ਦਸਮ ਗਰੰਥ । दसम ग्रंथ ।

Page 493

ਏਕ ਬਜਾਵਤ ਬੇਨੁ ਸਖੀ; ਇਕ ਹਾਥਿ ਲੀਏ ਸਖੀ ਤਾਲ ਬਜਾਵੈ ॥

एक बजावत बेनु सखी; इक हाथि लीए सखी ताल बजावै ॥

ਨਾਚਤ ਏਕ ਭਲੀ ਬਿਧਿ ਸੁੰਦਰਿ; ਸੁੰਦਰਿ ਏਕ ਭਲੀ ਬਿਧਿ ਗਾਵੈ ॥

नाचत एक भली बिधि सुंदरि; सुंदरि एक भली बिधि गावै ॥

ਝਾਜਰ ਏਕ ਮ੍ਰਿਦੰਗ ਕੇ ਬਾਜਤ; ਆਏ ਭਲੇ ਇਕ ਹਾਵ ਦਿਖਾਵੈ ॥

झाजर एक म्रिदंग के बाजत; आए भले इक हाव दिखावै ॥

ਭਾਇ ਕਰੈ ਇਕ ਆਇ ਤਬੈ; ਚਿਤ ਕੇ ਰਨਿਵਾਰਨ ਮੋਦ ਬਢਾਵੈ ॥੨੦੧੧॥

भाइ करै इक आइ तबै; चित के रनिवारन मोद बढावै ॥२०११॥

ਬਾਰੁਨੀ ਕੇ ਰਸ ਸੰਗ ਛਕੇ; ਜਹ ਬੈਠੇ ਹੈ ਕ੍ਰਿਸਨ, ਹੁਲਾਸ ਬਢੈ ਕੈ ॥

बारुनी के रस संग छके; जह बैठे है क्रिसन, हुलास बढै कै ॥

ਕੁੰਕਮ ਰੰਗ ਰੰਗੇ ਪਟਵਾ; ਭਟਵਾ ਅਪਨੇ ਅਤਿ ਆਨੰਦ ਕੈ ਕੈ ॥

कुंकम रंग रंगे पटवा; भटवा अपने अति आनंद कै कै ॥

ਮੰਗਨ ਲੋਗਨ ਦੇਤ ਘਨੋ ਧਨ; ਸ੍ਯਾਮ ਭਨੈ ਅਤਿ ਹੀ ਨਚਵੈ ਕੈ ॥

मंगन लोगन देत घनो धन; स्याम भनै अति ही नचवै कै ॥

ਰੀਝਿ ਰਹੇ ਮਨ ਮੈ ਸਭ ਹੀ; ਫੁਨਿ ਸ੍ਰੀ ਜਦੁਬੀਰ ਕੀ ਓਰਿ ਚਿਤੈ ਕੈ ॥੨੦੧੨॥

रीझि रहे मन मै सभ ही; फुनि स्री जदुबीर की ओरि चितै कै ॥२०१२॥

ਬੇਦ ਕੇ ਬੀਚ ਲਿਖੀ ਬਿਧਿ ਜਿਉ; ਜਦੁਬੀਰ ਬ੍ਯਾਹ ਤਿਹੀ ਬਿਧਿ ਕੀਨੋ ॥

बेद के बीच लिखी बिधि जिउ; जदुबीर ब्याह तिही बिधि कीनो ॥

ਜੋ ਰੁਕਮੀ ਤੇ ਭਲੀ ਬਿਧਿ ਕੈ; ਰੁਕਮਨਿਹਿ ਕੋ ਪੁਨਿ ਜੀਤ ਕੈ ਲੀਨੋ ॥

जो रुकमी ते भली बिधि कै; रुकमनिहि को पुनि जीत कै लीनो ॥

ਜੀਤਹਿ ਕੀ ਬਤੀਆ ਸੁਨਿ ਕੈ; ਅਤਿ ਭੀਤਰ ਮੋਦ ਬਢਿਓ ਪੁਰ ਤੀਨੋ ॥

जीतहि की बतीआ सुनि कै; अति भीतर मोद बढिओ पुर तीनो ॥

ਸ੍ਯਾਮ ਭਨੈ ਇਹ ਕਉਤਕ ਕੈ; ਸਭ ਹੀ ਜਦੁਬੀਰਨ ਕਉ ਸੁਖ ਦੀਨੋ ॥੨੦੧੩॥

स्याम भनै इह कउतक कै; सभ ही जदुबीरन कउ सुख दीनो ॥२०१३॥

ਸੁਖ ਮਾਨ ਕੈ ਮਾਇ ਪੀਯੋ ਜਲ ਵਾਰ ਕੈ; ਅਉ ਦ੍ਵਿਜ ਲੋਕਨ ਦਾਨ ਦੀਓ ਹੈ ॥

सुख मान कै माइ पीयो जल वार कै; अउ द्विज लोकन दान दीओ है ॥

