ਦਸਮ ਗਰੰਥ । दसम ग्रंथ ।

Page 564

ਏਲਾ ਛੰਦ ॥

एला छंद ॥

ਕਰ ਹੈ ਨਿਤ ਅਨਰਥ; ਅਰਥ ਨਹੀ ਏਕ ਕਮੈ ਹੈ ॥

कर है नित अनरथ; अरथ नही एक कमै है ॥

ਨਹਿ ਲੈ ਹੈ ਹਰਿ ਨਾਮੁ; ਦਾਨ ਕਾਹੂੰ ਨਹੀ ਦੈ ਹੈ ॥

नहि लै है हरि नामु; दान काहूं नही दै है ॥

ਨਿਤ ਇਕ ਮਤ ਤਜੈ; ਇਕ ਮਤਿ ਨਿਤ ਉਚੈ ਹੈ ॥੭੨॥

नित इक मत तजै; इक मति नित उचै है ॥७२॥

ਨਿਤ ਇਕ ਮਤਿ ਮਿਟੈ; ਉਠੈ ਹੈ ਨਿਤ ਇਕ ਮਤਿ ॥

नित इक मति मिटै; उठै है नित इक मति ॥

ਧਰਮ ਕਰਮ ਰਹਿ ਗਇਓ; ਭਈ ਬਸੁਧਾ ਅਉਰੈ ਗਤਿ ॥

धरम करम रहि गइओ; भई बसुधा अउरै गति ॥

ਭਰਮ ਧਰਮ ਕੈ ਗਇਓ; ਪਾਪ ਪ੍ਰਚਰਿਓ ਜਹਾ ਤਹ ॥੭੩॥

भरम धरम कै गइओ; पाप प्रचरिओ जहा तह ॥७३॥

ਸ੍ਰਿਸਟਿ ਇਸਟ ਤਜਿ ਦੀਨ; ਕਰਤ ਆਰਿਸਟ ਪੁਸਟ ਸਬ ॥

स्रिसटि इसट तजि दीन; करत आरिसट पुसट सब ॥

ਬ੍ਰਿਸਟਿ ਸ੍ਰਿਸਟਿ ਤੇ ਮਿਟੀ; ਭਏ ਪਾਪਿਸਟ ਭ੍ਰਿਸਟ ਤਬ ॥

ब्रिसटि स्रिसटि ते मिटी; भए पापिसट भ्रिसट तब ॥

ਇਕ ਇਕ ਨਿੰਦ ਹੈ; ਇਕ ਇਕ ਕਹਿ ਹਸਿ ਚਲੈ ॥੭੪॥

इक इक निंद है; इक इक कहि हसि चलै ॥७४॥

ਤਜੀ ਆਨਿ ਜਹਾਨ; ਕਾਨਿ ਕਾਹੂੰ ਨਹੀ ਮਾਨਹਿ ॥

तजी आनि जहान; कानि काहूं नही मानहि ॥

ਤਾਤ ਮਾਤ ਕੀ ਨਿੰਦ; ਨੀਚ ਊਚਹ ਸਮ ਜਾਨਹਿ ॥

तात मात की निंद; नीच ऊचह सम जानहि ॥

ਧਰਮ ਭਰਮ ਕੈ ਗਇਓ; ਭਈ ਇਕ ਬਰਣ ਪ੍ਰਜਾ ਸਬ ॥੭੫॥

धरम भरम कै गइओ; भई इक बरण प्रजा सब ॥७५॥

ਘਤਾ ਛੰਦ ॥

घता छंद ॥

ਕਰਿ ਹੈ ਪਾਪ ਅਨੇਕ; ਨ ਏਕ ਧਰਮ ਕਰ ਹੈ ਨਰ ॥

करि है पाप अनेक; न एक धरम कर है नर ॥

ਮਿਟ ਜੈ ਹੈ ਸਭ ਖਸਟ ਕਰਮ ਕੇ; ਧਰਮ ਘਰਨ ਘਰਿ ॥

मिट जै है सभ खसट करम के; धरम घरन घरि ॥

ਨਹਿ ਸੁਕ੍ਰਿਤ ਕਮੈ ਹੈ; ਅਧੋਗਤਿ ਜੈ ਹੈ ॥

नहि सुक्रित कमै है; अधोगति जै है ॥

ਅਮਰ ਲੋਗਿ ਜੈ ਹੈ ਨ ਬਰ ॥੭੬॥

अमर लोगि जै है न बर ॥७६॥

ਧਰਮ ਨ ਕਰ ਹੈ ਏਕ; ਅਨੇਕ ਪਾਪ ਕੈ ਹੈ ਸਬ ॥

धरम न कर है एक; अनेक पाप कै है सब ॥

ਲਾਜ ਬੇਚਿ ਤਹ ਫਿਰੈ, ਸਕਲ ਜਗੁ ॥

लाज बेचि तह फिरै, सकल जगु ॥

