ਦਸਮ ਗਰੰਥ । दसम ग्रंथ । |
Page 532 ਊਧਵ ਐਸੇ ਕਹਿਯੋ ਪ੍ਰਭ ਜੂ ! ਪ੍ਰਿਥਮੈ ਫੁਨਿ ਦਿਲੀ ਹੀ ਓਰ ਸਿਧਾਰੈ ॥ ऊधव ऐसे कहियो प्रभ जू ! प्रिथमै फुनि दिली ही ओर सिधारै ॥ ਪਾਰਥ ਭੀਮ ਕੋ ਲੈ ਸੰਗ ਆਪਨੇ; ਤਉ ਤਿਹ ਸਤ੍ਰੁ ਕੌ ਜਾਇ ਸੰਘਾਰੈ ॥੨੩੧੦॥ पारथ भीम को लै संग आपने; तउ तिह सत्रु कौ जाइ संघारै ॥२३१०॥ ਊਧਵ ਜੋ ਸੁਭ ਸਤ੍ਰੁ ਕਉ ਮਾਰਿ; ਕਹਿਓ ਸੁ ਸਭੈ ਹਰਿ ਮਾਨ ਲੀਓ ॥ ऊधव जो सुभ सत्रु कउ मारि; कहिओ सु सभै हरि मान लीओ ॥ ਰਥਪਤਿ ਭਲੇ ਗਜ ਬਾਜਨ ਕੇ; ਬ੍ਰਿਜ ਨਾਇਕ ਸੈਨ ਭਲੇ ਰਚੀਓ ॥ रथपति भले गज बाजन के; ब्रिज नाइक सैन भले रचीओ ॥ ਮਿਲਿ ਟਾਕ ਅਫੀਮਨ ਭਾਗ ਚੜਾਇ ਸੁ; ਅਉ ਮਦਰਾ ਸੁਖ ਮਾਨ ਪੀਓ ॥ मिलि टाक अफीमन भाग चड़ाइ सु; अउ मदरा सुख मान पीओ ॥ ਸੁਧਿ ਕੈਬੇ ਕਉ ਨਾਰਦ ਭੇਜਿ ਦਯੋ; ਕਹਿਯੋ ਊਧਵ ਸੋ ਮਿਲਿ ਕਾਜ ਕੀਓ ॥੨੩੧੧॥ सुधि कैबे कउ नारद भेजि दयो; कहियो ऊधव सो मिलि काज कीओ ॥२३११॥ ਚੌਪਈ ॥ चौपई ॥ ਦਿਲੀ ਸਜਿ ਸਭ ਹੀ ਦਲ ਆਏ ॥ दिली सजि सभ ही दल आए ॥ ਕੁੰਤੀ ਸੁਤ ਪਾਇਨ ਲਪਟਾਏ ॥ कुंती सुत पाइन लपटाए ॥ ਜਦੁਪਤਿ ਕੀ ਅਤਿ ਸੇਵਾ ਕਰੀ ॥ जदुपति की अति सेवा करी ॥ ਸਭ ਮਨ ਕੀ ਚਿੰਤਾ ਪਰਹਰੀ ॥੨੩੧੨॥ सभ मन की चिंता परहरी ॥२३१२॥ ਸੋਰਠਾ ॥ सोरठा ॥ ਕਹੀ ਜੁਧਿਸਟਰ ਬਾਤ; ਇਕ ਪ੍ਰਭੁ ! ਹਉ ਬਿਨਤੀ ਕਰਤ ॥ कही जुधिसटर बात; इक प्रभु ! हउ बिनती करत ॥ ਜਉ ਪ੍ਰਭੁ ਸ੍ਰਵਨ ਸੁਹਾਤ; ਰਾਜਸੂਅ ਤਬ ਮੈ ਕਰੋ ॥੨੩੧੩॥ जउ प्रभु स्रवन सुहात; राजसूअ तब मै करो ॥२३१३॥ ਚੌਪਈ ॥ चौपई ॥ ਤਬ ਜਦੁਪਤਿ ਇਹ ਭਾਂਤਿ ਸੁਨਾਯੋ ॥ तब जदुपति इह भांति सुनायो ॥ ਮੈ ਇਹ ਕਾਰਜ ਹੀ ਕਉ ਆਯੋ ॥ मै इह कारज ही कउ आयो ॥ ਪਹਲੇ ਜਰਾਸੰਧਿ ਕਉ ਮਾਰੈ ॥ पहले जरासंधि कउ मारै ॥ ਨਾਮ ਜਗ੍ਯ ਕੋ ਬਹੁਰ ਉਚਾਰੈ ॥੨੩੧੪॥ नाम जग्य को बहुर उचारै ॥२३१४॥ ਸਵੈਯਾ ॥ सवैया ॥ ਭੀਮ ਪਠਿਓ ਤਬ ਪੂਰਬ ਕੋ; ਅਰੁ ਦਛਨ ਕੋ ਸਹਦੇਵ ਪਠਾਯੋ ॥ भीम पठिओ तब पूरब को; अरु दछन को सहदेव पठायो ॥ ਪਛਮਿ ਭੇਜਤ ਭੇ ਨੁਕਲ ਕਹਿ; ਬਿਉਤ ਇਹੈ ਨ੍ਰਿਪ ਜਗ੍ਯ ਬਨਾਯੋ ॥ पछमि भेजत भे नुकल कहि; बिउत इहै न्रिप जग्य बनायो ॥ ਪਾਰਥ ਗਯੋ ਤਬ ਉਤਰ ਕਉ; ਨ ਬਚਿਯੋ ਜਿਹ ਯਾ ਸੰਗ ਜੁਧ ਮਚਾਯੋ ॥ पारथ गयो तब उतर कउ; न बचियो जिह या संग जुध मचायो ॥ ਜੋਰਿ ਘਨੋ ਧਨੁ ਸ੍ਯਾਮ ਭਨੈ; ਸੁ ਦਿਲੀਪਤਿ ਪੈ ਚਲਿ ਅਰਜੁਨ ਆਯੋ ॥੨੩੧੫॥ जोरि घनो धनु स्याम भनै; सु दिलीपति पै चलि अरजुन आयो ॥२३१५॥ ਪੂਰਬ ਜੀਤ ਕੈ ਭੀਮ ਫਿਰਿਯੋ; ਅਰੁ ਉਤਰ ਜੀਤ ਕੈ ਪਾਰਥ ਆਯੋ ॥ पूरब जीत कै भीम फिरियो; अरु उतर जीत कै पारथ आयो ॥ ਦਛਨ ਜੀਤਿ ਫਿਰਿਓ ਸਹਦੇਵ; ਘਨੋ ਚਿਤ ਮੈ ਤਿਨਿ ਓਜ ਜਨਾਯੋ ॥ दछन जीति फिरिओ सहदेव; घनो चित मै तिनि ओज जनायो ॥ ਪਛਮ ਜੀਤਿ ਲੀਯੋ ਨੁਕਲੇ; ਨ੍ਰਿਪ ਕੇ ਤਿਨਿ ਪਾਇਨ ਪੈ ਸਿਰੁ ਨਿਆਯੋ ॥ पछम जीति लीयो नुकले; न्रिप के तिनि पाइन पै सिरु निआयो ॥ ਐਸ ਕਹਿਯੋ ਸਭ ਜੀਤ ਲਏ ਹਮ; ਸੰਧਿ ਜਰਾ ਨਹੀ ਜੀਤਨ ਪਾਯੋ ॥੨੩੧੬॥ ऐस कहियो सभ जीत लए हम; संधि जरा नही जीतन पायो ॥२३१६॥ ਸੋਰਠਾ ॥ सोरठा ॥ ਕਹੀ ਕ੍ਰਿਸਨ ਦਿਜ ਭੇਖ; ਧਰਿ ਤਾ ਸੋ ਹਮ ਰਨ ਚਹੈ ॥ कही क्रिसन दिज भेख; धरि ता सो हम रन चहै ॥ ਭਿਰਿ ਹਮ ਸਿਉ ਹੁਇ ਏਕ; ਸੁਭਟ ਸੈਨ ਸਭ ਛੋਰ ਕੈ ॥੨੩੧੭॥ भिरि हम सिउ हुइ एक; सुभट सैन सभ छोर कै ॥२३१७॥ ਸਵੈਯਾ ॥ सवैया ॥ ਭੇਖ ਧਰੋ ਤੁਮ ਬਿਪਨ ਕੋ ਸੰਗ; ਪਾਰਥ ਭੀਮ ਕੇ ਸ੍ਯਾਮ ਕਹਿਓ ॥ भेख धरो तुम बिपन को संग; पारथ भीम के स्याम कहिओ ॥ ਹਮਹੂ ਤੁਮਰੇ ਸੰਗ ਬਿਪ ਕੇ ਭੇਖਹਿ; ਧਾਰਤ ਹੈ, ਨਹਿ ਜਾਤ ਰਹਿਓ ॥ हमहू तुमरे संग बिप के भेखहि; धारत है, नहि जात रहिओ ॥ ਚਿਤ ਚਾਹਤ ਹੈ ਚਹਿ ਹੈ ਤਿਹ ਤੇ; ਫੁਨਿ ਏਕਲੇ ਕੈ ਕਰਿ ਖਗ ਗਹਿਓ ॥ चित चाहत है चहि है तिह ते; फुनि एकले कै करि खग गहिओ ॥ ਕਹਿਓ ਫਿਰਿ ਆਪਨ ਬਿਪ ਕੋ ਰੂਪ; ਧਰਿਓ, ਨਹੀ ਕਾਹੂ ਤੇ ਜਾਤ ਲਹਿਓ ॥੨੩੧੮॥ कहिओ फिरि आपन बिप को रूप; धरिओ, नही काहू ते जात लहिओ ॥२३१८॥ |
Dasam Granth |