ਦਸਮ ਗਰੰਥ । दसम ग्रंथ ।

Page 571

ਰੂਪ ਅਨੂਪ ਸਰੂਪ ਮਹਾ; ਅੰਗ ਦੇਖਿ ਅਨੰਗ ਲਜਾਵਹਿਗੇ ॥

रूप अनूप सरूप महा; अंग देखि अनंग लजावहिगे ॥

ਭਵ ਭੂਤ ਭਵਿਖ ਭਵਾਨ ਸਦਾ; ਸਬ ਠਉਰ ਸਭੈ ਠਹਰਾਵਹਿਗੇ ॥

भव भूत भविख भवान सदा; सब ठउर सभै ठहरावहिगे ॥

ਭਵ ਭਾਰ ਅਪਾਰ ਨਿਵਾਰਨ ਕੌ; ਕਲਿਕੀ ਅਵਤਾਰ ਕਹਾਵਹਿਗੇ ॥

भव भार अपार निवारन कौ; कलिकी अवतार कहावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੧॥

भलु भाग भया इह स्मभल के; हरि जू, हरि मंदरि आवहिगे ॥१५१॥

ਭੂਮ ਕੋ ਭਾਰ ਉਤਾਰ ਬਡੇ; ਬਡਆਛ ਬਡੀ ਛਬਿ ਪਾਵਹਿਗੇ ॥

भूम को भार उतार बडे; बडआछ बडी छबि पावहिगे ॥

ਖਲ ਟਾਰਿ ਜੁਝਾਰ ਬਰਿਆਰ ਹਠੀ; ਘਨ ਘੋਖਨ ਜਿਉ ਘਹਰਾਵਹਿਗੇ ॥

खल टारि जुझार बरिआर हठी; घन घोखन जिउ घहरावहिगे ॥

ਕਲ ਨਾਰਦ ਭੂਤ ਪਿਸਾਚ ਪਰੀ; ਜੈਪਤ੍ਰ ਧਰਤ੍ਰ ਸੁਨਾਵਹਿਗੇ ॥

कल नारद भूत पिसाच परी; जैपत्र धरत्र सुनावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੨॥

भलु भाग भया इह स्मभल के; हरि जू, हरि मंदरि आवहिगे ॥१५२॥

ਝਾਰਿ ਕ੍ਰਿਪਾਨ ਜੁਝਾਰ ਬਡੇ; ਰਣ ਮਧ ਮਹਾ ਛਬਿ ਪਾਵਹਿਗੇ ॥

झारि क्रिपान जुझार बडे; रण मध महा छबि पावहिगे ॥

ਧਰਿ ਲੁਥ ਪਲੁਥ ਬਿਥਾਰ ਘਣੀ; ਘਨ ਕੀ ਘਟ ਜਿਉ ਘਹਰਾਵਹਿਗੇ ॥

धरि लुथ पलुथ बिथार घणी; घन की घट जिउ घहरावहिगे ॥

ਚਤੁਰਾਨਨ ਰੁਦ੍ਰ ਚਰਾਚਰ ਜੇ; ਜਯ ਸਦ ਨਿਨਦ ਸੁਨਾਵਹਿਗੇ ॥

चतुरानन रुद्र चराचर जे; जय सद निनद सुनावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੩॥

भलु भाग भया इह स्मभल के; हरि जू, हरि मंदरि आवहिगे ॥१५३॥

ਤਾਰ ਪ੍ਰਮਾਨ ਉਚਾਨ ਧੁਜਾ; ਲਖਿ ਦੇਵ ਅਦੇਵ ਤ੍ਰਸਾਵਹਿਗੇ ॥

तार प्रमान उचान धुजा; लखि देव अदेव त्रसावहिगे ॥

ਕਲਗੀ ਗਜਗਾਹ ਗਦਾ ਬਰਛੀ; ਗਹਿ ਪਾਣਿ ਕ੍ਰਿਪਾਨ ਭ੍ਰਮਾਵਹਿਗੇ ॥

कलगी गजगाह गदा बरछी; गहि पाणि क्रिपान भ्रमावहिगे ॥

ਜਗ ਪਾਪ ਸੰਬੂਹ ਬਿਨਾਸਨ ਕਉ; ਕਲਕੀ ਕਲਿ ਧਰਮ ਚਲਾਵਹਿਗੇ ॥

जग पाप स्मबूह बिनासन कउ; कलकी कलि धरम चलावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੪॥

