ਦਸਮ ਗਰੰਥ । दसम ग्रंथ ।

Page 491

ਜੋ ਭਟ ਕਾਹੂੰ ਤੇ ਨੈਕੁ ਡਰੇ ਨਹਿ; ਸੋ ਰਿਸ ਕੈ ਤਿਹ ਸਾਮੁਹੇ ਆਏ ॥

जो भट काहूं ते नैकु डरे नहि; सो रिस कै तिह सामुहे आए ॥

ਗਾਲ ਬਜਾਇ ਬਜਾਇ ਕੈ ਦੁੰਦਭਿ; ਜਿਉ ਘਨ ਸਾਵਨ ਕੇ ਘਹਰਾਏ ॥

गाल बजाइ बजाइ कै दुंदभि; जिउ घन सावन के घहराए ॥

ਸ੍ਰੀ ਜਦੁਬੀਰ ਕੇ ਬਾਨ ਛੁਟੇ; ਨ ਟਿਕੇ ਪਲ ਏਕ ਤਹਾ ਠਹਰਾਏ ॥

स्री जदुबीर के बान छुटे; न टिके पल एक तहा ठहराए ॥

ਏਕ ਪਰੇ ਹੀ ਕਰਾਹਤ ਬੀਰ; ਬਲੀ ਇਕ ਅੰਤ ਕੇ ਧਾਮਿ ਸਿਧਾਏ ॥੧੯੯੫॥

एक परे ही कराहत बीर; बली इक अंत के धामि सिधाए ॥१९९५॥

ਐਸੀ ਨਿਹਾਰਿ ਦਸਾ ਦਲ ਕੀ; ਸਿਸੁਪਾਲ ਤਬੈ ਰਿਸ ਆਪਹਿ ਆਯੋ ॥

ऐसी निहारि दसा दल की; सिसुपाल तबै रिस आपहि आयो ॥

ਆਇ ਕੈ ਸ੍ਯਾਮ ਸੋ ਐਸੋ ਕਹਿਓ; ਨ ਜਰਾਸੰਧਿ ਹਉ, ਜੋਊ ਤੋਹਿ ਭਗਾਯੋ ॥

आइ कै स्याम सो ऐसो कहिओ; न जरासंधि हउ, जोऊ तोहि भगायो ॥

ਯੌ ਬਤੀਯਾ ਕਹਿ ਕੈ ਕਸ ਕੈ ਧਨੁ; ਕਾਨ ਪ੍ਰਮਾਨ ਲਉ ਬਾਨ ਚਲਾਯੋ ॥

यौ बतीया कहि कै कस कै धनु; कान प्रमान लउ बान चलायो ॥

ਮਾਨਹੁ ਕ੍ਰੋਧ ਸਭੈ ਤਿਹ ਕੋ ਸੁ; ਪ੍ਰਤਛ ਹੈ ਸ੍ਯਾਮ ਕੇ ਊਪਰ ਧਾਯੋ ॥੧੯੯੬॥

मानहु क्रोध सभै तिह को सु; प्रतछ है स्याम के ऊपर धायो ॥१९९६॥

ਦੋਹਰਾ ॥

दोहरा ॥

ਸੋ ਸਰ ਆਵਤ ਦੇਖ ਕੈ; ਕ੍ਰੁਧਤ ਹੁਇ ਬ੍ਰਿਜਨਾਥ ॥

सो सर आवत देख कै; क्रुधत हुइ ब्रिजनाथ ॥

ਕਟਿ ਮਾਰਗ ਭੀਤਰ ਦਯੋ; ਏਕ ਬਾਨ ਕੇ ਸਾਥ ॥੧੯੯੭॥

कटि मारग भीतर दयो; एक बान के साथ ॥१९९७॥

ਸਵੈਯਾ ॥

सवैया ॥

ਸਰ ਕਾਟਿ ਕੈ ਸ੍ਯੰਦਨ ਕਾਟਿ ਦਯੋ; ਅਰੁ ਸੂਤ ਕੋ ਸੀਸ ਦਯੋ ਕਟਿ ਕੈ ॥

