ਦਸਮ ਗਰੰਥ । दसम ग्रंथ । |
Page 614 ਅਬ ਹੀ ਰਣਿ ਏਕ ਕੀ ਏਕ ਕਰੈ ॥ अब ही रणि एक की एक करै ॥ ਬਿਨੁ ਏਕ ਕੀਏ ਰਣਿ ਤੇ ਨ ਟਰੈ ॥ बिनु एक कीए रणि ते न टरै ॥ ਬਹੁ ਸਾਲ ਸਿਲਾ ਤਲ ਬ੍ਰਿਛ ਛੁਟੇ ॥ बहु साल सिला तल ब्रिछ छुटे ॥ ਦੁਹੂੰ ਓਰਿ ਜਬੈ ਰਣ ਬੀਰ ਜੁਟੇ ॥੧੧੬॥ दुहूं ओरि जबै रण बीर जुटे ॥११६॥ ਕੁਪ ਕੈ ਲਵ ਪਾਨਿ ਤ੍ਰਿਸੂਲ ਲਯੋ ॥ कुप कै लव पानि त्रिसूल लयो ॥ ਸਿਰਿ ਧਾਤਯਮਾਨ ਦੁਖੰਡ ਕਿਯੋ ॥ सिरि धातयमान दुखंड कियो ॥ ਬਹੁ ਜੂਥਪ ਜੂਥਨ ਸੈਨ ਭਜੀ ॥ बहु जूथप जूथन सैन भजी ॥ ਨ ਉਚਾਇ ਸਕੈ ਸਿਰੁ ਐਸ ਲਜੀ ॥੧੧੭॥ न उचाइ सकै सिरु ऐस लजी ॥११७॥ ਘਨ ਜੈਸੇ ਭਜੇ ਘਨ ਘਾਇਲ ਹੁਐ ॥ घन जैसे भजे घन घाइल हुऐ ॥ ਬਰਖਾ ਜਿਮਿ ਸ੍ਰੋਣਤ ਧਾਰ ਚੁਐ ॥ बरखा जिमि स्रोणत धार चुऐ ॥ ਸਭ ਮਾਨ ਮਹੀਪਤਿ ਛੇਤ੍ਰਹਿ ਦੈ ॥ सभ मान महीपति छेत्रहि दै ॥ ਸਬ ਹੀ ਦਲ ਭਾਜਿ ਚਲਾ ਜੀਅ ਲੈ ॥੧੧੮॥ सब ही दल भाजि चला जीअ लै ॥११८॥ ਇਕ ਘੂਮਤ ਘਾਇਲ ਸੀਸ ਫੁਟੇ ॥ इक घूमत घाइल सीस फुटे ॥ ਇਕ ਸ੍ਰੋਣ ਚੁਚਾਵਤ ਕੇਸ ਛੁਟੇ ॥ इक स्रोण चुचावत केस छुटे ॥ ਰਣਿ ਮਾਰ ਕੈ ਮਾਨਿ ਤ੍ਰਿਸੂਲ ਲੀਏ ॥ रणि मार कै मानि त्रिसूल लीए ॥ ਭਟ ਭਾਤਹਿ ਭਾਂਤਿ ਭਜਾਇ ਦੀਏ ॥੧੧੯॥ भट भातहि भांति भजाइ दीए ॥११९॥ ਇਤਿ ਮਾਨਧਾਤਾ ਰਾਜ ਸਮਾਪਤੰ ॥੭॥੫॥ इति मानधाता राज समापतं ॥७॥५॥ ਅਥ ਦਲੀਪ ਕੋ ਰਾਜ ਕਥਨੰ ॥ अथ दलीप को राज कथनं ॥ ਤੋਟਕ ਛੰਦ ॥ तोटक छंद ॥ ਰਣ ਮੋ ਮਾਨ ਮਹੀਪ ਹਏ ॥ रण मो मान महीप हए ॥ ਤਬ ਆਨਿ ਦਿਲੀਪ ਦਿਲੀਸ ਭਏ ॥ तब आनि दिलीप दिलीस भए ॥ ਬਹੁ ਭਾਂਤਿਨ ਦਾਨਵ ਦੀਹ ਦਲੇ ॥ बहु भांतिन दानव दीह दले ॥ ਸਬ ਠੌਰ ਸਬੈ ਉਠਿ ਧਰਮ ਪਲੇ ॥੧੨੦॥ सब ठौर सबै उठि धरम पले ॥१२०॥ ਚੌਪਈ ॥ चौपई ॥ ਜਬ ਨ੍ਰਿਪ ਹਨਾ ਮਾਨਧਾਤਾ ਬਰ ॥ जब न्रिप हना मानधाता बर ॥ ਸਿਵ ਤ੍ਰਿਸੂਲ ਕਰਿ ਧਰਿ ਲਵਨਾਸੁਰ ॥ सिव त्रिसूल करि धरि लवनासुर ॥ ਭਯੋ ਦਲੀਪ ਜਗਤ ਕੋ ਰਾਜਾ ॥ भयो दलीप जगत को राजा ॥ ਭਾਂਤਿ ਭਾਂਤਿ ਜਿਹ ਰਾਜ ਬਿਰਾਜਾ ॥੧੨੧॥ भांति भांति जिह राज बिराजा ॥१२१॥ ਮਹਾਰਥੀ ਅਰੁ ਮਹਾ ਨ੍ਰਿਪਾਰਾ ॥ महारथी अरु महा न्रिपारा ॥ ਕਨਕ ਅਵਟਿ ਸਾਚੇ ਜਨੁ ਢਾਰਾ ॥ कनक अवटि साचे जनु ढारा ॥ ਅਤਿ ਸੁੰਦਰ ਜਨੁ ਮਦਨ ਸਰੂਪਾ ॥ अति सुंदर जनु मदन सरूपा ॥ ਜਾਨੁਕ ਬਨੇ ਰੂਪ ਕੋ ਭੂਪਾ ॥੧੨੨॥ जानुक बने रूप को भूपा ॥१२२॥ ਬਹੁ ਬਿਧਿ ਕਰੇ ਜਗ ਬਿਸਥਾਰਾ ॥ बहु बिधि करे जग बिसथारा ॥ ਬਿਧਵਤ ਹੋਮ ਦਾਨ ਮਖਸਾਰਾ ॥ बिधवत होम दान मखसारा ॥ ਧਰਮ ਧੁਜਾ ਜਹ ਤਹ ਬਿਰਾਜੀ ॥ धरम धुजा जह तह बिराजी ॥ ਇੰਦ੍ਰਾਵਤੀ ਨਿਰਖਿ ਦੁਤਿ ਲਾਜੀ ॥੧੨੩॥ इंद्रावती निरखि दुति लाजी ॥१२३॥ ਪਗ ਪਗ ਜਗਿ ਖੰਭ ਕਹੁ ਗਾਡਾ ॥ पग पग जगि ख्मभ कहु गाडा ॥ ਘਰਿ ਘਰਿ ਅੰਨ ਸਾਲ ਕਰਿ ਛਾਡਾ ॥ घरि घरि अंन साल करि छाडा ॥ ਭੂਖਾ ਨਾਂਗ ਜੁ ਆਵਤ ਕੋਈ ॥ भूखा नांग जु आवत कोई ॥ ਤਤਛਿਨ ਇਛ ਪੁਰਾਵਤ ਸੋਈ ॥੧੨੪॥ ततछिन इछ पुरावत सोई ॥१२४॥ ਜੋ ਜਿਹੰ ਮੁਖ ਮਾਂਗਾ ਤਿਹ ਪਾਵਾ ॥ जो जिहं मुख मांगा तिह पावा ॥ ਬਿਮੁਖ ਆਸ ਫਿਰਿ ਭਿਛਕ ਨ ਆਵਾ ॥ बिमुख आस फिरि भिछक न आवा ॥ ਧਾਮਿ ਧਾਮਿ ਧੁਜਾ ਧਰਮ ਬਧਾਈ ॥ धामि धामि धुजा धरम बधाई ॥ ਧਰਮਾਵਤੀ ਨਿਰਖਿ ਮੁਰਛਾਈ ॥੧੨੫॥ धरमावती निरखि मुरछाई ॥१२५॥ ਮੂਰਖ ਕੋਊ ਰਹੈ ਨਹਿ ਪਾਵਾ ॥ मूरख कोऊ रहै नहि पावा ॥ ਬਾਰ ਬੂਢ ਸਭ ਸੋਧਿ ਪਢਾਵਾ ॥ बार बूढ सभ सोधि पढावा ॥ ਘਰਿ ਘਰਿ ਹੋਤ ਭਈ ਹਰਿ ਸੇਵਾ ॥ घरि घरि होत भई हरि सेवा ॥ ਜਹ ਤਹ ਮਾਨਿ ਸਬੈ ਗੁਰ ਦੇਵਾ ॥੧੨੬॥ जह तह मानि सबै गुर देवा ॥१२६॥ ਇਹ ਬਿਧਿ ਰਾਜ ਦਿਲੀਪ ਬਡੋ ਕਰਿ ॥ इह बिधि राज दिलीप बडो करि ॥ ਮਹਾਰਥੀ ਅਰੁ ਮਹਾ ਧਨੁਰ ਧਰ ॥ महारथी अरु महा धनुर धर ॥ ਕੋਕ ਸਾਸਤ੍ਰ ਸਿਮ੍ਰਿਤਿ ਸੁਰ ਗਿਆਨਾ ॥ कोक सासत्र सिम्रिति सुर गिआना ॥ ਜੋਤਿਵੰਤ ਦਸ ਚਾਰਿ ਨਿਧਾਨਾ ॥੧੨੭॥ जोतिवंत दस चारि निधाना ॥१२७॥ |
Dasam Granth |