਧਾਰੀ ॥

हरख ह्रिदै धर के जटधारी ॥

ਜਾਨੁਕ ਦੁਤੀ ਦਤ ਅਵਤਾਰੀ ॥੭॥

जानुक दुती दत अवतारी ॥७॥

ਨਿਰਖ ਰੂਪ ਕਾਪੇ ਜਟਧਾਰੀ ॥

निरख रूप कापे जटधारी ॥

ਯਹ ਕੋਊ ਭਯੋ ਪੁਰਖੁ ਅਵਤਾਰੀ ॥

यह कोऊ भयो पुरखु अवतारी ॥

ਯਹ ਮਤ ਦੂਰ ਹਮਾਰਾ ਕੈ ਹੈ ॥

यह मत दूर हमारा कै है ॥

ਜਟਾਧਾਰ ਕੋਈ ਰਹੈ ਨ ਪੈ ਹੈ ॥੮॥

जटाधार कोई रहै न पै है ॥८॥

TOP OF PAGE

Dasam Granth