ਦਸਮ ਗਰੰਥ । दसम ग्रंथ ।

Page 519

ਦੋਹਰਾ ॥

दोहरा ॥

ਬਤੀਆ ਸੁਨਿ ਮੁਨਿ ਕੀ ਸਕਲ; ਜਦੁਪਤਿ ਸੈਨ ਬਨਾਇ ॥

बतीआ सुनि मुनि की सकल; जदुपति सैन बनाइ ॥

ਜਹਿ ਭੂਪਤਿ ਕੋ ਪੁਰ ਹੁਤੋ; ਤਹਿ ਹੀ ਪਹੁਚਿਯੋ ਆਇ ॥੨੨੦੯॥

जहि भूपति को पुर हुतो; तहि ही पहुचियो आइ ॥२२०९॥

ਸਵੈਯਾ ॥

सवैया ॥

ਆਵਤ ਸ੍ਯਾਮ ਜੀ ਕੋ ਸੁਨਿ ਕੈ; ਨ੍ਰਿਪ ਮੰਤ੍ਰ ਪੁਛਿਯੋ, ਤਿਨ ਮੰਤ੍ਰਨ ਦੀਨੋ ॥

आवत स्याम जी को सुनि कै; न्रिप मंत्र पुछियो, तिन मंत्रन दीनो ॥

ਏਕ ਕਹੀ, ਹਮ ਜੋ ਦੁਹਿਤਾ ਇਹ; ਦੈ ਸੁ ਕਹਿਯੋ ਤੁਹਿ, ਮਾਨਿ ਨ ਲੀਨੋ ॥

एक कही, हम जो दुहिता इह; दै सु कहियो तुहि, मानि न लीनो ॥

ਮਾਂਗ ਲਯੋ ਸਿਵ ਤੇ ਰਨ ਕੋ; ਬਰੁ ਜਾਨਤ ਹੈ ਤੂ ਭਯੋ ਮਤਿ ਹੀਨੋ ॥

मांग लयो सिव ते रन को; बरु जानत है तू भयो मति हीनो ॥

ਛੋਰਿਹੋ ਦ੍ਵੈ ਕਰਿ ਕੇ ਕਰ ਆਜੁ ਸੁ; ਸ੍ਰੀ ਬ੍ਰਿਜਨਾਥ ਇਹੈ ਪ੍ਰਨ ਕੀਨੋ ॥੨੧੧੦॥

छोरिहो द्वै करि के कर आजु सु; स्री ब्रिजनाथ इहै प्रन कीनो ॥२११०॥

ਮਾਨੋ ਤੋ ਬਾਤ, ਕਹੋ ਨ੍ਰਿਪ ! ਏਕ; ਜੋ ਸ੍ਰਉਨਨ ਮੈ ਹਿਤ ਕੈ ਧਰੀਐ ॥

मानो तो बात, कहो न्रिप ! एक; जो स्रउनन मै हित कै धरीऐ ॥

ਦੁਹਿਤਾ ਅਨਰੁਧ ਕੋ ਲੈ ਅਪੁਨੇ ਸੰਗਿ; ਸ੍ਯਾਮ ਕੇ ਪਾਇਨ ਪੈ ਪਰੀਐ ॥

दुहिता अनरुध को लै अपुने संगि; स्याम के पाइन पै परीऐ ॥

ਤੁਮਰੇ ਨ੍ਰਿਪ ! ਪਾਇ ਪਰੈ ਸੁਨੀਐ; ਨਹੀ ਸ੍ਯਾਮ ਕੇ ਸੰਗਿ ਕਬੈ ਲਰੀਐ ॥

तुमरे न्रिप ! पाइ परै सुनीऐ; नही स्याम के संगि कबै लरीऐ ॥

ਅਰਿਹੋ ਨ ਜੋ ਸ੍ਯਾਮ ਭਨੈ ਹਰਿ ਸੋ; ਭੂਅ ਪੈ ਤਬ ਰਾਜੁ ਸਦਾ ਕਰੀਐ ॥੨੨੧੧॥

अरिहो न जो स्याम भनै हरि सो; भूअ पै तब राजु सदा करीऐ ॥२२११॥

ਸ੍ਰੀ ਬ੍ਰਿਜ ਨਾਇਕ ਜੋ ਰਿਸ ਕੈ; ਰਨ ਮੈ ਕਰਿ ਜੋ ਧਨੁ ਸਾਰੰਗ ਲੈ ਹੈ ॥

स्री ब्रिज नाइक जो रिस कै; रन मै करि जो धनु सारंग लै है ॥

ਕਉਨ ਬਲੀ ਪ੍ਰਗਟਿਯੋ ਭੂਅ ਪੈ? ਤੁਮ ਹੂ ਨ ਕਹੋ ਬਲਿ ਜੋ ਠਹਰੈ ਹੈ ॥

कउन बली प्रगटियो भूअ पै? तुम हू न कहो बलि जो ठहरै है ॥

ਜੋ ਹਠ ਕੈ ਭਿਰਿਹੈ ਤਿਹ ਸੋ; ਤਿਹ ਕਉ ਛਿਨ ਮੈ ਜਮਲੋਕਿ ਪਠੈ ਹੈ ॥

