ਦਸਮ ਗਰੰਥ । दसम ग्रंथ ।

Page 483

ਸੋਰਠਾ ॥

सोरठा ॥

ਕੀਨੋ ਇਹੈ ਬਿਚਾਰ; ਪੁਰਿ ਤਜਿ ਕੈ ਅਨਤੈ ਬਸਹਿ ॥

कीनो इहै बिचार; पुरि तजि कै अनतै बसहि ॥

ਨਾਤਰ ਡਾਰੈ ਮਾਰਿ; ਜਰਾਸੰਧਿ ਭੂਪਤਿ ਪ੍ਰਬਲ ॥੧੯੨੯॥

नातर डारै मारि; जरासंधि भूपति प्रबल ॥१९२९॥

ਕੀਜੋ ਸੋਊ ਬਿਚਾਰ; ਜੋ ਭਾਵੈ ਸਭ ਜਨਨ ਮਨਿ ॥

कीजो सोऊ बिचार; जो भावै सभ जनन मनि ॥

ਅਪੁਨੇ ਚਿਤਹ ਬਿਚਾਰਿ; ਬਾਤ ਨ ਕੀਜੈ ਠਾਨਿ ਹਠ ॥੧੯੩੦॥

अपुने चितह बिचारि; बात न कीजै ठानि हठ ॥१९३०॥

ਸਵੈਯਾ ॥

सवैया ॥

ਤਜਿ ਕੈ ਮਥੁਰਾ ਸੁਨਿ ਕੈ ਇਹ ਸਤ੍ਰ ਸੁ; ਲੈ ਕੇ ਕੁਟੰਬਨ ਜਾਦੋ ਪਰਾਏ ॥

तजि कै मथुरा सुनि कै इह सत्र सु; लै के कुट्मबन जादो पराए ॥

ਏਕ ਬਡੋ ਗਿਰਿ ਥੋ ਤਿਹ ਭੀਤਰ; ਨੈਕੁ ਟਿਕੇ ਚਿਤ ਮੈ ਸੁਖੁ ਪਾਏ ॥

एक बडो गिरि थो तिह भीतर; नैकु टिके चित मै सुखु पाए ॥

ਘੇਰਤ ਭਯੋ ਨਗ ਸੰਧਿ ਜਰਾ; ਤਿਹ ਕੀ ਉਪਮਾ ਕਬਿ ਸ੍ਯਾਮ ਸੁਨਾਏ ॥

घेरत भयो नग संधि जरा; तिह की उपमा कबि स्याम सुनाए ॥

ਪਾਤਨ ਕੇ ਜਨ ਭਛਨ ਕਉ; ਭਟਵਾ ਨਹਿ ਬਾਂਦਰ ਹੀ ਮਿਲਿ ਆਏ ॥੧੯੩੧॥

पातन के जन भछन कउ; भटवा नहि बांदर ही मिलि आए ॥१९३१॥

ਦੋਹਰਾ ॥

दोहरा ॥

ਜਰਾਸੰਧਿ ਤਬ ਮੰਤ੍ਰੀਅਨ; ਸੰਗਿ ਯੌ ਕਹਿਯੋ ਸੁਨਾਇ ॥

जरासंधि तब मंत्रीअन; संगि यौ कहियो सुनाइ ॥

ਨਗ ਭਾਰੀ ਇਹ ਸੈਨ ਤੇ; ਨੈਕੁ ਨ ਸੋਧਿਯੋ ਜਾਇ ॥੧੯੩੨॥

नग भारी इह सैन ते; नैकु न सोधियो जाइ ॥१९३२॥

ਸੋਰਠਾ ॥

सोरठा ॥

ਦੀਜੈ ਆਗਿ ਲਗਾਇ; ਦਸੋ ਦਿਸਾ ਤੇ ਘੇਰਿ ਗਿਰਿ ॥

दीजै आगि लगाइ; दसो दिसा ते घेरि गिरि ॥

ਆਪਨ ਹੀ ਜਰਿ ਜਾਇ; ਸ੍ਰੀ ਜਦੁਬੀਰ ਕੁਟੰਬ ਸਨਿ ॥੧੯੩੩॥

आपन ही जरि जाइ; स्री जदुबीर कुट्मब सनि ॥१९३३॥

ਸਵੈਯਾ ॥

सवैया ॥

ਘੇਰਿ ਦਸੋ ਦਿਸ ਤੇ ਗਿਰਿ ਕਉ; ਕਬਿ ਸ੍ਯਾਮ ਕਹੈ ਦਈ ਆਗਿ ਲਗਾਈ ॥

घेरि दसो दिस ते गिरि कउ; कबि स्याम कहै दई आगि लगाई ॥

ਤੈਸੇ ਹੀ ਪਉਨ ਪ੍ਰਚੰਡ ਬਹਿਯੋ; ਤਿਹ ਪਉਨ ਸੋ ਆਗਿ ਘਨੀ ਹਹਰਾਈ ॥

तैसे ही पउन प्रचंड बहियो; तिह पउन सो आगि घनी हहराई ॥

ਜੀਵ ਬਡੋ ਤ੍ਰਿਨ ਰੂਖ ਘਨੇ; ਛਿਨ ਬੀਚ ਦਏ ਫੁਨਿ ਤਾਹਿ ਜਰਾਈ ॥

जीव बडो त्रिन रूख घने; छिन बीच दए फुनि ताहि जराई ॥

