ਦਸਮ ਗਰੰਥ । दसम ग्रंथ ।

Page 538

ਦਾਸ ਕਹੈ ਬਿਨਤੀ ਕਰ ਜੋਰ ਕੈ; ਸ੍ਯਾਮ ਭਨੈ ਹਰਿ ਜੂ ! ਸੁਨਿ ਲੀਜੈ ॥

दास कहै बिनती कर जोर कै; स्याम भनै हरि जू ! सुनि लीजै ॥

ਕੋਪ ਚਿਤੇ ਤੁਮਰੇ ਮਰੀਐ ਸੁ; ਕ੍ਰਿਪਾ ਕਰਿ ਹੇਰਤ ਹੀ ਪਲ ਜੀਜੈ ॥

कोप चिते तुमरे मरीऐ सु; क्रिपा करि हेरत ही पल जीजै ॥

ਆਨੰਦ ਕੈ ਚਿਤਿ ਬੈਠੋ ਸਭਾ ਮਹਿ; ਦੇਖਹੁ ਜਗ੍ਯ ਕੇ ਹੇਤੁ ਪਤੀਜੈ ॥

आनंद कै चिति बैठो सभा महि; देखहु जग्य के हेतु पतीजै ॥

ਹਉ ਪ੍ਰਭੁ ਜਾਨ ਕਰੋ ਬਿਨਤੀ; ਪ੍ਰਭੁ ਜੂ ! ਪੁਨਿ ਕੋਪ ਛਿਮਾਪਨ ਕੀਜੈ ॥੨੩੪੯॥

हउ प्रभु जान करो बिनती; प्रभु जू ! पुनि कोप छिमापन कीजै ॥२३४९॥

ਦੋਹਰਾ ॥

दोहरा ॥

ਬੈਠਾਯੋ ਜਦੁਰਾਇ ਕੋ; ਬਹੁ ਬਿਨਤੀ ਕਰਿ ਭੂਪ ॥

बैठायो जदुराइ को; बहु बिनती करि भूप ॥

ਕੰਜਨ ਸੇ ਦ੍ਰਿਗ ਜਿਹ ਬਨੇ; ਬਨਿਯੋ ਸੁ ਮੈਨ ਸਰੂਪ ॥੨੩੫੦॥

कंजन से द्रिग जिह बने; बनियो सु मैन सरूप ॥२३५०॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਨ੍ਹ ਜੂ ਕੋ ਕੋਪ ਰਾਜਾ ਜੁਧਿਸਟਰ ਛਮਾਪਨ ਕਰਤ ਭਏ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे कान्ह जू को कोप राजा जुधिसटर छमापन करत भए धिआइ समापतं ॥


