ਦਸਮ ਗਰੰਥ । दसम ग्रंथ ।

Page 527

ਦੋਹਰਾ ॥

दोहरा ॥

ਮਾਨਿ ਬਾਤ ਠਾਢੇ ਰਹੇ; ਸੈਨ ਦੋਊ ਤਜਿ ਕ੍ਰੁਧ ॥

मानि बात ठाढे रहे; सैन दोऊ तजि क्रुध ॥

ਦੋਊ ਹਰਿ ਆਵਤ ਭਏ; ਹਰਿ ਸਮਾਨ ਹਿਤ ਜੁਧ ॥੨੨੬੭॥

दोऊ हरि आवत भए; हरि समान हित जुध ॥२२६७॥

ਸਵੈਯਾ ॥

सवैया ॥

ਆਏ ਹੈ ਮਤਿ ਕਰੀ ਜਨੁ ਦੁਇ; ਲਰਬੇ ਕਹੁ ਸਿੰਘ ਦੋਊ ਜਨੁ ਆਏ ॥

आए है मति करी जनु दुइ; लरबे कहु सिंघ दोऊ जनु आए ॥

ਅੰਤਕਿ ਅੰਤ ਸਮੈ ਜਨੁ ਈਸ; ਸਪਛ ਮਨੋ ਗਿਰਿ ਜੂਝਨ ਧਾਏ ॥

अंतकि अंत समै जनु ईस; सपछ मनो गिरि जूझन धाए ॥

ਕੈ ਦੋਊ ਮੇਘ ਪ੍ਰਲੈ ਦਿਨ ਕੇ; ਨਿਧਿ ਨੀਰ ਦੋਊ ਕਿਧੋ ਕ੍ਰੋਧ ਬਢਾਏ ॥

कै दोऊ मेघ प्रलै दिन के; निधि नीर दोऊ किधो क्रोध बढाए ॥

ਮਾਨਹੁ ਰੁਦ੍ਰ ਹੀ ਕ੍ਰੋਧ ਭਰੇ ਦੋਊ; ਹੈ ਮਨ ਮੈ ਲਖਿ ਯੌ ਕਬਿ ਪਾਏ ॥੨੨੬੮॥

मानहु रुद्र ही क्रोध भरे दोऊ; है मन मै लखि यौ कबि पाए ॥२२६८॥

ਕਬਿਤੁ ॥

कबितु ॥

ਜੈਸੇ ਝੂਠ ਸਾਚ ਸੋ, ਪਖਾਨ ਜੈਸੇ ਕਾਚ ਸੋ; ਅਉ ਪਾਰਾ ਜੈਸੇ ਆਂਚ ਸੋ, ਪਤਊਆ ਜਿਉ ਲਹਿਰ ਸੋ ॥

जैसे झूठ साच सो, पखान जैसे काच सो; अउ पारा जैसे आंच सो, पतऊआ जिउ लहिर सो ॥

ਜੈਸੇ ਗਿਆਨ ਮੋਹ ਸੋ, ਬਿਬੇਕ ਜੈਸੇ ਦ੍ਰੋਹ ਸੋ; ਤਪਸੀ ਦਿਜ ਧ੍ਰੋਹਿ ਸੋ, ਅਨਰ ਜੈਸੇ ਨਰ ਸੋ ॥

जैसे गिआन मोह सो, बिबेक जैसे द्रोह सो; तपसी दिज ध्रोहि सो, अनर जैसे नर सो ॥

ਲਾਜ ਜੈਸੇ ਕਾਮ ਸੋ, ਸੁ ਸੀਤ ਜੈਸੇ ਘਾਮੁ ਸੋ; ਅਉ ਪਾਪ ਰਾਮ ਨਾਮ ਸੋ, ਅਛਰ ਜੈਸੇ ਛਰ ਸੋ ॥

लाज जैसे काम सो, सु सीत जैसे घामु सो; अउ पाप राम नाम सो, अछर जैसे छर सो ॥

ਸੂਮਤਾ ਜਿਉ ਦਾਨ ਸੋ, ਜਿਉ ਕ੍ਰੋਧ ਸਨਮਾਨ ਸੋ; ਸੁ ਸ੍ਯਾਮ ਕਬਿ ਐਸੇ, ਆਇ ਭਿਰਯੋ ਹਰਿ ਹਰਿ ਸੋ ॥੨੨੬੯॥

सूमता जिउ दान सो, जिउ क्रोध सनमान सो; सु स्याम कबि ऐसे, आइ भिरयो हरि हरि सो ॥२२६९॥

