ਦਸਮ ਗਰੰਥ । दसम ग्रंथ । |
Page 641 ਇਕ ਕਰਤ ਨਿਆਸ ਆਸਾ ਬਿਹੀਨ ॥ इक करत निआस आसा बिहीन ॥ ਇਕ ਰਹਤ ਏਕ ਭਗਵਤ ਅਧੀਨ ॥ इक रहत एक भगवत अधीन ॥ ਇਕ ਕਰਤ ਨੈਕੁ ਬਨ ਫਲ ਅਹਾਰ ॥ इक करत नैकु बन फल अहार ॥ ਇਕ ਰਟਤ ਨਾਮ ਸਿਆਮਾ ਅਪਾਰ ॥੧੫੨॥ इक रटत नाम सिआमा अपार ॥१५२॥ ਇਕ ਏਕ ਆਸ ਆਸਾ ਬਿਰਹਤ ॥ इक एक आस आसा बिरहत ॥ ਇਕ ਬਹੁਤ ਭਾਂਤਿ ਦੁਖ ਦੇਹ ਸਹਤ ॥ इक बहुत भांति दुख देह सहत ॥ ਇਕ ਕਹਤ ਏਕ ਹਰਿ ਕੋ ਕਥਾਨ ॥ इक कहत एक हरि को कथान ॥ ਇਕ ਮੁਕਤ ਪਤ੍ਰ ਪਾਵਤ ਨਿਦਾਨ ॥੧੫੩॥ इक मुकत पत्र पावत निदान ॥१५३॥ ਇਕ ਪਰੇ ਸਰਣਿ ਹਰਿ ਕੇ ਦੁਆਰ ॥ इक परे सरणि हरि के दुआर ॥ ਇਕ ਰਹਤ ਤਾਸੁ ਨਾਮੈ ਅਧਾਰ ॥ इक रहत तासु नामै अधार ॥ ਇਕ ਜਪਤ ਨਾਮ ਤਾ ਕੋ ਦੁਰੰਤ ॥ इक जपत नाम ता को दुरंत ॥ ਇਕ ਅੰਤਿ ਮੁਕਤਿ ਪਾਵਤ ਬਿਅੰਤ ॥੧੫੪॥ इक अंति मुकति पावत बिअंत ॥१५४॥ ਇਕ ਕਰਤ ਨਾਮੁ ਨਿਸ ਦਿਨ ਉਚਾਰ ॥ इक करत नामु निस दिन उचार ॥ ਇਕ ਅਗਨਿ ਹੋਤ੍ਰ ਬ੍ਰਹਮਾ ਬਿਚਾਰ ॥ इक अगनि होत्र ब्रहमा बिचार ॥ ਇਕ ਸਾਸਤ੍ਰ ਸਰਬ ਸਿਮ੍ਰਿਤਿ ਰਟੰਤ ॥ इक सासत्र सरब सिम्रिति रटंत ॥ ਇਕ ਸਾਧ ਰੀਤਿ ਨਿਸ ਦਿਨ ਚਲੰਤ ॥੧੫੫॥ इक साध रीति निस दिन चलंत ॥१५५॥ ਇਕ ਹੋਮ ਦਾਨ ਅਰੁ ਬੇਦ ਰੀਤਿ ॥ इक होम दान अरु बेद रीति ॥ ਇਕ ਰਟਤ ਬੈਠਿ ਖਟ ਸਾਸਤ੍ਰ ਮੀਤ ॥ इक रटत बैठि खट सासत्र मीत ॥ ਇਕ ਕਰਤ ਬੇਦ ਚਾਰੋ ਉਚਾਰ ॥ इक करत बेद चारो उचार ॥ ਇਕ ਗਿਆਨ ਗਾਥ ਮਹਿਮਾ ਅਪਾਰ ॥੧੫੬॥ इक गिआन गाथ महिमा अपार ॥१५६॥ ਇਕ ਭਾਂਤਿ ਭਾਂਤਿ ਮਿਸਟਾਨ ਭੋਜ ॥ इक भांति भांति मिसटान भोज ॥ ਬਹੁ ਦੀਨ ਬੋਲਿ ਭਛ ਦੇਤ ਰੋਜ ॥ बहु दीन बोलि भछ देत रोज ॥ ਕੇਈ ਕਰਤ ਬੈਠਿ ਬਹੁ ਭਾਂਤਿ ਪਾਠ ॥ केई करत बैठि बहु भांति पाठ ॥ ਕਈ ਅੰਨਿ ਤਿਆਗਿ ਚਾਬੰਤ ਕਾਠ ॥੧੫੭॥ कई अंनि तिआगि चाबंत काठ ॥१५७॥ ਪਾਧੜੀ ਛੰਦ ॥ पाधड़ी छंद ॥ ਕੇਈ ਭਾਂਤਿ ਭਾਂਤਿ ਸੋ ਧਰਤ ਧਿਆਨ ॥ केई भांति भांति सो धरत धिआन ॥ ਕੇਈ ਕਰਤ ਬੈਠਿ ਹਰਿ ਕ੍ਰਿਤ ਕਾਨਿ ॥ केई करत बैठि हरि क्रित कानि ॥ ਕੇਈ ਸੁਨਤ ਪਾਠ ਪਰਮੰ ਪੁਨੀਤ ॥ केई सुनत पाठ परमं पुनीत ॥ ਨਹੀ ਮੁਰਤ ਕਲਪ ਬਹੁਤ ਜਾਤ ਬੀਤ ॥੧੫੮॥ नही मुरत कलप बहुत जात बीत ॥१५८॥ ਕੇਈ ਬੈਠ ਕਰਤ ਜਲਿ ਕੋ ਅਹਾਰ ॥ केई बैठ करत जलि को अहार ॥ ਕੇਈ ਭ੍ਰਮਤ ਦੇਸ ਦੇਸਨ ਪਹਾਰ ॥ केई भ्रमत देस देसन पहार ॥ ਕੇਈ ਜਪਤ ਮਧ ਕੰਦਰੀ ਦੀਹ ॥ केई जपत मध कंदरी दीह ॥ ਕੇਈ ਬ੍ਰਹਮਚਰਜ ਸਰਤਾ ਮਝੀਹ ॥੧੫੯॥ केई ब्रहमचरज सरता मझीह ॥१५९॥ ਕੇਈ ਰਹਤ ਬੈਠਿ ਮਧ ਨੀਰ ਜਾਇ ॥ केई रहत बैठि मध नीर जाइ ॥ ਕੇਈ ਅਗਨ ਜਾਰਿ ਤਾਪਤ ਬਨਾਇ ॥ केई अगन जारि तापत बनाइ ॥ ਕੇਈ ਰਹਤ ਸਿਧਿ ਮੁਖ ਮੋਨ ਠਾਨ ॥ केई रहत सिधि मुख मोन ठान ॥ ਅਨਿ ਆਸ ਚਿਤ ਇਕ ਆਸ ਮਾਨ ॥੧੬੦॥ अनि आस चित इक आस मान ॥१६०॥ ਅਨਡੋਲ ਗਾਤ ਅਬਿਕਾਰ ਅੰਗ ॥ अनडोल गात अबिकार अंग ॥ ਮਹਿਮਾ ਮਹਾਨ ਆਭਾ ਅਭੰਗ ॥ महिमा महान आभा अभंग ॥ ਅਨਭੈ ਸਰੂਪ ਅਨਭਵ ਪ੍ਰਕਾਸ ॥ अनभै सरूप अनभव प्रकास ॥ ਅਬ੍ਯਕਤ ਤੇਜ ਨਿਸ ਦਿਨ ਉਦਾਸ ॥੧੬੧॥ अब्यकत तेज निस दिन उदास ॥१६१॥ ਇਹ ਭਾਂਤਿ ਜੋਗਿ ਕੀਨੇ ਅਪਾਰ ॥ इह भांति जोगि कीने अपार ॥ ਗੁਰ ਬਾਝ ਯੌ ਨ ਹੋਵੈ ਉਧਾਰ ॥ गुर बाझ यौ न होवै उधार ॥ ਤਬ ਪਰੇ ਦਤ ਕੇ ਚਰਨਿ ਆਨਿ ॥ तब परे दत के चरनि आनि ॥ ਕਹਿ ਦੇਹਿ ਜੋਗ ਕੇ ਗੁਰ ਬਿਧਾਨ! ॥੧੬੨॥ कहि देहि जोग के गुर बिधान! ॥१६२॥ ਜਲ ਮਧਿ ਜੌਨ ਮੁੰਡੇ ਅਪਾਰ ॥ जल मधि जौन मुंडे अपार ॥ ਬਨ ਨਾਮ ਤਉਨ ਹ੍ਵੈਗੇ ਕੁਮਾਰ ॥ बन नाम तउन ह्वैगे कुमार ॥ ਗਿਰਿ ਮਧਿ ਸਿਖ ਕਿਨੇ ਅਨੇਕ ॥ गिरि मधि सिख किने अनेक ॥ ਗਿਰਿ ਭੇਸ ਸਹਤਿ ਸਮਝੋ ਬਿਬੇਕ ॥੧੬੩॥ गिरि भेस सहति समझो बिबेक ॥१६३॥ |
Dasam Granth |