ਅਥ ਰਾਜਾ ਜੁਧਿਸਟਰ ਰਾਜਸੂਅ ਜਗ ਕਰਤ ਭਏ ॥

अथ राजा जुधिसटर राजसूअ जग करत भए ॥

ਸਵੈਯਾ ॥

सवैया ॥

ਸਉਪੀ ਹੈ ਸੇਵ ਹੀ ਪਾਰਥ ਕਉ; ਦਿਜ ਲੋਕਨ ਕੀ ਜੋ ਪੈ ਨੀਕੀ ਕਰੈ ॥

सउपी है सेव ही पारथ कउ; दिज लोकन की जो पै नीकी करै ॥

ਅਰੁ ਪੂਜ ਕਰੈ ਦੋਊ ਮਾਦ੍ਰੀ ਕੇ ਪੁਤ੍ਰ; ਰਿਖੀਨ ਕੀ ਆਨੰਦ ਚਿਤਿ ਧਰੈ ॥

अरु पूज करै दोऊ माद्री के पुत्र; रिखीन की आनंद चिति धरै ॥

ਭਯੋ ਭੀਮ ਰਸੋਈਆ ਦ੍ਰਜੋਧਨ ਧਾਮ ਪੈ; ਬ੍ਯਾਸ ਤੇ ਆਦਿਕ ਬੇਦ ਰਰੈ ॥

भयो भीम रसोईआ द्रजोधन धाम पै; ब्यास ते आदिक बेद ररै ॥

ਕੀਯੋ ਸੂਰ ਕੋ ਬਾਲਕ ਕੈਬੇ ਕੋ ਦਾਨ; ਸੁ ਜਾਹੀ ਤੇ ਚਉਦਹ ਲੋਕ ਡਰੈ ॥੨੩੫੧॥

कीयो सूर को बालक कैबे को दान; सु जाही ते चउदह लोक डरै ॥२३५१॥

ਸੂਰਜ ਚੰਦ ਗਨੇਸ ਮਹੇਸ; ਸਦਾ ਉਠ ਕੈ ਜਿਹ ਧਿਆਨ ਧਰੈ ॥

सूरज चंद गनेस महेस; सदा उठ कै जिह धिआन धरै ॥

ਅਰੁ ਨਾਰਦ ਸੋ ਸੁਕ ਸੋ ਦਿਜ ਬ੍ਯਾਸ ਸੋ; ਸ੍ਯਾਮ ਭਨੈ ਜਿਹ ਜਾਪ ਰਰੈ ॥

अरु नारद सो सुक सो दिज ब्यास सो; स्याम भनै जिह जाप ररै ॥

ਜਿਹਾ ਮਾਰ ਦਯੋ ਸਿਸੁਪਾਲ ਬਲੀ; ਜਿਹ ਕੇ ਬਲ ਤੇ ਸਭ ਲੋਕੁ ਡਰੈ ॥

जिहा मार दयो सिसुपाल बली; जिह के बल ते सभ लोकु डरै ॥

ਅਬ ਬਿਪਨ ਕੇ ਪਗ ਧੋਵਤ ਹੈ; ਬ੍ਰਿਜਨਾਥ ਬਿਨਾ ਐਸੀ ਕਉਨ ਕਰੈ? ॥੨੩੫੨॥

अब बिपन के पग धोवत है; ब्रिजनाथ बिना ऐसी कउन करै? ॥२३५२॥

ਆਹਵ ਕੈ ਸੰਗ ਸਤ੍ਰਨ ਕੇ; ਤਿਨ ਤੇ ਕਬਿ ਸ੍ਯਾਮ ਭਨੈ ਧਨੁ ਲੀਨੋ ॥

आहव कै संग सत्रन के; तिन ते कबि स्याम भनै धनु लीनो ॥

ਬਿਪ੍ਰਨ ਕੋ ਜਿਮ ਬੇਦ ਕੇ ਬੀਚ; ਲਿਖੀ ਬਿਧਿ ਹੀ ਤਿਹੀ ਭਾਤਹਿ ਦੀਨੋ ॥

बिप्रन को जिम बेद के बीच; लिखी बिधि ही तिही भातहि दीनो ॥

ਏਕਨ ਕੋ ਸਨਮਾਨ ਕੀਯੋ; ਅਰ ਏਕਨ ਦੈ ਸਭ ਸਾਜ ਨਵੀਨੋ ॥

एकन को सनमान कीयो; अर एकन दै सभ साज नवीनो ॥

ਭੂਪ ਜੁਧਿਸਟਰ ਤਉਨ ਸਮੈ; ਸੁ ਸਭੈ ਬਿਧਿ ਜਗਿ ਸੰਪੂਰਨ ਕੀਨੋ ॥੨੩੫੩॥

भूप जुधिसटर तउन समै; सु सभै बिधि जगि स्मपूरन कीनो ॥२३५३॥

ਨ੍ਹਾਨ ਗਯੋ ਸਰਤਾ ਦਯੋ ਦਾਨ ਸੁ; ਦੈ ਜਲ ਪੈ ਪੁਰਖਾ ਰਿਝਵਾਏ ॥

न्हान गयो सरता दयो दान सु; दै जल पै पुरखा रिझवाए ॥

ਜਾਚਕ ਥੇ ਤਿਹ ਠਉਰ ਜਿਤੇ; ਧਨ ਦੀਨ ਘਨੋ ਤਿਨ ਕਉ ਸੁ ਅਘਾਏ ॥

जाचक थे तिह ठउर जिते; धन दीन घनो तिन कउ सु अघाए ॥

ਪੁਤ੍ਰ ਲਉ ਪੌਤ੍ਰ ਲਉ ਪੈ ਤਿਨ ਕੇ; ਗ੍ਰਿਹ ਕੇ, ਅਨਤੈ ਨਹਿ ਮਾਂਗਨ ਧਾਏ ॥

पुत्र लउ पौत्र लउ पै तिन के; ग्रिह के, अनतै नहि मांगन धाए ॥

ਪੂਰਨ ਜਗਿ ਕਰਾਇ ਕੈ ਯੌ; ਸੁਖੁ ਪਾਇ ਸਭੈ ਮਿਲਿ ਡੇਰਨ ਆਏ ॥੨੩੫੪॥

पूरन जगि कराइ कै यौ; सुखु पाइ सभै मिलि डेरन आए ॥२३५४॥

ਦੋਹਰਾ ॥

दोहरा ॥

ਜਬੈ ਆਪਨੇ ਗ੍ਰਹਿ ਬਿਖੈ; ਆਏ ਭੂਪ ਪ੍ਰਬੀਨ ॥

जबै आपने ग्रहि बिखै; आए भूप प्रबीन ॥

ਜਗ੍ਯ ਕਾਜ ਬੋਲੇ ਜਿਤੇ; ਸਭੈ ਬਿਦਾ ਕਰਿ ਦੀਨ ॥੨੩੫੫॥

जग्य काज बोले जिते; सभै बिदा करि दीन ॥२३५५॥

TOP OF PAGE

Dasam Granth