ਦਸਮ ਗਰੰਥ । दसम ग्रंथ ।

Page 570

ਛੀਨ ਮਹਾ ਦਿਜ ਦੀਨ ਦਸਾ ਲਖਿ; ਦੀਨ ਦਿਆਲ ਰਿਸਾਵਹਿਗੇ ॥

छीन महा दिज दीन दसा लखि; दीन दिआल रिसावहिगे ॥

ਖਗ ਕਾਢਿ ਅਭੰਗ ਨਿਸੰਗ ਹਠੀ; ਰਣ ਰੰਗਿ ਤੁਰੰਗ ਨਚਾਵਹਿਗੇ ॥

खग काढि अभंग निसंग हठी; रण रंगि तुरंग नचावहिगे ॥

ਰਿਪੁ ਜੀਤਿ ਅਜੀਤ ਅਭੀਤ ਬਡੇ; ਅਵਨੀ ਪੈ ਸਬੈ ਜਸੁ ਗਾਵਹਿਗੇ ॥

रिपु जीति अजीत अभीत बडे; अवनी पै सबै जसु गावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੪॥

भलु भाग भया इह स्मभल के; हरि जू, हरि मंदरि आवहिगे ॥१४४॥

ਸੇਸ ਸੁਰੇਸ ਮਹੇਸ ਗਨੇਸ; ਨਿਸੇਸ ਭਲੇ ਜਸੁ ਗਾਵਹਿਗੇ ॥

सेस सुरेस महेस गनेस; निसेस भले जसु गावहिगे ॥

ਗਣ ਭੂਤ ਪਰੇਤ ਪਿਸਾਚ ਪਰੀ; ਜਯ ਸਦ ਨਿਨਦ ਸੁਨਾਵਹਿਗੇ ॥

गण भूत परेत पिसाच परी; जय सद निनद सुनावहिगे ॥

ਨਰ ਨਾਰਦ ਤੁੰਬਰ ਕਿੰਨਰ ਜਛ; ਸੁ ਬੀਨ ਪ੍ਰਬੀਨ ਬਜਾਵਹਿਗੇ ॥

नर नारद तु्मबर किंनर जछ; सु बीन प्रबीन बजावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੫॥

भलु भाग भया इह स्मभल के; हरि जू, हरि मंदरि आवहिगे ॥१४५॥

ਤਾਲ ਮ੍ਰਿਦੰਗ ਮੁਚੰਗ ਉਪੰਗ; ਸੁਰੰਗ ਸੇ ਨਾਦ ਸੁਨਾਵਹਿਗੇ ॥

ताल म्रिदंग मुचंग उपंग; सुरंग से नाद सुनावहिगे ॥

ਡਫ ਬਾਰ ਤਰੰਗ ਰਬਾਬ ਤੁਰੀ; ਰਣਿ ਸੰਖ ਅਸੰਖ ਬਜਾਵਹਿਗੇ ॥

डफ बार तरंग रबाब तुरी; रणि संख असंख बजावहिगे ॥

ਗਣ ਦੁੰਦਭਿ ਢੋਲਨ ਘੋਰ ਘਨੀ; ਸੁਨਿ ਸਤ੍ਰੁ ਸਬੈ ਮੁਰਛਾਵਹਿਗੇ ॥

गण दुंदभि ढोलन घोर घनी; सुनि सत्रु सबै मुरछावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੬॥

भलु भाग भया इह स्मभल के; हरि जू, हरि मंदरि आवहिगे ॥१४६॥

ਤੀਰ ਤੁਫੰਗ ਕਮਾਨ ਸੁਰੰਗ; ਦੁਰੰਗ ਨਿਖੰਗ ਸੁਹਾਵਹਿਗੇ ॥

तीर तुफंग कमान सुरंग; दुरंग निखंग सुहावहिगे ॥

ਬਰਛੀ ਅਰੁ ਬੈਰਖ ਬਾਨ ਧੁਜਾ ਪਟ; ਬਾਤ ਲਗੇ ਫਹਰਾਵਹਿਗੇ ॥

बरछी अरु बैरख बान धुजा पट; बात लगे फहरावहिगे ॥

ਗੁਣ ਜੱਛ ਭੁਜੰਗ ਸੁ ਕਿੰਨਰ ਸਿੱਧ; ਪ੍ਰਸਿਧ ਸਬੈ ਜਸੁ ਗਾਵਹਿਗੇ ॥

गुण जच्छ भुजंग सु किंनर सिद्ध; प्रसिध सबै जसु गावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੭॥

