ਦਸਮ ਗਰੰਥ । दसम ग्रंथ ।

Page 553

ਸਵੈਯਾ ॥

सवैया ॥

ਸੁਨ ਲੈ ਭਸਮਾਂਗਦ ਦੈਤ ਹੁਤੋ; ਤਿਹ ਨਾਰਦ ਤੇ ਜਬ ਹੀ ਸੁਨਿ ਪਾਯੋ ॥

सुन लै भसमांगद दैत हुतो; तिह नारद ते जब ही सुनि पायो ॥

ਰੁਦ੍ਰ ਕੀ ਸੇਵ ਕਰੀ ਰੁਚਿ ਸੋ; ਬਹੁਤੇ ਦਿਨ ਰੁਦ੍ਰਹਿ ਕੋ ਰਿਝਵਾਯੋ ॥

रुद्र की सेव करी रुचि सो; बहुते दिन रुद्रहि को रिझवायो ॥

ਆਪਨੇ ਮਾਸਹਿ ਕਾਟਿ ਕੈ ਆਗ ਮੈ; ਹੋਮ ਕਰਿਯੋ ਨ ਰਤੀ ਕੁ ਡਰਾਯੋ ॥

आपने मासहि काटि कै आग मै; होम करियो न रती कु डरायो ॥

ਹਾਥ ਧਰੋ ਜਿਹ ਕੇ ਸਿਰ ਪੈ; ਤਿਹ ਛਾਰ ਉਡੈ ਸੁ ਇਹੈ ਬਰੁ ਪਾਯੋ ॥੨੪੫੭॥

हाथ धरो जिह के सिर पै; तिह छार उडै सु इहै बरु पायो ॥२४५७॥

ਹਾਥ ਧਰੋ ਜਿਹ ਕੈ ਸਿਰ ਪੈ; ਤਿਹ ਛਾਰ ਉਡੈ ਜਬ ਹੀ ਬਰੁ ਪਾਯੋ ॥

हाथ धरो जिह कै सिर पै; तिह छार उडै जब ही बरु पायो ॥

ਰੁਦ੍ਰ ਹੀ ਕਉ ਪ੍ਰਥਮੈ ਹਤਿ ਕੈ; ਜੜ ਚਾਹਤ ਤਿਉ ਤਿਹ ਤ੍ਰੀਅ ਛਿਨਾਯੋ ॥

रुद्र ही कउ प्रथमै हति कै; जड़ चाहत तिउ तिह त्रीअ छिनायो ॥

ਰੁਦ੍ਰ ਭਜਿਯੋ ਤਬ ਆਏ ਹੈ ਸ੍ਯਾਮ ਜੂ; ਆਇ ਕੈ ਸੋ ਛਲ ਸੋ ਜਰਵਾਯੋ ॥

रुद्र भजियो तब आए है स्याम जू; आइ कै सो छल सो जरवायो ॥

ਭੂਪ ਕਹੋ ਬਡੋ ਸੋ ਤੁਮ ਹੀ; ਕਿ ਬਡੋ ਹਰ ਹੈ? ਜਿਹ ਤਾਹਿ ਬਚਾਯੋ? ॥੨੪੫੮॥

भूप कहो बडो सो तुम ही; कि बडो हर है? जिह ताहि बचायो? ॥२४५८॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭਸਮਾਗਦ ਦੈਤ ਬਧਹ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे भसमागद दैत बधह धिआइ समापतं ॥


