ਦਸਮ ਗਰੰਥ । दसम ग्रंथ ।

Page 516

ਸਵੈਯਾ ॥

सवैया ॥

ਗਾਲ ਬਜਾਇ ਭਲੀ ਬਿਧਿ ਸੋ; ਅਰੁ ਤਾਲ ਸਭੋ ਸੰਗਿ ਹਾਥਨ ਦੀਨੋ ॥

गाल बजाइ भली बिधि सो; अरु ताल सभो संगि हाथन दीनो ॥

ਜੈਸੇ ਲਿਖੀ ਬਿਧਿ ਬੇਦ ਬਿਖੈ; ਤਿਹ ਭੂਪ ਤਿਹੀ ਬਿਧਿ ਸੋ ਤਪੁ ਕੀਨੋ ॥

जैसे लिखी बिधि बेद बिखै; तिह भूप तिही बिधि सो तपु कीनो ॥

ਜਗਿ ਕਰੇ ਸਭ ਹੀ ਬਿਧਿ ਪੂਰਬ; ਕਉਨ ਬਿਧਾਨ ਬਿਨਾ ਨਹੀ ਹੀਨੋ ॥

जगि करे सभ ही बिधि पूरब; कउन बिधान बिना नही हीनो ॥

ਰੁਦ੍ਰ ਰਿਝਾਇ ਕਹਿਯੋ ਇਹ ਭਾਂਤਿ ਸੁ; ਹੋ ਕੁਟਵਾਰ, ਇਹੀ ਬਰੁ ਲੀਨੋ ॥੨੧੮੫॥

रुद्र रिझाइ कहियो इह भांति सु; हो कुटवार, इही बरु लीनो ॥२१८५॥

ਰੁਦ੍ਰ ਜਬੈ ਕੁਟਵਾਰ ਕਯੋ; ਤਬ ਦੇਸਨਿ ਦੇਸਨ ਧਰਮ ਚਲਾਯੋ ॥

रुद्र जबै कुटवार कयो; तब देसनि देसन धरम चलायो ॥

ਪਾਪ ਕੀ ਬਾਤ ਗਈ ਛਪ ਕੈ; ਸਭ ਹੀ ਜਗ ਮੈ ਜਸੁ ਭੂਪਤਿ ਛਾਯੋ ॥

पाप की बात गई छप कै; सभ ही जग मै जसु भूपति छायो ॥

ਸਤ੍ਰ ਤ੍ਰਿਸੂਲ ਕੈ ਬਸਿ ਭਏ ਅਰਿ; ਅਉਰ ਕਿਹੂੰ ਨਹਿ ਸੀਸ ਉਠਾਯੋ ॥

सत्र त्रिसूल कै बसि भए अरि; अउर किहूं नहि सीस उठायो ॥

ਲੋਗਨ ਤਉਨ ਸਮੈ ਜਗ ਮੈ; ਕਬਿ ਸ੍ਯਾਮ ਭਨੈ ਅਤਿ ਹੀ ਸੁਖ ਪਾਯੋ ॥੨੧੮੬॥

लोगन तउन समै जग मै; कबि स्याम भनै अति ही सुख पायो ॥२१८६॥

ਰੁਦ੍ਰ ਪ੍ਰਤਾਪ ਭਏ ਅਰਿ ਬਸਿ; ਕਿਹੂੰ ਅਰਿ ਆਨ ਨ ਸੀਸ ਉਠਾਯੋ ॥

रुद्र प्रताप भए अरि बसि; किहूं अरि आन न सीस उठायो ॥

ਕਰਿ ਲੈ ਕਬਿ ਸ੍ਯਾਮ ਭਨੈ ਅਤਿ ਹੀ; ਇਹ ਪਾਇਨ ਊਪਰ ਸੀਸ ਝੁਕਾਯੋ ॥

करि लै कबि स्याम भनै अति ही; इह पाइन ऊपर सीस झुकायो ॥

ਭੂਪ ਨ ਰੰਚਕ ਬਾਤ ਲਈ; ਇਹ ਪਉਰਖ ਮੇਰੋ ਈ ਹੈ ਲਖਿ ਪਾਯੋ ॥

भूप न रंचक बात लई; इह पउरख मेरो ई है लखि पायो ॥

ਪਉਰਖ ਭਯੋ ਭੁਜਦੰਡਨ ਰੁਦ੍ਰ ਤੇ; ਜੁਧ ਹੀ ਕੋ ਬਰੁ ਮਾਂਗਨ ਧਾਯੋ ॥੨੧੮੭॥

पउरख भयो भुजदंडन रुद्र ते; जुध ही को बरु मांगन धायो ॥२१८७॥

ਸੋਰਠਾ ॥

सोरठा ॥

ਮੂਰਖ ਲਹਿਯੋ ਨ ਭੇਦੁ; ਜੁਧੁ ਚਹਨਿ ਸਿਵ ਪੈ ਚਲਿਯੋ ॥

मूरख लहियो न भेदु; जुधु चहनि सिव पै चलियो ॥

ਕਰਿ ਬਿਰਥਾ ਸਭ ਖੇਦਿ; ਜਿਵ ਰਵਿ ਤਪ ਬਾਰੂ ਤਪੈ ॥੨੧੮੮॥

करि बिरथा सभ खेदि; जिव रवि तप बारू तपै ॥२१८८॥

ਸਵੈਯਾ ॥

सवैया ॥

ਸੀਸ ਨਿਵਾਇ ਕੈ ਪ੍ਰੇਮ ਬਢਾਇ ਕੈ; ਯੌ ਨ੍ਰਿਪ ਰੁਦ੍ਰ ਸੋ ਬੈਨ ਸੁਨਾਵੈ ॥

