ਦਸਮ ਗਰੰਥ । दसम ग्रंथ ।

Page 489

ਲਾਗਿ ਰਹਿਓ ਤੁਹਿ ਓਰਹਿ ਸ੍ਯਾਮ ਜੂ ! ਮੈ ਇਹ ਬੇਰ ਘਨੀ ਹਟ ਕੇ ॥

लागि रहिओ तुहि ओरहि स्याम जू ! मै इह बेर घनी हट के ॥

ਘਨਿ ਸ੍ਯਾਮ ਕੀ ਬੰਕ ਬਿਲੋਕਨ ਫਾਸ; ਕੇ ਸੰਗਿ ਫਸੇ, ਸੁ ਨਹੀ ਛੁਟਕੇ ॥

घनि स्याम की बंक बिलोकन फास; के संगि फसे, सु नही छुटके ॥

ਨਹੀ ਨੈਕੁ ਮੁਰਾਏ ਮੁਰੈ ਹਮਰੇ; ਤੁਹਿ ਮੂਰਤਿ ਹੇਰਨ ਹੀ ਅਟਕੇ ॥

नही नैकु मुराए मुरै हमरे; तुहि मूरति हेरन ही अटके ॥

ਕਬਿ ਸ੍ਯਾਮ ਭਨੇ ਸੰਗਿ ਲਾਜ ਕੇ ਆਜ; ਭਏ ਦੋਊ ਨੈਨ ਬਟਾ ਨਟ ਕੇ ॥੧੯੭੯॥

कबि स्याम भने संगि लाज के आज; भए दोऊ नैन बटा नट के ॥१९७९॥

ਸਾਜ ਦਯੋ ਰਥ ਬਾਮਨ ਕੋ; ਬਹੁਤੈ ਧਨੁ ਦੈ ਤਿਹ ਚਿਤ ਬਢਾਯੋ ॥

साज दयो रथ बामन को; बहुतै धनु दै तिह चित बढायो ॥

ਸ੍ਰੀ ਬ੍ਰਿਜਨਾਥ ਲਿਆਵਨ ਕਾਜ; ਪਠਿਯੋ ਚਿਤ ਮੈ ਤਿਨ ਹੂੰ ਸੁਖੁ ਪਾਯੋ ॥

स्री ब्रिजनाथ लिआवन काज; पठियो चित मै तिन हूं सुखु पायो ॥

ਯੌ ਸੋਊ ਲੈ ਪਤੀਯਾ ਕੋ ਚਲਿਯੋ ਸੁ; ਪ੍ਰਬੰਧ ਕਥਾ ਕਹਿ ਸ੍ਯਾਮ ਸੁਨਾਯੋ ॥

यौ सोऊ लै पतीया को चलियो सु; प्रबंध कथा कहि स्याम सुनायो ॥

ਮਾਨਹੁ ਪਉਨ ਕੇ ਗਉਨ ਹੂੰ ਤੇ; ਸੁ ਸਿਤਾਬ ਦੈ ਸ੍ਰੀ ਜਦੁਬੀਰ ਪੈ ਆਯੋ ॥੧੯੮੦॥

मानहु पउन के गउन हूं ते; सु सिताब दै स्री जदुबीर पै आयो ॥१९८०॥

ਸ੍ਰੀ ਬ੍ਰਿਜਨਾਥ ਕੋ ਬਾਸ ਜਹਾ ਸੁ; ਕਹੈ ਕਬਿ ਸ੍ਯਾਮ ਪੁਰੀ ਅਤਿ ਨੀਕੀ ॥

स्री ब्रिजनाथ को बास जहा सु; कहै कबि स्याम पुरी अति नीकी ॥

ਬਜ੍ਰ ਖਚੇ ਅਰੁ ਲਾਲ ਜਵਾਹਿਰ; ਜੋਤਿ ਜਗੈ ਅਤਿ ਹੀ ਸੁ ਮਨੀ ਕੀ ॥

बज्र खचे अरु लाल जवाहिर; जोति जगै अति ही सु मनी की ॥