ਅਥ ਭ੍ਰਿਗਲਤਾ ਕੋ ਪ੍ਰਸੰਗ ਕਥਨੰ ॥

अथ भ्रिगलता को प्रसंग कथनं ॥

ਸਵੈਯਾ ॥

सवैया ॥

ਬੈਠੇ ਹੁਤੇ ਰਿਖਿ ਸਾਤ ਤਹਾ; ਇਕਠੇ ਤਿਨ ਕੇ ਜੀਅ ਮੈ ਅਸ ਆਯੋ ॥

बैठे हुते रिखि सात तहा; इकठे तिन के जीअ मै अस आयो ॥

ਰੁਦ੍ਰ ਭਲੋ ਬ੍ਰਹਮਾ ਕਿਧੋ ਬਿਸਨੁ ਜੂ; ਪੈ ਪ੍ਰਿਥਮੈ ਜਿਹ ਕੋ ਠਹਰਾਯੋ ॥

रुद्र भलो ब्रहमा किधो बिसनु जू; पै प्रिथमै जिह को ठहरायो ॥

ਤੀਨੋ ਅਨੰਤ ਹੈ, ਅੰਤਿ ਕਛੂ ਨਹਿ; ਹੈ ਇਨ ਕੋ ਕਿਨ ਹੂ ਨਹੀ ਪਾਯੋ ॥

तीनो अनंत है, अंति कछू नहि; है इन को किन हू नही पायो ॥

ਭੇਦ ਲਹੋ ਇਨ ਕੋ ਤਿਨ ਮੈ; ਭ੍ਰਿਗ ਬੈਠੋ ਹੁਤੋ ਸੋਊ ਦੇਖਨ ਧਾਯੋ ॥੨੪੫੯॥

भेद लहो इन को तिन मै; भ्रिग बैठो हुतो सोऊ देखन धायो ॥२४५९॥

ਰੁਦ੍ਰ ਕੇ ਧਾਮ ਗਯੋ ਕਹਿਓ; ਤੁਮ ਜੀਵ ਹਨੋ, ਤਿਹ ਸੂਲ ਸੰਭਾਰਿਯੋ ॥

रुद्र के धाम गयो कहिओ; तुम जीव हनो, तिह सूल स्मभारियो ॥

ਗਯੋ ਚਤੁਰਾਨਨ ਕੇ ਚਲਿ ਕੈ; ਇਹ ਬੇਦ ਰਰੈ, ਇਹ ਜਾਨ ਨ ਪਾਰਿਯੋ ॥

गयो चतुरानन के चलि कै; इह बेद ररै, इह जान न पारियो ॥

ਬਿਸਨ ਕੇ ਲੋਕ ਗਯੋ ਸੁਖ ਸੋਵਤ; ਕੋਪ ਭਰਿਯੋ, ਰਿਖਿ ਲਾਤਹਿ ਮਾਰਿਯੋ ॥

बिसन के लोक गयो सुख सोवत; कोप भरियो, रिखि लातहि मारियो ॥

ਕੋਪ ਕੀਯੋ ਨ, ਗਹੇ ਰਿਖਿ ਪਾ; ਇਹ ਸ੍ਰੀਪਤਿ ਸ੍ਰੀ ਬ੍ਰਿਜਨਾਥ ਬਿਚਾਰਿਯੋ ॥੨੪੬੦॥

कोप कीयो न, गहे रिखि पा; इह स्रीपति स्री ब्रिजनाथ बिचारियो ॥२४६०॥

ਬਿਸਨੁ ਜੂ ਬਾਚ ਭ੍ਰਿਗੁ ਸੋ ॥

बिसनु जू बाच भ्रिगु सो ॥

ਸਵੈਯਾ ॥

सवैया ॥

ਪਾਇ ਕੋ ਘਾਇ ਰਹਿਓ ਸਹਿ ਕੈ; ਹਸ ਕੈ ਦਿਜ ਸੋ ਇਹ ਭਾਂਤਿ ਉਚਾਰੋ ॥

पाइ को घाइ रहिओ सहि कै; हस कै दिज सो इह भांति उचारो ॥

ਬਜ੍ਰ ਸਮਾਨ ਹ੍ਰਿਦੈ ਹਮਰੋ; ਲਗਿ ਪਾਇ ਦੁਖਿਓ ਹ੍ਵੈ ਹੈ ਤੁਹਿ ਮਾਰੋ ॥

बज्र समान ह्रिदै हमरो; लगि पाइ दुखिओ ह्वै है तुहि मारो ॥

ਮਾਂਗਤਿ ਹਉ ਇਕ ਜੋ ਤੁਮ ਦੇਹੁ; ਜੁ ਪੈ ਛਿਮ ਕੈ ਅਪਰਾਧ ਹਮਾਰੋ ॥

मांगति हउ इक जो तुम देहु; जु पै छिम कै अपराध हमारो ॥

ਜੇਤਕ ਰੂਪ ਧਰੋ ਜਗ ਹਉ; ਤੁ ਸਦਾ ਰਹੈ ਪਾਇ ਕੋ ਚਿਹਨ ਤੁਹਾਰੋ ॥੨੪੬੧॥

जेतक रूप धरो जग हउ; तु सदा रहै पाइ को चिहन तुहारो ॥२४६१॥

ਇਉ ਜਬ ਬੈਨ ਕਹੇ ਬ੍ਰਿਜ ਨਾਇਕ; ਤਉ ਰਿਖਿ ਚਿਤ ਬਿਖੈ ਸੁਖੁ ਪਾਯੋ ॥

इउ जब बैन कहे ब्रिज नाइक; तउ रिखि चित बिखै सुखु पायो ॥

ਕੈ ਕੈ ਪ੍ਰਨਾਮ ਘਨੇ ਪ੍ਰਭ ਕਉ; ਪੁਨਿ ਆਪਨੇ ਆਸ੍ਰਮ ਮੈ ਫਿਰਿ ਆਯੋ ॥

कै कै प्रनाम घने प्रभ कउ; पुनि आपने आस्रम मै फिरि आयो ॥

ਰੁਦ੍ਰ ਕੋ, ਬ੍ਰਹਮ ਕੋ, ਬਿਸਨੁ ਕਥਾਨ ਕੋ; ਭੇਦ ਸਭੈ ਇਨ ਕੋ ਸਮਝਾਯੋ ॥

रुद्र को, ब्रहम को, बिसनु कथान को; भेद सभै इन को समझायो ॥

ਸ੍ਯਾਮ ਕੋ ਜਾਪ ਜਪੈ ਸਭ ਹੀ; ਹਮ ਸ੍ਰੀ ਬ੍ਰਿਜਨਾਥ ਸਹੀ ਪ੍ਰਭ ਪਾਯੋ ॥੨੪੬੨॥

स्याम को जाप जपै सभ ही; हम स्री ब्रिजनाथ सही प्रभ पायो ॥२४६२॥

TOP OF PAGE

Dasam Granth