ਦਸਮ ਗਰੰਥ । दसम ग्रंथ ।

Page 533

ਬਾਮਨ ਭੇਖ ਜਬੈ ਧਰਿ ਕੈ; ਨ੍ਰਿਪ ਸੰਧਿ ਜਰਾ ਕੇ ਗਏ ਨ੍ਰਿਪ ਜਾਨੀ ॥

बामन भेख जबै धरि कै; न्रिप संधि जरा के गए न्रिप जानी ॥

ਨੈਨ ਨਿਹਾਰ ਵਡੇ ਭੁਜ ਦੰਡ ਸੁ; ਛਤ੍ਰਿਨ ਕੀ ਸਭ ਰੀਤਿ ਪਛਾਨੀ ॥

नैन निहार वडे भुज दंड सु; छत्रिन की सभ रीति पछानी ॥

ਤੇਈਸ ਬਾਰ ਭਿਰਿਯੋ ਹਮ ਸੋ; ਸੋਊ ਹੈ ਜਿਹ ਦੁਆਰਵਤੀ ਰਜਧਾਨੀ ॥

तेईस बार भिरियो हम सो; सोऊ है जिह दुआरवती रजधानी ॥

ਭੇਦ ਲਹਿਯੋ ਸਭ ਹੀ ਛਲਿ ਕੈ; ਇਹ ਆਯੋ ਹੈ ਗੋਕੁਲ ਨਾਥ ਗੁਮਾਨੀ ॥੨੩੧੯॥

भेद लहियो सभ ही छलि कै; इह आयो है गोकुल नाथ गुमानी ॥२३१९॥

ਸ੍ਯਾਮ ਜੂ ਆਪਨ ਹੀ ਉਠ ਕੈ; ਇਹ ਭੂਪਤਿ ਕੋ ਇਹ ਭਾਂਤਿ ਸੁਨਾਯੋ ॥

स्याम जू आपन ही उठ कै; इह भूपति को इह भांति सुनायो ॥

ਤੇਈਸ ਬੇਰ ਭਜਿਯੋ ਹਰਿ ਸਿਉ; ਹਰਿ ਕੌ ਤ੍ਵੈ ਏਕ ਹੀ ਬਾਰ ਭਜਾਯੋ ॥

तेईस बेर भजियो हरि सिउ; हरि कौ त्वै एक ही बार भजायो ॥

ਏਤੇ ਪੈ ਬੀਰ ਕਹਾਵਤ ਹੈ; ਸੁ ਇਹੈ ਹਮਰੇ ਚਿਤ ਪੈ ਅਬ ਆਯੋ ॥

एते पै बीर कहावत है; सु इहै हमरे चित पै अब आयो ॥

ਬਾਮਨ ਹੁਇ ਤੁਹਿ ਸੇ ਸੰਗ ਛਤ੍ਰੀ ਕੇ; ਚਾਹਤ ਹੈ ਕਰ ਜੁਧੁ ਮਚਾਯੋ ॥੨੩੨੦॥

बामन हुइ तुहि से संग छत्री के; चाहत है कर जुधु मचायो ॥२३२०॥

ਬਲਿ ਮਾਪਿ ਕੈ ਦੇਹ ਦਈ ਹਰਿ ਕਉ; ਸਭ ਹੋਰ ਰਹੇ, ਨ ਬਿਚਾਰ ਕੀਯੋ ॥

बलि मापि कै देह दई हरि कउ; सभ होर रहे, न बिचार कीयो ॥

ਕਹਿਯੋ ਕਾ ਤਨੁ ਹੈ? ਭਗਵਾਨ ਸੋ ਭਿਛੁਕ; ਮਾਂਗਤ ਦੇਹ, ਬੀਯੋ ਨ ਬੀਯੋ ॥

कहियो का तनु है? भगवान सो भिछुक; मांगत देह, बीयो न बीयो ॥

ਸੁਨਿ, ਰਾਮ ਜੂ ਰਾਵਨ ਮਾਰ ਕੈ ਰਾਜੁ; ਭਿਭੀਛਨ ਦੇਹਿ, ਤਿਹ ਤੇ ਨ ਲੀਯੋ ॥

सुनि, राम जू रावन मार कै राजु; भिभीछन देहि, तिह ते न लीयो ॥

ਹਮ ਰੇ ਅਬ ਮਾਗਤ ਹੈ ਨ੍ਰਿਪ ! ਕਿਉ; ਚੁਪ ਠਾਨਿ ਰਹਿਓ? ਸੁਕਚਾਤ ਹੀਯੋ ॥੨੩੨੧॥

हम रे अब मागत है न्रिप ! किउ; चुप ठानि रहिओ? सुकचात हीयो ॥२३२१॥