सर काटि कै स्यंदन काटि दयो; अरु सूत को सीस दयो कटि कै ॥

ਅਰੁ ਚਾਰੋ ਹੀ ਅਸ੍ਵਨ ਸੀਸ ਕਟੇ; ਬਹੁ ਢਾਲਨ ਕੇ ਤਬ ਹੀ ਝਟਿ ਕੈ ॥

अरु चारो ही अस्वन सीस कटे; बहु ढालन के तब ही झटि कै ॥

ਫਿਰਿ ਦਉਰਿ ਚਪੇਟ ਚਟਾਕ ਹਨਿਓ; ਗਿਰ ਗਯੋ ਜਬ ਚੋਟ ਲਗੀ ਭਟਿ ਕੈ ॥

फिरि दउरि चपेट चटाक हनिओ; गिर गयो जब चोट लगी भटि कै ॥

ਤੁਮ ਹੀ ਨ ਕਹੋ ਭਟ ਕਉਨ ਬੀਯੋ? ਜਗ ਮੈ, ਜੋਊ ਸ੍ਯਾਮ ਜੂ ਸੋ ਅਟਕੈ ॥੧੯੯੮॥

तुम ही न कहो भट कउन बीयो? जग मै, जोऊ स्याम जू सो अटकै ॥१९९८॥

ਚਿਤ ਮੈ ਜਿਨ ਧਿਆਨ ਧਰਿਯੋ ਹਿਤ ਕੈ; ਸੋਊ ਸ੍ਰੀਪਤਿ ਲੋਕਹਿ ਕੋ ਸਟਿਕਿਯੋ ॥

चित मै जिन धिआन धरियो हित कै; सोऊ स्रीपति लोकहि को सटिकियो ॥

ਪਗ ਰੋਪ ਜੋਊ ਅਟਕਿਯੋ ਪ੍ਰਭੂ ਸੋ; ਕਬਿ ਸ੍ਯਾਮ ਕਹੈ ਪਲ ਸੋ ਨ ਟਿਕਿਯੋ ॥

पग रोप जोऊ अटकियो प्रभू सो; कबि स्याम कहै पल सो न टिकियो ॥

ਅਟਕਿਯੋ ਜੋਊ ਪ੍ਰੇਮ ਸੋ ਬੇਧ ਕੈ ਲੋਕ; ਚਲਿਯੋ, ਤਿਹ ਕਉ ਨ ਕਿਨ ਹੀ ਹਟਕਿਯੋ ॥

अटकियो जोऊ प्रेम सो बेध कै लोक; चलियो, तिह कउ न किन ही हटकियो ॥

ਜਿਹ ਨੈਕੁ ਬਿਰੋਧ ਹੀਯੋ ਸਟਕਿਯੋ; ਨਰ ਸੋ ਸਭ ਹੀ ਭੂਅ ਮੋ ਪਟਕਿਯੋ ॥੧੯੯੯॥

जिह नैकु बिरोध हीयो सटकियो; नर सो सभ ही भूअ मो पटकियो ॥१९९९॥

ਫਉਜ ਬਿਦਾਰ ਘਨੀ ਬ੍ਰਿਜਨਾਥ; ਬਿਮੁੰਛਤ ਕੈ ਸਿਸੁਪਾਲ ਗਿਰਾਯੋ ॥

फउज बिदार घनी ब्रिजनाथ; बिमुंछत कै सिसुपाल गिरायो ॥

ਅਉਰ ਜਿਤੋ ਦਲੁ ਠਾਂਢੋ ਹੁਤੋ; ਸੋਊ ਦੇਖਿ ਦਸਾ ਕਰਿ ਤ੍ਰਾਸ ਪਰਾਯੋ ॥

अउर जितो दलु ठांढो हुतो; सोऊ देखि दसा करि त्रास परायो ॥

