ਦਸਮ ਗਰੰਥ । दसम ग्रंथ ।

Page 518

ਸਵੈਯਾ ॥

सवैया ॥

ਯੌ ਬਤੀਯਾ ਸੁਨਿ ਕੈ ਭਈ ਚੀਲ; ਚਲੀ ਉਡਿ ਦ੍ਵਾਰਵਤੀ ਮਹਿ ਆਈ ॥

यौ बतीया सुनि कै भई चील; चली उडि द्वारवती महि आई ॥

ਪੌਤ੍ਰ ਹੁਤੋ ਜਿਹ ਸ੍ਯਾਮ ਜੂ ਕੋ; ਛਪਿ ਸ੍ਯਾਮ ਭਨੈ ਤਿਹ ਬਾਤ ਸੁਨਾਈ ॥

पौत्र हुतो जिह स्याम जू को; छपि स्याम भनै तिह बात सुनाई ॥

ਏਕ ਤ੍ਰੀਯਾ ਅਟਕੀ ਤੁਮ ਪੈ; ਤੁਹਿ ਲ੍ਯਾਇਬੇ ਕੇ ਹਿਤ ਹਉ ਹੂ ਪਠਾਈ ॥

एक त्रीया अटकी तुम पै; तुहि ल्याइबे के हित हउ हू पठाई ॥

ਤਾ ਤੇ ਚਲੋ ਤਹ ਬੇਗ, ਬਲਾਇ ਲਿਉ; ਮੇਟਿ ਸਭੈ ਚਿਤ ਕੀ ਦੁਚਿਤਾਈ ॥੨੨੦੧॥

ता ते चलो तह बेग, बलाइ लिउ; मेटि सभै चित की दुचिताई ॥२२०१॥

ਬੈਠ ਸੁਨਾਇ ਕੈ ਸ੍ਯਾਮ ਭਨੈ; ਤਿਹ ਆਪਨੋ ਰੂਪ ਪ੍ਰਤਛ ਦਿਖਾਯੋ ॥

बैठ सुनाइ कै स्याम भनै; तिह आपनो रूप प्रतछ दिखायो ॥

ਜੋ ਤ੍ਰੀਯ ਮੋ ਪਰ ਹੈ ਅਟਕੀ; ਤਿਹ ਜਾਇ ਪਿਖੋ ਮਨੁ ਯਾਹਿ ਲੁਭਾਯੋ ॥

जो त्रीय मो पर है अटकी; तिह जाइ पिखो मनु याहि लुभायो ॥

ਖੈਚ ਨਿਖੰਗ ਕਸਿਯੋ ਕਟਿ ਸੋ; ਧਨੁ ਲੈ ਚਲਿਬੇ ਕਹੁ ਸਾਜ ਬਨਾਯੋ ॥

खैच निखंग कसियो कटि सो; धनु लै चलिबे कहु साज बनायो ॥

ਦੂਤੀ ਕੋ ਸੰਗ ਲਏ ਅਪਨੇ ਇਹ; ਤਾ ਤ੍ਰੀਅ ਲਿਆਵਨ ਕਾਜ ਸਿਧਾਯੋ ॥੨੨੦੨॥

दूती को संग लए अपने इह; ता त्रीअ लिआवन काज सिधायो ॥२२०२॥

ਦੋਹਰਾ ॥

दोहरा ॥

ਸੰਗ ਲਯੋ ਅਨਰੁਧ ਕੋ; ਦੂਤੀ ਹਰਖ ਬਢਾਇ ॥

संग लयो अनरुध को; दूती हरख बढाइ ॥

ਊਖਾ ਕੋ ਪੁਰ ਥੋ ਜਹਾ; ਤਹਾ ਪਹੂਚੀ ਆਇ ॥੨੨੦੩॥

ऊखा को पुर थो जहा; तहा पहूची आइ ॥२२०३॥

ਸੋਰਠਾ ॥

सोरठा ॥

ਤ੍ਰੀਅ ਪੀਅ ਦਯੋ ਮਿਲਾਇ; ਚਤੁਰ ਤ੍ਰੀਅ ਕਰਿ ਚਤੁਰਤਾ ॥

त्रीअ पीअ दयो मिलाइ; चतुर त्रीअ करि चतुरता ॥

ਕੀਯੋ ਭੋਗ ਸੁਖ ਪਾਇ; ਊਖਾ ਅਰੁ ਅਨਰੁਧ ਮਿਲ ॥੨੨੦੪॥

कीयो भोग सुख पाइ; ऊखा अरु अनरुध मिल ॥२२०४॥

ਸਵੈਯਾ ॥

सवैया ॥

ਚਾਰਿ ਪ੍ਰਕਾਰ ਕੋ ਭੋਗ ਕੀਓ; ਨਰ ਨਾਰਿ ਹੁਲਾਸ ਹੀਯੈ ਮੈ ਬਢੈ ਕੈ ॥

चारि प्रकार को भोग कीओ; नर नारि हुलास हीयै मै बढै कै ॥

ਆਸਨ ਕੋਕ ਕੇ ਬੀਚ ਜਿਤੇ; ਕਬਿ ਭਾਖਤ ਹੈ ਸੁ ਸਬੈ ਇਨ ਕੈ ਕੈ ॥

आसन कोक के बीच जिते; कबि भाखत है सु सबै इन कै कै ॥

ਬਾਤ ਕਹੀ ਅਨਰੁਧ ਕਛੂ; ਮੁਸਕਾਇ ਤ੍ਰੀਆ ਸੰਗ ਨੈਨ ਨਚੈ ਕੈ ॥

