ਦਸਮ ਗਰੰਥ । दसम ग्रंथ ।

Page 624

ਤਉ ਲਗਿ ਆਨ ਗਏ ਅਜਿਰਾਜ; ਸੁ ਰਾਜਨ ਰਾਜ ਬਡੋ ਦਲ ਲੀਨੇ ॥

तउ लगि आन गए अजिराज; सु राजन राज बडो दल लीने ॥

ਅੰਬਰ ਅਨੂਪ ਧਰੇ ਪਸਮੰਬਰ; ਸੰਬਰ ਕੇ ਅਰਿ ਕੀ ਛਬਿ ਛੀਨੇ ॥

अ्मबर अनूप धरे पसम्मबर; स्मबर के अरि की छबि छीने ॥

ਬੇਖਨ ਬੇਖ ਚੜੇ ਸੰਗ ਹ੍ਵੈ; ਨ੍ਰਿਪ ਹਾਨ ਸਬੈ ਸੁਖ ਧਾਮ ਨਵੀਨੇ ॥

बेखन बेख चड़े संग ह्वै; न्रिप हान सबै सुख धाम नवीने ॥

ਆਨਿ ਗਏ ਜਰਿਕੰਬਰ ਸੇ; ਅੰਬਰ ਸੇ ਨ੍ਰਿਪ ਕੰਬਰ ਕੀਨੇ ॥੭੨॥

आनि गए जरिक्मबर से; अ्मबर से न्रिप क्मबर कीने ॥७२॥

ਪਾਤਿ ਹੀ ਪਾਤਿ ਬਨਾਇ ਬਡੋ ਦਲ; ਢੋਲ ਮ੍ਰਿਦੰਗ ਸੁਰੰਗ ਬਜਾਇ ॥

पाति ही पाति बनाइ बडो दल; ढोल म्रिदंग सुरंग बजाइ ॥

ਭੂਖਨ ਚਾਰੁ ਦਿਪੈ ਸਬ ਅੰਗ; ਬਿਲੋਕਿ ਅਨੰਗ ਪ੍ਰਭਾ ਮੁਰਛਾਏ ॥

भूखन चारु दिपै सब अंग; बिलोकि अनंग प्रभा मुरछाए ॥

ਬਾਜਤ ਚੰਗ ਮ੍ਰਿਦੰਗ ਉਪੰਗ; ਸੁਰੰਗ ਸੁ ਨਾਦ ਸਬੈ ਸੁਨਿ ਪਾਏ ॥

बाजत चंग म्रिदंग उपंग; सुरंग सु नाद सबै सुनि पाए ॥

ਰੀਝ ਰਹੇ ਰਿਝਵਾਰ ਸਬੈ; ਲਖਿ ਰੂਪ ਅਨੂਪ ਸਰਾਹਤ ਆਏ ॥੭੩॥

रीझ रहे रिझवार सबै; लखि रूप अनूप सराहत आए ॥७३॥

ਜੈਸ ਸਰੂਪ ਲਖਿਓ ਅਜਿ ਕੋ; ਹਮ ਤੈਸ ਸਰੂਪ ਨ ਅਉਰ ਬਿਚਾਰੇ ॥

जैस सरूप लखिओ अजि को; हम तैस सरूप न अउर बिचारे ॥

ਚੰਦਿ ਚਪਿਓ ਲਖਿ ਕੈ ਮੁਖ ਕੀ ਛਬਿ; ਛੇਦ ਪਰੇ ਉਰ ਮੈ ਰਿਸ ਮਾਰੇ ॥

चंदि चपिओ लखि कै मुख की छबि; छेद परे उर मै रिस मारे ॥

ਤੇਜ ਸਰੂਪ ਬਿਲੋਕਿ ਕੈ ਪਾਵਕ; ਚਿਤਿ ਚਿਰੀ ਗ੍ਰਿਹ ਅਉਰਨ ਜਾਰੇ ॥

तेज सरूप बिलोकि कै पावक; चिति चिरी ग्रिह अउरन जारे ॥

ਜੈਸ ਪ੍ਰਭਾ ਲਖਿਓ ਅਜਿ ਕੋ ਹਮ; ਤੈਸ ਸਰੂਪ ਨ ਭੂਪ ਨਿਹਾਰੇ ॥੭੪॥

जैस प्रभा लखिओ अजि को हम; तैस सरूप न भूप निहारे ॥७४॥

ਸੁੰਦਰ ਜੁਆਨ ਸਰੂਪ ਮਹਾਨ; ਪ੍ਰਧਾਨ ਚਹੁੰ ਚਕ ਮੈ ਹਮ ਜਾਨਿਓ ॥

सुंदर जुआन सरूप महान; प्रधान चहुं चक मै हम जानिओ ॥

ਭਾਨੁ ਸਮਾਨ ਪ੍ਰਭਾ ਨ ਪ੍ਰਮਾਨ; ਕਿ ਰਾਵ ਕਿ ਰਾਨ ਮਹਾਨ ਬਖਾਨਿਓ ॥

भानु समान प्रभा न प्रमान; कि राव कि रान महान बखानिओ ॥

