ਦਸਮ ਗਰੰਥ । दसम ग्रंथ ।

Page 505

ਜੋ ਬਿਧਿ ਬੇਦ ਕੇ ਬੀਚ ਲਿਖੀ; ਬਿਧਿ ਤਾਹੀ ਸੋ ਬ੍ਯਾਹ ਸਿਆਮ ਕੋ ਕੀਨੋ ॥

जो बिधि बेद के बीच लिखी; बिधि ताही सो ब्याह सिआम को कीनो ॥

ਆਨੰਦ ਕੈ ਅਤਿ ਹੀ ਚਿਤ ਮੈ; ਸਭ ਦੀਨ ਸੁ ਬਿਪ੍ਰਨ ਸਾਜ ਨਵੀਨੋ ॥

आनंद कै अति ही चित मै; सभ दीन सु बिप्रन साज नवीनो ॥

ਅਉ ਗਜਰਾਜ ਬਡੇ ਅਰੁ ਬਾਜ; ਘਨੇ ਧਨ ਲੈ ਬ੍ਰਿਜਨਾਥ ਕੋ ਦੀਨੋ ॥

अउ गजराज बडे अरु बाज; घने धन लै ब्रिजनाथ को दीनो ॥

ਸ੍ਯਾਮ ਭਨੇ ਇਹ ਭਾਂਤਿ ਸੋ ਭੂਪਤਿ; ਲੋਕ ਬਿਖੈ ਅਤਿ ਹੀ ਜਸੁ ਲੀਨੋ ॥੨੧੦੭॥

स्याम भने इह भांति सो भूपति; लोक बिखै अति ही जसु लीनो ॥२१०७॥

ਨ੍ਰਿਪ ਬਾਚ ਸਭਾ ਸੋ ॥

न्रिप बाच सभा सो ॥

ਸਵੈਯਾ ॥

सवैया ॥

ਭੂਪ ਸਿੰਘਾਸਨ ਊਪਰਿ ਬੈਠ ਕੈ; ਮਧਿ ਸਭਾ ਇਹ ਭਾਂਤਿ ਬਖਾਨਿਯੋ ॥

भूप सिंघासन ऊपरि बैठ कै; मधि सभा इह भांति बखानियो ॥

ਤੈਸੋ ਈ ਕਾਮੁ ਕੀਯੋ ਜਦੁਨੰਦਨ; ਜਿਉ ਧਨੁ ਸ੍ਰੀ ਰਘੁਨੰਦਨ ਤਾਨਿਯੋ ॥

तैसो ई कामु कीयो जदुनंदन; जिउ धनु स्री रघुनंदन तानियो ॥

ਜੀਤਿ ਉਜੈਨ ਕੇ ਭੂਪ ਕੀ ਭੈਨ; ਪੁਰੀ ਇਹ ਅਉਧ ਜਬੈ ਪਗੁ ਠਾਨਿਯੋ ॥

जीति उजैन के भूप की भैन; पुरी इह अउध जबै पगु ठानियो ॥

ਦੇਖਤ ਹੀ ਸਭ ਹੀ ਮਨ ਮੈ; ਬ੍ਰਿਜ ਨਾਇਕ ਸੂਰ ਸਹੀ ਕਰਿ ਜਾਨਿਯੋ ॥੨੧੦੮॥

देखत ही सभ ही मन मै; ब्रिज नाइक सूर सही करि जानियो ॥२१०८॥

ਭੂਪ ਜਬੈ ਅਪਨੇ ਮਨ ਮੈ; ਜਦੁਬੀਰ ਕੋ ਬੀਰ ਸਹੀ ਕਰਿ ਜਾਨਿਯੋ ॥

भूप जबै अपने मन मै; जदुबीर को बीर सही करि जानियो ॥

ਸ੍ਰੀ ਬ੍ਰਿਜ ਨਾਇਕ ਜੁਧ ਸਮੈ; ਅਰਿ ਅਉਰ ਨ ਆਂਖਨ ਅਗ੍ਰਜ ਆਨਿਯੋ ॥

स्री ब्रिज नाइक जुध समै; अरि अउर न आंखन अग्रज आनियो ॥

ਮੰਤ੍ਰਨ ਹੇਰਿ ਸਭੈ ਹਰਿ ਕੋ; ਬਰੁ ਲਾਇਕ ਹੈ ਇਹ ਭਾਂਤਿ ਬਖਾਨਿਯੋ ॥

मंत्रन हेरि सभै हरि को; बरु लाइक है इह भांति बखानियो ॥

ਅਉਧ ਕੇ ਰਾਇ ਤਬੈ ਅਪੁਨੇ ਮਨ; ਮੈ, ਕਬਿ ਸ੍ਯਾਮ ਮਹਾ ਸੁਖੁ ਮਾਨਿਯੋ ॥੨੧੦੯॥

अउध के राइ तबै अपुने मन; मै, कबि स्याम महा सुखु मानियो ॥२१०९॥

ਕਰਮਨ ਮੈ ਦਿਜ ਸ੍ਰੇਸਟ ਜੁ ਥੇ; ਜਬ ਸੋ ਇਹ ਭੂਪ ਸਭਾ ਹੂੰ ਮੈ ਆਏ ॥

करमन मै दिज स्रेसट जु थे; जब सो इह भूप सभा हूं मै आए ॥

ਦੈ ਕੈ ਅਸੀਸ ਨ੍ਰਿਪੋਤਮ ਕੋ; ਕਬਿ ਸ੍ਯਾਮ ਭਨੈ ਇਹ ਬੈਨ ਸੁਨਾਏ ॥

