ਦਸਮ ਗਰੰਥ । दसम ग्रंथ । |
Page 607 ਅਥ ਪ੍ਰਿਥੁ ਰਾਜਾ ਕੋ ਰਾਜ ਕਥਨੰ ॥ अथ प्रिथु राजा को राज कथनं ॥ ਤੋਟਕ ਛੰਦ ॥ तोटक छंद ॥ ਕਹੰ ਲਾਗ ਗਨੋ ਨ੍ਰਿਪ ਜੌਨ ਭਏ ॥ कहं लाग गनो न्रिप जौन भए ॥ ਪ੍ਰਭੁ ਜੋਤਹਿ ਜੋਤਿ ਮਿਲਾਇ ਲਏ ॥ प्रभु जोतहि जोति मिलाइ लए ॥ ਪੁਨਿ ਸ੍ਰੀ ਪ੍ਰਿਥਰਾਜ ਪ੍ਰਿਥੀਸ ਭਯੋ ॥ पुनि स्री प्रिथराज प्रिथीस भयो ॥ ਜਿਨਿ ਬਿਪਨ ਦਾਨ ਦੁਰੰਤ ਦਯੋ ॥੨੩॥ जिनि बिपन दान दुरंत दयो ॥२३॥ ਦਲੁ ਲੈ ਦਿਨ ਏਕ ਸਿਕਾਰ ਚੜੇ ॥ दलु लै दिन एक सिकार चड़े ॥ ਬਨਿ ਨਿਰਜਨ ਮੋ ਲਖਿ ਬਾਘ ਬੜੇ ॥ बनि निरजन मो लखि बाघ बड़े ॥ ਤਹ ਨਾਰਿ ਸੁਕੁੰਤਲ ਤੇਜ ਧਰੇ ॥ तह नारि सुकुंतल तेज धरे ॥ ਸਸਿ ਸੂਰਜ ਕੀ ਲਖਿ ਕ੍ਰਾਂਤਿ ਹਰੇ ॥੨੪॥ ससि सूरज की लखि क्रांति हरे ॥२४॥ ਹਰਿ ਬੋਲ ਮਨਾ ਛੰਦ ॥ हरि बोल मना छंद ॥ ਤਹ ਜਾਤ ਭਏ ॥ तह जात भए ॥ ਮ੍ਰਿਗ ਘਾਤ ਕਏ ॥ म्रिग घात कए ॥ ਇਕ ਦੇਖਿ ਕੁਟੀ ॥ इक देखि कुटी ॥ ਜਨੁ ਜੋਗ ਜੁਟੀ ॥੨੫॥ जनु जोग जुटी ॥२५॥ ਤਹ ਜਾਤ ਭਯੋ ॥ तह जात भयो ॥ ਸੰਗ ਕੋ ਨ ਲਯੋ ॥ संग को न लयो ॥ ਲਖਿ ਨਾਰਿ ਖਰੀ ॥ लखि नारि खरी ॥ ਰਸ ਰੀਤਿ ਭਰੀ ॥੨੬॥ रस रीति भरी ॥२६॥ ਅਤਿ ਸੋਭਤ ਹੈ ॥ अति सोभत है ॥ ਲਖਿ ਲੋਭਤ ਹੈ ॥ लखि लोभत है ॥ ਨ੍ਰਿਪ ਪੇਖਿ ਜਬੈ ॥ न्रिप पेखि जबै ॥ ਚਿਤਿ ਚਉਕ ਤਬੈ ॥੨੭॥ चिति चउक तबै ॥२७॥ ਇਹ ਕਉਨ ਜਈ? ॥ इह कउन जई? ॥ ਜਨੁ ਰੂਪ ਮਈ ॥ जनु रूप मई ॥ ਛਬਿ ਦੇਖਿ ਛਕ੍ਯੋ ॥ छबि देखि छक्यो ॥ ਚਿਤ ਚਾਇ ਚਕ੍ਯੋ ॥੨੮॥ चित चाइ चक्यो ॥२८॥ ਨ੍ਰਿਪ ਬਾਂਹ ਗਹੀ ॥ न्रिप बांह गही ॥ ਤ੍ਰੀਅ ਮੋਨ ਰਹੀ ॥ त्रीअ मोन रही ॥ ਰਸ ਰੀਤਿ ਰਚ੍ਯੋ ॥ रस रीति रच्यो ॥ ਦੁਹੂੰ ਮੈਨ ਮਚ੍ਯੋ ॥੨੯॥ दुहूं मैन मच्यो ॥२९॥ ਬਹੁ ਭਾਂਤਿ ਭਜੀ ॥ बहु भांति भजी ॥ ਨਿਸ ਲੌ ਨ ਤਜੀ ॥ निस लौ न तजी ॥ ਦੋਊ ਰੀਝਿ ਰਹੇ ॥ दोऊ रीझि रहे ॥ ਨਹੀ ਜਾਤ ਕਹੇ ॥੩੦॥ नही जात कहे ॥३०॥ ਰਸ ਰੀਤਿ ਰਚ੍ਯੋ ॥ रस रीति रच्यो ॥ ਕਲ ਕੇਲ ਮਚ੍ਯੋ ॥ कल केल मच्यो ॥ ਅਮਿਤਾਸਨ ਦੇ ॥ अमितासन दे ॥ ਸੁਖ ਰਾਸਨ ਸੇ ॥੩੧॥ सुख रासन से ॥३१॥ ਲਲਤਾਸਨ ਲੈ ॥ ललतासन लै ॥ ਬਿਬਧਾਸਨ ਕੈ ॥ बिबधासन कै ॥ ਲਲਨਾ ਰੁ ਲਲਾ ॥ ललना रु लला ॥ ਕਰਿ ਕਾਮ ਕਲਾ ॥੩੨॥ करि काम कला ॥३२॥ ਕਰਿ ਕੇਲ ਉਠੀ ॥ करि केल उठी ॥ ਮਧਿ ਪਰਨ ਕੁਟੀ ॥ मधि परन कुटी ॥ ਨ੍ਰਿਪ ਜਾਤ ਭਯੋ ॥ न्रिप जात भयो ॥ ਤਿਹ ਗਰਭ ਰਹਿਯੋ ॥੩੩॥ तिह गरभ रहियो ॥३३॥ ਦਿਨ ਕੈ ਕੁ ਗਏ ॥ दिन कै कु गए ॥ ਤਿਨਿ ਭੂਰ ਜਏ ॥ तिनि भूर जए ॥ ਤਨਿ ਕਉਚ ਧਰੇ ॥ तनि कउच धरे ॥ ਸਸਿ ਸੋਭ ਹਰੇ ॥੩੪॥ ससि सोभ हरे ॥३४॥ ਜਨੁ ਜ੍ਵਾਲ ਦਵਾ ॥ जनु ज्वाल दवा ॥ ਅਸ ਤੇਜ ਭਵਾ ॥ अस तेज भवा ॥ ਰਿਖਿ ਜੌਨ ਪਿਖੈ ॥ रिखि जौन पिखै ॥ ਚਿਤ ਚਉਕ ਚਕੈ ॥੩੫॥ चित चउक चकै ॥३५॥ ਸਿਸੁ ਸ੍ਯਾਨ ਭਯੋ ॥ सिसु स्यान भयो ॥ ਕਰਿ ਸੰਗ ਲਯੋ ॥ करि संग लयो ॥ ਚਲਿ ਆਵ ਤਹਾ ॥ चलि आव तहा ॥ ਤਿਹ ਤਾਤ ਜਹਾ ॥੩੬॥ तिह तात जहा ॥३६॥ ਨ੍ਰਿਪ ਦੇਖਿ ਜਬੈ ॥ न्रिप देखि जबै ॥ ਕਰਿ ਲਾਜ ਤਬੈ ॥ करि लाज तबै ॥ ਯਹ ਮੋ ਨ ਸੂਅੰ ॥ यह मो न सूअं ॥ ਤ੍ਰੀਅ ! ਕੌਨ ਤੂਅੰ? ॥੩੭॥ त्रीअ ! कौन तूअं? ॥३७॥ ਤ੍ਰੀਯੋ ਬਾਚ ਰਾਜਾ ਪ੍ਰਤਿ ॥ त्रीयो बाच राजा प्रति ॥ ਹਰਿ ਬੋਲ ਮਨਾ ਛੰਦ ॥ हरि बोल मना छंद ॥ ਨ੍ਰਿਪ ! ਨਾਰਿ ਸੁਈ ॥ न्रिप ! नारि सुई ॥ ਤੁਮ ਜੌਨ ਭਜੀ ॥ तुम जौन भजी ॥ ਮਧਿ ਪਰਨ ਕੁਟੀ ॥ मधि परन कुटी ॥ ਤਹ ਕੇਲ ਠਟੀ ॥੩੮॥ तह केल ठटी ॥३८॥ ਤਬ ਬਾਚ ਦੀਯੋ ॥ तब बाच दीयो ॥ ਅਬ ਭੂਲਿ ਗਯੋ ॥ अब भूलि गयो ॥ ਤਿਸ ਚਿਤ ਕਰੋ ॥ तिस चित करो ॥ ਮੁਹਿ ਰਾਜ ! ਬਰੋ ॥੩੯॥ मुहि राज ! बरो ॥३९॥ ਤਬ ਕਾਹਿ ਭਜੋ? ॥ तब काहि भजो? ॥ ਅਬ ਮੋਹਿ ਤਜੋ ॥ अब मोहि तजो ॥ ਇਹ ਪੂਤ ਤੁਅੰ ॥ इह पूत तुअं ॥ ਸੁਨੁ ਸਾਚ ਨ੍ਰਿਪੰ ! ॥੪੦॥ सुनु साच न्रिपं ! ॥४०॥ ਨਹਿ ਸ੍ਰਾਪ ਤੁਝੈ ॥ नहि स्राप तुझै ॥ ਭਜ ਕੈਬ ਮੁਝੈ ॥ भज कैब मुझै ॥ ਅਬ ਤੋ ਨ ਤਜੋ ॥ अब तो न तजो ॥ ਨਹਿ ਲਾਜ ਲਜੋ ॥੪੧॥ नहि लाज लजो ॥४१॥ |
Dasam Granth |