बात कही अनरुध कछू; मुसकाइ त्रीआ संग नैन नचै कै ॥

ਜਿਉ ਹਮਰੀ ਤੁਮ ਹੁਇ ਰਹੀ ਸੁੰਦਰਿ ! ਤਿਉ ਹਮ ਹੂ ਤੁਮਰੇ ਰਹੈ ਹ੍ਵੈ ਕੈ ॥੨੨੦੫॥

जिउ हमरी तुम हुइ रही सुंदरि ! तिउ हम हू तुमरे रहै ह्वै कै ॥२२०५॥

ਸੁੰਦਰ ਥੀ ਜੁ ਧੁਜਾ ਨ੍ਰਿਪ ਕੀ; ਸੁ ਗਿਰੀ ਭੂਅ ਪੈ ਲਖਿ ਭੂਪਤਿ ਪਾਯੋ ॥

सुंदर थी जु धुजा न्रिप की; सु गिरी भूअ पै लखि भूपति पायो ॥

ਜੋ ਬਰੁ ਦਾਨ ਦਯੋ ਮੁਹਿ ਰੁਦ੍ਰ; ਵਹੈ ਪ੍ਰਗਟਿਯੋ ਚਿਤ ਮੈ ਸੁ ਜਨਾਯੋ ॥

जो बरु दान दयो मुहि रुद्र; वहै प्रगटियो चित मै सु जनायो ॥

ਤਉ ਹੀ ਲਉ ਆਇ ਕਹੀ ਇਕ ਯੌ; ਤੁਮਰੀ ਦੁਹਿਤਾ ਗ੍ਰਿਹ ਮੋ ਕੋਊ ਆਯੋ ॥

तउ ही लउ आइ कही इक यौ; तुमरी दुहिता ग्रिह मो कोऊ आयो ॥

ਯੌ ਨ੍ਰਿਪ ਬਾਤ ਚਲਿਯੋ ਸੁਨਿ ਕੈ; ਅਪਨੇ ਚਿਤ ਮੈ ਅਤਿ ਰੋਸ ਬਢਾਯੋ ॥੨੨੦੬॥

यौ न्रिप बात चलियो सुनि कै; अपने चित मै अति रोस बढायो ॥२२०६॥

ਆਵਤ ਹੀ ਕਰਿ ਸਸਤ੍ਰ ਸੰਭਾਰਤ; ਕੋਪ ਭਯੋ ਚਿਤਿ ਰੋਸ ਬਢਾਯੋ ॥

आवत ही करि ससत्र स्मभारत; कोप भयो चिति रोस बढायो ॥

ਕਾਨ੍ਹ ਕੇ ਪੌਤ੍ਰ ਸੋ ਸ੍ਯਾਮ ਭਨੈ; ਦੁਹਿਤਾ ਹੂ ਕੇ ਮੰਦਰਿ ਜੁਧੁ ਮਚਾਯੋ ॥

कान्ह के पौत्र सो स्याम भनै; दुहिता हू के मंदरि जुधु मचायो ॥

ਹੁਇ ਬਿਸੰਭਾਰ ਪਰਿਯੋ ਜਬ ਸੋ; ਤਬ ਹੀ ਇਹ ਕੇ ਕਰਿ ਭੀਤਰ ਆਯੋ ॥

हुइ बिस्मभार परियो जब सो; तब ही इह के करि भीतर आयो ॥

ਨਾਦ ਬਜਾਇ ਦਿਖਾਇ ਸਭੋ ਬਲੁ; ਲੈ ਇਹ ਕੋ ਨ੍ਰਿਪ ਧਾਮਿ ਸਿਧਾਯੋ ॥੨੨੦੭॥

नाद बजाइ दिखाइ सभो बलु; लै इह को न्रिप धामि सिधायो ॥२२०७॥

ਕਾਨ੍ਹ ਕੇ ਪੌਤ੍ਰ ਕੋ ਬਾਧ ਕੈ ਭੂਪ; ਫਿਰਿਯੋ ਉਤ ਨਾਰਦ ਜਾਇ ਸੁਨਾਈ ॥

कान्ह के पौत्र को बाध कै भूप; फिरियो उत नारद जाइ सुनाई ॥

ਕਾਨ੍ਹ ! ਚਲੋ ਉਠਿ ਬੈਠੇ ਕਹਾ? ਅਪੁਨੀ ਜਦੁਵੀ ਸਭ ਸੈਨ ਬਨਾਈ ॥

कान्ह ! चलो उठि बैठे कहा? अपुनी जदुवी सभ सैन बनाई ॥

ਯੌ ਸੁਨਿ ਸ੍ਯਾਮ ਚਲੇ ਬਤੀਯਾ; ਅਪੁਨੇ ਚਿਤ ਮੈ ਅਤਿ ਕਰੋਧ ਬਢਾਈ ॥

यौ सुनि स्याम चले बतीया; अपुने चित मै अति करोध बढाई ॥

ਸਸਤ੍ਰ ਸੰਭਾਰਿ ਸਭੈ ਰਿਸ ਸੋ; ਜਿਨ ਕੋ ਅਸ ਤੇਜੁ, ਲਖਿਯੋ ਨਹਿ ਜਾਈ ॥੨੨੦੮॥

ससत्र स्मभारि सभै रिस सो; जिन को अस तेजु, लखियो नहि जाई ॥२२०८॥

TOP OF PAGE

Dasam Granth