दै कै असीस न्रिपोतम को; कबि स्याम भनै इह बैन सुनाए ॥

ਜਾ ਦੁਹਿਤਾ ਕੇ ਸੁਨੋ ਤੁਮ ਹੇਤੁ; ਘਨੇ ਦਿਜ ਦੇਸਨ ਦੇਸ ਪਠਾਏ ॥

जा दुहिता के सुनो तुम हेतु; घने दिज देसन देस पठाए ॥

ਸੋ ਤੁਮ ਰਾਇ ਅਚਾਨਕ ਹੀ; ਬਰੁ ਲਾਇਕ ਸ੍ਰੀ ਬ੍ਰਿਜ ਨਾਇਕ ਪਾਏ ॥੨੧੧੦॥

सो तुम राइ अचानक ही; बरु लाइक स्री ब्रिज नाइक पाए ॥२११०॥

ਯੌ ਸੁਨਿ ਕੈ ਬਤੀਯਾ ਤਿਨ ਕੀ; ਚਿਤ ਕੇ ਨ੍ਰਿਪ ਬੀਚ ਹੁਲਾਸ ਬਢੈ ਕੈ ॥

यौ सुनि कै बतीया तिन की; चित के न्रिप बीच हुलास बढै कै ॥

ਦਾਜ ਦਯੋ ਜਿਹ ਅੰਤ ਨ ਆਵਤ; ਬਾਜਨ ਦ੍ਵਾਰ ਅਨੇਕ ਬਜੈ ਕੈ ॥

दाज दयो जिह अंत न आवत; बाजन द्वार अनेक बजै कै ॥

ਬਿਪ੍ਰਨ ਦੀਨ ਘਨੀ ਦਛਨਾ; ਸੁਖੁ ਪਾਇ ਕਿਤੈ ਜਦੁਬੀਰ ਚਿਤੈ ਕੈ ॥

बिप्रन दीन घनी दछना; सुखु पाइ कितै जदुबीर चितै कै ॥

ਸੁੰਦਰ ਜੋ ਆਪਨੀ ਦੁਹਿਤਾ ਸੁ; ਦਈ ਘਨਿ ਸ੍ਯਾਮ ਕੇ ਸੰਗਿ ਪਠੈ ਕੈ ॥੨੧੧੧॥

सुंदर जो आपनी दुहिता सु; दई घनि स्याम के संगि पठै कै ॥२१११॥

ਜੀਤਿ ਸੁਅੰਬਰ ਮੈ ਹਰਿ ਆਉਧ ਕੇ; ਭੂਪਤਿ ਕੀ ਦੁਹਿਤਾ ਜਬ ਆਯੋ ॥

जीति सुअ्मबर मै हरि आउध के; भूपति की दुहिता जब आयो ॥

ਬਾਗ ਕੇ ਭੀਤਰ ਸੈਲ ਕਰੈ; ਸੰਗ ਪਾਰਥ ਥੇ ਚਿਤ ਮੈ ਠਹਰਾਯੋ ॥

बाग के भीतर सैल करै; संग पारथ थे चित मै ठहरायो ॥

ਪੋਸਤ ਭਾਂਗ ਅਫੀਮ ਘਨੇ ਮਦ; ਪੀਵਨ ਕੇ ਤਿਨਿ ਕਾਜ ਮੰਗਾਯੋ ॥

पोसत भांग अफीम घने मद; पीवन के तिनि काज मंगायो ॥

ਮੰਗਨ ਲੋਗਨ ਬੋਲਿ ਪਠਿਯੋ ਬਹੁ; ਆਵਤ ਭੇ ਜਨ ਪਾਰ ਨ ਪਾਯੋ ॥੨੧੧੨॥

मंगन लोगन बोलि पठियो बहु; आवत भे जन पार न पायो ॥२११२॥

ਬਹੁ ਰਾਮਜਨੀ ਤਹ ਨਾਚਤ ਹੈ; ਇਕ ਝਾਝਰ ਬੀਨ ਮ੍ਰਿਦੰਗ ਬਜਾਵੈ ॥

बहु रामजनी तह नाचत है; इक झाझर बीन म्रिदंग बजावै ॥

ਦੈ ਇਕ ਝੂਮਕ ਆਵਤ ਹੈ; ਇਕ ਭਾਮਿਨ ਦੈ ਹਰਿ ਝੂਮਕ ਜਾਵੈ ॥

दै इक झूमक आवत है; इक भामिन दै हरि झूमक जावै ॥

ਕਾਨ੍ਹ ਪਟੰਬਰ ਦੇਤ ਤਿਨੈ; ਮਨਿ ਲਾਲ ਘਨੇ ਚਿਤ ਕੋ ਜੁ ਰਿਝਾਵੈ ॥

कान्ह पट्मबर देत तिनै; मनि लाल घने चित को जु रिझावै ॥

ਸ੍ਯਾਮ ਭਨੈ ਬਹੁ ਮੋਲ ਖਰੇ; ਸੁਰ ਰਾਜਹਿ ਕੋ ਕੋਊ ਹਾਥਿ ਨ ਆਵੈ ॥੨੧੧੩॥

स्याम भनै बहु मोल खरे; सुर राजहि को कोऊ हाथि न आवै ॥२११३॥

TOP OF PAGE

Dasam Granth