ਦਸਮ ਗਰੰਥ । दसम ग्रंथ ।

Page 551

ਮਤ ਕੇ ਦਿਜ ਇਕ ਥੋ ਤਹਾ; ਬਿਨੁ ਹਰਿ ਨਾਮ ਨ ਲੇਇ ॥

मत के दिज इक थो तहा; बिनु हरि नाम न लेइ ॥

ਜੋ ਹਰਿ ਕੀ ਬਾਤੈ ਕਰੈ; ਤਾਹੀ ਮੈ ਚਿਤ ਦੇਇ ॥੨੪੪੨॥

जो हरि की बातै करै; ताही मै चित देइ ॥२४४२॥

ਸਵੈਯਾ ॥

सवैया ॥

ਭੂਪਤਿ ਜਾਇ ਦਿਜੋਤਮ ਕੇ; ਗ੍ਰਿਹਿ ਹੇਰਹਿ ਸ੍ਰੀ ਬ੍ਰਿਜਨਾਥ ਬਿਚਾਰੈ ॥

भूपति जाइ दिजोतम के; ग्रिहि हेरहि स्री ब्रिजनाथ बिचारै ॥

ਅਉਰ ਕਛੂ ਨਹਿ ਬਾਤ ਕਰੈ; ਕਬਿ ਸ੍ਯਾਮ ਕਹੈ ਦੋਊ ਸਾਂਝ ਸਵਾਰੈ ॥

अउर कछू नहि बात करै; कबि स्याम कहै दोऊ सांझ सवारै ॥

ਬਿਪ੍ਰ ਕਹੈ ਘਨਿ ਸ੍ਯਾਮ ਹੀ ਆਇ ਹੈ; ਸ੍ਯਾਮ ਹੀ ਆਇ ਹੈ ਭੂਪ ਉਚਾਰੈ ॥

बिप्र कहै घनि स्याम ही आइ है; स्याम ही आइ है भूप उचारै ॥

ਸ੍ਰੀ ਬ੍ਰਿਜ ਨਾਇਕ ਕੀ ਚਰਚਾ ਸੰਗ; ਸਾਸ ਘਰੀ ਪੁਨਿ ਜਾਮਨ ਟਾਰੈ ॥੨੪੪੩॥

स्री ब्रिज नाइक की चरचा संग; सास घरी पुनि जामन टारै ॥२४४३॥

ਭੂਪ ਦਿਜੋਤਮ ਕੀ ਅਤਿ ਹੀ; ਹਰਿ ਜੂ ਮਨ ਮੈ ਜਬ ਪ੍ਰੀਤਿ ਬਿਚਾਰੀ ॥

भूप दिजोतम की अति ही; हरि जू मन मै जब प्रीति बिचारी ॥

ਮੇਰੇ ਹੈ ਧਿਆਨ ਕੇ ਬੀਚ ਪਰੇ; ਇਹ ਅਉਰ ਕਥਾ ਗ੍ਰਿਹ ਕੀ ਜੁ ਬਿਸਾਰੀ ॥

मेरे है धिआन के बीच परे; इह अउर कथा ग्रिह की जु बिसारी ॥

ਦਾਰੁਕ ਕਉ ਕਹਿ ਸ੍ਯੰਦਨ ਪੈ; ਜੁ ਕਰੀ ਪ੍ਰਭ ਜੀ ਤਿਹ ਓਰਿ ਸਵਾਰੀ ॥

दारुक कउ कहि स्यंदन पै; जु करी प्रभ जी तिह ओरि सवारी ॥

ਸਾਧਨ ਜਾਇ ਸਨਾਥ ਕਰੋ ਅਬ; ਸ੍ਰੀ ਬ੍ਰਿਜਨਾਥ ਇਹੈ ਜੀਅ ਧਾਰੀ ॥੨੪੪੪॥

साधन जाइ सनाथ करो अब; स्री ब्रिजनाथ इहै जीअ धारी ॥२४४४॥

ਚੌਪਈ ॥

चौपई ॥

ਤਬ ਜਦੁਪਤਿ ਦੁਇ ਰੂਪ ਬਨਾਯੋ ॥

तब जदुपति दुइ रूप बनायो ॥

ਇਕ ਦਿਜ ਕੈ, ਇਕ ਨ੍ਰਿਪ ਕੇ ਆਯੋ ॥

इक दिज कै, इक न्रिप के आयो ॥

ਦਿਜ ਨ੍ਰਿਪ ਅਤਿ ਸੇਵਾ ਤਿਹ ਕਰੀ ॥