सीस निवाइ कै प्रेम बढाइ कै; यौ न्रिप रुद्र सो बैन सुनावै ॥

ਜਾਤ ਹੋ ਹਉ ਜਿਹ ਸਤ੍ਰ ਪੈ ਰੁਦ੍ਰ ਜੂ ! ਕੋਊ ਨ ਆਗੇ ਤੇ ਹਾਥ ਉਠਾਵੈ ॥

जात हो हउ जिह सत्र पै रुद्र जू ! कोऊ न आगे ते हाथ उठावै ॥

ਤਾ ਤੇ ਅਯੋਧਨ ਕਉ ਹਮਰੋ; ਕਬਿ ਸ੍ਯਾਮ ਕਹੈ ਮਨੂਆ ਲਲਚਾਵੈ ॥

ता ते अयोधन कउ हमरो; कबि स्याम कहै मनूआ ललचावै ॥

ਚਾਹਤ ਹੋ ਤੁਮ ਤੇ ਬਰੁ ਆਜ; ਕੋਊ ਹਮਰੇ ਸੰਗ ਜੂਝ ਮਚਾਵੈ ॥੨੧੮੯॥

चाहत हो तुम ते बरु आज; कोऊ हमरे संग जूझ मचावै ॥२१८९॥

ਰੁਦ੍ਰ ਬਾਚ ਨ੍ਰਿਪ ਸੋ ॥

रुद्र बाच न्रिप सो ॥

ਚੌਪਈ ॥

चौपई ॥

ਯੌ ਸੁਨਿ ਕੇ ਸਿਵ ਕ੍ਰੋਧ ਬਢਾਯੋ ॥

यौ सुनि के सिव क्रोध बढायो ॥

ਯੌ ਕਹਿ ਕੈ ਤਿਹ ਬਚਨ ਸੁਨਾਯੋ ॥

यौ कहि कै तिह बचन सुनायो ॥

ਜਬੈ ਧੁਜਾ ਤੁਮਰੀ ਗਿਰ ਪਰਿ ਹੈ ॥

जबै धुजा तुमरी गिर परि है ॥

ਤਬੈ ਸੂਰ ਕੋਊ ਤੁਮ ਸੰਗ ਲਰਿ ਹੈ ॥੨੧੯੦॥

तबै सूर कोऊ तुम संग लरि है ॥२१९०॥

ਸਵੈਯਾ ॥

सवैया ॥

ਹ੍ਵੈ ਕਰਿ ਕ੍ਰੋਧ ਜਬੈ ਸਿਵ ਜੂ; ਤਿਹ ਭੂਪਤਿ ਕੋ ਤਿਨ ਬੈਨ ਸੁਨਾਯੋ ॥

ह्वै करि क्रोध जबै सिव जू; तिह भूपति को तिन बैन सुनायो ॥

ਭੂਪ ਲਖਿਯੋ ਨਹਿ ਭੇਦ ਕਛੂ; ਸੁ ਲਖਿਯੋ ਚਿਤ ਚਾਹਤ ਹੋ ਸੋਊ ਪਾਯੋ ॥

भूप लखियो नहि भेद कछू; सु लखियो चित चाहत हो सोऊ पायो ॥

ਬਾਗੇ ਕੇ ਭੀਤਰ ਫੂਲਿ ਗਯੋ; ਭੁਜ ਦੰਡਨ ਕੋ ਅਤਿ ਓਜ ਜਨਾਯੋ ॥

बागे के भीतर फूलि गयो; भुज दंडन को अति ओज जनायो ॥

ਯੌ ਦਸ ਸੈ ਭੁਜ ਸ੍ਯਾਮ ਕਹੈ; ਅਤਿ ਆਨੰਦ ਸੋ ਫਿਰਿ ਮੰਦਿਰ ਆਯੋ ॥੨੧੯੧॥

यौ दस सै भुज स्याम कहै; अति आनंद सो फिरि मंदिर आयो ॥२१९१॥

ਏਕ ਹੁਤੀ ਦੁਹਤਾ ਤਿਹ ਕੀ; ਤਿਹ ਸੋਤਿ ਨਿਸਾ ਸੁਪਨੋ ਇਕੁ ਪਾਯੋ ॥

एक हुती दुहता तिह की; तिह सोति निसा सुपनो इकु पायो ॥

ਮੈਨ ਸੋ ਰੂਪ ਅਨੂਪ ਸੀ ਮੂਰਤਿ; ਸੋ ਇਹ ਕੇ ਚਲਿ ਮੰਦਿਰ ਆਯੋ ॥

मैन सो रूप अनूप सी मूरति; सो इह के चलि मंदिर आयो ॥

ਭੋਗ ਕੀਯੋ ਤਿਹ ਸੋ ਮਿਲਿ ਕੈ; ਇਨਿ ਚਿਤ ਬਿਖੈ ਅਤਿ ਹੀ ਸੁਖ ਪਾਯੋ ॥

भोग कीयो तिह सो मिलि कै; इनि चित बिखै अति ही सुख पायो ॥

ਚਉਕ ਪਰੀ ਨਹੀ ਪੀਯ ਪਿਖਿਯੋ; ਕਬਿ ਸ੍ਯਾਮ ਕਹੈ ਤਿਨ ਸੋਕ ਜਨਾਯੋ ॥੨੧੯੨॥

चउक परी नही पीय पिखियो; कबि स्याम कहै तिन सोक जनायो ॥२१९२॥

TOP OF PAGE

Dasam Granth