ਦੇਵ ਅਦੇਵ ਚਕੇ ਅਪਨੇ ਚਿਤਿ; ਚੰਦ ਸਰੂਪ ਨਿਸਾ ਪਹਿਚਾਨਿਓ ॥

देव अदेव चके अपने चिति; चंद सरूप निसा पहिचानिओ ॥

ਦਿਉਸ ਕੈ ਭਾਨੁ ਮੁਨਿਓ ਭਗਵਾਨ; ਪਛਾਨ ਮਨੈ ਘਨ ਮੋਰਨ ਮਾਨਿਓ ॥੭੫॥

दिउस कै भानु मुनिओ भगवान; पछान मनै घन मोरन मानिओ ॥७५॥

ਬੋਲਿ ਉਠੇ ਪਿਕ ਜਾਨ ਬਸੰਤ; ਚਕੋਰਨ ਚੰਦ ਸਰੂਪ ਬਖਾਨਿਓ ॥

बोलि उठे पिक जान बसंत; चकोरन चंद सरूप बखानिओ ॥

ਸਾਂਤਿ ਸੁਭਾਵ ਲਖਿਓ ਸਭ ਸਾਧਨ; ਜੋਧਨ ਕ੍ਰੋਧ ਪ੍ਰਤਛ ਪ੍ਰਮਾਨਿਓ ॥

सांति सुभाव लखिओ सभ साधन; जोधन क्रोध प्रतछ प्रमानिओ ॥

ਬਾਲਨ ਬਾਲ ਸੁਭਾਵ ਲਖਿਓ ਤਿਹ; ਸਤ੍ਰਨ ਕਾਲ ਸਰੂਪ ਪਛਾਨਿਓ ॥

बालन बाल सुभाव लखिओ तिह; सत्रन काल सरूप पछानिओ ॥

ਦੇਵਲ ਦੇਵ ਅਦੇਵਨ ਕੈ ਸਿਵ; ਰਾਜਨ ਰਾਜਿ ਬਡੋ ਜੀਅ ਜਾਨਿਓ ॥੭੬॥

देवल देव अदेवन कै सिव; राजन राजि बडो जीअ जानिओ ॥७६॥

ਸਾਧਨ ਸਿਧ ਸਰੂਪ ਲਖਿਓ ਤਿਹ; ਸਤ੍ਰਨ ਸਤ੍ਰ ਸਮਾਨ ਬਸੇਖਿਓ ॥

साधन सिध सरूप लखिओ तिह; सत्रन सत्र समान बसेखिओ ॥

ਚੋਰਨ ਭੋਰ, ਕਰੋਰਨ ਮੋਰਨ; ਤਾਸੁ ਸਹੀ ਘਨ ਕੈ ਅਵਿਰੇਖਿਓ ॥

चोरन भोर, करोरन मोरन; तासु सही घन कै अविरेखिओ ॥

ਕਾਮ ਸਰੂਪ ਸਭੈ ਪੁਰ ਨਾਰਨ; ਸੰਭੂ ਸਮਾਨ ਸਬੂ ਗਨ ਦੇਖਿਓ ॥

काम सरूप सभै पुर नारन; स्मभू समान सबू गन देखिओ ॥

ਸੀਪ ਸ੍ਵਾਂਤਿ ਕੀ ਬੂੰਦ ਤਿਸੈ ਕਰਿ; ਰਾਜਨ ਰਾਜ ਬਡੋ ਤਿਹ ਪੇਖਿਓ ॥੭੭॥

सीप स्वांति की बूंद तिसै करि; राजन राज बडो तिह पेखिओ ॥७७॥

ਕੰਬਰ ਜਿਉ ਜਰਿਕੰਬਰ ਕੀ ਢਿਗ; ਤਿਉ ਅਵਿਨੰਬਰ ਤੀਰ ਸੁਹਾਏ ॥

क्मबर जिउ जरिक्मबर की ढिग; तिउ अविन्मबर तीर सुहाए ॥

ਨਾਕ ਲਖੇ ਰਿਸ ਮਾਨ ਸੂਆ ਮਨ; ਨੈਨ ਦੋਊ ਲਖਿ ਏਣ ਲਜਾਏ ॥

नाक लखे रिस मान सूआ मन; नैन दोऊ लखि एण लजाए ॥

ਪੇਖਿ ਗੁਲਾਬ ਸਰਾਬ ਪੀਐ ਜਨੁ; ਪੇਖਤ ਅੰਗ ਅਨੰਗ ਰਿਸਾਏ ॥

पेखि गुलाब सराब पीऐ जनु; पेखत अंग अनंग रिसाए ॥

ਕੰਠ ਕਪੋਤ ਕਟੂ ਪਰ ਕੇਹਰ; ਰੋਸ ਰਸੇ ਗ੍ਰਿਹ ਭੂਲਿ ਨ ਆਏ ॥੭੮॥

कंठ कपोत कटू पर केहर; रोस रसे ग्रिह भूलि न आए ॥७८॥

TOP OF PAGE

Dasam Granth