ਦਸਮ ਗਰੰਥ । दसम ग्रंथ ।

Page 528

ਅਥ ਸੁਦਛਨ ਜੁਧੁ ਕਥਨੰ ॥

अथ सुदछन जुधु कथनं ॥

ਸਵੈਯਾ ॥

सवैया ॥

ਸੈਨ ਭਜਿਯੋ ਜਬ ਸਤ੍ਰਨ ਕੋ; ਤਬ ਆਪਨੇ ਸੈਨ ਮੈ ਸ੍ਯਾਮ ਜੂ ਆਏ ॥

सैन भजियो जब सत्रन को; तब आपने सैन मै स्याम जू आए ॥

ਆਵਤ ਦੇਵ ਹੁਤੇ ਜਿਤਨੇ; ਤਿਤਨੇ ਹਰਿ ਪਾਇਨ ਸੋ ਲਪਟਾਏ ॥

आवत देव हुते जितने; तितने हरि पाइन सो लपटाए ॥

ਦੈ ਕੈ ਪ੍ਰਦਛਨ ਸ੍ਯਾਮ ਸਭੋ ਤਿਨ; ਸੰਖ ਬਜਾਇ ਕੈ ਧੂਪ ਜਗਾਏ ॥

दै कै प्रदछन स्याम सभो तिन; संख बजाइ कै धूप जगाए ॥

ਸ੍ਯਾਮ ਭਨੈ ਸਭ ਹੂ ਮਨ ਮੈ; ਬ੍ਰਿਜ ਨਾਇਕ ਬੀਰ ਸਹੀ ਕਰਿ ਪਾਏ ॥੨੨੭੩॥

स्याम भनै सभ हू मन मै; ब्रिज नाइक बीर सही करि पाए ॥२२७३॥

ਉਤ ਕੈ ਉਪਮਾ ਗ੍ਰਿਹਿ ਦਛ ਗਏ; ਇਤਿ ਦ੍ਵਾਰਵਤੀ ਬ੍ਰਿਜ ਨਾਇਕ ਆਯੋ ॥

उत कै उपमा ग्रिहि दछ गए; इति द्वारवती ब्रिज नाइक आयो ॥

ਜਾਇ ਉਤੈ ਸਿਰੁ ਭੂਪ ਕੋ ਕਾਸੀ ਕੇ; ਬੀਚ ਪਰਿਯੋ ਪੁਰਿ ਸੋਕ ਜਨਾਯੋ ॥

जाइ उतै सिरु भूप को कासी के; बीच परियो पुरि सोक जनायो ॥

ਭਾਖਤ ਭੇ ਸਭ ਯੌ ਬਤੀਯਾ; ਸੋਈ ਯੌ ਕਹਿ ਕੈ ਕਬਿ ਸ੍ਯਾਮ ਸੁਨਾਯੋ ॥

भाखत भे सभ यौ बतीया; सोई यौ कहि कै कबि स्याम सुनायो ॥

ਸ੍ਯਾਮ ਜੂ ਸੋ ਹਮਰੇ ਜੈਸੇ ਭੂਪਤਿ; ਕਾਜ ਕੀਯੋ, ਫਲੁ ਤੈਸੋ ਈ ਪਾਯੋ ॥੨੨੭੪॥

स्याम जू सो हमरे जैसे भूपति; काज कीयो, फलु तैसो ई पायो ॥२२७४॥

ਜਾ ਚਤੁਰਾਨਨ ਨਾਰਦ ਕੋ; ਸਿਵ ਕੋ ਉਠ ਕੈ ਜਗ ਲੋਕ ਧਿਆਵੈ ॥

जा चतुरानन नारद को; सिव को उठ कै जग लोक धिआवै ॥

ਨਾਰ ਨਿਵਾਇ ਭਲੇ ਤਿਨ ਕੋ; ਫੁਨਿ ਸੰਖ ਬਜਾਇ ਕੈ ਧੂਪ ਜਗਾਵੈ ॥

नार निवाइ भले तिन को; फुनि संख बजाइ कै धूप जगावै ॥

ਡਾਰ ਕੈ ਫੂਲ ਭਲੀ ਬਿਧਿ ਸੋ; ਕਬਿ ਸ੍ਯਾਮ ਭਨੈ ਤਿਹ ਸੋ ਸਿਰ ਨਾਵੈ ॥

डार कै फूल भली बिधि सो; कबि स्याम भनै तिह सो सिर नावै ॥

ਤੇ ਬ੍ਰਿਜਨਾਥ ਕੇ ਸਾਧਨ ਕੋ; ਗੁਨ ਗਾਵਤ ਗਾਵਤ ਪਾਰ ਨ ਪਾਵੈ ॥੨੨੭੫॥

ते ब्रिजनाथ के साधन को; गुन गावत गावत पार न पावै ॥२२७५॥

ਕਾਸੀ ਕੇ ਭੂਪ ਕੋ ਪੂਤ ਸੁਦਛਨ; ਤਾ ਮਨ ਮੈ ਅਤਿ ਕ੍ਰੋਧ ਬਢਾਯੋ ॥

कासी के भूप को पूत सुदछन; ता मन मै अति क्रोध बढायो ॥

ਮੇਰੇ ਪਿਤਾ ਕੋ ਕੀਯੋ ਬਧੁ, ਜਾਇ; ਹਉ ਤਾਹਿ ਹਨੋ, ਚਿਤ ਬੀਚ ਬਸਾਯੋ ॥

मेरे पिता को कीयो बधु, जाइ; हउ ताहि हनो, चित बीच बसायो ॥

