ਦਸਮ ਗਰੰਥ । दसम ग्रंथ । |
Page 572 ਘਰਿ ਘਰਿ ਪੇਖੈ ॥ घरि घरि पेखै ॥ ਦਰ ਦਰ ਲੇਖੈ ॥ दर दर लेखै ॥ ਕਹੂੰ ਨ ਅਰਚਾ ॥ कहूं न अरचा ॥ ਕਹੂੰ ਨ ਚਰਚਾ ॥੧੬੦॥ कहूं न चरचा ॥१६०॥ ਮਧੁਭਾਰ ਛੰਦ ॥ मधुभार छंद ॥ ਸਬ ਦੇਸ ਢਾਲ ॥ सब देस ढाल ॥ ਜਹ ਤਹ ਕੁਚਾਲ ॥ जह तह कुचाल ॥ ਜਹ ਤਹ ਅਨਰਥ ॥ जह तह अनरथ ॥ ਨਹੀ ਹੋਤ ਅਰਥ ॥੧੬੧॥ नही होत अरथ ॥१६१॥ ਸਬ ਦੇਸ ਰਾਜ ॥ सब देस राज ॥ ਨਿਤਪ੍ਰਤਿ ਕੁਕਾਜ ॥ नितप्रति कुकाज ॥ ਨਹੀ ਹੋਤ ਨਿਆਇ ॥ नही होत निआइ ॥ ਜਹ ਤਹ ਅਨ੍ਯਾਇ ॥੧੬੨॥ जह तह अन्याइ ॥१६२॥ ਛਿਤ ਭਈ ਸੁਦ੍ਰ ॥ छित भई सुद्र ॥ ਕ੍ਰਿਤ ਕਰਤ ਛੁਦ੍ਰ ॥ क्रित करत छुद्र ॥ ਤਹ ਬਿਪ੍ਰ ਏਕ ॥ तह बिप्र एक ॥ ਜਿਹ ਗੁਨ ਅਨੇਕ ॥੧੬੩॥ जिह गुन अनेक ॥१६३॥ ਪਾਧਰੀ ਛੰਦ ॥ पाधरी छंद ॥ ਨਿਤ ਜਪਤ ਬਿਪ੍ਰ ਦੇਬੀ ਪ੍ਰਚੰਡ ॥ नित जपत बिप्र देबी प्रचंड ॥ ਜਿਹ ਕੀਨ ਧੂਮ੍ਰ ਲੋਚਨ ਦੁਖੰਡ ॥ जिह कीन धूम्र लोचन दुखंड ॥ ਜਿਹ ਕੀਨ ਦੇਵ ਦੇਵਿਸ ਸਹਾਇ ॥ जिह कीन देव देविस सहाइ ॥ ਜਿਹ ਲੀਨ ਰੁਦ੍ਰ ਕਰਿ ਬਚਾਇ ॥੧੬੪॥ जिह लीन रुद्र करि बचाइ ॥१६४॥ ਜਿਹ ਹਤੇ ਸੁੰਭ ਨੈਸੁੰਭ ਬੀਰ ॥ जिह हते सु्मभ नैसु्मभ बीर ॥ ਜਿਨ ਜੀਤ ਇੰਦ੍ਰ ਕੀਨੋ ਫਕੀਰ ॥ जिन जीत इंद्र कीनो फकीर ॥ ਤਿਨਿ ਗਹੀ ਸਰਨ ਜਗ ਮਾਤ ਜਾਇ ॥ तिनि गही सरन जग मात जाइ ॥ ਤਿਹਿ ਕੀਅਸ ਚੰਡਿਕਾ ਦੇਵਰਾਇ ॥੧੬੫॥ तिहि कीअस चंडिका देवराइ ॥१६५॥ ਤਿਹਿ ਜਪਤ ਰੈਣ ਦਿਨ ਦਿਜ ਉਦਾਰ ॥ तिहि जपत रैण दिन दिज उदार ॥ ਜਿਹਿ ਹਣਿਓ ਰੋਸਿ ਰਣਿ ਬਾਸਵਾਰ ॥ जिहि हणिओ रोसि रणि बासवार ॥ ਗ੍ਰਿਹ ਹੁਤੀ ਤਾਸੁ ਇਸਤ੍ਰੀ ਕੁਚਾਰ ॥ ग्रिह हुती तासु इसत्री कुचार ॥ ਤਿਹ ਗਹਿਓ ਨਾਹ ਦਿਨ ਇਕ ਨਿਹਾਰਿ ॥੧੬੬॥ तिह गहिओ नाह दिन इक निहारि ॥१६६॥ ਤ੍ਰੀਯੋ ਬਾਚ ਪਤਿ ਸੋ ॥*** त्रीयो बाच पति सो ॥*** ਕਿਹ ਕਾਜ ਮੂੜ ! ਸੇਵੰਤ ਦੇਵਿ? ॥ किह काज मूड़ ! सेवंत देवि? ॥ ਕਿਹ ਹੇਤ ਤਾਸੁ ਬੁਲਤ ਅਭੇਵਿ? ॥ किह हेत तासु बुलत अभेवि? ॥ ਕਿਹ ਕਾਰਣ ਵਾਹਿ ਪਗਿਆਨ ਪਰੰਤ ॥ किह कारण वाहि पगिआन परंत ॥ ਕਿਮ ਜਾਨ ਬੂਝ ਦੋਜਖਿ ਗਿਰੰਤ? ॥੧੬੭॥ किम जान बूझ दोजखि गिरंत? ॥१६७॥ ਕਿਹ ਕਾਜ ਮੂਰਖ ! ਤਿਹ ਜਪਤ ਜਾਪ? ॥ किह काज मूरख ! तिह जपत जाप? ॥ ਨਹੀ ਡਰਤ? ਤਉਨ ਕੋ ਥਪਤ ਥਾਪ ॥ नही डरत? तउन को थपत थाप ॥ ਕੈਹੋ ਪੁਕਾਰ ਰਾਜਾ ਸਮੀਪ ॥ कैहो पुकार राजा समीप ॥ ਦੈ ਹੈ ਨਿਕਾਰ ਤੁਹਿ ਬਾਧਿ ਦੀਪ ॥੧੬੮॥ दै है निकार तुहि बाधि दीप ॥१६८॥ ਨਹੀ ਲਖਾ ਤਾਹਿ ਬ੍ਰਹਮਾ ਕੁਨਾਰਿ ॥ नही लखा ताहि ब्रहमा कुनारि ॥ ਧਰਮਾਰਥ ਆਨਿ ਲਿਨੋ ਵਤਾਰ ॥ धरमारथ आनि लिनो वतार ॥ ਸੂਦ੍ਰੰ ਸਮਸਤ ਨਾਸਾਰਥ ਹੇਤੁ ॥ सूद्रं समसत नासारथ हेतु ॥ ਕਲਕੀ ਵਤਾਰ ਕਰਬੇ ਸਚੇਤ ॥੧੬੯॥ कलकी वतार करबे सचेत ॥१६९॥ ਹਿਤ ਜਾਨਿ ਤਾਸੁ ਹਟਕਿਓ ਕੁਨਾਰਿ ॥ हित जानि तासु हटकिओ कुनारि ॥ ਨਹੀ ਲੋਕ ਤ੍ਰਾਸ ਬੁਲੇ ਭਤਾਰ ॥ नही लोक त्रास बुले भतार ॥ ਤਬ ਕੁੜ੍ਹੀ ਨਾਰਿ ਚਿਤ ਰੋਸ ਠਾਨਿ ॥ तब कुड़्ही नारि चित रोस ठानि ॥ ਸੰਭਲ ਨਰੇਸ ਤਨ ਕਹੀ ਆਨਿ ॥੧੭੦॥ स्मभल नरेस तन कही आनि ॥१७०॥ ਪੂਜੰਤ ਦੇਵ ਦੀਨੋ ਦਿਖਾਇ ॥ पूजंत देव दीनो दिखाइ ॥ ਤਿਹ ਗਹਾ ਕੋਪ ਕਰਿ ਸੂਦ੍ਰ ਰਾਇ ॥ तिह गहा कोप करि सूद्र राइ ॥ ਗਹਿ ਤਾਹਿ ਅਧਿਕ ਦੀਨੀ ਸਜਾਇ ॥ गहि ताहि अधिक दीनी सजाइ ॥ ਕੈ ਹਨਤ ਤੋਹਿ, ਕੈ ਜਪ ਨ ਮਾਇ ॥੧੭੧॥ कै हनत तोहि, कै जप न माइ ॥१७१॥ ਰਾਜਾ ਸੂਦ੍ਰ ਬਾਚ ॥ राजा सूद्र बाच ॥ ਨਹੀ ਹਨਤ ਤੋਹ ਦਿਜ ! ਕਹੀ ਆਜ ॥ नही हनत तोह दिज ! कही आज ॥ ਨਹੀ ਬੋਰ ਬਾਰ ਮੋ ਪੂਜ ਸਾਜ ॥ नही बोर बार मो पूज साज ॥ ਕੈ ਤਜਹੁ ਸੇਵ ਦੇਵੀ ਪ੍ਰਚੰਡ ॥ कै तजहु सेव देवी प्रचंड ॥ ਨਹੀ ਕਰਤ ਆਜ ਤੋ ਕੋ ਦੁਖੰਡ ॥੧੭੨॥ नही करत आज तो को दुखंड ॥१७२॥ ਬਿਪ੍ਰ ਬਾਚ ਰਾਜਾ ਸੌ॥ बिप्र बाच राजा सौ॥ ਕੀਜੈ ਦੁਖੰਡ, ਨਹਿ ਤਜੋ ਸੇਵ ॥ कीजै दुखंड, नहि तजो सेव ॥ ਸੁਨਿ ਲੇਹੁ ਸਾਚ, ਤੁਹਿ ਕਹੋ ਦੇਵ ! ॥ सुनि लेहु साच, तुहि कहो देव ! ॥ ਕਿਉ ਨ ਹੋਹਿ ਟੂਕ ਤਨ ਕੇ ਹਜਾਰ ॥ किउ न होहि टूक तन के हजार ॥ ਨਹੀ ਤਜੋ ਪਾਇ ਦੇਵੀ ਉਦਾਰ ॥੧੭੩॥ नही तजो पाइ देवी उदार ॥१७३॥ |
Dasam Granth |