ਕਉਨ ਸਰਾਹ ਕਰੈ ਤਿਹ ਕੀ? ਤੁਮ ਹੀ ਨ ਕਹੋ, ਐਸੀ ਬੁਧਿ ਕਿਸੀ ਕੀ? ॥

कउन सराह करै तिह की? तुम ही न कहो, ऐसी बुधि किसी की? ॥

ਸੇਸ ਨਿਸੇਸ ਜਲੇਸ ਕੀ ਅਉਰ; ਸੁਰੇਸ ਪੁਰੀ ਜਿਹ ਅਗ੍ਰਜ ਫੀਕੀ ॥੧੯੮੧॥

सेस निसेस जलेस की अउर; सुरेस पुरी जिह अग्रज फीकी ॥१९८१॥

ਦੋਹਰਾ ॥

दोहरा ॥

ਐਸੀ ਪੁਰੀ ਨਿਹਾਰ ਕੈ; ਅਤਿ ਚਿਤਿ ਹਰਖ ਬਢਾਇ ॥

ऐसी पुरी निहार कै; अति चिति हरख बढाइ ॥

ਸ੍ਰੀ ਬ੍ਰਿਜਪਤਿ ਕੋ ਗ੍ਰਿਹ ਜਹਾ; ਤਹਿ ਦਿਜ ਪਹੁਚਿਓ ਜਾਇ ॥੧੯੮੨॥

स्री ब्रिजपति को ग्रिह जहा; तहि दिज पहुचिओ जाइ ॥१९८२॥

ਸਵੈਯਾ ॥

सवैया ॥

ਦੇਖਤ ਹੀ ਬ੍ਰਿਜਨਾਥ ਦਿਜੋਤਮ; ਠਾਂਢ ਭਯੋ ਉਠਿ ਆਗੇ ਬੁਲਾਯੋ ॥

देखत ही ब्रिजनाथ दिजोतम; ठांढ भयो उठि आगे बुलायो ॥

ਲੈ ਦਿਜੈ ਆਗੈ ਧਰੀ ਪਤੀਆ; ਤਿਹ ਬਾਚਤ ਹੀ ਪ੍ਰਭ ਜੀ ਸੁਖ ਪਾਯੋ ॥

लै दिजै आगै धरी पतीआ; तिह बाचत ही प्रभ जी सुख पायो ॥

ਸ੍ਯੰਦਨ ਸਾਜਿ ਚੜਿਓ ਅਪੁਨੇ; ਸੋਊ ਸੰਗਿ ਲਯੋ ਮਨੋ ਪਉਨ ਹ੍ਵੈ ਧਾਯੋ ॥

स्यंदन साजि चड़िओ अपुने; सोऊ संगि लयो मनो पउन ह्वै धायो ॥

ਮਾਨੋ ਛੁਧਾਤਰੁ ਹੋਇ ਅਤਿ ਹੀ; ਮ੍ਰਿਗ ਝੁੰਡ ਤਕੈ ਉਠਿ ਕੇਹਰਿ ਆਯੋ ॥੧੯੮੩॥

मानो छुधातरु होइ अति ही; म्रिग झुंड तकै उठि केहरि आयो ॥१९८३॥

ਇਤ ਸ੍ਯਾਮ ਜੂ ਸ੍ਯੰਦਨ ਸਾਜਿ ਚੜਿਯੋ; ਉਤ ਲੈ ਸਿਸੁਪਾਲ ਘਨੋ ਦਲੁ ਆਯੋ ॥

इत स्याम जू स्यंदन साजि चड़ियो; उत लै सिसुपाल घनो दलु आयो ॥

ਆਵਤ ਸੋ ਇਨ ਹੂੰ ਸੁਨਿ ਕੈ; ਪੁਰ ਦ੍ਵਾਰ ਬਜਾਰ ਜੁ ਥੇ, ਸੁ ਬਨਾਯੋ ॥

आवत सो इन हूं सुनि कै; पुर द्वार बजार जु थे, सु बनायो ॥

