ਦਸਮ ਗਰੰਥ । दसम ग्रंथ ।

Page 636

ਜਉ ਕਰੈ ਕ੍ਰਿਤ ਕਈ ਜੁਗ ਉਚਾਰ ॥

जउ करै क्रित कई जुग उचार ॥

ਨਹੀ ਤਦਿਪ ਤਾਸੁ ਲਹਿ ਜਾਤ ਪਾਰ ॥

नही तदिप तासु लहि जात पार ॥

ਮਮ ਅਲਪ ਬੁਧਿ ਤਵ ਗੁਨ ਅਨੰਤ ॥

मम अलप बुधि तव गुन अनंत ॥

ਬਰਨਾ ਨ ਜਾਤ ਤੁਮ ਅਤਿ ਬਿਅੰਤ ॥੧੦੨॥

बरना न जात तुम अति बिअंत ॥१०२॥

ਤਵ ਗੁਣ ਅਤਿ ਊਚ ਅੰਬਰ ਸਮਾਨ ॥

तव गुण अति ऊच अ्मबर समान ॥

ਮਮ ਅਲਪ ਬੁਧਿ ਬਾਲਕ ਅਜਾਨ ॥

मम अलप बुधि बालक अजान ॥

ਕਿਮ ਸਕੌ ਬਰਨ? ਤੁਮਰੇ ਪ੍ਰਭਾਵ ॥

किम सकौ बरन? तुमरे प्रभाव ॥

ਤਵ ਪਰਾ ਸਰਣਿ ਤਜਿ ਸਭ ਉਪਾਵ ॥੧੦੩॥

तव परा सरणि तजि सभ उपाव ॥१०३॥

ਜਿਹ ਲਖਤ ਚਤ੍ਰ ਨਹਿ ਭੇਦ ਬੇਦ ॥

जिह लखत चत्र नहि भेद बेद ॥

ਆਭਾ ਅਨੰਤ ਮਹਿਮਾ ਅਛੇਦ ॥

आभा अनंत महिमा अछेद ॥

ਗੁਨ ਗਨਤ ਚਤ੍ਰਮੁਖ ਪਰਾ ਹਾਰ ॥

गुन गनत चत्रमुख परा हार ॥

ਤਬ ਨੇਤਿ ਨੇਤਿ ਕਿਨੋ ਉਚਾਰ ॥੧੦੪॥

तब नेति नेति किनो उचार ॥१०४॥

ਥਕਿ ਗਿਰਿਓ ਬ੍ਰਿਧ ਸਿਰ ਲਿਖਤ ਕਿਤ ॥

थकि गिरिओ ब्रिध सिर लिखत कित ॥

ਚਕਿ ਰਹੇ ਬਾਲਿਖਿਲਾਦਿ ਚਿਤ ॥

चकि रहे बालिखिलादि चित ॥

ਗੁਨ ਗਨਤ ਚਤ੍ਰਮੁਖ ਹਾਰ ਮਾਨਿ ॥

गुन गनत चत्रमुख हार मानि ॥

ਹਠਿ ਤਜਿ ਬਿਅੰਤਿ ਕਿਨੋ ਬਖਾਨ ॥੧੦੫॥

हठि तजि बिअंति किनो बखान ॥१०५॥

ਤਹ ਜਪਤ ਰੁਦ੍ਰ ਜੁਗ ਕੋਟਿ ਭੀਤ ॥

तह जपत रुद्र जुग कोटि भीत ॥

ਬਹਿ ਗਈ ਗੰਗ ਸਿਰ ਮੁਰਿ ਨ ਚੀਤ ॥

बहि गई गंग सिर मुरि न चीत ॥

ਕਈ ਕਲਪ ਬੀਤ ਜਿਹ ਧਰਤਿ ਧਿਆਨ ॥

कई कलप बीत जिह धरति धिआन ॥

ਨਹੀ ਤਦਿਪ ਧਿਆਨ ਆਏ ਸੁਜਾਨ ॥੧੦੬॥

नही तदिप धिआन आए सुजान ॥१०६॥

ਜਬ ਕੀਨ ਨਾਲਿ ਬ੍ਰਹਮਾ ਪ੍ਰਵੇਸ ॥

जब कीन नालि ब्रहमा प्रवेस ॥

ਮੁਨ ਮਨਿ ਮਹਾਨ ਦਿਜਬਰ ਦਿਜੇਸ ॥

मुन मनि महान दिजबर दिजेस ॥

ਨਹੀ ਕਮਲ ਨਾਲ ਕੋ ਲਖਾ ਪਾਰ ॥

नही कमल नाल को लखा पार ॥

ਕਹੋ ਤਾਸੁ ਕੈਸ ਪਾਵੈ ਬਿਚਾਰ? ॥੧੦੭॥