ਸੇਵ ਕਰੀ ਸਿਵ ਕੀ ਹਿਤ ਸੋ; ਤਿਹ ਗਾਲ੍ਹ ਬਜਾਇ ਪ੍ਰਸੰਨ ਕਰਾਯੋ ॥

सेव करी सिव की हित सो; तिह गाल्ह बजाइ प्रसंन करायो ॥

ਸ੍ਯਾਮ ਹਨੋ ਝਟ ਦੈ ਛਿਨ ਮੈ; ਤਿਨਿ ਸ੍ਯਾਮ ਭਨੈ ਤਟ ਦੈ ਬਰੁ ਪਾਯੋ ॥੨੨੭੬॥

स्याम हनो झट दै छिन मै; तिनि स्याम भनै तट दै बरु पायो ॥२२७६॥

ਰੁਦ੍ਰ ਬਾਚ ਦਛ ਸੋ ॥

रुद्र बाच दछ सो ॥

ਚੌਪਈ ॥

चौपई ॥

ਤਬ ਸਿਵ ਜੂ ਫਿਰ ਯੌ ਉਚਰੋ ॥

तब सिव जू फिर यौ उचरो ॥

ਹਰਿ ਕੇ ਬਧ ਹਿਤ ਹੋਮਹਿ ਕਰੋ ॥

हरि के बध हित होमहि करो ॥

ਤਾ ਤੇ ਮੂਰਤਿ ਏਕ ਨਿਕਰਿ ਹੈ ॥

ता ते मूरति एक निकरि है ॥

ਸੋ ਹਰਿ ਜੀ ਕੇ ਪ੍ਰਾਨਨ ਹਰਿ ਹੈ ॥੨੨੭੭॥

सो हरि जी के प्रानन हरि है ॥२२७७॥

ਦੋਹਰਾ ॥

दोहरा ॥

ਏਕ ਕਹੀ ਤਿਹ ਜੁਧ ਸਮੈ; ਜੋ ਕੋਊ ਬਿਮੁਖ ਕਰਾਇ ॥

एक कही तिह जुध समै; जो कोऊ बिमुख कराइ ॥

ਤਾ ਪੈ ਬਲੁ ਨਹਿ ਚਲਿ ਸਕੈ; ਤੁਹਿ ਮਾਰੈ ਫਿਰਿ ਆਇ ॥੨੨੭੮॥

ता पै बलु नहि चलि सकै; तुहि मारै फिरि आइ ॥२२७८॥

ਸਵੈਯਾ ॥

सवैया ॥

ਐਸੇ ਸੁਦਛਨ ਕੋ ਜਬ ਹੀ; ਕਬਿ ਸ੍ਯਾਮ ਭਨੈ ਅਸ ਰੁਦ੍ਰ ਬਖਾਨਿਯੋ ॥

ऐसे सुदछन को जब ही; कबि स्याम भनै अस रुद्र बखानियो ॥

ਸੋ ਉਨਿ ਕਾਜ ਕੀਯੋ ਉਠ ਕੈ; ਅਪੁਨੇ ਮਨ ਮੈ ਅਤਿ ਹੀ ਹਰਿਖਾਨਿਯੋ ॥

सो उनि काज कीयो उठ कै; अपुने मन मै अति ही हरिखानियो ॥

ਹੋਮ ਕੀਓ ਤਿਨਿ ਪਾਵਕ ਮੈ ਘ੍ਰਿਤ; ਅਛਤ ਜਉ ਜੈਸੇ ਬੇਦਨ ਬਖਾਨਿਯੋ ॥

होम कीओ तिनि पावक मै घ्रित; अछत जउ जैसे बेदन बखानियो ॥

ਰੁਦ੍ਰ ਕੇ ਭਾਖਬੇ ਕੋ ਸੁ ਕਛੂ; ਕਬਿ ਸ੍ਯਾਮ ਭਨੈ ਜੜ ਭੇਦ ਨ ਜਾਨਿਯੋ ॥੨੨੭੯॥

रुद्र के भाखबे को सु कछू; कबि स्याम भनै जड़ भेद न जानियो ॥२२७९॥

ਤਉ ਨਿਕਸੀ ਤਿਹ ਤੇ ਪ੍ਰਿਤਮਾ; ਇਹ ਦੇਖਤ ਹੀ ਸਭ ਕਉ ਡਰੁ ਆਵੈ ॥

तउ निकसी तिह ते प्रितमा; इह देखत ही सभ कउ डरु आवै ॥

ਕਉਨ ਬਲੀ ਪ੍ਰਗਟਿਯੋ ਜਗ ਮੈ? ਇਹ ਧਾਵਤ ਅਗ੍ਰਜ ਕੋ ਠਹਰਾਵੈ ॥

कउन बली प्रगटियो जग मै? इह धावत अग्रज को ठहरावै ॥

ਠਾਢੀ ਭਈ ਕਰਿ ਲੈ ਕੈ ਗਦਾ; ਅਤਿ ਰੋਸ ਕੈ ਦਾਂਤ ਸੋ ਦਾਂਤ ਬਜਾਵੈ ॥

ठाढी भई करि लै कै गदा; अति रोस कै दांत सो दांत बजावै ॥

ਐਸੇ ਲਖਿਯੋ ਸਭ ਹੂ, ਇਹ ਤੇ; ਬ੍ਰਿਜ ਨਾਇਕ ਜੀਵਤ ਜਾਨ ਨ ਪਾਵੈ ॥੨੨੮੦॥

ऐसे लखियो सभ हू, इह ते; ब्रिज नाइक जीवत जान न पावै ॥२२८०॥

TOP OF PAGE

Dasam Granth