ਪਾਪ ਕਮੈ ਵਹ ਦੁਰਗਤਿ ਪੈ ਹੈ ॥

पाप कमै वह दुरगति पै है ॥

ਪਾਪ ਸਮੁੰਦ ਜੈ ਹੈ ਨ ਤਰਿ ॥੭੭॥

पाप समुंद जै है न तरि ॥७७॥

ਦੋਹਰਾ ॥

दोहरा ॥

ਠਉਰ ਠਉਰ ਨਵ ਮਤ ਚਲੇ; ਉਠਾ ਧਰਮ ਕੋ ਦੌਰ ॥

ठउर ठउर नव मत चले; उठा धरम को दौर ॥

ਸੁਕ੍ਰਿਤ ਜਹ ਤਹ ਦੁਰ ਰਹੀ; ਪਾਪ ਭਇਓ ਸਿਰਮੌਰ ॥੭੮॥

सुक्रित जह तह दुर रही; पाप भइओ सिरमौर ॥७८॥

ਨਵਪਦੀ ਛੰਦ ॥

नवपदी छंद ॥

ਜਹ ਤਹ ਕਰਨ ਲਗੇ ਸਭ ਪਾਪਨ ॥

जह तह करन लगे सभ पापन ॥

ਧਰਮ ਕਰਮ ਤਜਿ ਕਰ ਹਰਿ ਜਾਪਨ ॥

धरम करम तजि कर हरि जापन ॥

ਪਾਹਨ ਕਉ ਸੁ ਕਰਤ ਸਬ ਬੰਦਨ ॥

पाहन कउ सु करत सब बंदन ॥

ਡਾਰਤ ਧੂਪ ਦੀਪ ਸਿਰਿ ਚੰਦਨ ॥੭੯॥

डारत धूप दीप सिरि चंदन ॥७९॥

ਜਹ ਤਹ ਧਰਮ ਕਰਮ ਤਜਿ ਭਾਗਤ ॥

जह तह धरम करम तजि भागत ॥

ਉਠਿ ਉਠਿ ਪਾਪ ਕਰਮ ਸੌ ਲਾਗਤ ॥

उठि उठि पाप करम सौ लागत ॥

ਜਹ ਤਹ ਭਈ ਧਰਮ ਗਤਿ ਲੋਪੰ ॥

जह तह भई धरम गति लोपं ॥

ਪਾਪਹਿ ਲਗੀ ਚਉਗਨੀ ਓਪੰ ॥੮੦॥

पापहि लगी चउगनी ओपं ॥८०॥

ਭਾਜ੍ਯੋ ਧਰਮ ਭਰਮ ਤਜਿ ਅਪਨਾ ॥

भाज्यो धरम भरम तजि अपना ॥

ਜਾਨੁਕ ਹੁਤੋ ਲਖਾ ਇਹ ਸੁਪਨਾ ॥

जानुक हुतो लखा इह सुपना ॥

ਸਭ ਸੰਸਾਰ ਤਜੀ ਤ੍ਰੀਅ ਆਪਨ ॥

सभ संसार तजी त्रीअ आपन ॥

ਮੰਤ੍ਰ ਕੁਮੰਤ੍ਰ ਲਗੇ ਮਿਲਿ ਜਾਪਨ ॥੮੧॥

मंत्र कुमंत्र लगे मिलि जापन ॥८१॥

ਚਹੁ ਦਿਸ ਘੋਰ ਪ੍ਰਚਰ ਭਇਓ ਪਾਪਾ ॥

चहु दिस घोर प्रचर भइओ पापा ॥

ਕੋਊ ਨ ਜਾਪ ਸਕੈ ਹਰਿ ਜਾਪਾ ॥

कोऊ न जाप सकै हरि जापा ॥

ਪਾਪ ਕ੍ਰਿਆ ਸਭ ਜਾ ਚਲ ਪਈ ॥

पाप क्रिआ सभ जा चल पई ॥

ਧਰਮ ਕ੍ਰਿਆ ਯਾ ਜਗ ਤੇ ਗਈ ॥੮੨॥

धरम क्रिआ या जग ते गई ॥८२॥

ਅੜਿਲ ਦੂਜਾ ॥

अड़िल दूजा ॥

ਜਹਾ ਤਹਾ ਆਧਰਮ ਉਪਜਿਯਾ ॥

जहा तहा आधरम उपजिया ॥

ਜਾਨੁਕ ਧਰਮ ਪੰਖ ਕਰਿ ਭਜਿਯਾ ॥

जानुक धरम पंख करि भजिया ॥

ਡੋਲਤ ਜਹ ਤਹ ਪੁਰਖ ਅਪਾਵਨ ॥

डोलत जह तह पुरख अपावन ॥

ਲਾਗਤ ਕਤ ਹੀ ਧਰਮ ਕੋ ਦਾਵਨ ॥੮੩॥

लागत कत ही धरम को दावन ॥८३॥

TOP OF PAGE

Dasam Granth