कहो तासु कैस पावै बिचार? ॥१०७॥

ਬਰਨੀ ਨ ਜਾਤਿ ਜਿਹ ਛਬਿ ਸੁਰੰਗ ॥

बरनी न जाति जिह छबि सुरंग ॥

ਆਭਾ ਆਪਾਰ ਮਹਿਮਾ ਅਭੰਗ ॥

आभा आपार महिमा अभंग ॥

ਜਿਹ ਏਕ ਰੂਪ ਕਿਨੋ ਅਨੇਕ ॥

जिह एक रूप किनो अनेक ॥

ਪਗ ਛੋਰਿ ਆਨ, ਤਿਹ ਧਰੋ ਟੇਕ ॥੧੦੮॥

पग छोरि आन, तिह धरो टेक ॥१०८॥

ਰੂਆਲ ਛੰਦ ॥

रूआल छंद ॥

ਭਾਂਤਿ ਭਾਂਤਿ ਬਿਅੰਤਿ ਦੇਸ; ਭਵੰਤ ਕਿਰਤ ਉਚਾਰ ॥

भांति भांति बिअंति देस; भवंत किरत उचार ॥

ਭਾਂਤਿ ਭਾਂਤਿ ਪਗੋ ਲਗਾ; ਤਜਿ ਗਰਬ ਅਤ੍ਰਿ ਕੁਮਾਰ ॥

भांति भांति पगो लगा; तजि गरब अत्रि कुमार ॥

ਕੋਟਿ ਬਰਖ ਕਰੀ ਜਬੈ; ਹਰਿ ਸੇਵਿ ਵਾ ਚਿਤੁ ਲਾਇ ॥

कोटि बरख करी जबै; हरि सेवि वा चितु लाइ ॥

ਅਕਸਮਾਤ ਭਈ ਤਬੈ; ਤਿਹ ਬਿਓਮ ਬਾਨ ਬਨਾਇ ॥੧੦੯॥

अकसमात भई तबै; तिह बिओम बान बनाइ ॥१०९॥

ਬ੍ਯੋਮ ਬਾਨੀ ਬਾਚ ਦਤ ਪ੍ਰਤਿ ॥

ब्योम बानी बाच दत प्रति ॥

ਦਤ! ਸਤਿ ਕਹੋ ਤੁਝੈ; ਗੁਰ ਹੀਣ ਮੁਕਤਿ ਨ ਹੋਇ ॥

दत! सति कहो तुझै; गुर हीण मुकति न होइ ॥

ਰਾਵ ਰੰਕ ਪ੍ਰਜਾ ਵਜਾ; ਇਮ ਭਾਖਈ ਸਭ ਕੋਇ ॥

राव रंक प्रजा वजा; इम भाखई सभ कोइ ॥

ਕੋਟਿ ਕਸਟ ਨ ਕਿਉ ਕਰੋ; ਨਹੀ ਐਸ ਦੇਹਿ ਉਧਾਰ ॥

कोटि कसट न किउ करो; नही ऐस देहि उधार ॥

ਜਾਇ ਕੈ ਗੁਰ ਕੀਜੀਐ; ਸੁਨਿ ਸਤਿ ਅਤ੍ਰਿ ਕੁਮਾਰ ॥੧੧੦॥

जाइ कै गुर कीजीऐ; सुनि सति अत्रि कुमार ॥११०॥

ਦਤ ਬਾਚ ॥

दत बाच ॥

ਰੂਆਲ ਛੰਦ ॥

रूआल छंद ॥

ਐਸ ਬਾਕ ਭਏ ਜਬੈ; ਤਬ ਦਤ ਸਤ ਸਰੂਪ ॥

ऐस बाक भए जबै; तब दत सत सरूप ॥

ਸਿੰਧੁ ਸੀਲ ਸੁਬ੍ਰਿਤ ਕੋ; ਨਦ ਗ੍ਯਾਨ ਕੋ ਜਨੁ ਕੂਪ ॥

सिंधु सील सुब्रित को; नद ग्यान को जनु कूप ॥

ਪਾਨ ਲਾਗ ਡੰਡੌਤਿ ਕੈ; ਇਹ ਭਾਂਤਿ ਕੀਨ ਉਚਾਰ ॥

पान लाग डंडौति कै; इह भांति कीन उचार ॥

ਕਉਨ ਸੋ? ਗੁਰ ਕੀਜੀਐ; ਕਹਿ ਮੋਹਿ ਤਤ ਬਿਚਾਰ ॥੧੧੧॥

कउन सो? गुर कीजीऐ; कहि मोहि तत बिचार ॥१११॥

TOP OF PAGE

Dasam Granth