ਸਵੈਯਾ ॥

सवैया ॥

ਜੁਧੁ ਭਯੋ ਅਤਿ ਹੀ ਸੁ ਤਹਾ; ਤਬ ਸ੍ਰੀ ਬ੍ਰਿਜ ਨਾਇਕ ਚਕ੍ਰ ਸੰਭਾਰਿਯੋ ॥

जुधु भयो अति ही सु तहा; तब स्री ब्रिज नाइक चक्र स्मभारियो ॥

ਮਾਰਤ ਹਉ ਤੁਹਿ ਏ ਰੇ ਸ੍ਰਿਗਾਲ ! ਮੈ; ਸ੍ਯਾਮ ਭਨੈ ਇਮ ਸ੍ਯਾਮ ਪਚਾਰਿਯੋ ॥

मारत हउ तुहि ए रे स्रिगाल ! मै; स्याम भनै इम स्याम पचारियो ॥

ਛੋਰਿ ਸੁਦਰਸਨ ਦੇਤ ਭਯੋ ਸਿਰੁ; ਸਤ੍ਰੁ ਕੋ ਮਾਰਿ ਜੁਦਾ ਕਰ ਡਾਰਿਯੋ ॥

छोरि सुदरसन देत भयो सिरु; सत्रु को मारि जुदा कर डारियो ॥

ਮਾਨਹੁ ਕੁਮ੍ਹਾਰ ਲੈ ਤਾਗਹਿ ਕੋ; ਚਕ ਤੇ ਫੁਨਿ ਬਾਸਨ ਕਾਟਿ ਉਤਾਰਿਯੋ ॥੨੨੭੦॥

मानहु कुम्हार लै तागहि को; चक ते फुनि बासन काटि उतारियो ॥२२७०॥

ਦੇਖਿ ਸ੍ਰਿਗਾਲ ਹਨਿਯੋ ਰਨ ਮੈ; ਇਕ ਕਾਸੀ ਕੋ ਭੂਪ ਹੁਤੋ ਸੋਊ ਧਾਯੋ ॥

देखि स्रिगाल हनियो रन मै; इक कासी को भूप हुतो सोऊ धायो ॥

ਸ੍ਰੀ ਬ੍ਰਿਜਨਾਥ ਸੋ ਸ੍ਯਾਮ ਭਨੈ; ਅਤਿ ਹੀ ਤਿਹ ਆਇ ਕੈ ਜੁਧ ਮਚਾਯੋ ॥

स्री ब्रिजनाथ सो स्याम भनै; अति ही तिह आइ कै जुध मचायो ॥

ਮਾਰਿ ਮਚੀ ਅਤਿ ਜੋ ਤਿਹ ਠਾਂ; ਸੁ ਤਬੈ ਤਿਹ ਸ੍ਯਾਮ ਜੂ ਚਕ੍ਰ ਚਲਾਯੋ ॥

मारि मची अति जो तिह ठां; सु तबै तिह स्याम जू चक्र चलायो ॥

ਜਿਉ ਅਰਿ ਆਗਲਿ ਕੋ ਕਟਿਯੋ ਸੀਸੁ; ਤਿਹੀ ਬਿਧਿ ਯਾਹੀ ਕੋ ਕਾਟਿ ਗਿਰਾਯੋ ॥੨੨੭੧॥

जिउ अरि आगलि को कटियो सीसु; तिही बिधि याही को काटि गिरायो ॥२२७१॥

ਸ੍ਰੀ ਬ੍ਰਿਜ ਨਾਇਕ ਜੂ ਜਬ ਏ ਦੋਊ; ਸੈਨ ਕੇ ਦੇਖਤ ਕੋਪਿ ਸੰਘਾਰੇ ॥

स्री ब्रिज नाइक जू जब ए दोऊ; सैन के देखत कोपि संघारे ॥

ਫੂਲ ਭਈ ਮਨ ਸਬਨਨ ਕੇ; ਤਬ ਬਾਜ ਉਠੀ ਸਹਨਾਇ ਨਗਾਰੇ ॥

फूल भई मन सबनन के; तब बाज उठी सहनाइ नगारे ॥

ਅਉਰ ਜਿਤੇ ਅਰਿ ਬੀਰ ਹੁਤੇ; ਸਭ ਆਪਨੇ ਆਪਨੇ ਧਾਮਿ ਸਿਧਾਰੇ ॥

अउर जिते अरि बीर हुते; सभ आपने आपने धामि सिधारे ॥

ਫੂਲ ਪਰੇ ਨਭ ਮੰਡਲ ਤੇ; ਘਨ ਜਿਉ ਘਨਿ ਸ੍ਯਾਮ ਪੈ ਸ੍ਯਾਮ ਉਚਾਰੇ ॥੨੨੭੨॥

फूल परे नभ मंडल ते; घन जिउ घनि स्याम पै स्याम उचारे ॥२२७२॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸ੍ਰਿਗਾਲ ਕਾਸੀ ਕੇ ਭੂਪ ਸਹਤ ਬਧਹ ਧਿਆਇ ਸੰਪੂਰਨੰ ॥

इति स्री बचित्र नाटक ग्रंथे क्रिसनावतारे स्रिगाल कासी के भूप सहत बधह धिआइ स्मपूरनं ॥

TOP OF PAGE

Dasam Granth