ਸੈਨ ਬਨਾਇ ਭਲੀ ਇਤ ਤੇ; ਰੁਕਮਾਦਿਕ ਆਗੇ ਤੇ ਲੈਨ ਕਉ ਧਾਯੋ ॥

सैन बनाइ भली इत ते; रुकमादिक आगे ते लैन कउ धायो ॥

ਸ੍ਯਾਮ ਭਨੈ ਸਭ ਹੀ ਭਟਵਾ; ਅਪਨੇ ਮਨ ਮੈ ਅਤਿ ਹੀ ਸੁਖੁ ਪਾਯੋ ॥੧੯੮੪॥

स्याम भनै सभ ही भटवा; अपने मन मै अति ही सुखु पायो ॥१९८४॥

ਅਉਰ ਬਡੇ ਨ੍ਰਿਪ ਆਵਤ ਭੇ; ਚਤੁਰੰਗ ਚਮੂੰ ਸੁ ਘਨੀ ਸੰਗਿ ਲੈ ਕੇ ॥

अउर बडे न्रिप आवत भे; चतुरंग चमूं सु घनी संगि लै के ॥

ਹੇਰਨ ਬ੍ਯਾਹ ਰੁਕੰਮਨਿ ਕੋ; ਅਤਿ ਹੀ ਚਿਤ ਮੈ ਸੁ ਹੁਲਾਸ ਬਢੈ ਕੈ ॥

हेरन ब्याह रुकमनि को; अति ही चित मै सु हुलास बढै कै ॥

ਭੇਰਿ ਘਨੀ ਸਹਨਾਇ ਸਿੰਗੇ ਰਨ; ਦੁੰਦਭਿ ਅਉ ਤੁਰਹੀਨ ਬਜੈ ਕੈ ॥

भेरि घनी सहनाइ सिंगे रन; दुंदभि अउ तुरहीन बजै कै ॥

ਸ੍ਯਾਮ ਇਤੇ ਛਪਿ ਆਵਤ ਭਯੋ; ਕਬਿ ਸ੍ਯਾਮ ਭਨੈ ਤਿਨ ਕਾਰਨ ਛੈ ਕੈ ॥੧੯੮੫॥

स्याम इते छपि आवत भयो; कबि स्याम भनै तिन कारन छै कै ॥१९८५॥

ਸ੍ਯਾਮ ਭਨੈ ਜੋਊ ਬੇਦ ਕੇ ਬੀਚ; ਲਿਖੀ ਬਿਧਿ ਬ੍ਯਾਹ ਕੀ ਸੋ ਦੁਹੂੰ ਕੀਨੀ ॥

स्याम भनै जोऊ बेद के बीच; लिखी बिधि ब्याह की सो दुहूं कीनी ॥

ਮੰਤ੍ਰਨ ਸੋ ਅਭਿਮੰਤ੍ਰਨ ਕੈ; ਭੂਅ ਫੇਰਨ ਕੀ ਸੁ ਪਵਿਤ੍ਰ ਕੈ ਲੀਨੀ ॥

मंत्रन सो अभिमंत्रन कै; भूअ फेरन की सु पवित्र कै लीनी ॥

ਅਉਰ ਜਿਤੇ ਦਿਜ ਸ੍ਰੇਸਟ ਹੁਤੇ; ਤਿਨ ਕੋ ਅਤਿ ਹੀ ਦਛਨਾ ਤਿਨ ਦੀਨੀ ॥

अउर जिते दिज स्रेसट हुते; तिन को अति ही दछना तिन दीनी ॥

ਬੇਦੀ ਰਚੀ ਭਲੀ ਭਾਤਹ ਸੋ; ਜਦੁਬੀਰ ਬਿਨਾ ਸਭ ਲਾਗਤ ਹੀਨੀ ॥੧੯੮੬॥

बेदी रची भली भातह सो; जदुबीर बिना सभ लागत हीनी ॥१९८६॥

TOP OF PAGE

Dasam Granth