भलु भाग भया इह स्मभल के; हरि जू, हरि मंदरि आवहिगे ॥१५४॥

ਪਾਨਿ ਕ੍ਰਿਪਾਨ ਅਜਾਨੁ ਭੁਜਾ; ਰਣਿ ਰੂਪ ਮਹਾਨ ਦਿਖਾਵਹਿਗੇ ॥

पानि क्रिपान अजानु भुजा; रणि रूप महान दिखावहिगे ॥

ਪ੍ਰਤਿਮਾਨ ਸੁਜਾਨ ਅਪ੍ਰਮਾਨ ਪ੍ਰਭਾ ਲਖਿ; ਬਿਓਮ ਬਿਵਾਨ ਲਜਾਵਹਿਗੇ ॥

प्रतिमान सुजान अप्रमान प्रभा लखि; बिओम बिवान लजावहिगे ॥

ਗਣਿ ਭੂਤ ਪਿਸਾਚ ਪਰੇਤ ਪਰੀ ਮਿਲਿ; ਜੀਤ ਕੇ ਗੀਤ ਗਵਾਵਹਿਗੇ ॥

गणि भूत पिसाच परेत परी मिलि; जीत के गीत गवावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੫॥

भलु भाग भया इह स्मभल के; हरि जू, हरि मंदरि आवहिगे ॥१५५॥

ਬਾਜਤ ਡੰਕ ਅਤੰਕ ਸਮੈ; ਰਣ ਰੰਗਿ ਤੁਰੰਗ ਨਚਾਵਹਿਗੇ ॥

बाजत डंक अतंक समै; रण रंगि तुरंग नचावहिगे ॥

ਕਸਿ ਬਾਨ ਕਮਾਨ ਗਦਾ ਬਰਛੀ; ਕਰਿ ਸੂਲ ਤ੍ਰਿਸੂਲ ਭ੍ਰਮਾਵਹਿਗੇ ॥

कसि बान कमान गदा बरछी; करि सूल त्रिसूल भ्रमावहिगे ॥

ਗਣ ਦੇਵ ਅਦੇਵ ਪਿਸਾਚ ਪਰੀ; ਰਣ ਦੇਖਿ ਸਬੈ ਰਹਸਾਵਹਿਗੇ ॥

गण देव अदेव पिसाच परी; रण देखि सबै रहसावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੬॥

भलु भाग भया इह स्मभल के; हरि जू, हरि मंदरि आवहिगे ॥१५६॥

ਕੁਲਕ ਛੰਦ ॥

कुलक छंद ॥

ਸਰਸਿਜ ਰੂਪੰ ॥

सरसिज रूपं ॥

ਸਬ ਭਟ ਭੂਪੰ ॥

सब भट भूपं ॥

ਅਤਿ ਛਬਿ ਸੋਭੰ ॥

अति छबि सोभं ॥

ਮੁਨਿ ਗਨ ਲੋਭੰ ॥੧੫੭॥

मुनि गन लोभं ॥१५७॥

ਕਰ ਅਰਿ ਧਰਮੰ ॥

कर अरि धरमं ॥

ਪਰਹਰਿ ਕਰਮੰ ॥

परहरि करमं ॥

ਘਰਿ ਘਰਿ ਵੀਰੰ ॥

घरि घरि वीरं ॥

ਪਰਹਰਿ ਧੀਰੰ ॥੧੫੮॥

परहरि धीरं ॥१५८॥

ਜਲ ਥਲ ਪਾਪੰ ॥

जल थल पापं ॥

ਹਰ ਹਰਿ ਜਾਪੰ ॥

हर हरि जापं ॥

ਜਹ ਤਹ ਦੇਖਾ ॥

जह तह देखा ॥

ਤਹ ਤਹ ਪੇਖਾ ॥੧੫੯॥

तह तह पेखा ॥१५९॥

TOP OF PAGE

Dasam Granth