ਦਸਮ ਗਰੰਥ । दसम ग्रंथ ।

Page 563

ਪ੍ਰਿਯਾ ਛੰਦ ॥

प्रिया छंद ॥

ਦੁਖ ਦੰਦ ਹੈ ਸੁਖਕੰਦ ਜੀ ॥

दुख दंद है सुखकंद जी ॥

ਨਹੀ ਬੰਧ ਹੈ ਜਗਬੰਦ ਜੀ ॥੬੦॥

नही बंध है जगबंद जी ॥६०॥

ਨਹੀ ਬੇਦ ਬਾਕ ਪ੍ਰਮਾਨ ਹੈ ॥

नही बेद बाक प्रमान है ॥

ਮਤ ਭਿੰਨ ਭਿੰਨ ਬਖਾਨ ਹੈ ॥੬੧॥

मत भिंन भिंन बखान है ॥६१॥

ਨ ਕੁਰਾਨ ਕੋ ਮਤੁ ਲੇਹਗੇ ॥

न कुरान को मतु लेहगे ॥

ਨ ਪੁਰਾਨ ਦੇਖਨ ਦੇਹਗੇ ॥੬੨॥

न पुरान देखन देहगे ॥६२॥

ਨਹੀ ਏਕ ਮੰਤ੍ਰਹਿ ਜਾਪ ਹੈ ॥

नही एक मंत्रहि जाप है ॥

ਦਿਨ ਦ੍ਵੈਕ ਥਾਪਨ ਥਾਪ ਹੈ ॥੬੩॥

दिन द्वैक थापन थाप है ॥६३॥

ਗਾਹਾ ਛੰਦੁ ਦੂਜਾ ॥

गाहा छंदु दूजा ॥

ਕ੍ਰੀਅਤੰ ਪਾਪਣੋ ਕਰਮੰ; ਨ ਅਧਰਮੰ ਭਰਮਣੰ ਤ੍ਰਸਤਾਇ ॥

क्रीअतं पापणो करमं; न अधरमं भरमणं त्रसताइ ॥

ਕੁਕਰਮ ਕਰਮਾਕ੍ਰਿਤੰ; ਨ ਦੇਵ ਲੋਕੇਣ ਪ੍ਰਾਪਤਹਿ ॥੬੪॥

कुकरम करमाक्रितं; न देव लोकेण प्रापतहि ॥६४॥

ਰਤ੍ਯੰ ਅਨਰਥੰ ਨਿਤ੍ਯੰ; ਸੁਅਰਥ ਅਰਥਿੰ ਨ ਬੁਝਿਯਮ ॥

रत्यं अनरथं नित्यं; सुअरथ अरथिं न बुझियम ॥

ਨ ਪ੍ਰਹਰਖ ਬਰਖਣੰ ਧਨਿਨੰ; ਚਿਤੰ ਬਸੀਅ ਬਿਰਾਟਕੰ ॥੬੫॥

न प्रहरख बरखणं धनिनं; चितं बसीअ बिराटकं ॥६५॥

ਮਾਤਵੰ ਮਦ੍ਯੰ ਕੁਨਾਰੰ; ਅਨਰਤੰ ਧਰਮਣੋ ਤ੍ਰੀਆਇ ॥

मातवं मद्यं कुनारं; अनरतं धरमणो त्रीआइ ॥

ਕੁਕਰਮਣੋ ਕਥਤੰ ਬਦਿਤੰ; ਲਜਿਣੋ ਤਜਤੰ ਨਰੰ ॥੬੬॥

कुकरमणो कथतं बदितं; लजिणो तजतं नरं ॥६६॥

ਸਜ੍ਯੰ ਕੁਤਿਸਿਤੰ ਕਰਮੰ ਭਜਿਤੰ; ਤਜਤੰ ਨ ਲਜਾ ॥

सज्यं कुतिसितं करमं भजितं; तजतं न लजा ॥

ਕੁਵਿਰਤੰ ਨਿਤਪ੍ਰਤਿ ਕ੍ਰਿਤਣੇ; ਧਰਮ ਕਰਮੇਣ ਤਿਆਗਤੰ ॥੬੭॥

कुविरतं नितप्रति क्रितणे; धरम करमेण तिआगतं ॥६७॥

ਚਤੁਰਪਦੀ ਛੰਦ ॥

चतुरपदी छंद ॥

ਕੁਕ੍ਰਿਤੰ ਨਿਤ ਕਰਿ ਹੈ, ਸੁਕ੍ਰਿਤਾਨੁ ਨ ਸਰ ਹੈ; ਅਘ ਓਘਨ ਰੁਚਿ ਰਾਚੇ ॥

कुक्रितं नित करि है, सुक्रितानु न सर है; अघ ओघन रुचि राचे ॥

ਮਾਨ ਹੈ ਨ ਬੇਦਨ, ਸਿੰਮ੍ਰਿਤਿ ਕਤੇਬਨ; ਲੋਕ ਲਾਜ ਤਜਿ ਨਾਚੇ ॥

मान है न बेदन, सिम्रिति कतेबन; लोक लाज तजि नाचे ॥