ਤਉਨ ਘਰੀ ਤਿਨ ਲੋਗਨ ਪੈ; ਫੁਨਿ ਹੋਤ ਭਈ ਅਤਿ ਹੀ ਦੁਖਦਾਈ ॥੧੯੩੪॥

तउन घरी तिन लोगन पै; फुनि होत भई अति ही दुखदाई ॥१९३४॥

ਚੌਪਈ ॥

चौपई ॥

ਜੀਵ ਮਨੁਛ ਜਰੋ ਤ੍ਰਿਨ ਜਬੈ ॥

जीव मनुछ जरो त्रिन जबै ॥

ਸੰਕਾ ਕਰਤ ਭਏ ਭਟ ਤਬੈ ॥

संका करत भए भट तबै ॥

ਮਿਲਿ ਸਭ ਹੀ ਜਦੁਪਤਿ ਪਹਿ ਆਏ ॥

मिलि सभ ही जदुपति पहि आए ॥

ਦੀਨ ਭਾਂਤਿ ਹੁਇ ਅਤਿ ਘਿਘਿਆਏ ॥੧੯੩੫॥

दीन भांति हुइ अति घिघिआए ॥१९३५॥

ਸਭ ਜਾਦੋ ਬਾਚ ॥

सभ जादो बाच ॥

ਚੌਪਈ ॥

चौपई ॥

ਪ੍ਰਭ ਜੂ ! ਹਮਰੀ ਰਛਾ ਕੀਜੈ ॥

प्रभ जू ! हमरी रछा कीजै ॥

ਜੀਵ ਰਾਖ ਇਨ ਸਭ ਕੋ ਲੀਜੈ ॥

जीव राख इन सभ को लीजै ॥

ਆਪਹਿ ਕੋਊ ਉਪਾਵ ਬਤਈਯੈ ॥

आपहि कोऊ उपाव बतईयै ॥

ਕੈ ਭਜੀਐ ਕੈ ਜੂਝ ਮਰਈਯੈ ॥੧੯੩੬॥

कै भजीऐ कै जूझ मरईयै ॥१९३६॥

ਸਵੈਯਾ ॥

सवैया ॥

ਤਿਨ ਕੀ ਬਤੀਯਾ ਸੁਨਿ ਕੈ ਪ੍ਰਭ ਜੂ; ਗਿਰਿ ਕਉ ਸੰਗਿ ਪਾਇਨ ਕੇ ਮਸਕਿਯੋ ॥

तिन की बतीया सुनि कै प्रभ जू; गिरि कउ संगि पाइन के मसकियो ॥

ਨ ਸਕਿਯੋ ਸਹ ਭਾਰ ਸੁ ਤਾ ਪਗ ਕੋ; ਕਬਿ ਸ੍ਯਾਮ ਭਨੈ ਜਲ ਲਉ ਧਸਕਿਯੋ ॥

न सकियो सह भार सु ता पग को; कबि स्याम भनै जल लउ धसकियो ॥

ਉਸਕਿਯੋ ਗਿਰਿ ਊਰਧ ਕੋ ਧਸਿ ਕੈ; ਕੋਊ ਪਾਵਕ ਜੀਵ ਜਰਾ ਨ ਸਕਿਯੋ ॥

उसकियो गिरि ऊरध को धसि कै; कोऊ पावक जीव जरा न सकियो ॥

ਜਦੁਬੀਰ ਹਲੀ ਤਿਹ ਸੈਨ ਮੈ ਕੂਦਿ; ਪਰੇ, ਨ ਹਿਯਾ ਤਿਨ ਕੌ ਕਸਿਕਿਯੋ ॥੧੯੩੭॥

जदुबीर हली तिह सैन मै कूदि; परे, न हिया तिन कौ कसिकियो ॥१९३७॥

ਏਕਹਿ ਹਾਥਿ ਗਦਾ ਗਹਿ ਸ੍ਯਾਮ ਜੂ; ਭੂਪਤਿ ਕੇ ਬਹੁਤੇ ਭਟ ਮਾਰੇ ॥

एकहि हाथि गदा गहि स्याम जू; भूपति के बहुते भट मारे ॥

ਅਉਰ ਘਨੇ ਅਸਵਾਰ ਹਨੇ; ਬਿਨੁ ਪ੍ਰਾਨ ਘਨੇ ਗਜਿ ਕੈ ਭੁਇ ਪਾਰੇ ॥

अउर घने असवार हने; बिनु प्रान घने गजि कै भुइ पारे ॥

ਪਾਇਨ ਪੰਤ ਹਨੇ ਅਗਨੇ ਰਥ; ਤੋਰਿ ਰਥੀ ਬਿਰਥੀ ਕਰਿ ਡਾਰੇ ॥

पाइन पंत हने अगने रथ; तोरि रथी बिरथी करि डारे ॥

ਜੀਤ ਭਈ ਜਦੁਬੀਰ ਕੀ ਯੋ ਕਬਿ; ਸ੍ਯਾਮ ਕਹੈ, ਸਭ ਯੋ ਅਰਿ ਹਾਰੇ ॥੧੯੩੮॥

जीत भई जदुबीर की यो कबि; स्याम कहै, सभ यो अरि हारे ॥१९३८॥

TOP OF PAGE

Dasam Granth