ਦਸਮ ਗਰੰਥ । दसम ग्रंथ । |
Page 490 ਤਉ ਹੀ ਲਉ ਲੈ ਕਿਹ ਸੰਗਿ ਪੁਰੋਹਿਤ; ਦੇਵੀ ਕੀ ਪੂਜਾ ਕੇ ਕਾਜ ਸਿਧਾਰੇ ॥ तउ ही लउ लै किह संगि पुरोहित; देवी की पूजा के काज सिधारे ॥ ਸ੍ਯੰਦਨ ਪੈ ਚੜਵਾਇ ਤਬੈ; ਤਿਹ ਪਾਛੇ ਚਲੇ ਤਿਹ ਕੇ ਭਟ ਭਾਰੇ ॥ स्यंदन पै चड़वाइ तबै; तिह पाछे चले तिह के भट भारे ॥ ਯਾ ਬਿਧਿ ਦੇਖਿ ਪ੍ਰਤਾਪ ਘਨੋ; ਮੁਖ ਤੇ ਰੁਕਮੈ ਇਹ ਬੈਨ ਉਚਾਰੇ ॥ या बिधि देखि प्रताप घनो; मुख ते रुकमै इह बैन उचारे ॥ ਰਾਖੀ ਪ੍ਰਭੂ ਪਤਿ ਮੋਰ ਭਲੀ ਬਿਧਿ; ਧੰਨ੍ਯ ਕਹਿਯੋ ਅਬ ਭਾਗ ਹਮਾਰੇ ॥੧੯੮੭॥ राखी प्रभू पति मोर भली बिधि; धंन्य कहियो अब भाग हमारे ॥१९८७॥ ਚੌਪਈ ॥ चौपई ॥ ਜਬ ਰੁਕਮਿਨੀ ਤਿਹ ਮੰਦਿਰ ਗਈ ॥ जब रुकमिनी तिह मंदिर गई ॥ ਦੁਖ ਸੰਗਿ ਬਿਹਬਲ ਅਤਿ ਹੀ ਭਈ ॥ दुख संगि बिहबल अति ही भई ॥ ਤਿਨਿ ਇਵ ਰੋਇ ਸਿਵਾ ਸੰਗਿ ਰਰਿਓ ॥ तिनि इव रोइ सिवा संगि ररिओ ॥ ਤੁਹਿ ਤੇ ਮੋਹਿ ਇਹੀ ਬਰੁ ਸਰਿਓ? ॥੧੯੮੮॥ तुहि ते मोहि इही बरु सरिओ? ॥१९८८॥ ਸਵੈਯਾ ॥ सवैया ॥ ਦੂਰਿ ਦਈ ਸਖੀਆ ਕਰਿ ਕੈ; ਕਰਿ ਲੀਨ ਛੁਰੀ, ਕਹਿਓ ਘਾਤ ਕਰੈ ਹਉ ॥ दूरि दई सखीआ करि कै; करि लीन छुरी, कहिओ घात करै हउ ॥ ਮੈ ਬਹੁ ਸੇਵ ਸਿਵਾ ਕੀ ਕਰੀ; ਤਿਹ ਤੇ ਸਭ ਹੌ ਸੁ ਇਹੈ ਫਲੁ ਪੈ ਹਉ ॥ मै बहु सेव सिवा की करी; तिह ते सभ हौ सु इहै फलु पै हउ ॥ ਪ੍ਰਾਨਨ ਧਾਮਿ ਪਠੋ ਜਮ ਕੇ; ਇਹ ਦੇਹੁਰੇ ਊਪਰ ਪਾਪ ਚੜੈ ਹਉ ॥ प्रानन धामि पठो जम के; इह देहुरे ऊपर पाप चड़ै हउ ॥ ਕੈ ਇਹ ਕੋ ਰਿਝਵਾਇ ਅਬੈ; ਬਰਿਬੋ ਹਰਿ ਕੋ ਇਹ ਤੇ ਬਰੁ ਪੈ ਹਉ ॥੧੯੮੯॥ कै इह को रिझवाइ अबै; बरिबो हरि को इह ते बरु पै हउ ॥१९८९॥ ਦੇਵੀ ਜੂ ਬਾਚ ਰੁਕਮਿਨੀ ਸੋ ॥ देवी जू बाच रुकमिनी सो ॥ ਸਵੈਯਾ ॥ सवैया ॥ ਦੇਖਿ ਦਸਾ ਤਿਹ ਕੀ ਜਗ ਮਾਤ; ਪ੍ਰਤਛ ਹ੍ਵੈ ਤਾਹਿ ਕਹਿਓ ਹਸਿ ਐਸੇ ॥ देखि दसा तिह की जग मात; प्रतछ ह्वै ताहि कहिओ हसि ऐसे ॥ ਸ੍ਯਾਮ ਕੀ ਬਾਮ ਤੈ ਆਪਨੇ ਚਿਤ; ਕਰੋ ਦੁਚਿਤਾ ਫੁਨਿ ਰੰਚ ਨ ਕੈਸੇ ॥ स्याम की बाम तै आपने चित; करो दुचिता फुनि रंच न कैसे ॥ ਜੋ ਸਿਸੁਪਾਲ ਕੇ ਹੈ ਚਿਤ ਮੈ; ਨਹਿ ਹ੍ਵੈ ਹੈ ਸੋਊ, ਤਿਹ ਕੀ ਸੁ ਰੁਚੈ ਸੇ ॥ जो सिसुपाल के है चित मै; नहि ह्वै है सोऊ, तिह की सु रुचै से ॥ ਹੁਇ ਹੈ ਅਵਸਿ ਸੋਊ ਸੁਨਿ ਰੀ ! ਕਬਿ ਸ੍ਯਾਮ ਕਹੈ ਤੁਮਰੇ ਜੀ ਜੈਸੇ ॥