ਦਸਮ ਗਰੰਥ । दसम ग्रंथ । |
Page 606 ਮਾਨਵੀ ਸ੍ਰਿਸਟਿ ਕਿਨੀ ਪ੍ਰਕਾਸ ॥ मानवी स्रिसटि किनी प्रकास ॥ ਦਸ ਚਾਰ ਲੋਕ ਆਭਾ ਅਭਾਸ ॥ दस चार लोक आभा अभास ॥ ਮਹਿਮਾ ਅਪਾਰ ਬਰਨੇ ਸੁ ਕਉਨ? ॥ महिमा अपार बरने सु कउन? ॥ ਸੁਣਿ ਸ੍ਰਵਣ ਕ੍ਰਿਤ ਹੁਇ ਰਹੈ ਮਉਨ ॥੧੦॥ सुणि स्रवण क्रित हुइ रहै मउन ॥१०॥ ਦਸ ਚਾਰ ਚਾਰਿ ਬਿਦਿਆ ਨਿਧਾਨ ॥ दस चार चारि बिदिआ निधान ॥ ਅਰਿ ਜੀਤਿ ਜੀਤਿ ਦਿਨੋ ਨਿਸਾਨ ॥ अरि जीति जीति दिनो निसान ॥ ਮੰਡੇ ਮਹੀਪ ਮਾਵਾਸ ਖੇਤਿ ॥ मंडे महीप मावास खेति ॥ ਗਜੇ ਮਸਾਣ ਨਚੇ ਪਰੇਤ ॥੧੧॥ गजे मसाण नचे परेत ॥११॥ ਜਿਤੇ ਸੁ ਦੇਸ ਏਸੁਰ ਮਵਾਸ ॥ जिते सु देस एसुर मवास ॥ ਕਿਨੇ ਖਰਾਬ ਖਾਨੇ ਖ੍ਵਾਸ ॥ किने खराब खाने ख्वास ॥ ਭੰਡੇ ਅਭੰਡ ਮੰਡੇ ਮਹੀਪ ॥ भंडे अभंड मंडे महीप ॥ ਦਿਨੇ ਨਿਕਾਰ ਛਿਨੇ ਸੁ ਦੀਪ ॥੧੨॥ दिने निकार छिने सु दीप ॥१२॥ ਖੰਡੇ ਸੁ ਖੇਤਿ ਖੂਨੀ ਖਤ੍ਰੀਯਾਣ ॥ खंडे सु खेति खूनी खत्रीयाण ॥ ਮੋਰੇ ਅਮੋਰ ਜੋਧਾ ਦੁਰਾਣ ॥ मोरे अमोर जोधा दुराण ॥ ਚਲੇ ਅਚਲ ਮੰਡੇ ਅਮੰਡ ॥ चले अचल मंडे अमंड ॥ ਕਿਨੇ ਘਮੰਡ ਖੰਡੇ ਪ੍ਰਚੰਡ ॥੧੩॥ किने घमंड खंडे प्रचंड ॥१३॥ ਕਿਨੇ ਸੁ ਜੇਰ ਖੂਨੀ ਖਤ੍ਰੇਸ ॥ किने सु जेर खूनी खत्रेस ॥ ਮੰਡੇ ਮਹੀਪ ਮਾਵਾਸ ਦੇਸ ॥ मंडे महीप मावास देस ॥ ਇਹ ਭਾਂਤਿ ਦੀਹ ਦੋਹੀ ਫਿਰਾਇ ॥ इह भांति दीह दोही फिराइ ॥ ਮਾਨੀ ਸੁ ਮਾਨਿ ਮਨੁ ਰਾਜ ਰਾਇ ॥੧੪॥ मानी सु मानि मनु राज राइ ॥१४॥ ਇਹ ਭਾਂਤਿ ਦੀਹ ਕਰਿ ਦੇਸ ਰਾਜ ॥ इह भांति दीह करि देस राज ॥ ਬਹੁ ਕਰੇ ਜਗਿ ਅਰੁ ਹੋਮ ਸਾਜ ॥ बहु करे जगि अरु होम साज ॥ ਬਹੁ ਭਾਂਤਿ ਸ੍ਵਰਣ ਕਰਿ ਕੈ ਸੁ ਦਾਨ ॥ बहु भांति स्वरण करि कै सु दान ॥ ਗੋਦਾਨ ਆਦਿ ਬਿਧਵਤ ਸਨਾਨ ॥੧੫॥ गोदान आदि बिधवत सनान ॥१५॥ ਜੋ ਹੁਤੀ ਜਗ ਅਰੁ ਬੇਦ ਰੀਤਿ ॥ जो हुती जग अरु बेद रीति ॥ ਸੋ ਕਰੀ ਸਰਬ ਨ੍ਰਿਪ ਲਾਇ ਪ੍ਰੀਤਿ ॥ सो करी सरब न्रिप लाइ प्रीति ॥ ਭੂਆ ਦਾਨ ਦਾਨ ਰਤਨਾਦਿ ਆਦਿ ॥ भूआ दान दान रतनादि आदि ॥ ਤਿਨ ਭਾਂਤਿ ਭਾਂਤਿ ਲਿਨੇ ਸੁਵਾਦ ॥੧੬॥ तिन भांति भांति लिने सुवाद ॥१६॥ ਕਰਿ ਦੇਸ ਦੇਸ ਇਮਿ ਨੀਤਿ ਰਾਜ ॥ करि देस देस इमि नीति राज ॥ ਬਹੁ ਭਾਂਤਿ ਦਾਨ ਦੇ ਸਰਬ ਸਾਜ ॥ बहु भांति दान दे सरब साज ॥ ਹਸਤਾਦਿ ਦਤ ਬਾਜਾਦਿ ਮੇਧ ॥ हसतादि दत बाजादि मेध ॥ ਤੇ ਭਾਂਤਿ ਭਾਂਤਿ ਕਿਨੇ ਨ੍ਰਿਪੇਧ ॥੧੭॥ ते भांति भांति किने न्रिपेध ॥१७॥ ਬਹੁ ਸਾਜ ਬਾਜ ਦਿਨੇ ਦਿਜਾਨ ॥ बहु साज बाज दिने दिजान ॥ ਦਸ ਚਾਰੁ ਚਾਰੁ ਬਿਦਿਆ ਸੁਜਾਨ ॥ दस चारु चारु बिदिआ सुजान ॥ ਖਟ ਚਾਰ ਸਾਸਤ੍ਰ ਸਿੰਮ੍ਰਿਤ ਰਟੰਤ ॥ खट चार सासत्र सिम्रित रटंत ॥ ਕੋਕਾਦਿ ਭੇਦ ਬੀਨਾ ਬਜੰਤ ॥੧੮॥ कोकादि भेद बीना बजंत ॥१८॥ ਘਨਸਾਰ ਘੋਰਿ ਘਸੀਅਤ ਗੁਲਾਬ ॥ घनसार घोरि घसीअत गुलाब ॥ ਮ੍ਰਿਗ ਮਦਿਤ ਡਾਰਿ ਚੂਵਤ ਸਰਾਬ ॥ म्रिग मदित डारि चूवत सराब ॥ ਕਸਮੀਰ ਘਾਸ ਘੋਰਤ ਸੁਬਾਸ ॥ कसमीर घास घोरत सुबास ॥ ਉਘਟਤ ਸੁਗੰਧ ਮਹਕੰਤ ਅਵਾਸ ॥੧੯॥ उघटत सुगंध महकंत अवास ॥१९॥ ਸੰਗੀਤ ਪਾਧਰੀ ਛੰਦ ॥ संगीत पाधरी छंद ॥ ਤਾਗੜਦੰ ਤਾਲ ਬਾਜਤ ਮੁਚੰਗ ॥ तागड़दं ताल बाजत मुचंग ॥ ਬੀਨਾ ਸੁ ਬੈਣ ਬੰਸੀ ਮ੍ਰਿਦੰਗ ॥ बीना सु बैण बंसी म्रिदंग ॥ ਡਫ ਤਾਲ ਤੁਰੀ ਸਹਿਨਾਇ ਰਾਗ ॥ डफ ताल तुरी सहिनाइ राग ॥ ਬਾਜੰਤ ਜਾਨ ਉਪਨਤ ਸੁਹਾਗ ॥੨੦॥ बाजंत जान उपनत सुहाग ॥२०॥ ਕਹੂੰ ਤਾਲ ਤੂਰ ਬੀਨਾ ਮ੍ਰਿਦੰਗ ॥ कहूं ताल तूर बीना म्रिदंग ॥ ਡਫ ਝਾਝ ਢੋਲ ਜਲਤਰ ਉਪੰਗ ॥ डफ झाझ ढोल जलतर उपंग ॥ ਜਹ ਜਹ ਬਿਲੋਕ ਤਹ ਤਹ ਸੁਬਾਸ ॥ जह जह बिलोक तह तह सुबास ॥ ਉਠਤ ਸੁਗੰਧ ਮਹਕੰਤ ਅਵਾਸ ॥੨੧॥ उठत सुगंध महकंत अवास ॥२१॥ ਹਰਿ ਬੋਲ ਮਨਾ ਛੰਦ ॥ हरि बोल मना छंद ॥ ਮਨੁ ਰਾਜ ਕਰ੍ਯੋ ॥ मनु राज कर्यो ॥ ਦੁਖ ਦੇਸ ਹਰ੍ਯੋ ॥ दुख देस हर्यो ॥ ਬਹੁ ਸਾਜ ਸਜੇ ॥ बहु साज सजे ॥ ਸੁਨਿ ਦੇਵ ਲਜੇ ॥੨੨॥ सुनि देव लजे ॥२२॥ ਇਤਿ ਸ੍ਰੀ ਬਚਿਤ੍ਰ ਨਾਟਕੇ ਮਨੁ ਰਾਜਾ ਕੋ ਰਾਜ ਸਮਾਪਤੰ ॥੧॥੫॥ इति स्री बचित्र नाटके मनु राजा को राज समापतं ॥१॥५॥ |
Dasam Granth |