ਫੇਰਿ ਰਹੇ ਤਿਨ ਕੋ ਬਹੁ ਬਾਰਿ; ਕੋਊ ਫਿਰਿ ਜੁਧ ਕੇ ਕਾਜ ਨ ਆਯੋ ॥

फेरि रहे तिन को बहु बारि; कोऊ फिरि जुध के काज न आयो ॥

ਤਉ ਰੁਕਮੀ ਦਲ ਲੈ ਬਹੁਤੋ; ਸੰਗਿ ਆਪਨੇ, ਆਪ ਹੀ ਜੁਧ ਕੋ ਧਾਯੋ ॥੨੦੦੦॥

तउ रुकमी दल लै बहुतो; संगि आपने, आप ही जुध को धायो ॥२०००॥

ਬੀਰ ਬਡੇ ਇਹ ਕੀ ਦਿਸ ਕੇ; ਰਿਸ ਸੋ ਜਦੁਬੀਰ ਕਉ ਮਾਰਨ ਧਾਏ ॥

बीर बडे इह की दिस के; रिस सो जदुबीर कउ मारन धाए ॥

ਜਾਤ ਕਹਾ ਫਿਰਿ? ਸ੍ਯਾਮ ! ਲਰੋ; ਹਮ ਸੋ, ਸਭ ਹੀ ਇਹ ਭਾਂਤਿ ਬੁਲਾਏ ॥

जात कहा फिरि? स्याम ! लरो; हम सो, सभ ही इह भांति बुलाए ॥

ਤੇ ਬ੍ਰਿਜਨਾਥ ਹਨੇ ਸਭ ਹੀ; ਕਹਿ ਕੈ ਉਪਮਾ ਕਬਿ ਸ੍ਯਾਮ ਸੁਨਾਏ ॥

ते ब्रिजनाथ हने सभ ही; कहि कै उपमा कबि स्याम सुनाए ॥

ਮਾਨਹੁ ਹੇਰਿ ਪਤੰਗ ਦੀਆ ਕਹੁ; ਟੂਟਿ ਪਰੇ ਫਿਰਿ ਜੀਤ ਨ ਆਏ ॥੨੦੦੧॥

मानहु हेरि पतंग दीआ कहु; टूटि परे फिरि जीत न आए ॥२००१॥

ਜਬ ਸੈਨ ਹਨਿਯੋ ਘਨ ਸ੍ਯਾਮ ਸਭੈ; ਰੁਕਮੀ ਕੁਪ ਕੈ ਤਬ ਐਸੇ ਕਹਿਓ ॥

जब सैन हनियो घन स्याम सभै; रुकमी कुप कै तब ऐसे कहिओ ॥

ਜਬ ਗੂਜਰ ਹ੍ਵੈ ਧਨ ਬਾਨ ਗਹਿਯੋ; ਛਤ੍ਰਾਪਨ ਛਤ੍ਰਿਨ ਤੇ ਤੋ ਰਹਿਓ ॥

जब गूजर ह्वै धन बान गहियो; छत्रापन छत्रिन ते तो रहिओ ॥

ਜਿਮ ਬੋਲਤ ਥੋ ਬਧ ਕੈ ਸਰ ਸ੍ਯਾਮ; ਬਿਮੁੰਛਤ ਕੈ ਸੁ ਸਿਖਾ ਤੇ ਗਹਿਓ ॥

जिम बोलत थो बध कै सर स्याम; बिमुंछत कै सु सिखा ते गहिओ ॥

ਗਹਿ ਕੈ ਤਿਹ ਮੂੰਡ ਕੋ ਮੂੰਡ ਦਯੋ; ਉਪਹਾਸ ਕੈ ਜਿਉ ਚਿਤ ਬੀਚ ਚਹਿਓ ॥੨੦੦੨॥

गहि कै तिह मूंड को मूंड दयो; उपहास कै जिउ चित बीच चहिओ ॥२००२॥

TOP OF PAGE

Dasam Granth