ਦਸਮ ਗਰੰਥ । दसम ग्रंथ । |
Page 566 ਮਧੁਭਾਰ ਛੰਦ ॥ मधुभार छंद ॥ ਭਜਿਓ ਸੁ ਧਰਮ ॥ भजिओ सु धरम ॥ ਪ੍ਰਚੁਰਿਓ ਕੁਕਰਮ ॥ प्रचुरिओ कुकरम ॥ ਜਹ ਤਹ ਜਹਾਨ ॥ जह तह जहान ॥ ਤਜਿ ਭਾਜ ਆਨਿ ॥੯੭॥ तजि भाज आनि ॥९७॥ ਨਿਤਪ੍ਰਤਿ ਅਨਰਥ ॥ नितप्रति अनरथ ॥ ਕਰ ਹੈ ਸਮਰਥ ॥ कर है समरथ ॥ ਉਠਿ ਭਾਜ ਧਰਮ ॥ उठि भाज धरम ॥ ਲੈ ਸੰਗਿ ਸੁਕਰਮ ॥੯੮॥ लै संगि सुकरम ॥९८॥ ਕਰ ਹੈ ਕੁਚਾਰ ॥ कर है कुचार ॥ ਤਜਿ ਸੁਭ ਅਚਾਰ ॥ तजि सुभ अचार ॥ ਭਈ ਕ੍ਰਿਆ ਅਉਰ ॥ भई क्रिआ अउर ॥ ਸਬ ਠੌਰ ਠੌਰ ॥੯੯॥ सब ठौर ठौर ॥९९॥ ਨਹੀ ਕਰਤ ਸੰਗ ॥ नही करत संग ॥ ਪ੍ਰੇਰਤਿ ਅਨੰਗ ॥ प्रेरति अनंग ॥ ਕਰਿ ਸੁਤਾ ਭੋਗ ॥ करि सुता भोग ॥ ਜੋ ਹੈ ਅਜੋਗ ॥੧੦੦॥ जो है अजोग ॥१००॥ ਤਜਿ ਲਾਜ ਭਾਜ ॥ तजि लाज भाज ॥ ਸੰਜੁਤ ਸਮਾਜ ॥ संजुत समाज ॥ ਘਟ ਚਲਾ ਧਰਮ ॥ घट चला धरम ॥ ਬਢਿਓ ਅਧਰਮ ॥੧੦੧॥ बढिओ अधरम ॥१०१॥ ਕ੍ਰੀੜਤ ਕੁਨਾਰਿ ॥ क्रीड़त कुनारि ॥ ਤਜਿ ਧਰਮ ਵਾਰਿ ॥ तजि धरम वारि ॥ ਬਢਿ ਗਯੋ ਭਰਮ ॥ बढि गयो भरम ॥ ਭਾਜੰਤ ਧਰਮ ॥੧੦੨॥ भाजंत धरम ॥१०२॥ ਦੇਸਨ ਬਿਦੇਸ ॥ देसन बिदेस ॥ ਪਾਪੀ ਨਰੇਸ ॥ पापी नरेस ॥ ਧਰਮੀ ਨ ਕੋਇ ॥ धरमी न कोइ ॥ ਪਾਪ ਅਤਿ ਹੋਇ ॥੧੦੩॥ पाप अति होइ ॥१०३॥ ਸਾਧੂ ਸਤ੍ਰਾਸ ॥ साधू सत्रास ॥ ਜਹ ਤਹ ਉਦਾਸ ॥ जह तह उदास ॥ ਪਾਪੀਨ ਰਾਜ ॥ पापीन राज ॥ ਗ੍ਰਿਹ ਸਰਬ ਸਾਜ ॥੧੦੪॥ ग्रिह सरब साज ॥१०४॥ ਹਰਿ ਗੀਤਾ ਛੰਦ ॥ हरि गीता छंद ॥ ਸਬ ਦ੍ਰੋਨ ਗਿਰਵਰ ਸਿਖਰ ਤਰ; ਨਰ ਪਾਪ ਕਰਮ ਭਏ ਭਨੌ ॥ सब द्रोन गिरवर सिखर तर; नर पाप करम भए भनौ ॥ ਉਠਿ ਭਾਜ ਧਰਮ ਸਭਰਮ ਹੁਐ; ਚਮਕੰਤ ਦਾਮਿਨਿ ਸੋ ਮਨੌ ॥ उठि भाज धरम सभरम हुऐ; चमकंत दामिनि सो मनौ ॥ ਕਿਧੌ ਸੂਦ੍ਰ ਸੁਭਟ ਸਮਾਜ ਸੰਜੁਤ; ਜੀਤ ਹੈ ਬਸੁਧਾ ਥਲੀ ॥ किधौ सूद्र सुभट समाज संजुत; जीत है बसुधा थली ॥ ਕਿਧੌ ਅਤ੍ਰ ਛਤ੍ਰ ਤਜੇ ਭਜੇ ਅਰੁ; ਅਉਰ ਅਉਰ ਕ੍ਰਿਆ ਚਲੀ ॥੧੦੫॥ किधौ अत्र छत्र तजे भजे अरु; अउर अउर क्रिआ चली ॥१०५॥ ਨ੍ਰਿਪ ਦੇਸ ਦੇਸ ਬਿਦੇਸ ਜਹ ਤਹ; ਪਾਪ ਕਰਮ ਸਬੈ ਲਗੇ ॥ न्रिप देस देस बिदेस जह तह; पाप करम सबै लगे ॥ ਨਰ ਲਾਜ ਛਾਡਿ ਨਿਲਾਜ ਹੁਐ; ਫਿਰੈ ਧਰਮ ਕਰਮ ਸਬੈ ਭਗੇ ॥ नर लाज छाडि निलाज हुऐ; फिरै धरम करम सबै भगे ॥ ਕਿਧੌ ਸੂਦ੍ਰ ਜਹ ਤਹ ਸਰਬ ਮਹਿ; ਮਹਾਰਾਜ੍ਯ ਪਾਇ ਪ੍ਰਹਰਖ ਹੈ ॥ किधौ सूद्र जह तह सरब महि; महाराज्य पाइ प्रहरख है ॥ ਕਿਧੌ ਚੋਰ ਛਾਡਿ ਅਚੋਰ ਕੋ ਗਹਿ; ਸਰਬ ਦਰਬ ਆਕਰਖ ਹੈ ॥੧੦੬॥ किधौ चोर छाडि अचोर को गहि; सरब दरब आकरख है ॥१०६॥ ਤ੍ਰਿਭੰਗੀ ਛੰਦ ॥ त्रिभंगी छंद ॥ ਸਭ ਜਗ ਪਾਪੀ, ਕਹੂੰ ਨ ਜਾਪੀ; ਅਥਪਨ ਥਾਪੀ ਦੇਸ ਦਿਸੰ ॥ सभ जग पापी, कहूं न जापी; अथपन थापी देस दिसं ॥ ਜਹ ਤਹ ਮਤਵਾਰੇ, ਭ੍ਰਮਤ ਭ੍ਰਮਾਰੇ; ਮਤਿ ਨ ਉਜਿਯਾਰੇ ਬਾਧ ਰਿਸੰ ॥ जह तह मतवारे, भ्रमत भ्रमारे; मति न उजियारे बाध रिसं ॥ ਪਾਪਨ ਰਸ ਰਾਤੇ, ਦੁਰਮਤਿ ਮਾਤੇ; ਕੁਮਤਨ ਦਾਤੇ ਮਤ ਨੇਕੰ ॥ पापन रस राते, दुरमति माते; कुमतन दाते मत नेकं ॥ ਜਹ ਤਹ ਉਠਿ ਧਾਵੈ, ਚਿਤ ਲਲਚਾਵੈ; ਕਛੁਹੂੰ ਨ ਪਾਵੈ ਬਿਨੁ ਏਕੰ ॥੧੦੭॥ जह तह उठि धावै, चित ललचावै; कछुहूं न पावै बिनु एकं ॥१०७॥ ਤਜਿ ਹਰਿ ਧਰਮੰ, ਗਹਤ ਕੁਕਰਮੰ; ਬਿਨ ਪ੍ਰਭ ਕਰਮੰ ਸਬ ਭਰਮੰ ॥ तजि हरि धरमं, गहत कुकरमं; बिन प्रभ करमं सब भरमं ॥ ਲਾਗਤ ਨਹੀ ਤੰਤ੍ਰੰ, ਫੁਰਤ ਨ ਮੰਤ੍ਰੰ; ਚਲਤ ਨ ਜੰਤ੍ਰੰ ਬਿਨ ਮਰਮੰ ॥ लागत नही तंत्रं, फुरत न मंत्रं; चलत न जंत्रं बिन मरमं ॥ ਜਪ ਹੈ ਨ ਦੇਵੀ, ਅਲਖ ਅਭੇਵੀ; ਆਦਿ ਅਜੇਵੀ ਪਰਮ ਜੁਧੀ ॥ जप है न देवी, अलख अभेवी; आदि अजेवी परम जुधी ॥ ਕੁਬੁਧਨ ਤਨ ਰਾਚੇ, ਕਹਤ ਨ ਸਾਚੇ; ਪ੍ਰਭਹਿ ਨ ਜਾਚੇ ਤਮਕ ਬੁਧੀ ॥੧੦੮॥ कुबुधन तन राचे, कहत न साचे; प्रभहि न जाचे तमक बुधी ॥१०८॥ |
Dasam Granth |