ਦਸਮ ਗਰੰਥ । दसम ग्रंथ ।

Page 597

ਭਿੜਿਯ ਭੇੜ ਲੜਖੜਿਯ; ਮੇਰੁ ਝੜਪੜਿਯ ਪਤ੍ਰ ਬਣ ॥

भिड़िय भेड़ लड़खड़िय; मेरु झड़पड़िय पत्र बण ॥

ਡੁਲਿਯ ਇੰਦੁ ਤੜਫੜ; ਫਨਿੰਦ ਸੰਕੁੜਿਯ ਦ੍ਰਵਣ ਗਣ ॥

डुलिय इंदु तड़फड़; फनिंद संकुड़िय द्रवण गण ॥

ਚਕਿਯੋ ਗਇੰਦ ਧਧਕਯ; ਚੰਦ ਭੰਭਜਿਗ ਦਿਵਾਕਰ ॥

चकियो गइंद धधकय; चंद भ्मभजिग दिवाकर ॥

ਡੁਲਗ ਸੁਮੇਰੁ ਡਗਗ ਕੁਮੇਰ; ਸਭ ਸੁਕਗ ਸਾਇਰ ॥

डुलग सुमेरु डगग कुमेर; सभ सुकग साइर ॥

ਤਤਜਗ ਧ੍ਯਾਨ ਤਬ ਧੂਰਜਟੀ; ਸਹਿ ਨ ਭਾਰ ਸਕਗ ਥਿਰਾ ॥

ततजग ध्यान तब धूरजटी; सहि न भार सकग थिरा ॥

ਉਛਲਗ ਨੀਰ ਪਛੁਲਗ ਪਵਨ ਸੁ; ਡਗ ਡਗ ਡਗ ਕੰਪਗੁ ਧਰਾ ॥੫੪੩॥

उछलग नीर पछुलग पवन सु; डग डग डग क्मपगु धरा ॥५४३॥

ਚਲਗੁ ਬਾਣੁ ਰੁਕਿਗ ਦਿਸਾਣ; ਪਬ੍ਯ ਪਿਸਾਨ ਹੂਅ ॥

चलगु बाणु रुकिग दिसाण; पब्य पिसान हूअ ॥

ਡਿਗਗੁ ਬਿੰਧ ਉਛਲਗੁ ਸਿੰਧੁ; ਕੰਪਗੁ ਸੁਨਿ ਮੁਨਿ ਧੂਅ ॥

डिगगु बिंध उछलगु सिंधु; क्मपगु सुनि मुनि धूअ ॥

ਬ੍ਰਹਮ ਬੇਦ ਤਜ ਭਜਗੁ; ਇੰਦ੍ਰ ਇੰਦ੍ਰਾਸਣਿ ਤਜਗੁ ॥

ब्रहम बेद तज भजगु; इंद्र इंद्रासणि तजगु ॥

ਜਦਿਨ ਕ੍ਰੂਰ ਕਲਕੀਵਤਾਰ; ਕ੍ਰੁਧਤ ਰਣਿ ਗਜਗੁ ॥

जदिन क्रूर कलकीवतार; क्रुधत रणि गजगु ॥

ਉਛਰੰਤ ਧੂਰਿ ਬਾਜਨ ਖੁਰੀਯ; ਸਬ ਅਕਾਸ ਮਗੁ ਛਾਇ ਲੀਅ ॥

उछरंत धूरि बाजन खुरीय; सब अकास मगु छाइ लीअ ॥

ਜਣੁ ਰਚੀਯ ਲੋਕ ਕਰਿ ਕੋਪ ਹਰਿ; ਅਸਟਕਾਸ ਖਟੁ ਧਰਣਿ ਕੀਅ ॥੫੪੪॥

जणु रचीय लोक करि कोप हरि; असटकास खटु धरणि कीअ ॥५४४॥

ਚਕ੍ਰਿਤ ਚਾਰੁ ਚਕ੍ਰਵੇ; ਚਕ੍ਰਿਤ ਸਿਰ ਸਹੰਸ ਸੇਸ ਫਣ ॥

चक्रित चारु चक्रवे; चक्रित सिर सहंस सेस फण ॥

ਧਕਤ ਮਛ ਮਾਵਾਸ ਛੋਡਿ; ਰਣ ਭਜਗ ਦ੍ਰਵਣ ਗਣ ॥

धकत मछ मावास छोडि; रण भजग द्रवण गण ॥

ਭ੍ਰਮਤ ਕਾਕ ਕੁੰਡਲੀਅ; ਗਿਧ ਉਧਹੂੰ ਲੇ ਉਡੀਯ ॥

भ्रमत काक कुंडलीअ; गिध उधहूं ले उडीय ॥

ਬਮਤ ਜ੍ਵਾਲ ਖੰਕਾਲਿ; ਲੁਥ ਹਥੋਂ ਨਹੀ ਛੁਟੀਯ ॥

बमत ज्वाल खंकालि; लुथ हथों नही छुटीय ॥