ਦੇਖਿ ਦਯੋ ਬ੍ਰਹਮਾ ਸੁਤ ਸੂਰਜ; ਚਿਤ ਬਿਖੈ ਨਹੀ ਤ੍ਰਾਸ ਕੀਯੋ ਹੈ ॥

देखि दयो ब्रहमा सुत सूरज; चित बिखै नही त्रास कीयो है ॥

ਦਾਸ ਭਯੋ ਹਰਿ ਚੰਦ ਸੁਨਿਯੋ; ਸੁਤ ਕਾਜ ਨ ਲਾਜ ਕੀ ਓਰਿ ਧਯੋ ਹੈ ॥

दास भयो हरि चंद सुनियो; सुत काज न लाज की ओरि धयो है ॥

ਮੂੰਡ ਦਯੋ ਮਧੁ ਕਾਟਿ ਮੁਰਾਰਿ; ਰਤੀ ਕੁ ਨ ਸੰਕਤਮਾਨ ਭਯੋ ਹੈ ॥

मूंड दयो मधु काटि मुरारि; रती कु न संकतमान भयो है ॥

ਜੁਧਹਿ ਚਾਹਤ ਹੋ ਤਿਨ ਤੇ; ਤੁਮਰੋ ਬਕਹਾ ਬਲ ਘਾਟ ਗਯੋ ਹੈ? ॥੨੩੨੨॥

जुधहि चाहत हो तिन ते; तुमरो बकहा बल घाट गयो है? ॥२३२२॥

ਪਛਮ ਸੂਰ ਚੜਿਯੋ ਸੁਨੀਯੈ; ਉਲਟੀ ਫਿਰਿ ਗੰਗ ਬਹੀ ਅਬ ਆਵੈ ॥

पछम सूर चड़ियो सुनीयै; उलटी फिरि गंग बही अब आवै ॥

ਸਤੁ ਟਰਿਓ ਹਰੀ ਚੰਦ ਹੂ ਕੋ; ਧਰਨੀ ਧਰ ਤਿਆਗ ਧਰਾ ਤੇ ਪਰਾਵੈ ॥

सतु टरिओ हरी चंद हू को; धरनी धर तिआग धरा ते परावै ॥

ਸਿੰਘ ਚਲੈ ਮ੍ਰਿਗ ਤੇ ਟਰਿ ਕੈ; ਗਜ ਰਾਜ ਉਡਿਯੋ ਨਭ ਮਾਰਗਿ ਜਾਵੈ ॥

सिंघ चलै म्रिग ते टरि कै; गज राज उडियो नभ मारगि जावै ॥

ਪਾਰਥ ਸ੍ਯਾਮ ਕਹਿਯੋ ਤਬ ਭੂਪਤਿ; ਤ੍ਰਾਸ ਭਰੈ ਨਹਿ ਜੁਧੁ ਮਚਾਵੈ ॥੨੩੨੩॥

पारथ स्याम कहियो तब भूपति; त्रास भरै नहि जुधु मचावै ॥२३२३॥

ਜਰਾਸੰਧਿ ਬਾਚ ॥

जरासंधि बाच ॥

ਸਵੈਯਾ ॥

सवैया ॥

ਪਾਰਥ ਸੋ ਬ੍ਰਿਜਨਾਥ ਜਬੈ; ਕਬਿ ਸ੍ਯਾਮ ਕਹੈ ਇਹ ਭਾਂਤਿ ਬਖਾਨੋ ॥

पारथ सो ब्रिजनाथ जबै; कबि स्याम कहै इह भांति बखानो ॥

ਸ੍ਰੀ ਬ੍ਰਿਜਨਾਥ ਇਹੀ, ਇਹ ਪਾਰਥ; ਭੀਮ ਇਹੈ, ਤਿਹ ਭੂਪਤਿ ਜਾਨੋ ॥

स्री ब्रिजनाथ इही, इह पारथ; भीम इहै, तिह भूपति जानो ॥

ਕਾਨ੍ਹ ਭਜਿਯੋ ਹਮ ਤੇ, ਇਹ ਬਾਲਕ; ਯਾ ਸੰਗ ਹਉ ਲਰਿਹੋ ਸੁ ਬਖਾਨੋ ॥

कान्ह भजियो हम ते, इह बालक; या संग हउ लरिहो सु बखानो ॥

ਜੁਧੁ ਕੇ ਕਾਰਨ ਠਾਂਢੋ ਭਯੋ; ਉਠਿ ਸ੍ਯਾਮ ਕਹੈ ਕਛੁ ਤ੍ਰਾਸ ਨ ਮਾਨੋ ॥੨੩੨੪॥

जुधु के कारन ठांढो भयो; उठि स्याम कहै कछु त्रास न मानो ॥२३२४॥

TOP OF PAGE

Dasam Granth