ਦਸਮ ਗਰੰਥ । दसम ग्रंथ ।

Page 543

ਬਲਿਭਦ੍ਰ ਜੂ ਤੀਰਥ ਗਵਨ ਕਥਨੰ ॥

बलिभद्र जू तीरथ गवन कथनं ॥

ਚੌਪਈ ॥

चौपई ॥

ਤੀਰਥ ਕਰਨ ਬਲਿਭਦ੍ਰ ਸਿਧਾਯੋ ॥

तीरथ करन बलिभद्र सिधायो ॥

ਨੈਮਖ੍ਵਰਨ ਭੀਤਰ ਆਯੋ ॥

नैमख्वरन भीतर आयो ॥

ਆਇ ਤਹਾ ਨਾਵਨ ਇਨ ਕਯੋ ॥

आइ तहा नावन इन कयो ॥

ਚਿਤ ਕੋ ਸੋਕ ਦੂਰ ਕਰਿ ਦਯੋ ॥੨੩੮੨॥

चित को सोक दूर करि दयो ॥२३८२॥

ਤੋਮਰ ॥

तोमर ॥

ਰੋਮ ਹਰਖ ਨ ਥੋ ਤਹਾ; ਸੋਊ ਆਯੋ ਤਹ ਦਉਰਿ ॥

रोम हरख न थो तहा; सोऊ आयो तह दउरि ॥

ਹਲੀ ਮਦਰਾ ਪੀਤ ਥੋ; ਕਬਿ ਸ੍ਯਾਮ ਤਾਹੀ ਠਾਉਰਿ ॥

हली मदरा पीत थो; कबि स्याम ताही ठाउरि ॥

ਸੋਊ ਆਇ ਠਾਂਢ ਭਯੋ ਤਹਾ; ਜੜ ਯਾਹਿ ਸਿਰ ਨ ਨਿਵਾਇ ਕੈ ॥

सोऊ आइ ठांढ भयो तहा; जड़ याहि सिर न निवाइ कै ॥

ਬਲਿਭਦ੍ਰ ਕੁਪਿਯੋ ਕਮਾਨ ਕਰਿ; ਲੈ ਮਾਰਿਯੋ ਤਿਹ ਧਾਇ ਕੈ ॥੨੩੮੩॥

बलिभद्र कुपियो कमान करि; लै मारियो तिह धाइ कै ॥२३८३॥

ਚੌਪਈ ॥

चौपई ॥

ਸਭ ਰਿਖਿ ਉਠਿ ਠਾਢੇ ਤਬ ਭਏ ॥

सभ रिखि उठि ठाढे तब भए ॥

ਆਨੰਦ ਬਿਸਰ ਚਿਤ ਕੇ ਗਏ ॥

आनंद बिसर चित के गए ॥

ਇਕ ਰਿਖਿ ਥੋ ਤਿਨਿ ਐਸ ਉਚਾਰਿਯੋ ॥

इक रिखि थो तिनि ऐस उचारियो ॥

ਬੁਰਾ ਕੀਓ ਹਲਧਰਿ ਦਿਜ ਮਾਰਿਯੋ ॥੨੩੮੪॥

बुरा कीओ हलधरि दिज मारियो ॥२३८४॥

ਤਬ ਹਲਧਰ ਪੁਨਿ ਐਸ ਉਚਰਿਯੋ ॥

तब हलधर पुनि ऐस उचरियो ॥

ਬੈਠ ਰਹਿਓ ਕਿਉ ਨ ਹਮ ਤੇ ਡਰਿਯੋ? ॥

बैठ रहिओ किउ न हम ते डरियो? ॥

ਤਬ ਮੈ ਕ੍ਰੋਧ ਚਿਤ ਮੈ ਕੀਯੋ ॥

तब मै क्रोध चित मै कीयो ॥

ਮਾਰਿ ਕਮਾਨ ਸੰਗ ਇਹ ਦੀਯੋ ॥੨੩੮੫॥

मारि कमान संग इह दीयो ॥२३८५॥

ਸਵੈਯਾ ॥

सवैया ॥

ਛਤ੍ਰੀ ਕੋ ਪੂਤ ਥੋ ਕੋਪ ਭਰੇ; ਤਿਹ ਨਾਸ ਕਯੋ, ਬਿਨਤੀ ਸੁਨਿ ਲੀਜੈ ॥

छत्री को पूत थो कोप भरे; तिह नास कयो, बिनती सुनि लीजै ॥

ਠਾਂਢ ਭਏ ਉਠ ਕੈ ਰਿਖਿ, ਸੋ ਜੜ; ਬੈਠਿ ਰਹਿਓ, ਕਹਿਓ ਸਾਚ ਪਤੀਜੈ ॥

ठांढ भए उठ कै रिखि, सो जड़; बैठि रहिओ, कहिओ साच पतीजै ॥

ਬਾਤ ਵਹੈ ਕਰੀਐ ਸੰਗ ਛਤ੍ਰਨ; ਜਾ ਕੇ ਕੀਏ ਜਗ ਭੀਤਰ ਜੀਜੈ ॥