भलु भाग भया इह स्मभल के; हरि जू, हरि मंदरि आवहिगे ॥१४७॥

ਕਉਚ ਕ੍ਰਿਪਾਨ ਕਟਾਰਿ ਕਮਾਨ; ਸੁਰੰਗ ਨਿਖੰਗ ਛਕਾਵਹਿਗੇ ॥

कउच क्रिपान कटारि कमान; सुरंग निखंग छकावहिगे ॥

ਬਰਛੀ ਅਰੁ ਢਾਲ ਗਦਾ ਪਰਸੋ; ਕਰਿ ਸੂਲ ਤ੍ਰਿਸੂਲ ਭ੍ਰਮਾਵਹਿਗੇ ॥

बरछी अरु ढाल गदा परसो; करि सूल त्रिसूल भ्रमावहिगे ॥

ਅਤਿ ਕ੍ਰੁਧਤ ਹ੍ਵੈ ਰਣ ਮੂਰਧਨ ਮੋ; ਸਰ ਓਘ ਪ੍ਰਓਘ ਚਲਾਵਹਿਗੇ ॥

अति क्रुधत ह्वै रण मूरधन मो; सर ओघ प्रओघ चलावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੮॥

भलु भाग भया इह स्मभल के; हरि जू, हरि मंदरि आवहिगे ॥१४८॥

ਤੇਜ ਪ੍ਰਚੰਡ ਅਖੰਡ ਮਹਾ ਛਬਿ; ਦੁਜਨ ਦੇਖਿ ਪਰਾਵਹਿਗੇ ॥

तेज प्रचंड अखंड महा छबि; दुजन देखि परावहिगे ॥

ਜਿਮ ਪਉਨ ਪ੍ਰਚੰਡ ਬਹੈ ਪਤੂਆ; ਸਬ ਆਪਨ ਹੀ ਉਡਿ ਜਾਵਹਿਗੇ ॥

जिम पउन प्रचंड बहै पतूआ; सब आपन ही उडि जावहिगे ॥

ਬਢਿ ਹੈ ਜਿਤ ਹੀ ਤਿਤ ਧਰਮ ਦਸਾ; ਕਹੂੰ ਪਾਪ ਨ ਢੂੰਢਤ ਪਾਵਹਿਗੇ ॥

बढि है जित ही तित धरम दसा; कहूं पाप न ढूंढत पावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੪੯॥

भलु भाग भया इह स्मभल के; हरि जू, हरि मंदरि आवहिगे ॥१४९॥

ਛੂਟਤ ਬਾਨ ਕਮਾਨਿਨ ਕੇ; ਰਣ ਛਾਡਿ ਭਟਵਾ ਭਹਰਾਵਹਿਗੇ ॥

छूटत बान कमानिन के; रण छाडि भटवा भहरावहिगे ॥

ਗਣ ਬੀਰ ਬਿਤਾਲ ਕਰਾਲ ਪ੍ਰਭਾ; ਰਣ ਮੂਰਧਨ ਮਧਿ ਸੁਹਾਵਹਿਗੇ ॥

गण बीर बिताल कराल प्रभा; रण मूरधन मधि सुहावहिगे ॥

ਗਣ ਸਿੱਧ ਪ੍ਰਸਿੱਧ ਸਮ੍ਰਿੱਧ ਸਨੈ; ਕਰ ਉਚਾਇ ਕੈ ਕ੍ਰਿਤ ਸੁਨਾਵਹਿਗੇ ॥

गण सिद्ध प्रसिद्ध सम्रिद्ध सनै; कर उचाइ कै क्रित सुनावहिगे ॥

ਭਲੁ ਭਾਗ ਭਯਾ ਇਹ ਸੰਭਲ ਕੇ; ਹਰਿ ਜੂ, ਹਰਿ ਮੰਦਰਿ ਆਵਹਿਗੇ ॥੧੫੦॥

भलु भाग भया इह स्मभल के; हरि जू, हरि मंदरि आवहिगे ॥१५०॥

TOP OF PAGE

Dasam Granth