जो हठ कै भिरिहै तिह सो; तिह कउ छिन मै जमलोकि पठै है ॥

ਅਉਰ ਭੁਜਾ ਕਟਿ ਕੈ ਤੁਮਰੀ ਸਬ; ਦ੍ਵੈ ਭੁਜ ਰਾਖਿ ਤ੍ਵੈ ਪ੍ਰਾਨ ਬਚੈ ਹੈ ॥੨੨੧੨॥

अउर भुजा कटि कै तुमरी सब; द्वै भुज राखि त्वै प्रान बचै है ॥२२१२॥

ਮੰਤ੍ਰੀ ਕੀ ਬਾਤ ਨ ਮਾਨਤ ਭਯੋ ਨ੍ਰਿਪ; ਆਪਨੋ ਓਜ ਅਖੰਡ ਜਨਾਯੋ ॥

मंत्री की बात न मानत भयो न्रिप; आपनो ओज अखंड जनायो ॥

ਸਸਤ੍ਰ ਸੰਭਾਰ ਕੈ ਹਾਥਨ ਮੈ; ਫੁਨਿ ਬੀਰਨ ਮੈ ਅਤਿ ਹੀ ਗਰਬਾਯੋ ॥

ससत्र स्मभार कै हाथन मै; फुनि बीरन मै अति ही गरबायो ॥

ਸੈਨ ਪ੍ਰਚੰਡ ਹੁਤੋ ਜਿਤਨੋ; ਤਿਸ ਕਉ ਨ੍ਰਿਪ ਆਪਨੇ ਧਾਮਿ ਬੁਲਾਯੋ ॥

सैन प्रचंड हुतो जितनो; तिस कउ न्रिप आपने धामि बुलायो ॥

ਰੁਦ੍ਰ ਮਨਾਇ ਜਨਾਇ ਘਨੋ ਬਲੁ; ਸ੍ਯਾਮ ਜੂ ਸੋ ਲਰਬੈ ਕਹੁ ਧਾਯੋ ॥੨੨੧੩॥

रुद्र मनाइ जनाइ घनो बलु; स्याम जू सो लरबै कहु धायो ॥२२१३॥

ਉਤ ਸ੍ਯਾਮ ਜੂ ਬਾਨ ਚਲਾਵਤ ਭਯੋ; ਇਤ ਤੇ ਦਸ ਸੈ ਭੁਜ ਬਾਨ ਚਲਾਏ ॥

उत स्याम जू बान चलावत भयो; इत ते दस सै भुज बान चलाए ॥

ਜਾਦਵ ਆਵਤ ਭੇ ਉਤ ਤੇ; ਇਤ ਤੇ ਇਨ ਕੇ ਸਭ ਹੀ ਭਟ ਧਾਏ ॥

जादव आवत भे उत ते; इत ते इन के सभ ही भट धाए ॥

ਘਾਇ ਕਰੈ ਮਿਲ ਆਪਸ ਮੈ; ਤਿਨ ਯੌ ਉਪਮਾ ਕਬਿ ਸ੍ਯਾਮ ਸੁਨਾਏ ॥

घाइ करै मिल आपस मै; तिन यौ उपमा कबि स्याम सुनाए ॥

ਮਾਨਹੁ ਫਾਗੁਨ ਕੀ ਰੁਤਿ ਭੀਤਰ; ਖੇਲਨ ਬੀਰ ਬਸੰਤਹਿ ਆਏ ॥੨੨੧੪॥

मानहु फागुन की रुति भीतर; खेलन बीर बसंतहि आए ॥२२१४॥

ਏਕ ਭਿਰੇ ਕਰਵਾਰਿਨ ਸੌ ਭਟ; ਏਕ ਭਿਰੇ ਬਰਛੀ ਕਰਿ ਲੈ ਕੈ ॥

एक भिरे करवारिन सौ भट; एक भिरे बरछी करि लै कै ॥

ਏਕ ਕਟਾਰਿਨ ਸੰਗ ਭਿਰੇ; ਕਬਿ ਸ੍ਯਾਮ ਭਨੈ ਅਤਿ ਰੋਸਿ ਬਢੈ ਕੈ ॥

एक कटारिन संग भिरे; कबि स्याम भनै अति रोसि बढै कै ॥

ਬਾਨ ਕਮਾਨਨ ਕਉ ਇਕ ਬੀਰ; ਸੰਭਾਰਤ ਭੇ ਅਤਿ ਕ੍ਰੁਧਤ ਹ੍ਵੈ ਕੈ ॥

बान कमानन कउ इक बीर; स्मभारत भे अति क्रुधत ह्वै कै ॥

ਕਉਤੁਕ ਦੇਖਤ ਭਯੋ ਉਤ ਭੂਪ; ਇਤੈ ਬ੍ਰਿਜ ਨਾਇਕ ਆਨੰਦ ਕੈ ਕੈ ॥੨੨੧੫॥

कउतुक देखत भयो उत भूप; इतै ब्रिज नाइक आनंद कै कै ॥२२१५॥

TOP OF PAGE

Dasam Granth