बात वहै करीऐ संग छत्रन; जा के कीए जग भीतर जीजै ॥

ਤਾਹੀ ਤੇ ਮੈ ਬਧੁ ਤਾ ਕੋ ਕੀਯੋ ਸੁ; ਅਬੈ ਮੋਰੀ ਭੂਲ ਛਿਮਾਪਨ ਕੀਜੈ ॥੨੩੮੬॥

ताही ते मै बधु ता को कीयो सु; अबै मोरी भूल छिमापन कीजै ॥२३८६॥

ਰਿਖ ਬਾਚ ਹਲੀ ਸੋ ॥

रिख बाच हली सो ॥

ਚੌਪਈ ॥

चौपई ॥

ਮਿਲਿ ਸਭ ਰਿਖਿਨ ਹਲੀ ਸੋ ਭਾਖੀ ॥

मिलि सभ रिखिन हली सो भाखी ॥

ਕਹੈ ਸ੍ਯਾਮ ਤਿਹ ਦਿਜ ਕੀ ਸਾਖੀ ॥

कहै स्याम तिह दिज की साखी ॥

ਇਹ ਬਾਲਕ ਥਾਪਿ ਰੋਹ ਹਰੋ ॥

इह बालक थापि रोह हरो ॥

ਬਹੁਰੋ ਜਾਇ ਤੀਰਥ ਸਭ ਕਰੋ ॥੨੩੮੭॥

बहुरो जाइ तीरथ सभ करो ॥२३८७॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਚਾਰੋ ਈ ਬੇਦ ਮੁਖਾਗ੍ਰਜ ਹੋਇ ਹੈ; ਤਾ ਸੁਤ ਕੋ ਬਰੁ ਐਸੋ ਦੀਯੋ ॥

चारो ई बेद मुखाग्रज होइ है; ता सुत को बरु ऐसो दीयो ॥

ਸੋਊ ਐਸੇ ਪੁਰਾਨ ਲਗਿਯੋ ਰਟਨੇ; ਮਨੋ ਤਾਤ ਸੋਊ ਤਿਹ ਫੇਰਿ ਜੀਯੋ ॥

सोऊ ऐसे पुरान लगियो रटने; मनो तात सोऊ तिह फेरि जीयो ॥

ਚਿਤ ਆਨੰਦ ਕੈ ਸਭ ਹੂ ਰਿਖਿ ਕੇ ਮਨ; ਕਉ, ਜਿਹ ਕੀ ਸਮ ਕਉਨ ਬੀਯੋ ॥

चित आनंद कै सभ हू रिखि के मन; कउ, जिह की सम कउन बीयो ॥

ਸਿਰ ਨ੍ਯਾਇ ਤਿਨੈ ਸੁਖ ਪਾਇ ਕੇ ਤੀਰਥਨ; ਸ੍ਯਾਮ ਸੁ ਰਾਮਹਿ ਪੈਡ ਲੀਯੋ ॥੨੩੮੮॥

सिर न्याइ तिनै सुख पाइ के तीरथन; स्याम सु रामहि पैड लीयो ॥२३८८॥

ਗੰਗਹਿ ਸਿੰਧੁ ਜਹਾ ਮਿਲਿਯੋ; ਪ੍ਰਿਥਮੈ ਬਲਿਭਦ੍ਰ ਤਹਾ ਚਲਿ ਨ੍ਹਾਯੋ ॥

गंगहि सिंधु जहा मिलियो; प्रिथमै बलिभद्र तहा चलि न्हायो ॥

ਫੇਰਿ ਤ੍ਰਿਬੈਨੀ ਮੈ ਕੈ ਇਸਨਾਨ; ਦੈ ਦਾਨੁ ਬਲੀ ਹਰਿਦੁਆਰ ਸਿਧਾਯੋ ॥

फेरि त्रिबैनी मै कै इसनान; दै दानु बली हरिदुआर सिधायो ॥

ਨ੍ਹਾਇ ਤਹਾ ਪੁਨਿ ਬਦ੍ਰੀ ਕਿਦਾਰ; ਗਯੋ ਅਤਿ ਹੀ ਮਨ ਮੈ ਸੁਖ ਪਾਯੋ ॥

न्हाइ तहा पुनि बद्री किदार; गयो अति ही मन मै सुख पायो ॥

ਅਉਰ ਗਨੋ ਕਹ ਲਉ ਜਗ ਕੇ; ਸਭ ਤੀਰਥ ਕੈ ਤਿਹ ਠਉਰਹਿ ਆਯੋ ॥੨੩੮੯॥

अउर गनो कह लउ जग के; सभ तीरथ कै तिह ठउरहि आयो ॥२३८९॥

TOP OF PAGE

Dasam Granth