दिज न्रिप अति सेवा तिह करी ॥

ਚਿਤ ਕੀ ਸਭ ਚਿੰਤਾ ਪਰਹਰੀ ॥੨੪੪੫॥

चित की सभ चिंता परहरी ॥२४४५॥

ਦੋਹਰਾ ॥

दोहरा ॥

ਚਾਰ ਮਾਸ ਹਰਿ ਜੂ ਤਹਾ; ਰਹੇ ਬਹੁਤੁ ਸੁਖ ਪਾਇ ॥

चार मास हरि जू तहा; रहे बहुतु सुख पाइ ॥

ਬਹੁਰੁ ਆਪੁਨੇ ਗ੍ਰਿਹ ਗਏ; ਜਸ ਕੀ ਬੰਬ ਬਜਾਇ ॥੨੪੪੬॥

बहुरु आपुने ग्रिह गए; जस की ब्मब बजाइ ॥२४४६॥

ਇਕ ਕਹਿ ਗੇ ਦਿਜ ਭੂਪ ਕਉ; ਬ੍ਰਿਜਪਤਿ ਕਰਿ ਇਸ ਨੇਹੁ ॥

इक कहि गे दिज भूप कउ; ब्रिजपति करि इस नेहु ॥

ਬੇਦ ਚਾਰਿ ਜਿਉ ਮੁਹਿ ਜਪੈ; ਤਿਉ ਮੁਹਿ ਜਪੁ ਸੁਨਿ ਲੇਹੁ ॥੨੪੪੭॥

बेद चारि जिउ मुहि जपै; तिउ मुहि जपु सुनि लेहु ॥२४४७॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਹ ਜੂ ਰਾਜਾ ਤਥਾ ਦਿਜ ਕੋ ਦਰਸਨ ਦੇ ਕਰਿ ਗ੍ਰਿਹ ਕੋ ਜਾਤ ਭਏ ਧਿਆਇ ਸਮਾਪਤੰ ॥

इति स्री दसम सिकंध पुराणे बचित्र नाटके ग्रंथे क्रिसनावतारे कान्ह जू राजा तथा दिज को दरसन दे करि ग्रिह को जात भए धिआइ समापतं ॥


ਅਥ ਰਾਜਾ ਪਰੀਛਿਤ ਜੀ ਤਥਾ ਸੁਕਦੇਵ ਪਰਸਪਰ ਬਾਚ ॥

अथ राजा परीछित जी तथा सुकदेव परसपर बाच ॥

ਸਵੈਯਾ ॥

सवैया ॥

ਕਾ ਬਿਧਿ ਗਾਵਤ ਹੈ ਗੁਨ ਬੇਦ; ਸੁਨੋ ਤੁਮ ਤੇ ਸੁਕ ਇਉ ਜੀਯ ਆਈ ॥

का बिधि गावत है गुन बेद; सुनो तुम ते सुक इउ जीय आई ॥

ਤਿਆਗਿ ਸਭੈ ਫੁਨਿ ਧਾਮ ਕੇ ਲਾਲਚ; ਸ੍ਯਾਮ ਭਨੈ ਪ੍ਰਭ ਕੀ ਜਸਤਾਈ ॥

तिआगि सभै फुनि धाम के लालच; स्याम भनै प्रभ की जसताई ॥

ਇਉ ਗੁਨ ਗਾਵਤ ਬੇਦ, ਸੁਨੋ ਤੁਮ; ਰੰਗ ਨ ਰੂਪ ਲਖਿਯੋ ਕਛੂ ਜਾਈ ॥

इउ गुन गावत बेद, सुनो तुम; रंग न रूप लखियो कछू जाई ॥

ਇਉ ਸੁਕ ਬੈਨ ਕਹੈ ਨ੍ਰਿਪ ਸੋ; ਨ੍ਰਿਪ ਸਾਚ ਰਿਦੇ ਅਪੁਨੇ ਠਹਰਾਈ ॥੨੪੪੮॥

इउ सुक बैन कहै न्रिप सो; न्रिप साच रिदे अपुने ठहराई ॥२४४८॥

TOP OF PAGE

Dasam Granth