ਚੀਨ ਹੈ ਨ ਬਾਨੀ, ਸੁਭਗ ਭਵਾਨੀ; ਪਾਪ ਕਰਮ ਰਤਿ ਹੁਇ ਹੈ ॥

चीन है न बानी, सुभग भवानी; पाप करम रति हुइ है ॥

ਗੁਰਦੇਵ ਨ ਮਾਨੈ, ਭਲ ਨ ਬਖਾਨੈ; ਅੰਤਿ ਨਰਕ ਕਹ ਜੈ ਹੈ ॥੬੮॥

गुरदेव न मानै, भल न बखानै; अंति नरक कह जै है ॥६८॥

ਜਪ ਹੈ ਨ ਭਵਾਨੀ, ਅਕਥ ਕਹਾਨੀ; ਪਾਪ ਕਰਮ ਰਤਿ ਐਸੇ ॥

जप है न भवानी, अकथ कहानी; पाप करम रति ऐसे ॥

ਮਾਨਿ ਹੈ ਨ ਦੇਵੰ, ਅਲਖ ਅਭੇਵੰ; ਦੁਰਕ੍ਰਿਤੰ ਮੁਨਿ ਵਰ ਜੈਸੇ ॥

मानि है न देवं, अलख अभेवं; दुरक्रितं मुनि वर जैसे ॥

ਚੀਨ ਹੈ ਨ ਬਾਤੰ, ਪਰ ਤ੍ਰਿਯਾ ਰਾਤੰ; ਧਰਮਣਿ ਕਰਮ ਉਦਾਸੀ ॥

चीन है न बातं, पर त्रिया रातं; धरमणि करम उदासी ॥

ਜਾਨਿ ਹੈ ਨ ਬਾਤੰ, ਅਧਕ ਅਗਿਆਤੰ; ਅੰਤ ਨਰਕ ਕੇ ਬਾਸੀ ॥੬੯॥

जानि है न बातं, अधक अगिआतं; अंत नरक के बासी ॥६९॥

ਨਿਤ ਨਵ ਮਤਿ ਕਰ ਹੈ, ਹਰਿ ਨ ਨਿਸਰਿ ਹੈ; ਪ੍ਰਭ ਕੋ ਨਾਮ ਨ ਲੈ ਹੈ ॥

नित नव मति कर है, हरि न निसरि है; प्रभ को नाम न लै है ॥

ਸ੍ਰੁਤਿ ਸਮ੍ਰਿਤਿ ਨ ਮਾਨੈ, ਤਜਤ ਕੁਰਾਨੈ; ਅਉਰ ਹੀ ਪੈਂਡ ਬਤੈ ਹੈ ॥

स्रुति सम्रिति न मानै, तजत कुरानै; अउर ही पैंड बतै है ॥

ਪਰ ਤ੍ਰੀਅ ਰਸ ਰਾਚੇ, ਸਤ ਕੇ ਕਾਚੇ; ਨਿਜ ਤ੍ਰੀਯ ਗਮਨ ਨ ਕਰ ਹੈ ॥

पर त्रीअ रस राचे, सत के काचे; निज त्रीय गमन न कर है ॥

ਮਾਨ ਹੈ ਨ ਏਕੰ, ਪੂਜ ਅਨੇਕੰ; ਅੰਤਿ ਨਰਕ ਮਹਿ ਪਰ ਹੈ ॥੭੦॥

मान है न एकं, पूज अनेकं; अंति नरक महि पर है ॥७०॥

ਪਾਹਣ ਪੂਜੈ ਹੈ, ਏਕ ਨ ਧਿਐ ਹੈ; ਮਤਿ ਕੇ ਅਧਿਕ ਅੰਧੇਰਾ ॥

पाहण पूजै है, एक न धिऐ है; मति के अधिक अंधेरा ॥

ਅਮ੍ਰਿਤ ਕਹੁ ਤਜਿ ਹੈ, ਬਿਖ ਕਹੁ ਭਜਿ ਹੈ; ਸਾਂਝਹਿ ਕਹਹਿ ਸਵੇਰਾ ॥

अम्रित कहु तजि है, बिख कहु भजि है; सांझहि कहहि सवेरा ॥

ਫੋਕਟ ਧਰਮਣਿ ਰਤਿ, ਕੁਕ੍ਰਿਤ ਬਿਨਾ ਮਤਿ; ਕਹੋ, ਕਹਾ ਫਲ ਪੈ ਹੈ? ॥

फोकट धरमणि रति, कुक्रित बिना मति; कहो, कहा फल पै है? ॥

ਬਾਧੇ ਮ੍ਰਿਤ ਸਾਲੈ, ਜਾਹਿ ਉਤਾਲੈ; ਅੰਤ ਅਧੋਗਤਿ ਜੈ ਹੈ ॥੭੧॥

बाधे म्रित सालै, जाहि उतालै; अंत अधोगति जै है ॥७१॥

TOP OF PAGE

Dasam Granth