ਟੁਟੰਤ ਟੋਪ ਫੁਟੰਤ ਜਿਰਹ; ਦਸਤਰਾਗ ਪਖਰ ਤੁਰੀਯ ॥

टुटंत टोप फुटंत जिरह; दसतराग पखर तुरीय ॥

ਭਜੰਤ ਭੀਰ ਰਿਝੰਤ ਮਨ; ਨਿਰਖਿ ਸੂਰ ਹੂਰੈਂ ਫਿਰੀਯ ॥੫੪੫॥

भजंत भीर रिझंत मन; निरखि सूर हूरैं फिरीय ॥५४५॥

ਮਾਧੋ ਛੰਦ ॥

माधो छंद ॥

ਜਬ ਕੋਪਾ ਕਲਕੀ ਅਵਤਾਰਾ ॥

जब कोपा कलकी अवतारा ॥

ਬਾਜਤ ਤੂਰ ਹੋਤ ਝਨਕਾਰਾ ॥

बाजत तूर होत झनकारा ॥

ਹਾ ਹਾ ਮਾਧੋ ! ਬਾਨ ਕਮਾਨ ਕ੍ਰਿਪਾਨ ਸੰਭਾਰੇ ॥

हा हा माधो ! बान कमान क्रिपान स्मभारे ॥

ਪੈਠੇ ਸੁਭਟ ਹਥ੍ਯਾਰ ਉਘਾਰੇ ॥੫੪੬॥

पैठे सुभट हथ्यार उघारे ॥५४६॥

ਲੀਨ ਮਚੀਨ ਦੇਸ ਕਾ ਰਾਜਾ ॥

लीन मचीन देस का राजा ॥

ਤਾ ਦਿਨ ਬਜੇ ਜੁਝਾਊ ਬਾਜਾ ॥

ता दिन बजे जुझाऊ बाजा ॥

ਹਾ ਹਾ ਮਾਧੋ ! ਦੇਸ ਦੇਸ ਕੇ ਛਤ੍ਰ ਛਿਨਾਏ ॥

हा हा माधो ! देस देस के छत्र छिनाए ॥

ਦੇਸ ਬਿਦੇਸ ਤੁਰੰਗ ਫਿਰਾਏ ॥੫੪੭॥

देस बिदेस तुरंग फिराए ॥५४७॥

ਚੀਨ ਮਚੀਨ ਛੀਨ ਜਬ ਲੀਨਾ ॥

चीन मचीन छीन जब लीना ॥

ਉਤਰ ਦੇਸ ਪਯਾਨਾ ਕੀਨਾ ॥

उतर देस पयाना कीना ॥

ਹਾ ਹਾ ਮਾਧੋ ! ਕਹ ਲੌ ਗਨੋ ਉਤਰੀ ਰਾਜਾ? ॥

हा हा माधो ! कह लौ गनो उतरी राजा? ॥

ਸਭ ਸਿਰਿ ਡੰਕ ਜੀਤ ਕਾ ਬਾਜਾ ॥੫੪੮॥

सभ सिरि डंक जीत का बाजा ॥५४८॥

ਇਹ ਬਿਧਿ ਜੀਤਿ ਜੀਤ ਕੈ ਰਾਜਾ ॥

इह बिधि जीति जीत कै राजा ॥

ਸਭ ਸਿਰਿ ਨਾਦ ਬਿਜੈ ਕਾ ਬਾਜਾ ॥

सभ सिरि नाद बिजै का बाजा ॥

ਹਾ ਹਾ ਮਾਧੋ ! ਜਹ ਤਹ ਛਾਡਿ ਦੇਸ ਭਜਿ ਚਲੇ ॥

हा हा माधो ! जह तह छाडि देस भजि चले ॥

ਜਿਤ ਤਿਤ ਦੀਹ ਦਨੁਜ ਦਲ ਮਲੇ ॥੫੪੯॥

जित तित दीह दनुज दल मले ॥५४९॥

ਕੀਨੇ ਜਗ ਅਨੇਕ ਪ੍ਰਕਾਰਾ ॥

कीने जग अनेक प्रकारा ॥

ਦੇਸਿ ਦੇਸ ਕੇ ਜੀਤਿ ਨ੍ਰਿਪਾਰਾ ॥

देसि देस के जीति न्रिपारा ॥

ਹਾ ਹਾ ਮਾਧੋ ! ਦੇਸ ਬਿਦੇਸ ਭੇਟ ਲੈ ਆਏ ॥

हा हा माधो ! देस बिदेस भेट लै आए ॥

ਸੰਤ ਉਬਾਰਿ ਅਸੰਤ ਖਪਾਏ ॥੫੫੦॥

संत उबारि असंत खपाए ॥५५०॥

TOP OF PAGE

Dasam Granth