ਦਸਮ ਗਰੰਥ । दसम ग्रंथ । |
Page 557 ਕਾ ਭਯੋ ਜੋ ਬਕ ਲੋਚਨ ਮੂੰਦ ਕੈ? ਬੈਠਿ ਰਹਿਓ ਜਗ ਭੇਖ ਦਿਖਾਏ ॥ का भयो जो बक लोचन मूंद कै? बैठि रहिओ जग भेख दिखाए ॥ ਮੀਨ ਫਿਰਿਓ ਜਲ ਨ੍ਹਾਤ ਸਦਾ; ਤੁ ਕਹਾ ਤਿਹ ਕੇ ਕਰਿ ਮੋ ਹਰਿ ਆਏ? ॥ मीन फिरिओ जल न्हात सदा; तु कहा तिह के करि मो हरि आए? ॥ ਦਾਦੁਰ ਜੋ ਦਿਨ ਰੈਨਿ ਰਟੈ ਸੁ; ਬਿਹੰਗ ਉਡੈ ਤਨਿ ਪੰਖ ਲਗਾਏ ॥ दादुर जो दिन रैनि रटै सु; बिहंग उडै तनि पंख लगाए ॥ ਸ੍ਯਾਮ ਭਨੈ ਇਹ ਸੰਤ ਸਭਾ; ਬਿਨੁ ਪ੍ਰੇਮ, ਕਹੂ ਬ੍ਰਿਜਨਾਥ ਰਿਝਾਏ? ॥੨੪੮੬॥ स्याम भनै इह संत सभा; बिनु प्रेम, कहू ब्रिजनाथ रिझाए? ॥२४८६॥ ਲਾਲਚ ਜੋ ਧਨ ਕੇ ਕਿਨਹੂ ਜੁ ਪੈ; ਗਾਇ ਭਲੈ ਪ੍ਰਭ ਗੀਤ ਸੁਨਾਯੋ ॥ लालच जो धन के किनहू जु पै; गाइ भलै प्रभ गीत सुनायो ॥ ਨਾਚ ਨਚਿਓ ਨ ਖਚਿਓ ਤਿਹ ਮੈ; ਹਰਿ ਲੋਕ ਅਲੋਕ ਕੋ ਪੈਡ ਨ ਪਾਯੋ ॥ नाच नचिओ न खचिओ तिह मै; हरि लोक अलोक को पैड न पायो ॥ ਹਾਸ ਕਰਿਓ ਜਗ ਮੈ ਆਪੁਨੋ; ਸੁਪਨੇ ਹੂ ਨ ਗਿਆਨ ਕੋ ਤਤੁ ਜਨਾਯੋ ॥ हास करिओ जग मै आपुनो; सुपने हू न गिआन को ततु जनायो ॥ ਪ੍ਰੇਮ ਬਿਨਾ ਕਬਿ ਸ੍ਯਾਮ ਭਨੈ; ਕਰਿ ਕਾਹੂ ਕੇ ਮੈ ਬ੍ਰਿਜ ਨਾਇਕ ਆਯੋ? ॥੨੪੮੭॥ प्रेम बिना कबि स्याम भनै; करि काहू के मै ब्रिज नाइक आयो? ॥२४८७॥ ਹਾਰਿ ਚਲੇ ਗ੍ਰਿਹ ਆਪਨੇ ਕੋ; ਬਨ ਮੋ ਬਹੁਤੋ ਤਿਨ ਧਿਆਨ ਲਗਾਏ ॥ हारि चले ग्रिह आपने को; बन मो बहुतो तिन धिआन लगाए ॥ ਸਿਧ ਸਮਾਧਿ ਅਗਾਧਿ ਕਥਾ; ਮੁਨਿ ਖੋਜ ਰਹੇ ਹਰਿ ਹਾਥਿ ਨ ਆਏ ॥ सिध समाधि अगाधि कथा; मुनि खोज रहे हरि हाथि न आए ॥ ਸ੍ਯਾਮ ਭਨੈ ਸਭ ਬੇਦ ਕਤੇਬਨ; ਸੰਤਨ ਕੇ ਮਤਿ ਯੌ ਠਹਰਾਏ ॥ स्याम भनै सभ बेद कतेबन; संतन के मति यौ ठहराए ॥ ਭਾਖਤ ਹੈ ਕਬਿ ਸੰਤ ! ਸੁਨੋ; ਜਿਹ ਪ੍ਰੇਮ ਕੀਏ, ਤਿਹ ਸ੍ਰੀਪਤਿ ਪਾਏ ॥੨੪੮੮॥ भाखत है कबि संत ! सुनो; जिह प्रेम कीए, तिह स्रीपति पाए ॥२४८८॥ ਛਤ੍ਰੀ ਕੋ ਪੂਤ ਹੋ ਬਾਮ੍ਹਨ ਕੋ ਨਹਿ; ਕੈ ਤਪੁ ਆਵਤ ਹੈ? ਜੁ ਕਰੋ ॥ छत्री को पूत हो बाम्हन को नहि; कै तपु आवत है? जु करो ॥ ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ; ਤੁਹਿ ਤਿਆਗਿ, ਕਹਾ ਚਿਤ ਤਾ ਮੈ ਧਰੋ? ॥ अरु अउर जंजार जितो ग्रिह को; तुहि तिआगि, कहा चित ता मै धरो? ॥ ਅਬ ਰੀਝਿ ਕੈ ਦੇਹੁ ਵਹੈ ਹਮ ਕੋ; ਜੋਊ ਹਉ ਬਿਨਤੀ ਕਰ ਜੋਰਿ ਕਰੋ ॥ अब रीझि कै देहु वहै हम को; जोऊ हउ बिनती कर जोरि करो ॥ ਜਬ ਆਉ ਕੀ ਅਉਧਿ ਨਿਦਾਨ ਬਨੈ; ਅਤਿ ਹੀ ਰਨ ਮੈ ਤਬ ਜੂਝਿ ਮਰੋ ॥੨੪੮੯॥ जब आउ की अउधि निदान बनै; अति ही रन मै तब जूझि मरो ॥२४८९॥ ਦੋਹਰਾ ॥ दोहरा ॥ ਸਤ੍ਰਹ ਸੈ ਪੈਤਾਲਿ ਮਹਿ; ਸਾਵਨ ਸੁਦਿ ਥਿਤਿ ਦੀਪ ॥ सत्रह सै पैतालि महि; सावन सुदि थिति दीप ॥ ਨਗਰ ਪਾਵਟਾ ਸੁਭ ਕਰਨ; ਜਮੁਨਾ ਬਹੈ ਸਮੀਪ ॥੨੪੯੦॥ नगर पावटा सुभ करन; जमुना बहै समीप ॥२४९०॥ ਦਸਮ ਕਥਾ ਭਾਗੌਤ ਕੀ; ਭਾਖਾ ਕਰੀ ਬਨਾਇ ॥ दसम कथा भागौत की; भाखा करी बनाइ ॥ ਅਵਰ ਬਾਸਨਾ ਨਾਹਿ ਪ੍ਰਭ ! ਧਰਮ ਜੁਧ ਕੇ ਚਾਇ ॥੨੪੯੧॥ अवर बासना नाहि प्रभ ! धरम जुध के चाइ ॥२४९१॥ ਸਵੈਯਾ ॥ सवैया ॥ ਧੰਨਿ ਜੀਓ ਤਿਹ ਕੋ ਜਗ ਮੈ; ਮੁਖ ਤੇ ਹਰਿ, ਚਿਤ ਮੈ ਜੁਧੁ ਬਿਚਾਰੈ ॥ धंनि जीओ तिह को जग मै; मुख ते हरि, चित मै जुधु बिचारै ॥ ਦੇਹ ਅਨਿਤ, ਨ ਨਿਤ ਰਹੈ; ਜਸੁ ਨਾਵ ਚੜੈ ਭਵ ਸਾਗਰ ਤਾਰੈ ॥ देह अनित, न नित रहै; जसु नाव चड़ै भव सागर तारै ॥ ਧੀਰਜ ਧਾਮ ਬਨਾਇ ਇਹੈ ਤਨ; ਬੁਧਿ ਸੁ ਦੀਪਕ ਜਿਉ ਉਜੀਆਰੈ ॥ धीरज धाम बनाइ इहै तन; बुधि सु दीपक जिउ उजीआरै ॥ ਗਿਆਨਹਿ ਕੀ ਬਢਨੀ ਮਨਹੁ ਹਾਥ ਲੈ; ਕਾਤਰਤਾ ਕੁਤਵਾਰ ਬੁਹਾਰੈ ॥੨੪੯੨॥ गिआनहि की बढनी मनहु हाथ लै; कातरता कुतवार बुहारै ॥२४९२॥ ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ ਇਕੀਸਵੋ ਸਮਾਪਤਮ ਸਤੁ ਸੁਭਮ ਸਤੁ ॥ इति स्री दसम सिकंध पुराणे बचित्र नाटक ग्रंथे क्रिसनावतारे धयाइ इकीसवो समापतम सतु सुभम सतु ॥ |
Dasam Granth |