ਐਸੇ ਕਹਿਯੋ ਸਭ ਹੀ ਭੂਅ ਕੋ; ਸੁਖ ਆਜ ਸਭੈ ਹਮ ਲੂਟਿ ਲੀਓ ਹੈ ॥

ऐसे कहियो सभ ही भूअ को; सुख आज सभै हम लूटि लीओ है ॥

ਆਜ ਹੁਲਾਸ ਭਯੋ ਸਜਨੀ; ਉਮਗਿਓ ਨ ਰਹੈ ਕਹਿਓ ਮੋਰ ਹੀਓ ਹੈ ॥

आज हुलास भयो सजनी; उमगिओ न रहै कहिओ मोर हीओ है ॥

ਆਜ ਕੇ ਦਿਵਸ ਹੂੰ ਪੈ ਬਲਿ ਜਾਉ; ਅਰੀ ! ਜਬ ਮੋ ਸੁਤ ਬ੍ਯਾਹ ਕੀਓ ਹੈ ॥੨੦੧੪॥

आज के दिवस हूं पै बलि जाउ; अरी ! जब मो सुत ब्याह कीओ है ॥२०१४॥

ਇਤਿ ਸ੍ਰੀ ਦਸਮ ਸਕੰਧੇ ਬਚਿਤ੍ਰ ਨਾਟਕੇ ਕ੍ਰਿਸਨਾਵਤਾਰੇ ਰੁਕਮਿਨੀ ਹਰਨ ਇਤ ਬ੍ਯਾਹ ਕਰਨ ਬਰਨਨੰ ਧਿਆਇ ਸਮਾਪਤੰ ॥

इति स्री दसम सकंधे बचित्र नाटके क्रिसनावतारे रुकमिनी हरन इत ब्याह करन बरननं धिआइ समापतं ॥


ਅਥ ਪ੍ਰਦੁਮਨ ਕਾ ਜਨਮ ਕਥਨੰ ॥

अथ प्रदुमन का जनम कथनं ॥

ਦੋਹਰਾ ॥

दोहरा ॥

ਪੁਰਖ ਤ੍ਰੀਆ ਆਨੰਦ ਸੋ; ਬਹੁ ਦਿਨ ਭਏ ਬਿਤੀਤ ॥

पुरख त्रीआ आनंद सो; बहु दिन भए बितीत ॥

ਗਰਭ ਭਯੋ ਤਬ ਰੁਕਮਨੀ; ਪ੍ਰਭ ਤੇ ਪਰਮ ਪੁਨੀਤ ॥੨੦੧੫॥

गरभ भयो तब रुकमनी; प्रभ ते परम पुनीत ॥२०१५॥

ਸੋਰਠਾ ॥

सोरठा ॥

ਉਪਜਿਯੋ ਬਾਲਕ ਬੀਰ; ਨਾਮ ਧਰਿਯੋ ਤਿਹ ਪਰਦੁਮਨ ॥

उपजियो बालक बीर; नाम धरियो तिह परदुमन ॥

ਮਹਾਰਥੀ ਰਨ ਧੀਰ; ਸਭ ਜਾਨਤ ਹੈ ਜਗਤਿ ਜਿਹ ॥੨੦੧੬॥

महारथी रन धीर; सभ जानत है जगति जिह ॥२०१६॥

ਸਵੈਯਾ ॥

सवैया ॥

ਦਸ ਦਿਉਸ ਕੋ ਬਾਲਕ ਭਯੋ ਜਬ ਹੀ; ਤਬ ਸੰਬਰ ਦੈਤ ਲੈ ਤਾਹਿ ਗਯੋ ਹੈ ॥

दस दिउस को बालक भयो जब ही; तब स्मबर दैत लै ताहि गयो है ॥

ਸਿੰਧ ਕੇ ਭੀਤਰ ਡਾਰਿ ਦਯੋ; ਇਕ ਮਛ ਹੁਤੋ ਤਿਹ ਲੀਲ ਲਯੋ ਹੈ ॥

सिंध के भीतर डारि दयो; इक मछ हुतो तिह लील लयो है ॥

ਮਛ ਸੋਊ ਗਹਿ ਝੀਵਰਿ ਏਕੁ; ਸੁ ਸੰਬਰ ਪੈ ਫਿਰਿ ਜਾਇ ਦਯੋ ਹੈ ॥

मछ सोऊ गहि झीवरि एकु; सु स्मबर पै फिरि जाइ दयो है ॥

ਭਛਨ ਕੋ ਫੁਨਿ ਤਾਹਿ ਰਸੋਇ ਮੈ; ਭੇਜਿ ਦਯੋ ਸੁ ਉਲਾਸ ਕਯੋ ਹੈ ॥੨੦੧੭॥

भछन को फुनि ताहि रसोइ मै; भेजि दयो सु उलास कयो है ॥२०१७॥

TOP OF PAGE

Dasam Granth