ਦਸਮ ਗਰੰਥ । दसम ग्रंथ । |
Page 479 ਦੋਹਰਾ ॥ दोहरा ॥ ਕ੍ਰਿਸਨ ਜੁਧ ਜੋ ਹਉ ਕਹਿਯੋ; ਅਤਿ ਹੀ ਸੰਗਿ ਸਨੇਹ ॥ क्रिसन जुध जो हउ कहियो; अति ही संगि सनेह ॥ ਜਿਹ ਲਾਲਚ ਇਹ ਮੈ ਰਚਿਯੋ; ਮੋਹਿ ਵਹੈ ਬਰੁ ਦੇਹਿ ॥੧੮੯੯॥ जिह लालच इह मै रचियो; मोहि वहै बरु देहि ॥१८९९॥ ਸਵੈਯਾ ॥ सवैया ॥ ਹੇ ਰਵਿ ! ਹੇ ਸਸਿ ! ਹੇ ਕਰੁਨਾਨਿਧਿ ! ਮੇਰੀ ਅਬੈ ਬਿਨਤੀ ਸੁਨਿ ਲੀਜੈ ॥ हे रवि ! हे ससि ! हे करुनानिधि ! मेरी अबै बिनती सुनि लीजै ॥ ਅਉਰ ਨ ਮਾਗਤ ਹਉ ਤੁਮ ਤੇ ਕਛੁ; ਚਾਹਤ ਹਉ ਚਿਤ ਮੈ, ਸੋਈ ਕੀਜੈ ॥ अउर न मागत हउ तुम ते कछु; चाहत हउ चित मै, सोई कीजै ॥ ਸਸਤ੍ਰਨ ਸੋ ਅਤਿ ਹੀ ਰਨ ਭੀਤਰ; ਜੂਝਿ ਮਰੋ ਕਹਿ ਸਾਚ ਪਤੀਜੈ ॥ ससत्रन सो अति ही रन भीतर; जूझि मरो कहि साच पतीजै ॥ ਸੰਤ ਸਹਾਇ ! ਸਦਾ ਜਗ ਮਾਇ ! ਕ੍ਰਿਪਾ ਕਰ ਸ੍ਯਾਮ ਇਹੈ ਵਰੁ ਦੀਜੈ ॥੧੯੦੦॥ संत सहाइ ! सदा जग माइ ! क्रिपा कर स्याम इहै वरु दीजै ॥१९००॥ ਜਉ ਕਿਛੁ ਇਛ ਕਰੋ ਧਨ ਕੀ; ਤਉ ਚਲਿਯੋ ਧਨੁ ਦੇਸਨ ਦੇਸ ਤੇ ਆਵੈ ॥ जउ किछु इछ करो धन की; तउ चलियो धनु देसन देस ते आवै ॥ ਅਉ ਸਬ ਰਿਧਨ ਸਿਧਨ ਪੈ; ਹਮਰੋ ਨਹੀ ਨੈਕੁ ਹੀਯੋ ਲਲਚਾਵੈ ॥ अउ सब रिधन सिधन पै; हमरो नही नैकु हीयो ललचावै ॥ ਅਉਰ ਸੁਨੋ ਕਛੁ ਜੋਗ ਬਿਖੈ; ਕਹਿ ਕਉਨ ਇਤੋ ਤਪੁ ਕੈ ਤਨੁ ਤਾਵੈ? ॥ अउर सुनो कछु जोग बिखै; कहि कउन इतो तपु कै तनु तावै? ॥ ਜੂਝਿ ਮਰੋ ਰਨ ਮੈ ਤਜਿ ਭੈ; ਤੁਮ ਤੇ ਪ੍ਰਭ ! ਸ੍ਯਾਮ ਇਹੈ ਵਰੁ ਪਾਵੈ ॥੧੯੦੧॥ जूझि मरो रन मै तजि भै; तुम ते प्रभ ! स्याम इहै वरु पावै ॥१९०१॥ ਪੂਰਿ ਰਹਿਯੋ ਸਿਗਰੇ ਜਗ ਮੈ; ਅਬ ਲਉ ਹਰਿ ਕੋ ਜਸੁ ਲੋਕ ਸੁ ਗਾਵੈ ॥ पूरि रहियो सिगरे जग मै; अब लउ हरि को जसु लोक सु गावै ॥ ਸਿਧ ਮੁਨੀਸ੍ਵਰ ਈਸ੍ਵਰ ਬ੍ਰਹਮ; ਅਜੌ ਬਲਿ ਕੋ ਗੁਨ ਬ੍ਯਾਸ ਸੁਨਾਵੈ ॥ सिध मुनीस्वर ईस्वर ब्रहम; अजौ बलि को गुन ब्यास सुनावै ॥ ਅਤ੍ਰਿ ਪਰਾਸੁਰ ਨਾਰਦ ਸਾਰਦ; ਸ੍ਰੀ ਸੁਕ ਸੇਸ ਨ ਅੰਤਹਿ ਪਾਵੈ ॥ अत्रि परासुर नारद सारद; स्री सुक सेस न अंतहि पावै ॥ ਤਾ ਕੋ ਕਬਿਤਨ ਮੈ ਕਬਿ ਸ੍ਯਾਮ; ਕਹਿਯੋ ਕਹਿ ਕੈ ਕਬਿ ਕਉਨ ਰਿਝਾਵੈ ॥੧੯੦੨॥ ता को कबितन मै कबि स्याम; कहियो कहि कै कबि कउन रिझावै ॥१९०२॥ ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧ ਪ੍ਰਬੰਧੇ ਨ੍ਰਿਪ ਜਰਾਸੰਧਿ ਕੋ ਪਕਰ ਕਰਿ ਛੋਰਿ ਦੀਬੋ ਸਮਾਪਤੰ ॥ इति स्री बचित्र नाटक ग्रंथे क्रिसनावतारे जुध प्रबंधे न्रिप जरासंधि को पकर करि छोरि दीबो समापतं ॥ ਅਥ ਕਾਲ ਜਮਨ ਕੋ ਲੇ ਜਰਾਸੰਧਿ ਫਿਰ ਆਏ ॥ अथ काल जमन को ले जरासंधि फिर आए ॥ ਸਵੈਯਾ ॥ सवैया ॥ ਭੂਪ ਸੁ ਦੁਖਿਤ ਹੋਇ ਅਤਿ ਹੀ; ਅਪਨੇ ਲਿਖਿ ਮਿਤ੍ਰ ਕਉ ਪਾਤ ਪਠਾਈ ॥ भूप सु दुखित होइ अति ही; अपने लिखि मित्र कउ पात पठाई ॥ ਸੈਨ ਹਨਿਯੋ ਹਮਰੋ ਜਦੁ ਨੰਦਨ; ਛੋਰ ਦਯੋ ਮੁਹਿ ਕੈ ਕਰੁਨਾਈ ॥ सैन हनियो हमरो जदु नंदन; छोर दयो मुहि कै करुनाई ॥ ਬਾਚਤ ਪਾਤੀ ਚੜੋ ਤੁਮ ਹੂੰ ਇਤ; ਆਵਤ ਹਉ ਸਬ ਸੈਨ ਬੁਲਾਈ ॥ बाचत पाती चड़ो तुम हूं इत; आवत हउ सब सैन बुलाई ॥ ਐਸੀ ਦਸਾ ਸੁਨਿ ਮਿਤ੍ਰਹਿ ਕੀ; ਤਬ ਕੀਨੀ ਹੈ ਕਾਲ ਜਮਨ ਚੜਾਈ ॥੧੯੦੩॥ ऐसी दसा सुनि मित्रहि की; तब कीनी है काल जमन चड़ाई ॥१९०३॥ ਸੈਨ ਕੀਓ ਇਕਠੋ ਅਪਨੇ; ਜਿਹ ਸੈਨਹਿ ਕੋ ਕਛੁ ਪਾਰ ਨ ਪਈਯੈ ॥ सैन कीओ इकठो अपने; जिह सैनहि को कछु पार न पईयै ॥ ਬੋਲ ਉਠੈ ਕਈ ਕੋਟਿ ਬਲੀ; ਜਬ ਏਕ ਕੋ ਲੈ ਕਰਿ ਨਾਮੁ ਬੁਲਈਯੈ ॥ बोल उठै कई कोटि बली; जब एक को लै करि नामु बुलईयै ॥ ਦੁੰਦਭਿ ਕੋਟਿ ਬਜੈ, ਤਿਨ ਕੀ ਧੁਨਿ ਸੋ; ਤਿਨ ਕੀ ਧੁਨਿ ਨ ਸੁਨਿ ਪਈਯੈ ॥ दुंदभि कोटि बजै, तिन की धुनि सो; तिन की धुनि न सुनि पईयै ॥ ਐਸੇ ਕਹਾ, ਸਭ ਹ੍ਯਾਂ ਨ ਟਿਕੋ; ਪਲਿ ਸ੍ਯਾਮ ਹੀ ਸੋ ਚਲਿ ਜੁਧੁ ਮਚਈਯੈ ॥੧੯੦੪॥ ऐसे कहा, सभ ह्यां न टिको; पलि स्याम ही सो चलि जुधु मचईयै ॥१९०४॥ ਦੋਹਰਾ ॥ दोहरा ॥ ਕਾਲ ਨੇਮਿ ਆਯੋ ਪ੍ਰਬਲ; ਏਤੋ ਸੈਨ ਬਢਾਇ ॥ काल नेमि आयो प्रबल; एतो सैन बढाइ ॥ ਬਨ ਪਤ੍ਰਨ ਕੋਊ ਗਨਿ ਸਕੈ; ਉਨੈ ਨ ਗਨਿਬੋ ਜਾਇ ॥੧੯੦੫॥ बन पत्रन कोऊ गनि सकै; उनै न गनिबो जाइ ॥१९०५॥ |
Dasam Granth |