੧੯੯੦॥ हुइ है अवसि सोऊ सुनि री ! कबि स्याम कहै तुमरे जी जैसे ॥१९९०॥ ਦੋਹਰਾ ॥ दोहरा ॥ ਯੌ ਬਰੁ ਲੈ ਕੇ ਸਿਵਾ ਤੇ; ਪ੍ਰਸੰਨ ਚਲੀ ਹੁਇ ਚਿਤ ॥ यौ बरु लै के सिवा ते; प्रसंन चली हुइ चित ॥ ਸ੍ਯੰਦਨ ਪੈ ਚੜਿ ਮਨ ਬਿਖੈ; ਚਹਿ ਸ੍ਰੀ ਜਦੁਪਤਿ ਮਿਤ ॥੧੯੯੧॥ स्यंदन पै चड़ि मन बिखै; चहि स्री जदुपति मित ॥१९९१॥ ਸਵੈਯਾ ॥ सवैया ॥ ਚੜੀ ਜਾਤ ਹੁਤੀ ਸੋਊ ਸ੍ਯੰਦਨ ਪੈ; ਬ੍ਰਿਜ ਨਾਇਕ ਦ੍ਰਿਸਟਿ ਬਿਖੈ ਕਰਿ ਕੈ ॥ चड़ी जात हुती सोऊ स्यंदन पै; ब्रिज नाइक द्रिसटि बिखै करि कै ॥ ਅਰੁ ਸਤ੍ਰਨ ਸੈਨ ਨਿਹਾਰਿ ਘਨੀ; ਤਿਹ ਤੇ ਨਹੀ ਸ੍ਯਾਮ ਭਨੈ ਡਰਿ ਕੈ ॥ अरु सत्रन सैन निहारि घनी; तिह ते नही स्याम भनै डरि कै ॥ ਪ੍ਰਭ ਆਇ ਪਰਿਓ ਤਿਹ ਮਧਿ ਬਿਖੈ; ਇਹ ਲੇਤ ਹੋ ਰੇ ! ਇਮ ਉਚਰਿ ਕੈ ॥ प्रभ आइ परिओ तिह मधि बिखै; इह लेत हो रे ! इम उचरि कै ॥ ਬਲੁ ਧਾਰਿ ਲਈ ਰਥ ਭੀਤਰ ਡਾਰਿ; ਮੁਰਾਰਿ ਤਬੈ ਬਹੀਯਾ ਧਰਿ ਕੈ ॥੧੯੯੨॥ बलु धारि लई रथ भीतर डारि; मुरारि तबै बहीया धरि कै ॥१९९२॥ ਡਾਰਿ ਰੁਕਮਿਨੀ ਸ੍ਯੰਦਨ ਪੈ ਸਭ; ਸੂਰਨ ਸੋ ਇਹ ਭਾਂਤਿ ਸੁਨਾਈ ॥ डारि रुकमिनी स्यंदन पै सभ; सूरन सो इह भांति सुनाई ॥ ਜਾਤ ਹੋ ਰੇ ! ਇਹ ਕੋ ਅਬ ਲੈ; ਇਹ ਕੈ ਰੁਕਮੈ ਅਬ ਦੇਖਤ ਭਾਈ ॥ जात हो रे ! इह को अब लै; इह कै रुकमै अब देखत भाई ॥ ਪਉਰਖ ਹੈ ਜਿਹ ਸੂਰ ਬਿਖੈ; ਸੋਊ ਯਾਹਿ ਛਡਾਇਨ ਮਾਡਿ ਲਰਾਈ ॥ पउरख है जिह सूर बिखै; सोऊ याहि छडाइन माडि लराई ॥ ਆਜ ਸਭੋ ਮਰਿ ਹੋਂ, ਟਰਿ ਨਹੀ; ਸ੍ਯਾਮ ਭਨੈ ਮੁਹਿ ਰਾਮ ਦੁਹਾਈ ॥੧੯੯੩॥ आज सभो मरि हों, टरि नही; स्याम भनै मुहि राम दुहाई ॥१९९३॥ ਯੌ ਬਤੀਯਾ ਸੁਨਿ ਕੈ ਤਿਹ ਕੀ; ਸਭ ਆਇ ਪਰੇ ਅਤਿ ਕ੍ਰੋਧ ਬਢੈ ਕੈ ॥ यौ बतीया सुनि कै तिह की; सभ आइ परे अति क्रोध बढै कै ॥ ਰੋਸ ਭਰੇ ਭਟ ਠੋਕਿ ਭੁਜਾ; ਕਬਿ ਸ੍ਯਾਮ ਕਹੈ, ਅਤਿ ਕ੍ਰੋਧਤ ਹ੍ਵੈ ਕੈ ॥ रोस भरे भट ठोकि भुजा; कबि स्याम कहै, अति क्रोधत ह्वै कै ॥ ਭੇਰਿ ਘਨੀ ਸਹਨਾਇ ਸਿੰਗੇ ਰਨ; ਦੁੰਦਭਿ ਅਉ ਅਤਿ ਤਾਲ ਬਜੈ ਕੈ ॥ भेरि घनी सहनाइ सिंगे रन; दुंदभि अउ अति ताल बजै कै ॥ ਸੋ ਜਦੁਬੀਰ ਸਰਾਸਨ ਲੈ; ਛਿਨ ਬੀਚ ਦਏ ਜਮਲੋਕਿ ਪਠੈ ਕੈ ॥੧੯੯੪॥ सो जदुबीर सरासन लै; छिन बीच दए जमलोकि पठै कै ॥१९९४॥ |
Dasam Granth |